Get Even More Visitors To Your Blog, Upgrade To A Business Listing >>

ਲੁਧਿਆਣਾ : ਕੱਪੜਾ ਫੈਕਟਰੀ ‘ਚ ਲੱਗੀ ਅੱਗ

Fire Cloth Factory Ludhiana : ਲੁਧਿਆਣਾ : ਅੱਜ ਸਵੇਰੇ ਲੁਧਿਆਣਾ ਦੀ ਇੱਕ ਕੱਪੜਾ ਫੈਕਟਰੀ ‘ਚ ਭਿਆਨਕ ਅੱਗ ਗਈ। ਅਜੇ ਤੱਕ ਅੱਗ ਦੇ ਕਰਨਾ ਦਾ ਪਤਾ ਨਹੀਂ ਲੱਗ ਸਕਿਆ। ਉਕਤ ਫੈਕਟਰੀ ਲੁਧਿਆਣਾ ਦੇ ਬਾਜਵਾ ਨਗਰ ‘ਚ ਸਥਿਤ ਹੈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਚੁੱਕੀਆ ਹਨ। ਅਤੇ ਅੱਗ ਉੱਤੇ ਕਾਬੂ ਪਾਉਣ ਦੀ ਪੂਰੀ ਕੋਸਿਸ ਕਰ ਰਹੀਆਂ ਹਨ। ਅਜੇ ਤੱਕ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਅਤੇ ਹੋਰ ਸਾਮਾਨ ਦਾ ਕਿੰਨਾ ਨੁਕਸਾਨ ਹੋਇਆ ਹੈ ਇਸ ਬਾਰੇ ਅਜੇ ਤਕ ਕੋਈ ਵੀ ਖ਼ਬਰ ਪ੍ਰਾਪਤ ਨਹੀਂ ਹੋਈ ਹੈ।

Fire cloth factory Ludhiana

ਜਾਣਕਾਰੀ ਮੁਤਾਬਕ ਉਕਤ ਫੈਕਟਰੀ ਤਿੰਨ ਮੰਜ਼ਲਾ ਹੈ ਤੇ ਉਸ ਦੀ ਦੂਜੀ ਤੇ ਤੀਜੀ ਮੰਜ਼ਲ ‘ਤੇ ਅੱਗ ਲੱਗੀ ਹੈ, ਜਿਸ ਕਾਰਨ ਆਲੇ ਦੁਆਲੇ ਦੀਆਂ ਫੈਕਟਰੀਆਂ ਨੂੰ ਵੀ ਖਾਲੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅੱਗ ‘ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ ਪੰਜ ਗੱਡੀਆਂ ਮੌਕੇ ‘ਤੇ ਮੌਜੂਦ ਹਨ।

Fire cloth factory Ludhiana

Fire cloth factory Ludhiana

ਕੁੱਝ ਦਿਨ ਪਹਿਲਾ ਲੁਧਿਆਣਾ ਦੀ ਜਲੰਧਰ ਬਾਈਪਾਸ ‘ਤੇ ਸਥਿਤ ਸਬਜ਼ੀ ਮੰਡੀ ‘ਚ ਵੀ ਭਿਆਨਕ ਅੱਗ ਲੱਗ ਗਈ ਸੀ। ਅੱਗ ਲੱਗਣ ਦੇ ਕਰਨਾ ਦਾ ਪਤਾ ਨਹੀਂ ਲੱਗ ਸਕਿਆ ਸੀ। ਪਰ ਜਦੋ ਅੱਗ ਲੱਗੀ ਤਾਂ ਇਹ ਬਹੁਤ ਹੀ ਭਿਆਨਕ ਰੂਪ ਧਾਰਨ ਕਰ ਗਈ ਸੀ ਅਤੇ ਅੱਗ ਇਨ੍ਹੀ ਭਿਆਨਕ ਸੀ ਕਿ ਕੁਝ ਹੀ ਮਿੰਟਾ ਦੇ ਵਿਚ ਅੱਗ ਦੀਆ ਲਪਟਾਂ ਅਸਮਾਨ ਨੂੰ ਸੂਹਣ ਲੱਗ ਗਈਆਂ ਸਨ।

Fire cloth factory Ludhiana

ਜਾਣਕਾਰੀ ਦੇ ਮੁਤਾਬਿਕ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤਕ ਪਤਾ ਨਹੀਂ ਲੱਗ ਸਕਿਆ ਸੀ ਪਰ ਇਸ ਅੱਗ ਦੀ ਦੁਰਘਟਨਾ ਦੇ ਵਿਚ ਕਿਸੇ ਵੀ ਜਾਨੀ ਨੁਕਸਾਨ ਨਹੀਂ ਹੋਇਆ ਸੀ। ਪਰ ਇਸ ਅੱਗ ਲੱਗਣ ਦੇ ਹਾਦਸੇ ਦੇ ਵਿਚ ਲੱਖਾਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਸੀ। ਦਮਕਲ ਦੀਆ ਗੱਡੀਆਂ ਨੇ ਮੌਕੇ ਤੇ ਪਹੁੰਚ ਕੇ ਸਥਾਨਕ ਲੋਕ ਦੀ ਮਦਦ ਦੇ ਨਾਲ ਅੱਗ ਦੇ ਉੱਤੇ ਬੜੀ ਮੁਸ਼ਕਿਲ ਦੇ ਨਾਲ ਕਾਬੂ ਪਾਇਆ।

Fire cloth factory Ludhiana

ਲੁਧਿਆਣਾ ਦੀ ਸਬਜ਼ੀ ਮੰਡੀ ਜਲੰਧਰ ਬਾਈਪਾਸ ‘ਤੇ ਭਿਆਨਕ ਅੱਗ ਕਾਰਨ ਚਾਰੇ ਪਾਸੇ ਹੜਕੰਪ ਮਚ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਅੱਗ ਖੁੱਲ੍ਹੇ ‘ਚ ਪਏ ਪਲਾਸਟਿਕ ਦੇ ਲੱਖਾਂ ਕ੍ਰੇਟਸ ਕਾਰਨ ਲੱਗੀ ਸੀ, ਜੋ ਕਿ ਲਗਾਤਾਰ ਵਧਦੀ ਜਾ ਰਹੀ ਸੀ। ਦਮਕਲ ਦੀਆ ਗੱਡੀਆਂ ਨੇ ਮੌਕੇ ਤੇ ਪਹੁੰਚ ਕੇ ਸਥਾਨਕ ਲੋਕ ਦੀ ਮਦਦ ਦੇ ਨਾਲ ਅੱਗ ਦੇ ਉੱਤੇ ਬੜੀ ਮੁਸ਼ਕਿਲ ਦੇ ਨਾਲ ਕਾਬੂ ਪਾਇਆ ਸੀ।

The post ਲੁਧਿਆਣਾ : ਕੱਪੜਾ ਫੈਕਟਰੀ ‘ਚ ਲੱਗੀ ਅੱਗ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਲੁਧਿਆਣਾ : ਕੱਪੜਾ ਫੈਕਟਰੀ ‘ਚ ਲੱਗੀ ਅੱਗ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×