Get Even More Visitors To Your Blog, Upgrade To A Business Listing >>

ਜਦੋਂ ਪ੍ਰਿੰਸੀਪਲ ਦਾ ਗੁੱਸਾ ਵਰ੍ਹਿਆ ਸਕੂਲੀ ਵਿਦਿਆਰਥੀ ‘ਤੇ

Principal beats school student ਇਕ ਪਾਸੇ ਤਾਂ ਜਿੱਥੇ ਸੂਬਾ ਸਰਕਾਰ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਲੈ ਲਗਾਤਾਰ ਨਵੇਂ ਫਰਮਾਨ ਜਾਰੀ ਕਰ ਰਹੀ ਹੈ, ੳੇੁਥੇ ਹੀ ਅੱਜ ਉਸ ਸਮੇਂ ਟਾਂਡਾ ਦੇ ਡੀ ਏ ਵੀ ਸੀਨੀਅਰ ਸੈਕੇੰਡਰੀ ਸਕੂਲ ਦੇ ਪ੍ਰਿੰਸੀਪਲ ਨੇ ਦੋ ਵਿਦਿਆਰਥੀਆਂ ਨੂੰ ਮਾਮੂਲੀ ਝਗੜੇ ਦੇ ਬਾਅਦ ਸਕੂਲ ‘ਚ ਪੜ੍ਹਦੇ 8ਵੀਂ ਕਲਾਸ ਦੇ ਵਿਦਿਆਰਥੀ ਤੇਜਵੀਰ ਸਿੰਘ ਨੂੰ ਇਸ ਤਰ੍ਹਾਂ ਬੇਰਹਿਮੀ ਨਾਲ ਕੁੱਟਿਆ ਜਿਸ ਨਾਲ ਬੱਚੇ ਦੀਆਂ ਲੱਤਾ ਦੀ ਬੁਰੀ ਹਾਲਤ ਵੇਖ ਪਰਿਵਾਰ ਨੇ ਸਿਵਿਲ ਹਸਪਤਾਲ ‘ਚ ਬੱਚੇ ਨੂੰ ਭਰਤੀ ਕਰਵਾਇਆ।

Principal beats school studentPrincipal beats school student

ਉਥੇ ਹੀ ਤੇਜਵੀਰ ਦੇ ਚਾਚੇ ਸੁਖਵਿੰਦਰ ਸਿੰਘ ਨੇ ਦੱਸਿਆ ਹੈ ਕਿ ਤੇਜਵੀਰ ਸਿੰਘ ਦੇ ਮਾਤਾ ਪਿਤਾ ਲੁਧਿਆਣਾ ‘ਚ ਰਹਿੰਦੇ ਹਨ ਤੇ ਤੇਜਵੀਰ ਸਿੰਘ ਸਾਡੇ ਕੋਲ ਪੜ੍ਹਦਾ ਹੈ। ਅੱਜ ਜਦ ਉਹ ਸਕੂਲ ਤੋਂ ਵਾਪਿਸ ਆਇਆ ਤਾਂ ਉਹ ਆਉਂਦੇ ਹੀ ਰੋਣ ਲੱਗ ਗਿਆ। ਤਾਂ ਪੁੱਛਣ ‘ਤੇ ਉਸ ਨੇ ਦੱਸਿਆ ਕਿ ਸਕੂਲ ‘ਚ ਮੇਰੇ ਨਾਲ ਪੜ੍ਹਦੇ ਨਵਦੀਪ ਸਿੰਘ ਨੇ ਮੇਰੇ ਸਿਰ ‘ਤੇ ਬੰਨਿਆ ਪਟਕਾ ਖਿਚ ਕਿ ਖੋਲ ਦਿੱਤਾ ਤਾਂ ਮੈਂ ਉਸ ਨੂੰ ਥੱਪੜ ਮਾਰ ਦਿੱਤਾ।Principal beats school student

ਉਸ ਵੇਲੇ ੳੇੁਥੋ ਨਿਕਲ ਰਹੇ ਸਕੂਲ ਦੇ ਪ੍ਰਿੰਸੀਪਲ ਨੇ ਬਿਨ੍ਹਾਂ ਪੁੱਛੇ ਹੀ ੳੇੁਥੇ ਪਏ ਡੰਡੇ ਨਾਲ ਕੁੱਟਣ ਲੱਗਾ। ਜਦ ਉਸ ਦੀਆਂ ਲੱਤਾਂ ਵੇਖੀਆਂ ਗਈਆਂ ਤਾਂ ਉਨ੍ਹਾਂ ‘ਤੇ ਲਾਸ਼ਾ ਪਈਆਂ ਹੋਈਆਂ ਸਨ। ਤਦ ਪਰਿਵਾਰ ਵਾਲੇ ਉਸ ਨੂੰ ਸਿਵਿਲ ਹਸਪਤਾਲ ਲੈ ਗਏ ਤੇ ਉਸ ਦਾ ਇਲਾਜ ਸ਼ੁਰੂ ਕਰਵਾਇਆ।Principal beats school student

ਜਦ ਦੂਸਰੇ ਪਾਸੇ ਪ੍ਰਿੰਸੀਪਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਵਿਦਿਆਰਥੀ ਸਕੂਲ ‘ਚ ਬਹੁਤ ਸ਼ਰਾਰਤਾਂ ਕਰਦਾ ਹੈ ਤੇ ਅੱਜ ਵੀ ਦੂਸਰੇ ਵਿਦਿਆਰਥੀਆਂ ਨਾਲ ਲੜ੍ਹ ਰਿਹਾ ਸੀ। ਇਸ ਲਈ ਮੈਂ ਉਸ ਨੂੰ ਇਹ ਸਜ਼ਾ ਦਿੱਤੀ।ਜਗਰਾਓਂ 'ਚ 2 ਅਧਿਆਪਕਾਂ ਨੇ ਕੀਤਾ ਵਿਦਿਆਰਥਣ ਨਾਲ ਬਲਾਤਕਾਰ ਨਾਬਾਲਿਗ ਵਿਦਿਆਰਥਣ ਦੇ ਦੋਸ਼ਾਂ 'ਤੇ ਪੁਲਿਸ ਨੇ ਦੋਨੋਂ ਕੀਤੇ ਕਾਬੂ ਅਧਿਆਪਕਾਂ ਨੇ ਵਿਦਿਆਰਥਣ ਨਾਲ ਬਲਾਤਕਾਰ ਮਗਰੋਂ ਚੁੱਪ ਰਹਿਣ ਦੀ ਦਿੱਤੀ ਸੀ ਧਮਕੀ

The post ਜਦੋਂ ਪ੍ਰਿੰਸੀਪਲ ਦਾ ਗੁੱਸਾ ਵਰ੍ਹਿਆ ਸਕੂਲੀ ਵਿਦਿਆਰਥੀ ‘ਤੇ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਜਦੋਂ ਪ੍ਰਿੰਸੀਪਲ ਦਾ ਗੁੱਸਾ ਵਰ੍ਹਿਆ ਸਕੂਲੀ ਵਿਦਿਆਰਥੀ ‘ਤੇ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×