Get Even More Visitors To Your Blog, Upgrade To A Business Listing >>

ਸੋਨਮ ਮਗਰੋਂ ਇਹ ਅਦਾਕਾਰਾ ਵੀ ਕਰਨ ਜਾ ਰਹੀ ਹੈ ਵਿਆਹ, ਇਸ ਤਰ੍ਹਾਂ ਦੀ ਹੋਵੇਗੀ ਵੈਡਿੰਗ

Deepika Padukone marriage: ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਨੇ ਕਦੇ ਵੀ ਖੁੱਲ੍ਹ ਕੇ ਆਪਣੇ ਰਿਲੇਸ਼ਨਸ਼ਿੱਪ ਦੇ ਬਾਰੇ ਕੁੱਝ ਨਹੀਂ ਕਿਹਾ ਹੈ ਪਰ ਦੋਹਾਂ ਨੂੰ ਅਕਸਰ ਇਕੱਠੇ ਸਮਾਂ ਬਿਤਾਉਂਦੇ ਦੇਖਿਆ ਜਾਂਦਾ ਹੈ। ਖਬਰਾਂ ਅਨੁਸਾਰ ਤਾਂ ਉਨ੍ਹਾਂ ਨੇ ਆਪਣਾ ਰਿਸ਼ਤਾ ਅੱਗੇ ਵਧਾਉਣ ਦਾ ਫੈਸਲਾ ਕੀਤਾ ਹੈ ਅਤੇ ਦੋਵੇਂ ਇਸ ਸਾਲ ਵਿਆਹ ਦੇ ਬੰਧਨ ਵਿੱਚ ਬੱਝ ਸਕਦੇ ਹਨ। ਖਬਰਾਂ ਅਨੁਸਾਰ, ਦੋਵੇਂ ਇਸ ਸਾਲ ਵਿਆਹ ਕਰਨ ਵਾਲੇ ਹਨ। ਇਹ ਡੈਸਟੀਨੇਸ਼ਨ ਵੈਡਿੰਗ ਹੋਵੇਗੀ , ਦੋਹਾਂ ਨੂੰ ਬੀਚ ਬਹੁਤ ਪਸੰਦ ਹੈ ਇਸ ਲਈ ਇਹ ਬੀਚ ਵੈਡਿੰਗ ਹੋ ਸਕਦੀ ਹੈ।

bollywoodDeepika Padukone marriage

ਇਹ ਇੱਕ ਪ੍ਰਾਈਵੇਟ ਅਫੇਅਰ ਹੋਵੇਗਾ, ਜਿਸ ਵਿੱਚ ਪਰਿਵਾਰ ਅਤੇ ਕਰੀਬੀ ਦੋਸਤ ਸ਼ਾਮਿਲ ਹੋਣਗੇ। ਖਬਰਾਂ ਅਨੁਸਾਰ ਦੋਵੇਂ 2018 ਦੇ ਮਿਡ ਵਿੱਚ ਵਿਆਹ ਕਰਨਗੇ। ਉਨ੍ਹਾਂ ਦੀ ਰਿਸੈਪਸ਼ਨ ਦੋ ਥਾਂ ਹੋਵੇਗੀ, ਇੱਕ ਮੁੰਬਈ ਅਤੇ ਦੂਜਾ ਬੈਂਗਲੁਰੂ ਵਿੱਚ ਦੀਪਿਕਾ ਦੇ ਪੈਰੇਂਟਸ ਰਹਿੰਦੇ ਹਨ।

bollywood

ਲੱਗ ਰਿਹਾ ਹੈ ਕਿ ਦੋਵੇਂ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਦੀ ਰਾਹ ਤੇ ਚਲ ਰਹੇ ਹਨ। ਦੋਹਾਂ ਨੇ ਪਿਛਲੇ ਸਾਲ 11 ਦਸੰਬਰ ਨੂੰ ਇਲੀ ਦੇ ਟਸਕਨੀ ਵਿੱਚ ਵਿਆਹ ਕੀਤਾ ਸੀ। ਜਿਸ ਵਿੱਚ ਕੇਵਲ ਪਰਿਵਾਰ ਦੇ ਲੋਕ ਅਤੇ ਕਰੀਬੀ ਦੋਸਤ ਸ਼ਾਮਿਲ ਹੋਏ ਸਨ। ਦੋਹਾਂ ਨੇ ਵੀ ਦੋ ਰਿਸੈਪਸ਼ਨ ਰੱਖਿਆ ਸੀ। ਇੱਕ ਵਿਰਾਟ ਦੇ ਰਿਸ਼ਤੇਦਾਰਾਂ ਦੇ ਲਈ ਦਿੱਲੀ ਵਿੱਚ ਅਤੇ ਦੂਜਾ ਬਾਲੀਵੁੱਡ ਸਿਤਾਰਿਆਂ ਦੇ ਲਈ ਮੁੰਬਈ ਵਿੱਚ।

bollywood

ਕੁੱਝ ਸਮਾਂ ਪਹਿਲਾਂ ਦੀਪਿਕਾ ਨੇ ਇੱਕ ਇੰਟਰਵਿਊ ਦੇ ਦੌਰਾਨ ਆਪਣੇ ਵਿਆਹ ਨੂੰ ਲੈ ਕੇ ਵਿਚਾਰ ਸ਼ੇਅਰ ਕੀਤੇ ਸਨ। ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਇਸਦਾ ਅਗਲਾ ਸੀਜ਼ਨ ਲੈਵਲ ਕੀ ਹੋਵੇਗਾ। ਉਹ ਹੁਣ ਇਸ ਬਾਰੇ ਜ਼ਿਆਦਾ ਸੋਚ ਨਹੀਂ ਰਹੀ ਹੈ। ਉਹ ਸਮੇਂ ਦੇ ਨਾਲ ਸੁਭਾਵਿਕ ਰੂਪ ਨਾਲ ਆਪਣੇ ਰਿਸ਼ਤੇ ਨੂੰ ਅੱਗੇ ਵਧਾਉਣਾ ਚਾਹੁੰਦੀ ਹੈ।ਉਹ ਆਪਣੇ ਰਿਸ਼ਤੇ ਨੂੰ ਲੈ ਕੇ ਕਿਸੇ ਵੀ ਪ੍ਰਕਾਰ ਦੀ ਜਲਦਬਾਜੀ ਨਹੀਂ ਕਰਨਾ ਚਾਹੁੰਦੀ।

bollywood

ਪਰਸਨਲ ਲਾਈਫ ਦੇ ਇਲਾਵਾ ਦੋਹਾਂ ਦੀ ਪੋ੍ਰਫੈਸ਼ਨਲ ਲਾਈਫ ਵੀ ਕਾਫੀ ਚੰਗੀ ਚੱਲ ਰਹੀ ਹੈ। ਦੋਹਾਂ ਦੀ ਫਿਲਮ ‘ਪਦਮਾਵਤ’ ਨੂੰ ਲੋਕਾਂ ਦਾ ਬਹੁਤ ਪਿਆਰ ਮਿਲ ਰਿਹਾ ਹੈ।ਫਿਲਮ ਕਮਾਈ ਦੇ ਮਾਲੇ ਵਿੱਚ ਨਵੇਂ ਰਿਕਾਰਡ ਬਣਾ ਰਹੀ ਹੈ। ਇਸ ਤੋਂ ਇਲਾਵਾ ਰਣਵੀਰ ਸਿੰਘ ਸਿੰਬਾ ਅਤੇ ਗਲੀ ਬੁਆਏ ਦੀ ਸ਼ੂਟਿੰਗ ਵਿੱਚ ਬਿਜ਼ੀ ਹੈ।ਫਿਲਮ ‘ਪਦਮਾਵਤ’ ਦੇ ਹਿੱਟ ਹੋਣ ਤੋਂ ਬਾਅਦ ਦੀਪਿਕਾ ਆਪਣੇ ਅਗਲੇ ਪੋ੍ਰਜੈਕਟ ‘ਤੇ ਫੋਕਸ ਕਰ ਰਹੀ ਹੈ।

bollywood

ਖਬਰਾਂ ਅਨੁਸਾਰ ਉਹ ਅਗਲੀ ਫਿਲਮ ਵਿੱਚ ਲੇਡੀ ਡਾਨ ਦਾ ਕਿਰਦਾਰ ਨਿਭਾਵੇਗੀ। ਅਗਲੇ ਪੋ੍ਰਜੈਕਟ ਵਿੱਚ ਦੀਪਿਕਾ ਇੱਕ ਗੈਂਗਸਟਰ ਸਪਨਾ ਦੀਦੀ ਦੇ ਰੋਲ ਵਿੱਚ ਨਜ਼ਰ ਆਵੇਗੀ। ਦੀਪਿਕਾ ਨੇ ਮੀਡੀਆ ਨਾਲ ਗੱਲ ਬਾਤ ਦੌਰਾਨ ਕਿਹਾ ਕਿ ਸੰਜੇ ਲੀਲਾ ਭੰਸਾਲੀ ਦੀ ਫਿਲਮ ‘ਪਦਾਮਵਤ’ ਦੀ ਤਰ੍ਹਾਂ ਹੀ ਇਹ ਫਿਲਮ ਵੀ ਵੁਮੈਨ ਸੈਂਟ੍ਰਿਕ ਹੋਵੇਗੀ। ਇਹ ਫਿਲਮ ਹੁਸੈਨ ਜਾਇਦੀ ਦੀ ਕਿਤਾਬ ‘ਮਾਫੀਆ ਕੁਈਨ ਆਫ ਮੁੰਬਈ’ ‘ਤੇ ਬੇਸਡ ਹੈ।

bollywoodDeepika Padukone marriage

ਇਹ ਇੱਕ ਚੰਗੀ ਕਹਾਣੀ ਹੈ, ਇਸਦੇ ਚਲਦੇ ਮੈਂ ਕਾਫੀ ਸਾਰੀ ਵਰਕਸ਼ਾਪ ਕਰ ਰਹੀ ਹਾਂ। ਇਸ ਫਿਲਮ ਵਿੱਚ ਮੇਰੇ ਲਈ ਬਹੁਤ ਸਰਾ ਫਿਜਿਕਲ ਵਰਕ ਹੈ, ਤਾਂ ਇਸ ‘ਤੇ ਕੰਮ ਕਾਰੀ ਹੈ।ਦੀਪਿਕਾ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਮੈਂ ਵਿਸ਼ਾਲ ਭਾਰਦਵਾਜ ਦੇ ਨਾਲ ਕੰਮ ਕਰਾਂਗੀ ਅਤੇ ਦੂਜੀ ਵਾਰ ਇਰਫਾਨ ਖਾਨ ਦੇ ਨਾਲ। ਮੈਨੂੰ ਲੱਗਦਾ ਹੈ ਕਿ ਇਸ ਕਹਾਣੀ ਨੂੰ ਵੀ ਲੋਕਾਂ ਦੇ ਸਾਹਮਣੇ ਆਉਣਾ ਚਾਹੀਦਾ।

bollywood

The post ਸੋਨਮ ਮਗਰੋਂ ਇਹ ਅਦਾਕਾਰਾ ਵੀ ਕਰਨ ਜਾ ਰਹੀ ਹੈ ਵਿਆਹ, ਇਸ ਤਰ੍ਹਾਂ ਦੀ ਹੋਵੇਗੀ ਵੈਡਿੰਗ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਸੋਨਮ ਮਗਰੋਂ ਇਹ ਅਦਾਕਾਰਾ ਵੀ ਕਰਨ ਜਾ ਰਹੀ ਹੈ ਵਿਆਹ, ਇਸ ਤਰ੍ਹਾਂ ਦੀ ਹੋਵੇਗੀ ਵੈਡਿੰਗ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×