Get Even More Visitors To Your Blog, Upgrade To A Business Listing >>

ਪਿਛਲੀ ਸਰਕਾਰ ਵੱਲੋਂ ਰੱਖੇ ਗਏ 217 ਸਮਾਰਟ ਸਕੂਲਾਂ ਦੇ ਪ੍ਰਸਤਾਵ ਨੂੰ ਮਿਲੀ ਹਰਿ ਝੰਡੀ

pseb start 217 smart schools april session:ਚੰਡੀਗੜ੍ਹ(ਨਰਿੰਦਰ ਜੱਗਾ): ਪੰਜਾਬ ਦੀ ਪਿਛਲੀ ਸਰਕਾਰ ਭਾਵ ਬਾਦਲ ਸਰਕਾਰ ਵੇਲੇ 217 ਅੰਗਰੇਜ਼ੀ ਮਾਧਿਅਮ ਵਾਲੇ ਸਮਾਰਟ ਸਕੂਲਾਂ ਨੂੰ ਸ਼ੁਰੂ ਕਰਨ ਦਾ ਪ੍ਰਸਤਾਵ ਭੇਜਿਆ ਗਿਆ ਸੀ ਜੋ ਕਿ ਹੁਣ ਜਾ ਕੇ ਮਨਜ਼ੂਰ ਹੋਇਆ ਹੈ। ਇਹ 217 ਸਮਾਰਟ ਸਕੂਲ, 1 ਅਪ੍ਰੈਲ 2018 ਤੋਂ ਚਾਲੂ ਹੋ ਜਾਣਗੇ। ਇਨ੍ਹਾਂ ਸਕੂਲਾਂ ਵਿਚ 6ਵੀਂ ਜਮਾਤ ਤੋਂ ਲੈ ਕੇ 10ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪੜ੍ਹਾਇਆ ਜਾਵੇਗਾ।pseb start 217 smart schools april session

pseb start 217 smart schools april session

ਸੂਤਰਾਂ ਅਨੁਸਾਰ ਇਹ ਸਮਾਰਟ ਕਲਾਸਾਂ ਦਾ ਪ੍ਰਸਤਾਵ ਪਿਛਲੀ ਅਕਾਲੀ ਸਰਕਾਰ ਵੇਲੇ ਰੱਖਿਆ ਗਿਆ ਸੀ, ਜਿਸ ਨੂੰ ਹੁਣ ਯੂਨੀਅਨ ਮਨੁੱਖੀ ਸਰੋਤ ਵਿਭਾਗ ਨੇ ਮਨਜ਼ੂਰੀ ਦਿੱਤੀ ਹੈ। ਪਰ ਦਿਲਚਸਪ ਗੱਲ ਇਹ ਹੈ ਕਿ ਇਸ ਪ੍ਰਾਜੈਕਟ ਲਈ ਕੋਈ ਵੀ ਨਵਾਂ ਸਕੂਲ, ਸਮਾਰਟ ਸਕੂਲ ਦੇ ਤਹਿਤ ਨਹੀਂ ਖੋਲ੍ਹਿਆ ਜਾਵੇਗਾ। ਇਹ ਕਲਾਸਾਂ ਸਿਰਫ ਉਨ੍ਹਾਂ ਸਕੂਲਾਂ ਵਿਚ ਸ਼ੁਰੂ ਹੋਣਗੀਆਂ ਜਿਹੜੇ ਸਕੂਲਾਂ ਵਿਚ 12ਵੀਂ ਜਮਾਤ ਤਕ ਦੇ ਨਤੀਜੇ ਚੰਗੇ ਆ ਰਹੇ ਹਨ।pseb start 217 smart schools april sessionਇਨ੍ਹਾਂ ਨਿਰਦੇਸ਼ਾਂ ਨੂੰ ਸਬੰਧਤ ਸਕੂਲਾਂ ਦੇ ਜਿਲ੍ਹਾ ਜੇ.ਈ. ਸਮੇਤ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਜਾਰੀ ਕਰ ਦਿੱਤੇ ਗਏ ਹਨ। ਰਾਜ ਭਰ ਦੇ ਹਰ ਇਕ 217 ਸਿੱਖਿਆ ਬਲਾਕਾਂ ਲਈ ਇੱਕ ਸਕੂਲ ਹੋਵੇਗਾ। ਇਥੇ ਇਕ ਹੋਰ ਦਿਲਚਸਪ ਗੱਲ ਇਹ ਵੀ ਹੈ ਕਿ ਸਿੱਖਿਆ ਵਿਭਾਗ ਨੇ ਅੰਗਰੇਜ਼ੀ ਮਾਧਿਅਮ ਸਕੂਲਾਂ ਨੂੰ ਮਨਜ਼ੂਰੀ ਤਾਂ ਦੇ ਦਿੱਤੀ ਹੈ, ਪਰ ਕੋਈ ਵੀ ਵਾਧੂ ਸਟਾਫ ਨਹੀਂ ਰੱਖਿਆ ਜਾ ਰਿਹਾ। ਪੁਰਾਣ ਸਟਾਫ ਹੀ ਨਵੇਂ ਬੱਚਿਆਂ ਨੂੰ ਪੜ੍ਹਾਵੇਗਾ।pseb start 217 smart schools april sessionਚੰਡੀਗੜ੍ਹ ‘ਚ ਇਕ ਪ੍ਰੈਸ ਕਾਨਫਰੰਸ ਰਾਹੀਂ ਅਰੁਣਾ ਚੌਧਰੀ ਨੇ ਸੂਬੇ ਭਰ ਵਿਚ ਕੁਲ 2750 ਅੰਗਰੇਜ਼ੀ ਮਾਧਿਅਮ ਸਕੂਲ ਸ਼ੁਰੂ ਕੀਤੇ ਜਾਣ ਦੀ ਗੱਲ ਕਹੀ ਸੀ। ਸਮਾਰਟ ਸਕੂਲ ਸ਼ੁਰੂ ਕਰਨ ਲਈ ਇਕ ਮੀਟਿੰਗ ਵੀ ਹੋਈ ਹੈ ਜਿਸ ਵਿਚ ਪੰਜਾਬ ਸਕੂਲ ਬੋਰਡ ਦੇ ਸਿੱਖਿਆ ਸਕੱਤਰ, ਕ੍ਰਿਸ਼ਨ ਕੁਮਾਰ ਸਮੇਤ ਸਕੂਲਾਂ ਦੇ ਪ੍ਰਿੰਸੀਪਲ, ਜਿਲ੍ਹਾ ਜੇ.ਈ. ਨੂੰ ਬੁਲਾਇਆ ਗਿਆ ਸੀ ਅਤੇ ਇਸ ਮੀਟਿੰਗ ਵਿਚ ਇਨ੍ਹਾਂ ਨੂੰ ਸਖ਼ਤ ਨਿਰਦੇਸ਼ ਦਿੱਤੇ ਗਏ ਸਨ ਕਿ ਇਹ ਸਮਾਰਟ ਕਲਾਸਾਂ ਸ਼ੁਰੂ ਹੋਣ ਵਾਲੇ ਸੈਸ਼ਨ ‘ਚ ਹਰ ਹਾਲ ਸ਼ੁਰੂ ਹੋ ਜਾਣੀਆਂ ਚਾਹੀਦੀਆਂ ਹਨ।pseb start 217 smart schools april sessionਸਿੱਖਿਆ ਵਿਭਾਗ ਦੇ ਜੇ.ਈ ਨੂੰ 15 ਦਿਨ ‘ਚ ਜਿਨ੍ਹਾਂ ਸਕੂਲਾਂ ਵਿਚ ਇਹ ਕਲਾਸਾਂ ਸ਼ੁਰੂ ਹੋਣੀਆਂ ਹਨ ਉਨ੍ਹਾਂ ਦੀ ਤਕਨੀਕੀ ਰਿਪੋਰਟ ਤਿਆਰ ਕਰ ਕਰ ਭੇਜਣ ਲਈ ਕਿਹਾ ਗਿਆ ਹੈ। ਉੱਥੇ ਹੀ ਇਹ ਵੀ ਖਦਸ਼ਾ ਲਾਇਆ ਜਾ ਰਿਹਾ ਹੈ ਕਿ ਅਧਿਆਪਕਾਂ ਦੀ ਘਾਟ, ਖਾਲੀ ਅਹੁਦੇ, ‘ਪੰਜਾਬੀ ਪੜ੍ਹਾਓ-ਪੰਜਾਬੀ ਸਿਖਾਓ’ ਪ੍ਰਾਜੈਕਟ ਅਤੇ ਸਹੀ ਬੁਨਿਆਦੀ ਢਾਂਚੇ ਨਾ ਮਿਲਣ ਕਾਰਨ ਇਹ ਨਵਾਂ ਪ੍ਰਾਜੈਕਟ, ਮੌਜੂਦ ਪ੍ਰਕਿਰਿਆ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ।pseb start 217 smart schools april session

The post ਪਿਛਲੀ ਸਰਕਾਰ ਵੱਲੋਂ ਰੱਖੇ ਗਏ 217 ਸਮਾਰਟ ਸਕੂਲਾਂ ਦੇ ਪ੍ਰਸਤਾਵ ਨੂੰ ਮਿਲੀ ਹਰਿ ਝੰਡੀ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਪਿਛਲੀ ਸਰਕਾਰ ਵੱਲੋਂ ਰੱਖੇ ਗਏ 217 ਸਮਾਰਟ ਸਕੂਲਾਂ ਦੇ ਪ੍ਰਸਤਾਵ ਨੂੰ ਮਿਲੀ ਹਰਿ ਝੰਡੀ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×