Get Even More Visitors To Your Blog, Upgrade To A Business Listing >>

…ਤਾਂ ਇਸ ਕਰਕੇ ਰਾਮ ਰਹੀਮ ਬਣਾਉਂਦਾ ਸੀ ਸਾਧੂਆਂ ਨੂੰ ਨਿਪੁੰਸਕ!

Ram rahims worker revealed   ਸਿਰਸਾ ਸੱਚਾ ਸੌਦਾ ਡੇਰੇ ‘ਚ ਸਾਧੂਆਂ ਨੂੰ ਨਿਪੁੰਸਕ ਬਣਾਉਣ ਦਾ ਗੋਰਖ਼ ਧੰਦਾ ਸਾਲ 1999 ਤੋਂ ਚੱਲ ਰਿਹਾ ਹੈ। ਇਸ ਗੱਲ ਦੇ ਸਬੂਤ ਵੀ ਸਾਹਮਣੇ ਆ ਰਹੇ ਹਨ। ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ ) ਨੇ ਸਾਧੂਆਂ ਨੂੰ ਨਿਪੁੰਸਕ ਬਣਾਉਣ ਵਾਲੇ ਕੇਸ ਵਿੱਚ ਬਲਾਤਕਾਰੀ ਬਾਬਾ ਗੁਰਮੀਤ ਰਾਮ ਰਹੀਮ ਵਿਰੁੱਧ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ।

Ram rahims worker revealed Ram rahims worker revealed 

ਸੀ.ਬੀ.ਆਈ. ਵੱਲੋਂ ਦਾਇਰ ਕੀਤੀ ਗਈ ਚਾਰਜਸ਼ੀਟ ਵਿੱਚ ਸਾਧੂਆਂ ਨੂੰ ਨਿਪੁੰਸਕ ਬਣਾਏ ਜਾਣ ਦੇ ਸੰਭਾਵੀ ਕਾਰਨਾਂ ‘ਤੇ ਇਸ ਦੀ ਸ਼ੁਰੂਆਤ ਕਦੋਂ ਅਤੇ ਕਿਉਂ ਹੋਈ, ਆਦਿ ਪੱਖਾਂ ਬਾਰੇ ਖੁਲਾਸਾ ਕੀਤਾ ਗਿਆ ਹੈ। ਇਹ ਖੁਲਾਸੇ ਜਾਣ ਕੇ ਹੈਰਾਨੀ ਵੀ ਹੁੰਦੀ ਹੈ ਅਤੇ ਬਾਬੇ ਦੇ ਕਿਰਦਾਰ ‘ਤੇ ਸ਼ੱਕ ਹੋਰ ਵੀ ਗੂੜਾ ਹੋ ਜਾਂਦਾ ਹੈ।Ram rahims worker revealed 

ਸੀ.ਬੀ.ਆਈ. ਵਲੋਂ ਦਾਇਰ ਕੀਤੇ ਗਏ ਦੋਸ਼ ਪੱਤਰ ਮੁਤਾਬਕ ਰਾਮ ਰਹੀਮ ਨੇ ਸਾਧੂਆਂ ਨੂੰ ਨਿਪੁੰਸਕ ਬਣਾ ਕੇ ਉਨ੍ਹਾਂ ਦੇ ਨਾਵਾਂ ‘ਤੇ ਬਹੁਤ ਜ਼ਮੀਨ ਖਰੀਦੀ ਹੋਈ ਸੀ। 6 ਸਾਧੂਆਂ ਨੇ ਇਸ ਗੋਰਖ਼ ਧੰਦੇ ਬਾਰੇ ਰਾਮ ਰਹੀਮ ਦੀ ਪੋਲ ਖੋਲ੍ਹੀ ਹੈ। ਰਾਮ ਰਹੀਮ ਦੀ ਇਸ ਨਿਪੁੰਸਕ ਫ਼ੌਜ ਬਾਰੇ ਛੇ ਸਾਧੂਆਂ ਦੇ ਬਿਆਨਾਂ ਤੋਂ ਕਈ ਅਹਿਮ ਖ਼ੁਲਾਸੇ ਹੋਏ ਹਨ। ਡੇਰਾ ਮੁਖੀ ਰਾਮ ਰਹੀਮ ਨਿਪੁੰਸਕ ਬਣਾਏ ਹੋਏ ਸਾਧੂਆਂ ਨੂੰ ਆਪਣੀ ਗੁਫਾ ਦੇ ਨਜ਼ਦੀਕ ਹੀ ਰੱਖਦਾ ਸੀ। ਉਹ ਸਾਧੂਆਂ ਨੂੰ ਸਾਧਵੀਆਂ ਤੋਂ ਦੂਰ ਰੱਖਣ ਲਈ ਉਨ੍ਹਾਂ ਨੂੰ ਨਿਪੁੰਸਕ ਬਣਾ ਦਿੰਦਾ ਸੀ।Ram rahims worker revealed 

ਸੀ.ਬੀ.ਆਈ ਵਲੋਂ ਦਾਇਰ ਕੀਤੀ ਗਈ ਚਾਰਜਸ਼ੀਟ ਮੁਤਾਬਕ ਸਾਧੂਆਂ ਨੂੰ ਨਿਪੁੰਸਕ ਬਣਾਉਣ ਦਾ ਸਿਲਸਿਲਾ ਸਾਲ 1999 ਵਿੱਚ ਸ਼ੁਰੂ ਹੋਇਆ ਸੀ। ਜਦੋਂ ਡੇਰਾ ਮੁਖੀ ਨੇ ਸਾਧੂਆਂ ਦੀ ਸਾਧਵੀਆਂ ਨਾਲ ਵਧਦੀ ਨੇੜਤਾ ਬਾਰੇ ਪਤਾ ਲੱਗਾ ਤਾਂ ਉਸ ਨੇ ਸਾਧੂਆਂ ਨੂੰ ‘ਨਿਪੁੰਸਕ-ਵਿਧੀ’ ਰਾਹੀਂ ਪਰਮਾਤਮਾ ਨੂੰ ਪਾਉਣ ਦਾ ਰਾਹ ਦੱਸਿਆ। ਦਰਅਸਲ 1999 ਵਿੱਚ ਸਾਧੂ ਬਲਜਿੰਦਰ ਸਿੰਘ ਨੂੰ ਰਾਮ ਰਹੀਮ ਦੇ ਸੁਰੱਖਿਆ ਗਾਰਡ ਨੇ ਇੱਕ ਸਾਧਵੀ ਨੂੰ ਗੰਨਾ ਦਿੰਦੇ ਹੋਏ ਵੇਖ ਲਿਆ ਅਤੇ ਉਸ ਦੀ ਸ਼ਿਕਾਇਤ ਰਾਮ ਰਹੀਮ ਕੋਲ ਪਹੁੰਚ ਗਈ।Ram rahims worker revealed 

ਉਦੋਂ ਤੋਂ ਡੇਰੇ ਵਿੱਚ ਸਾਧੂਆਂ ਨੂੰ ਨਿਪੁੰਸਕ ਬਣਾਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਸੀ। ਸੀ.ਬੀ.ਆਈ. ਵੱਲੋਂ ਦਾਇਰ ਦੋਸ਼ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਜੋ ਵੀ ਸਾਧੂ ਨਿਪੁੰਸਕ ਹੋਣ ਤੋਂ ਮਨ੍ਹਾ ਕਰ ਦਿੰਦਾ ਸੀ ਤਾਂ ਉਸ ਦਾ ਜ਼ਬਰਦਸਤੀ ਆਪ੍ਰੇਸ਼ਨ ਕਰ ਦਿੱਤਾ ਜਾਂਦਾ ਸੀ। ਪੰਚਕੂਲਾ ਦੀ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਵਿੱਚ ਰਾਮ ਰਹੀਮ, ਡਾਕਟਰ ਮਹੇਂਦਰ ਪਾਲ ਤੇ ਡਾਕਟਰ ਪੰਕਜ ਗਰਗ ਵਿਰੁੱਧ 127 ਸਾਧੂਆਂ ਨੂੰ ਜ਼ਬਰਦਸਤੀ ਨਿਪੁੰਸਕ ਬਣਾਉਣ ਦੇ ਮਾਮਲੇ ਦੀ ਸੁਣਵਾਈ 12 ਫਰਵਰੀ ਨੂੰ ਹੋਵੇਗੀ।

The post …ਤਾਂ ਇਸ ਕਰਕੇ ਰਾਮ ਰਹੀਮ ਬਣਾਉਂਦਾ ਸੀ ਸਾਧੂਆਂ ਨੂੰ ਨਿਪੁੰਸਕ! appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

…ਤਾਂ ਇਸ ਕਰਕੇ ਰਾਮ ਰਹੀਮ ਬਣਾਉਂਦਾ ਸੀ ਸਾਧੂਆਂ ਨੂੰ ਨਿਪੁੰਸਕ!

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×