Get Even More Visitors To Your Blog, Upgrade To A Business Listing >>

ਕਪਿਲ ਸ਼ਰਮਾ ਨੂੰ ਕਰਨਾ ਪਿਆ ਆਟੋ-ਰਿਕਸ਼ਾ ‘ਤੇ ਸਫਰ,ਜਾਣੋ ਕਿਉਂ?

Kapil Sharma New TV Show: ਕਪਿਲ ਸ਼ਰਮਾ ਟੈਲੀਵਿਜਨ ‘ਤੇ ਵਾਪਸੀ ਕਰਨ ਜਾ ਰਹੇ ਹਨ। ਕਾਮੇਡੀਅਨ ਕਪਿਲ ਸ਼ਰਮਾ ਨੇ ਆਪਣੇ ਨਵੇਂ ਪ੍ਰੋਮੋ ਸ਼ੂਟ ਕੀਤੇ ਹਨ, ਜਿਸਦੀ ਤਸਵੀਰ ਤੇਜੀ ਨਾਲ ਵਾਇਰਲ ਹੋ ਰਹੀ ਹੈ। ਇਸ ਨਵੇਂ ਸੀਰੀਜ਼ ਨੂੰ ਸੋਨੀ ਐਂਟਰਟੇਨਮੈਂਟ ਟੈਲੀਵਿਜਨ ‘ਤੇ ਏਅਰ ਕੀਤਾ ਜਾਵੇਗਾ। ਦਿਲਚਸਪ ਗੱਲ ਹੈ ਕਿ ਕਪਿਲ ਸ਼ਰਮਾ ਦੇ ਨਵੇਂ ਸ਼ੋਅ ਦੇ ਪ੍ਰੋਮੋ ਵੀ ਧਮਾਲ ਭਰੇ ਰਹਿਣ ਵਾਲੇ ਹਨ।ਖਬਰਾਂ ਅਨੁਸਾਰ ਕਪਿਲ ਸ਼ਰਮਾ ਇੱਕ ਵਾਰ ਫਿਰ ਆਪਣੇ ਫੈਨਜ਼ ਦਾ ਦਿਲ ਜਿੱਤਣ ਲਈ ਤਿਆਰ ਹੈ। ਕਪਿਲ ਦੇ ਫੈਨਜ਼ ਨੂੰ ਇਸ ਨਵੇਂ ਸ਼ੋਅ ਵਿੱਚ ਹਰ ਉਹ ਚੀਜ਼ ਮਿਲੇਗੀ ਜਿਸ ਦੇ ਲਈ ਕਪਿਲ ਪਹਿਚਾਣੇ ਜਾਂਦੇ ਹਨ।

kapil sharmaKapil Sharma New TV Show

ਕਪਿਲ ਸ਼ਰਮਾ ਵਾਇਰਲ ਹੋਈਆਂ ਤਸਵੀਰਾਂ ਵਿੱਚ ਆਟੋ ਅਤੇ ਬਸ ਵਿੱਚ ਨਜ਼ਰ ਆ ਰਹੇ ਹਨ। ਯਾਨੀ ਆਮ ਆਦਮੀ ਕਨੈਕਸ਼ਨ ਨੂੰ ਫਿਰ ਤੋਂ ਬਰਕਰਾਰ ਰੱਖਣਾ ਚਾਹੁੰਦੇ ਹਨ। ਕਪਿਲ ਸ਼ਰਮਾ ਨੇ ਕਾਮੇਡੀ ਨਾਈਟਸ ਵਿੱਦ ਕਪਿਲ ਅਤੇ ‘ਦ ਕਪਿਲ ਸ਼ਰਮਾ’ ਦੇ ਨਾਲ ਦਰਸ਼ਕਾਂ ਦੇ ਨਾਲ ਇੱਕ ਅਨੋਖਾ ਰਿਸ਼ਤਾ ਕਾਇਮ ਕੀਤਾ ਸੀ। ਤਨਾਅ ਭਰੀ ਜ਼ਿੰਦਗੀ ਵਿੱਚ ਉਹ ਹੱਸਣ ਦੇ ਲਈ ਕੁੱਝ ਹਲਕੇ-ਫੁਲਕੇ ਪਲ ਲੈ ਕੇ ਆਏ ਸਨ। ਉਨ੍ਹਾਂ ਦੇ ਕਾਮੇਡੀ ਪੰਚ ਅਤੇ ਅਸਲ ਜ਼ਿੰਦਗੀ ਦੇ ਛੋਟੇ- ਛੋਟੇ ਪਲਾਂ ‘ਤੇ ਕਮੈਂਟ ਨੇ ਉਨ੍ਹਾਂ ਨੂੰ ਛੋਟੇ ਪਰਦੇ ਦਾ ਸਿਤਾਰਾ ਬਣਾ ਦਿੱਤਾ ਸੀ।

kapil sharma

ਕਪਿਲ ਸ਼ਰਮਾ ਬਾਲੀਵੁੱਡ ਵਿੱਚ ਵੀ ਹੱਥ ਅਜਮਾ ਚੁੱਕੇ ਹਨ। ਕਪਿਲ ਸ਼ਰਮਾ ਹੁਣ ਤੱਕ ਦੋ ਫਿਲਮਾਂ ਕਰ ਚੁੱਕੇ ਹਨ। ਉਹ ਆਪਣੀ ਪਿਛਲੀ ਫਿਲਮ ‘ਫਿਰੰਗੀ’ 2017 ਦੇ ਨਾਲ ਪੋ੍ਰਡਿਊਸਰ ਵੀ ਬਣ ਚੁੱਕੇ ਹਨ। ਹਾਲਾਂਕਿ ਇਹ ਫਿਲਮ ਬਾਕਸ ਆਫਿਸ ‘ਤੇ ਆਪਣਾ ਰੰਗ ਨਹੀਂ ਜਮਾ ਸਕੀ ਸੀ। ਉਨ੍ਹਾਂ ਦੀ ਪਹਿਲੀ ਫਿਲਮ ‘ ਕਿਸ ਕਿਸ ਕੋ ਪਿਆਰ ਕਰੂੰ’ 2015 ਵਿੱਚ ਹਿੱਟ ਰਹੀ ਸੀ। ਕਪਿਲ ਦੇ ਬਾਰੇ ਵਿੱਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਉਹ ਟੀਵੀ ‘ਤੇ ਆਪਣੀ ਦੂਜੀ ਇਨਿੰਗ ਦੇ ਨਾਲ ਕਿਸ ਤਰ੍ਹਾਂ ਦੀ ਕਾਮਯਾਬੀ ਹਾਸਿਲ ਕਰਦੇ ਹਨ।

kapil sharma

ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦਾ ਇੱਕ ਵਾਰ ਫਿਰ ਛੋਟੇ ਪਰਦੇ ਉੱਤੇ ਵਾਪਸ ਆਉਂਣਾ ਉਨ੍ਹਾਂ ਦੇ ਫੈਂਸ ਲਈ ਕਿਸੇ ਖੁਸ਼ਖਬਰੀ ਤੋਂ ਘੱਟ ਨਹੀਂ ਹੈ। ਪਰ ਇਸ ਵਾਰ ਕਪਿਲ ਸ਼ਰਮਾ ਪਹਿਲਾਂ ਦੀ ਤਰ੍ਹਾਂ ਕਾਮੇਡੀ ਕਰਦੇ ਹੋਏ ਨਹੀਂ ਸਗੋਂ ਬਿਲਕੁੱਲ ਨਵੇਂ ਅੰਦਾਜ ਵਿੱਚ ਵਾਪਸੀ ਕਰ ਰਹੇ ਹਨ। ਇਕ ਰਿਪੋਰਟ ਦੇ ਮੁਤਾਬਕ ਕਪਿਲ ਸ਼ਰਮਾ ਛੋਟੇ ਪਰਦੇ ਉੱਤੇ ਇੱਕ ਨਵਾਂ ਗੇਮ ਸ਼ੋਅ ਲੈ ਕੇ ਆ ਰਹੇ ਹਨ।

kapil sharma

ਦੱਸਿਆ ਜਾ ਰਿਹਾ ਹੈ ਕਿ ਇਹ ਬਿਲਕੁੱਲ ਨਵੇਂ ਤਰ੍ਹਾਂ ਦਾ ਸ਼ੋਅ ਹੋਵੇਗਾ, ਜਿਸ ਦੇ ਲਈ ਕਰੀਏਟਿਵ ਟੀਮ ਕਾਫ਼ੀ ਮਿਹਨਤ ਕਰ ਰਹੀ ਹੈ। ਦਰਅਸਲ ਛੇਤੀ ਹੀ ਇੱਕ ਵਾਰ ਫਿਰ ਬਾਲੀਵੁੱਡ ਐਕਟਰ ਅਤੇ ਕਾਮਿਡੀ ਸ਼ੋਅ ਤੋਂ ਫੈਂਸ ਦੇ ਦਿਲਾਂ ਉੱਤੇ ਰਾਜ ਕਰਨ ਵਾਲੇ ਕਪਿਲ ਦਾ ਸ਼ੋਅ ਮਾਰਚ ਵਿੱਚ ਰਿਲਾਂਚ ਹੋਣ ਜਾ ਰਿਹਾ ਹੈ।

kapil sharmaKapil Sharma New TV Show

ਅਜਿਹਾ ਦੱਸਿਆ ਜਾ ਰਿਹਾ ਹੈ ਕਿ ਅੱਜ ਹੀ ਉਨ੍ਹਾਂ ਨੇ ਆਪਣੇ ਅਪਕਮਿੰਗ ਸ਼ੋਅ ਦੇ ਟੀਜਰ ਦੇ ਸ਼ੂਟ ਦਾ ਕੰਮ ਖਤਮ ਕੀਤਾ ਹੈ। ਇਸ ਬਾਰੇ ਵਿੱਚ ਇੱਕ ਨਿਯਮ ਦੇ ਅਨੁਸਾਰ, ਇੱਕ ਵਾਰ ਫਿਰ ਕਪਿਲ ਉਸੀ ਚੈਨਲ ਦੇ ਨਾਲ ਆਪਣੀ ਪਾਰੀ ਦੀ ਸ਼ੁਰੂਆਤ ਕਰਨਗੇ। ਇਸ ਦੇ ਨਾਲ ਹੀ ਸ਼ੋਅ ਦੇ ਟੀਜਰ ਦੀ ਸ਼ੂਟਿੰਗ ਵਿੱਚ ਵੀ ਕੰਮ ਕਰ ਰਹੇ ਬਾਕੀ ਸਾਰੇ ਐਕਟਰਸ ਅਜਿਹਾ ਐਲਾਨ ਕਰਦੇ ਨਜ਼ਰ ਆਉਣ ਵਾਲੇ ਹਨ।

kapil sharma

The post ਕਪਿਲ ਸ਼ਰਮਾ ਨੂੰ ਕਰਨਾ ਪਿਆ ਆਟੋ-ਰਿਕਸ਼ਾ ‘ਤੇ ਸਫਰ,ਜਾਣੋ ਕਿਉਂ? appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਕਪਿਲ ਸ਼ਰਮਾ ਨੂੰ ਕਰਨਾ ਪਿਆ ਆਟੋ-ਰਿਕਸ਼ਾ ‘ਤੇ ਸਫਰ,ਜਾਣੋ ਕਿਉਂ?

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×