Get Even More Visitors To Your Blog, Upgrade To A Business Listing >>

ਮਸ਼ਹੂਰ ਗੈਂਗਸਟਰ ਅਰੁਣ ਗੁੱਜਰ ਦਾ ਐਂਨਕਾਊਟਰ

Gangster Arun Gujar encounter : ਹਰਿਆਣਾ, ਰਾਜਸਥਾਨ ਪੁਲਿਸ ਨੇ ਕੀਤਾ ਫ਼ਰੀਦਾਬਾਦ ‘ਚ ਗੈਂਗਸਟਰ ਅਰੁਣ ਗੁੱਜਰ ਦਾ ਐਨਕਾਊਂਟਰ। ਅਰੁਣ ਗੁੱਜਰ ਰੱਖਦਾ ਸੀ ਹਰੀਆਂ ਗੈਂਗ ਨਾਲ ਸਬੰਧ।
ਗੈਂਗਸਟਰ ਖਿਲਾਫ਼ ਲੁੱਟਾਂ – ਖੋਹਾਂ ਅਤੇ ਕਤਲ ਦੇ ਦਰਜਨਾਂ ਮਾਮਲੇ ਦਰਜ਼ ਸਨ।

Gangster Arun Gujar encounter

ਕੁਝ ਦਿਨਾਂ ਤੋਂ ਪੁਲਿਸ ਗੈਂਗਸਟਰਾਂ ‘ਤੇ ਨੱਥ ਪਾਉਣ ਦੀ ਪੂਰੀ ਕਾਰਵਾਈ ਕਰ ਰਹੀ ਹੈ ਇਸ ਤੋਂ ਪਹਿਲਾਂ ਵੀ ਪੰਜਾਬ ਪੁਲਿਸ ਵੱਲੋਂ ਰਾਜਸਥਾਨ ਦੇ ਕੋਲ ਦੇ ਖੇਤਰ ਤੋਂ ਹੀ ਮਸ਼ਹੂਰ ਗੈਂਗਸਟਰ ਵਿੱਕੀ ਗੌਂਡਰ ਅਤੇ ਉਸ ਦੇ ਨਾਲ ਦਾ ਸਾਥੀਆਂ ਐਂਕਾਊਟਰ ਕਰ ਚੁੱਕੀ ਹੈ। ਤੇ ਬੀਤੇ ਹੀ ਦਿਨ ਇਕ ਹੋਰ ਮਸ਼ਹੂਰ ਗੈਂਗਸਟਰ ਨੇ ਆਤਮਸਮਰਪਣ ਕੀਤਾ ਸੀ। ਜਿਸ ਦਾ ਨਾਮ ਰਵੀ ਦਿਓਲ ਸੀ।

Gangster Arun Gujar encounter

ਨਾਮੀ ਗੈਂਗਸਟਰ ਰਵੀ ਦਿਓਲ ਨੇ ਸੰਗਰੂਰ ਅਦਾਲਤ ਵਿਚ ਆਤਮ ਸਮਰਪਣ ਕਰ ਦਿੱਤਾ ਸੀ ਗੈਂਗਸਟਰ ਰਵੀ ਦਿਓਲ ਖਿਲਾਫ਼ ਕਾਫੀ ਅਪਰਾਧਿਕ ਮਾਮਲੇ ਦਰਜ ਹਨ। ਜ਼ਿਲ੍ਹਾ ਫਤਿਹਗੜ੍ਹ ‘ਚ ਨਸ਼ਾ ਤਸਕਰੀ ਤੋਂ ਇਲਾਵਾ ਜ਼ਿਲ੍ਹਾ ਸੰਗਰੂਰ ਵਿਚ ਵੀ ਉਸ ਖ਼ਿਲਾਫ਼ ਕਈ ਅਪਰਾਧਿਕ ਮਾਮਲੇ ਦਰਜ ਸਨ। ਪੁਲਿਸ ਕਈ ਸਾਲਾਂ ਤੋਂ ਰਵੀ ਦਿਓਲ ਦੀ ਸਰਗਰਮੀ ਨਾਲ ਭਾਲ ਕਰ ਰਹੀ ਸੀ ਪਰ ਮੰਗਲਵਾਰ ਨੂੰ ਗੈਂਗਸਟਰ ਰਵੀ ਨੇ ਸੰਗਰੂਰ ਅਦਾਲਤ ਵਿਚ ਆਤਮ ਸਮਰਪਣ ਕਰ ਦਿੱਤਾ।

Gangster Arun Gujar encounter

ਇਸ ਬਾਰੇ ਰਵੀ ਦਿਓਲ ਨੇ ਪਹਿਲਾਂ ਇਕ ਵੀਡੀਓ ਬਣਾਈ ਅਤੇ ਉਸ ਨੂੰ ਸੋਸ਼ਲ ਮੀਡਿਆ ‘ਤੇ ਵਾਇਰਲ ਕਰ ਦਿੱਤਾ। ਇਸ ਵੀਡੀਓ ‘ਚ ਰਵੀ ਦਿਓਲ ਨੇ ਕਿਹਾ ਹੈ ਕਿ ਉਹ ਅੱਜ ਆਪਣਾ ਆਤਮ ਸਮਰਪਣ ਕਰਨ ਜਾ ਰਿਹਾ ਹੈ। ਉਸ ਨੇ ਵੀਡੀਓ ‘ਚ ਆਪਣੇ ਘਰਦਿਆਂ ਅਤੇ ਮਿੱਤਰਾਂ ਦਾ ਵੀ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਉਸ ਨੂੰ ਆਤਮ ਸਮਰਪਣ ਕਰਨ ਲਈ ਪ੍ਰੇਰਿਆ ਹੈ।

ਵੀਡੀਓ ਵਿਚ ਉਸ ਨੇ ਸਾਫ਼ ਸ਼ਬਦਾਂ ‘ਚ ਕਿਹਾ ਹੈ ਕਿ ਪਿੱਛੇ ਜੋ ਗਲਤੀਆਂ ਹੋ ਗਈਆਂ ਹਨ ਉਹ ਪਿੱਛੇ ਹੀ ਛੱਡ ਦੇਣੀਆਂ ਚਾਹੀਦੀਆਂ ਹਨ, ਆਪਣਾ ਭਵਿੱਖ ਸੁਧਾਰਨ ਲਈ ਮੈਂ ਆਤਮ ਸਮਰਪਣ ਕਰ ਰਿਹਾ ਹਾਂ।

Gangster Arun Gujar encounter

ਵੀਡੀਓ ਵਾਇਰਲ ਕਰਨ ਪਿੱਛੇ ਇਹ ਵੀ ਮੰਤਵ ਹੋ ਸਕਦਾ ਹੈ ਕਿ ਉਹ ਵਿੱਕੀ ਗੌਂਡਰ ਅਤੇ ਪ੍ਰੇਮ ਲਾਹੌਰੀਆ ਦੇ ਐਨਕਾਊਂਟਰ ਤੋਂ ਡਰ ਗਿਆ ਹੋਵੇ। ਇਹ ਵੀ ਹੋ ਸਕਦਾ ਹੈ ਕਿ ਰਵੀ ਦਿਓਲ ਨੂੰ ਆਪਣੇ ਆਪ ਦਾ ਪੁਲਿਸ ਹੱਥੋਂ ਐਨਕਾਊਂਟਰ ਹੋਣ ਦਾ ਡਰ ਸਤਾਉਣ ਲਗ ਗਿਆ ਹੋਵੇ।

ਖੇਰ ਰਵੀ ਦਿਓਲ ਦਾ ਵੀਡੀਓ ਅੱਪਲੋਡ ਕਰਨ ਮਗਰ ਜੋ ਵੀ ਮੰਤਵ ਹੋਵੇ ਪਰ ਉਸਦਾ ਆਤਮ ਸਮਰਪਣ ਕਰਨਾ ਇਕ ਸ਼ਲਾਘਾ ਯੋਗ ਕਢਣ ਹੈ। ਰਵੀ ਦਿਓਲ ਤੋਂ ਸਿੱਖਿਆ ਲੈ ਕੇ ਜਿਨ੍ਹਾਂ ਜਲਦੀ ਹੋ ਸਕੇ ਪੰਜਾਬ ਦੇ ਸਾਰੇ ਗੈਂਗਸਟਰ ਆਪਣਾ ਆਤਮ ਸਮਰਪਣ ਕਰ ਦੇਣ ਤਾਂ ਜੋ ਪੰਜਾਬ ਤੋਂ ਇਸ ਗੈਂਗਲੈਂਡ ਵਾਲੇ ਬਦਨਾਮੀ ਦੇ ਦਾਗ਼ ਸਾਫ਼ ਕੀਤੇ ਜਾ ਸਕਣ।

The post ਮਸ਼ਹੂਰ ਗੈਂਗਸਟਰ ਅਰੁਣ ਗੁੱਜਰ ਦਾ ਐਂਨਕਾਊਟਰ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਮਸ਼ਹੂਰ ਗੈਂਗਸਟਰ ਅਰੁਣ ਗੁੱਜਰ ਦਾ ਐਂਨਕਾਊਟਰ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×