Get Even More Visitors To Your Blog, Upgrade To A Business Listing >>

ਦਿਲਜੀਤ ਦੀ ਹੀਰੋਇਨ ਬਣ ਸੁਨੰਦਾ ਸ਼ਰਮਾ ਕਰ ਰਹੀ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ

Sunita Sharma Diljit:ਪੰਜਾਬੀ ਗਾਇਕੀ ਨਾਲ-ਨਾਲ ਪਾਲੀਵੁੱਡ ”ਚ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਅਦਾਕਾਰ ਦਿਲਜੀਤ ਦੋਸਾਂਝ ਨਾਲ ਜੁੜੀ ਇਕ ਖ਼ਬਰ ਸਾਹਮਣੇ ਆਈ ਹੈ, ਦੱਸਣਾ ਚਾਹੁੰਦੇ ਹਾਂ ਕਿ ਹਾਲ ਹੀ ”ਚ ਉਨ੍ਹਾਂ ਦੀ ਨਵੀਂ ਆਉਣ ਵਾਲੀ ਫਿਲਮ ਦੀ ਸ਼ੂਟਿੰਗ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆਂ ”ਤੇ ਨਜ਼ਰ ਆਈਆਂ ਹਨ। ਜਿਸ ”ਚ ਪਤਾ ਲੱਗਾ ਹੈ ਕਿ ਉਨ੍ਹਾਂ ਦੀ ਫਿਲਮ ”ਚ ਹੀਰੋਇਨ ਸੁਨੰਦਾ ਸ਼ਰਮਾ ਹੋਵੇਗੀ, ਜੋ ਕਿ ਇਨ੍ਹਾਂ ਤਸਵੀਰਾਂ ”ਚ ਨਜ਼ਰ ਵੀ ਆ ਰਹੀ ਹੈ।ਜ਼ਿਕਰਯੋਗ ਹੈ ਕਿ ਗਾਇਕਾ ਸੁਨੰਦਾ ਸ਼ਰਮਾ ਹਾਲ ਹੀ ”ਚ ਰਿਲੀਜ਼ ਹੋਈ ਐਲਬਮ ”ਬੁਲੈਟ” ਨਾਲ ਕਾਫੀ ਚਰਚਾ ”ਚ ਰਹੀ ਹੈ।Sunita Sharma Diljit

Sunita Sharma Diljit

ਜਿਸ ਕਰਕੇ ਉਹ ਗਾਇਕੀ ਤੋਂ ਬਾਅਦ ਹੁਣ ਐਕਟਿੰਗ ”ਚ ਕਦਮ ਰੱਖਣ ਜਾ ਰਹੀ ਹੈ। ਦੱਸਣਾ ਚਾਹੁੰਦੇ ਹਾਂ ਕਿ ਹਾਲ ਹੀ ”ਚ ਹੋਏ ”ਫਿਲਮਫੇਅਰ ਐਵਾਰਡ” ”ਚ ਦਿਲਜੀਤ ਨੂੰ ਫਿਲਮ ”ਅੰਬਰਸਰੀਆ” ਲਈ ਬੈਸਟ ਅਦਾਕਾਰ ਦਾ ਪੁਰਸਕਾਰ ਦਿੱਤਾ ਗਿਆ। ਤਸਵੀਰਾਂ ਵਿੱਚ ਤੁਸੀਂ ਪੰਜਾਬ ਦੀ ਮਸ਼ਹੂਰ ਗਾਇਕਾ ਸੁਨੰਦਾ ਸ਼ਰਮਾ ਨੂੰ ਵੇਖ ਰਹੇ ਹੋ।Sunita Sharma Diljitਪਰ ਹੁਣ ਇਹ ਗਾਇਕਾ ਨੇ ਆਪਣਾ ਖੇਤਰ ਵਿਸ਼ਾਲ ਕਰਦਿਆਂ ਅਦਾਕਾਰੀ ਦੇ ਖੇਤਰ ਵਿੱਚ ਪੈਰ ਧਰ ਲਿਆ ਹੈ।ਸੁਨੰਦਾ ਛੇਤੀ ਹੀ ਦਿਲਜੀਤ ਦੁਸਾਂਝ ਨਾਲ ਫ਼ਿਲਮ ‘ਸੱਜਣ ਸਿੰਘ ਰੰਗਰੂਟ’ ਵਿੱਚ ਦਿਖਾਈ ਦੇਣ ਵਾਲੀ ਹੈ।ਜ਼ਿਆਦਾਤਰ ਸੂਟਾਂ ਵਿੱਚ ਦਿੱਸਣ ਵਾਲੀ ਇਸ ਪੰਜਾਬੀ ਮੁਟਿਆਰ ਦੇ ਹੁਸਨ ਦੇ ਚਰਚੇ ਹੁਣ ਦੂਰ-ਦੂਰ ਤਕ ਹੋ ਗਏ ਹਨ।30 ਜਨਵਰੀ 1992 ਨੂੰ ਜਨਮੀ ਸੁਨੰਦਾ ਸ਼ਰਮਾ ਨੇ ਬੀਤੇ 2015 ਵਿੱਚ ਗਾਇਕੀ ਦੇ ਖੇਤਰ ਵਿੱਚ ਪੈਰ ਰੱਖਿਆ ਸੀ।Sunita Sharma Diljitਉਦੋਂ ਤੋਂ ਬਾਅਦ ਉਸ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ।ਸੁਨੰਦਾ ਨੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਪੇਸ਼ ਕੀਤੇ।ਦਰਸ਼ਕ ਉਸ ਦੇ ਗੀਤਾਂ ਦੀਆਂ ਵੀਡੀਓਜ਼ ਵਿੱਚ ਉਸ ਵੱਲੋਂ ਪਾਏ ਜਾਣ ਵਾਲੇ ਭੰਗੜੇ ਦੇ ਕਾਇਲ ਸਨ ਤੇ ਹੁਣ ਸੁਨੰਦਾ ਉਨ੍ਹਾਂ ਨੂੰ ਆਪਣੀ ਅਦਾਕਾਰੀ ਦੇ ਦੀਵਾਨੇ ਬਣਾਉਣ ਲਈ ਵੀ ਤਿਆਰ ਹੈ।ਵੇਖੋ ਸੁਨੰਦਾ ਦੀਆਂ ਕੁਝ ਖ਼ੂਬਸੂਰਤ ਤਸਵੀਰਾਂ। Sunita Sharma Diljitਪੰਜਾਬੀ ਗਾਇਕ ਦਿਲਜੀਤ ਦੁਸਾਂਝ ਦੀ ਮੋਸਟ ਅਵਿਕਟ ਫਿਲਮ ‘ਰੰਗਰੂਟ’ ਜਲਦ ਹੀ ਪੰਜਾਬੀ ਸਿਨਮਾ ‘ਤੇ ਦਸਤਕ ਦੇਣ ਵਾਲੀ ਹੈ ਜਿਸਦਾ ਪੋਸਟਰ ਰਿਲੀਜ਼ ਹੋ ਗਿਆ ਹੈ। ਦਿਲਜੀਤ ਵੱਲੋਂ ਆਪਣੇ ਸੋਸ਼ਲ ਅਕਾਊਂਟ ‘ਤੇ ਸਾਂਝੀ ਕੀਤੀ ਇਸ ਤਸਵੀਰ ਵਿਚ ਦੁਸਾਂਝ ਦੇ ਨਾਲ ਨਜ਼ਰ ਆ ਰਹੀ ਹੈ ਆਪਣਾ ਫ਼ਿਲਮੀ ਸਫ਼ਰ ਸ਼ੁਰੂ ਕਰਨ ਵਾਲੀ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ।Sunita Sharma Diljitਤੁਹਾਨੂੰ ਦੱਸ ਦਈਏ ਕਿ 23 ਮਾਰਚ ਨੂੰ ਰਿਲੀਜ਼ ਹੋਣ ਵਾਲੀ ਫਿਲਮ ‘ਰੰਗਰੂਟ’ ਸੁਨੰਦਾ ਸ਼ਰਮਾ ਦੀ ਪਹਿਲੀ ਪੰਜਾਬੀ ਫਿਲਮ ਹੋਵੇਗੀ। ਇਸ ਦੇ ਨਾਲ ਹੀ ਕੁਝ ਬ੍ਰਿਟਿਸ਼ ਅਦਾਕਾਰ ਵੀ ਇਸ ਫਿਲਮ ਦਾ ਹਿੱਸਾ ਬਣੇ ਹਨ। ਜ਼ਿਕਰੇਯੋਗ ਹੈ ਕਿ ਸੁਨੰਦਾ ਕੋਈ ਪਹਿਲੀ ਪੰਜਾਬੀ ਗਾਇਕ ਨਹੀਂ ਹੈ ਜੋ ਗਾਇਕੀ ਤੋਂ ਬਾਅਦ ਅਦਾਕਰੀ ਦਾ ਸਫ਼ਰ ਸ਼ੁਰੂ ਕਰ ਰਹੀ ਹੈ ਇਸ ਤੋਂ ਪਹਿਲਾਂ ਗਾਇਕ ਨਿਮਰਤ ਖਹਿਰਾ ਵੀ ਫਿਲਮ ਲਾਹੌਰੀਏ ਰਾਹੀਂ ਅਦਾਕਾਰੀ ਦਾ ਰੁੱਖ ਕਰ ਚੁਕੀ ਹੈ।Sunita Sharma Diljitਇਸ ਫਿਲਮ ਦੇ ਲਈ ਦਿਲਜੀਤ ਦੁਸਾਂਝ ਨੇ ਆਪਣੀ ਲੁੱਕ ਨੂੰ ਲੈ ਕੇ ਕਾਫੀ ਮਿਹਨਤ ਕੀਤੀ ਹੈ। ਦਿਲਜੀਤ ਅਤੇ ਸੁਨੰਦਾ ਸ਼ਰਮਾ ਦੀ ਇਸ ਫਿਲਮ ਦੇ ਨਿਰਦੇਸ਼ਕ ਪੰਕਜ ਬੱਤਰਾ ਹਨ ਜਿਨ੍ਹਾਂ ਨੇ ਸਾਲ 2017 ਦੇ ਸ਼ੁਰੂ ਵਿਚ ਸੁਪਰਹਿੱਟ “ਚੰਨਾ ਮੇਰਿਆ” ਨੂੰ ਡਾਇਰੈਕਟ ਕੀਤਾ ਸੀ, ਐਲਾਨ ਕੀਤਾ ਹੈ ਕਿ ਫਿਲਮ 23 ਮਾਰਚ, 2018 ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋਵੇਗੀ। Sunita Sharma Diljitਜਿਸ ਤੋਂ ਪੰਜਾਬੀ ਸਿਨੇਮਾ ਦੇ ਦਰਸ਼ਕਾਂ ਨੂੰ ਕਾਫੀ ਉਮੀਦਾਂ ਹਨ। ਹੁਣ ਦੇਖਣਾ ਹੋਵੇਗਾ ਕਿ ਗਾਇਕੀ ਦੇ ਵਾਂਗ ਹੀ ਸੁਨੰਦਾ ਆਪਣੀ ਅਦਾਕਾਰੀ ਨਾਲ ਲੋਕਾਂ ਦਾ ਕਿੰਨਾ ਕੁ ਦਿਲ ਜਿੱਤਦੀ ਹੈ।Sunita Sharma Diljit

The post ਦਿਲਜੀਤ ਦੀ ਹੀਰੋਇਨ ਬਣ ਸੁਨੰਦਾ ਸ਼ਰਮਾ ਕਰ ਰਹੀ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਦਿਲਜੀਤ ਦੀ ਹੀਰੋਇਨ ਬਣ ਸੁਨੰਦਾ ਸ਼ਰਮਾ ਕਰ ਰਹੀ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×