Get Even More Visitors To Your Blog, Upgrade To A Business Listing >>

Valentine Day ‘ਤੇ ਅਨੁਸ਼ਕਾ ਦੇ ਪਿਤਾ ਬੇਟੀ-ਜਵਾਈ ਨੂੰ ਦੇਣਗੇ ਇਹ ਤੋਹਫ਼ਾ

Virat kohli anushka Sharma    ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਇਨੀਂ ਦਿਨੀਂ ਸੋਸ਼ਲ ਮੀਡੀਆ ਉੱਤੇ ਛਾਏ ਹੋਏ ਹਨ। ਇਸ ਵਿੱਚ ਅਨੁਸ਼ਕਾ ਦੇ ਪਿਤਾ ਨੇ ਨਿਊਲੀਵੈੱਡ ਕਪਲ ਲਈ ਖਾਸ ਤੋਹਫਾ ਲਿਆ ਹੈ। ਸਪਾਟਬੁਆਏ ਦੇ ਮੁਤਾਬਕ ਅਨੁਸ਼ਕਾ ਦੇ ਪਿਤਾ ਰਿਟਾਇਰਡ ਕਰਨਲ ਅਜੇ ਸ਼ਰਮਾ ਪਿਛਲੇ ਦਿਨੀਂ ਇੱਕ ਬਾਂਦਰਾ ਵਿੱਚ ਇੱਕ ਬੁੱਕ ਲਾਂਚ ਦੇ ਮੌਕੇ ਉੱਤੇ ਵਿਖਾਈ ਦਿੱਤੇ। ਇਹ ਕਿਤਾਬ ਪਿਆਰ ਦੀਆਂ ਕਵਿਤਾਵਾਂ ਉੱਤੇ ਤੇਜਸਵਨੀ ਦਿਵਿਆ ਨਾਇਕ ਨੇ ਲਿਖਿਆ ਹੈ। ਇਸ ਕਿਤਾਬ ਦੇ ਲਾਂਚ ਉੱਤੇ ਅਨੁਸ਼ਕਾ ਦੇ ਪਿਤਾ ਨੇ ਕਿਤਾਬ ਨੂੰ ਵੇਖਦੇ ਹੀ ਇਸ ਨੂੰ ਵਿਰੁਸ਼ਕਾ ਨੂੰ ਦੇਣ ਦਾ ਤੈਅ ਕਰ ਲਿਆ। ਵਿਆਹ ਤੋਂ ਬਾਅਦ ਵਿਰਾਟ-ਅਨੁਸ਼ਕਾ ਦਾ ਇਹ ਪਹਿਲਾ ਵੈਲਨਟਾਇਨ ਡੇਅ ਹੋਵੇਗਾ। ਖਬਰਾਂ ਦੀ ਮੰਨੀਏ ਤਾਂ ਇਨੀਂ ਦਿਨੀਂ ਦੋਨੋਂ ਕੰਮ ਦੇ ਰੁਝੇਵੇਂ ਦੇ ਚਲਦੇ ਇਕੱਠੇ ਨਹੀਂ ਹੋਣਗੇ।

Virat kohli anushka SharmaVirat kohli anushka Sharma

ਦੱਸ ਦੇਈਏ ਕਿ ਇਨੀਂ ਦਿਨੀਂ ਜਿੱਥੇ ਅਨੁਸ਼ਕਾ ਆਪਣੀ ਅਗਲੀ ਫਿਲਮ ਪਰੀ ਦੇ ਜ਼ਬਰਦਸਤ ਟੀਜ਼ਰ ਦੀ ਵਜ੍ਹਾ ਕਰਕੇ ਸੁਰਖੀਆਂ ਬਟੋਰ ਰਹੀ ਹੈ, ਉੱਥੇ ਹੀ ਵਿਰਾਟ ਸਾਊਥ ਅਫਰੀਕਾ ਦੇ ਖਿਲਾਫ ਧੂਆਂਧਾਰ ਪਾਰੀ ਖੇਡਕੇ ਮੈਚ ਜਿਤਾ ਰਹੇ ਹਨ। ਹਾਲ ਹੀ ਦੇ ਮੈਚ ਵਿੱਚ ਜਦੋਂ ਵਿਰਾਟ ਨੇ ਸੈਂਚੁਰੀ ਜੜ੍ਹੀ ਤਾਂ ਅਨੁਸ਼ਕਾ ਆਪਣੇ ਪਤੀ ਦੀ ਤਾਰੀਫ ਕੀਤੇ ਬਿਨਾਂ ਰਹਿ ਨਹੀਂ ਸਕੀ। ਉਨ੍ਹਾਂ ਨੇ ਇੰਸਟਾਗ੍ਰਾਮ ਉੱਤੇ ਕੋਹਲੀ ਦੀਆਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਚੀਅਰ ਕੀਤਾ।Virat kohli anushka Sharma

ਇਹ ਤਸਵੀਰ ਸ਼ੇਅਰ ਕਰਦੇ ਹੋਏ ਅਨੁਸ਼ਕਾ ਨੇ ਲਿਖਿਆ, What a guy. ਨਾਲ ਹੀ ਦਿਲ ਦਾ ਇਮੋਜੀ ਦਿੰਦੇ ਹੋਏ 100 ਲਿਖਿਆ। ਦੂਜੀ ਤਸਵੀਰ ਵਿੱਚ ਵਿਰਾਟ ਬੱਲੇ ਨਾਲ ਫੈਂਸ ਦੀ ਉਸਤਤ ਕਰ ਰਹੇ ਹਨ। ਇਸ ਤਸਵੀਰ ਉੱਤੇ ਅਨੁਸ਼ਕਾ ਨੇ ਲਿਖਿਆ, ਉਫ, What a guy. ਅਨੁਸ਼ਕਾ ਦੀ ਇਹ ਇੰਸਟਾਗ੍ਰਾਮ ਸਟੋਰੀਜ ਸੋਸ਼ਲ ਮੀਡੀਆ ਉੱਤੇ ਤੇਜੀ ਨਾਲ ਵਾਇਰਲ ਹੋ ਰਹੀ ਹੈ। ਅਨੁਸ਼ਕਾ ਦੇ ਪਤੀ ਨੂੰ ਚੀਅਰ ਕਰਨ ਦਾ ਇਹ ਅੰਦਾਜ਼ ਫੈਂਸ ਨੂੰ ਕਾਫ਼ੀ ਪਸੰਦ ਆ ਰਿਹਾ ਹੈ।Virat kohli anushka Sharma

ਤੁਹਾਨੂੰ ਦੱਸ ਦੇਈਏ ਕਿ ਹੋਲੀ ਦੇ ਮੌਕੇ ‘ਤੇ ਰਿਲੀਜ਼ ਹੋਣ ਵਾਲੀ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਦੀ ਆਉਣ ਵਾਲੀ ਫਿਲਮ ‘ਪਰੀ’ ਦਾ ਨਵਾਂ ਟੀਜ਼ਰ ਰਿਲੀਜ਼ ਹੋ ਗਿਆ ਹੈ। ਇਸ ਹਾਰਰ ਫਿਲਮ ਦੇ ਟੀਜ਼ਰ ਵਿੱਚ ਅਨੁਸ਼ਕਾ ਖੌਫਨਾਕ ਅੰਦਾਜ਼ ਵਿੱਚ ਗਰਾਉਂਦੀ ਨਜ਼ਰ ਆ ਰਹੀ ਹੈ। ਬੁੱਧਵਾਰ ਨੂੰ ਅਨੁਸ਼ਕਾ ਨੇ ਆਪਣੇ ਪੋ੍ਰਡਕਸ਼ਨ ਹਾਊਸ ਕਲੀਨ ਸਲੈਟ ਫਿਲਮਜ਼ ਦੀ ਫਿਲਮ ‘ਪਰੀ’ ਦਾ ਨਵਾਂ ਟੀਜ਼ਰ ਰਿਲੀਜ਼ ਕੀਤਾ। 52 ਸੈਕਿੰਡ ਦੇ ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਅਦਾਕਾਰਾ ਨੇ ਲਿਖਿਆ ‘ ਇਹ ਇੱਕ ਰਿਮਾਈਂਡਰ ਹੈ ਕਿ ਇਹ ਕੋਈ ਫੇਅਰੀ ਟੇਲ ਨਹੀਂ ਹੈ’।Virat kohli anushka Sharma

ਦੱਸ ਦੇਈਏ ਕਿ ‘ਪਰੀ ਦੇ ਇਸ ਤੋਂ ਪਹਿਲਾਂ ਕੁੱਝ ਪੋਸਟਰ ਅਤੇ ਵੀਡੀਓ ਆ ਚੁੱਕੇ ਹਨ ਪਰ ਇਹ ਟੀਜ਼ਰ ਉਨ੍ਹਾਂ ਸਾਰਿਆਂ ਤੋਂ ਅਲੱਗ ਹੈ। ਟੀਜ਼ਰ ਵਿੱਚ ਅਨੁਸ਼ਕਾ ਡਰਾਵਨੇ ਲੁਕ ਵਿੱਚ ਨਜ਼ਰ ਆ ਰਹੀ ਹੈ। ਭੂਤਾਂ ‘ਤੇ ਅਨੁਸ਼ਕਾ ਦੀ ਇਹ ਦੂਜੀ ਫਿਲਮ ਹੈ, ਇਸ ਤੋਂ ਪਹਿਲਾਂ ਫਿਲਮ ‘ਫਿਲੌਰੀ’ ਵਿੱਚ ਉਹ ਫ੍ਰੈਂਡਲੀ ਭੂਤ ਬਣੀ ਸੀ। ਹਾਲਾਂਕਿ , ਪਰੀ ਵਿੱਚ ਉਹ ਅਸਲ ਵਿੱਚ ਦਰਸ਼ਕਾਂ ਨੂੰ ਡਰਾਉਂਦੀ ਨਜ਼ਰ ਆਵੇਗੀ।

The post Valentine Day ‘ਤੇ ਅਨੁਸ਼ਕਾ ਦੇ ਪਿਤਾ ਬੇਟੀ-ਜਵਾਈ ਨੂੰ ਦੇਣਗੇ ਇਹ ਤੋਹਫ਼ਾ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

Valentine Day ‘ਤੇ ਅਨੁਸ਼ਕਾ ਦੇ ਪਿਤਾ ਬੇਟੀ-ਜਵਾਈ ਨੂੰ ਦੇਣਗੇ ਇਹ ਤੋਹਫ਼ਾ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×