Get Even More Visitors To Your Blog, Upgrade To A Business Listing >>

ਹਿਤੇਨ ਤੇਜਵਾਨੀ ਨੂੰ ਮਿਲਣ ਪਹੁੰਚੇ ਵਿਕਾਸ ਗੁਪਤਾ, ਦੋਸਤੀ ਨੂੰ ਦਿੱਤਾ ਇਹ ਖਾਸ ਨਾਮ

Vikas Gupta meet Hiten: ਰਿਐਲਿਟੀ ਸ਼ੋਅ ‘ਬਿੱਗ ਬੌਸ’ ਸੀਜ਼ਨ 11 ਦੇ ਖਤਮ ਹੋਣ ਤੋਂ ਬਾਅਦ ਐਕਸ ਕੰਟੈਸਟੈਂਟ ਲਗਾਤਾਰ ਪਾਰਟੀ ਕਰਦੇ ਹੋਏ ਨਜ਼ਰ ਆਉਂਦੇ ਹਨ ਪਰ ਸੀਜ਼ਨ 11 ਦੇ ਸਭ ਤੋਂ ਸੱਜਨ ਕੰਟੈਸਟੈਂਟ ਦਾ ਖਿਤਾਬ ਹਾਸਿਲ ਕਰਨ ਵਾਲੇ ਹਿਤੇਨ ਤੇਜਵਾਨੀ ਇਨ੍ਹਾਂ ਪਾਰਟੀਆਂ ਤੋਂ ਦੂਰੀ ਬਣਾਏ ਹੋਏ ਸਨ। ਬਿੱਗ ਬੌਸ 11 ਤੋਂ ਬਾਹਰ ਹੋਣ ਤੋਂ ਬਾਅਦ ਹਿਤੇਨ ਤੇਜਵਾਨੀ ਪਹਿਲੀ ਵਾਰ ਕਿਸੇ ਕੰਟੈਸਟੈਂਟ ਦੇ ਨਾਲ ਮਿਲਣ ਪਹੁੰਚੇ।ਵਿਕਾਸ ਗੁਪਤਾ ਅਤੇ ਹਿਤੇਨ ਤੇਜਵਾਨੀ ਨੇ ਆਪਣੀ ਪਹਿਲੀ ਮੁਲਾਕਾਤ ਦੀੳਾਂ ਤਸਵੀਰਾਂ ਨੂੰ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ।

bigg bossVikas Gupta meet Hiten

ਬਿੱਗ ਬੌਸ 11 ਦੇ ਦੌਰਾਨ ਹਿਤੇਨ ਤੇਜਵਾਨੀ ਅਤੇ ਵਿਕਾਸ ਗੁਪਤਾ ਦੇ ਵਿੱਚ ਚੰਗੀ ਦੋਸਤੀ ਦੇਖਣ ਨੂੰ ਮਿਲੀ। ਇਸ ਮੁਲਾਕਾਤ ਵਿੱਚ ਵੀ ਦੋਹਾਂ ਨੇ ਆਪਣੀ ਦੋਸਤੀ ਨੂੰ ‘ਸ਼ੋਲੇ’ ਦੇ ‘ ਜੈਅ-ਵੀਰੂ’ ਦਾ ਨਾਮ ਦਿੱਤਾ ਹੈ। ਦੱਸ ਦੇਈਏ ਕਿ ਹਿਤੇਨ ਤੇਜਵਾਨੀ ਜਲਦ ਹੀ ਨਵੀਂ ਵੈੱਬ ਸੀਰੀਜ਼ ਵਿੱਚ ਨਜ਼ਰ ਆਉਣ ਵਾਲੇ ਹਨ। ਵਿਕਾਸ ਗੁਪਤਾ ਅਤੇ ਹਿਤੇਨ ਦੀ ਦੋਸਤੀ ਨੂੰ ਦੇਖ ਕੇ ਇਸ ਗੱਲ ਦੀ ਉਮੀਦ ਕੀਤੀ ਜਾ ਸਕਦੀ ਹੈ ਕਿ ਜਲਦ ਹੀ ਦੋਵੇਂ ਇਕੱਠੇ ਕਿਸੀ ਪ੍ਰੋਜੈਕਟ ਵਿੱਚ ਕੰਮ ਕਰਦੇ ਹੋਏ ਨਜ਼ਰ ਆਏ।

bigg boss

ਬਿੱਗ ਬੌਸ ਦੇ ਘਰ ਵਿੱਚ ਵਿਕਾਸ ਗੁਪਤਾ ਅਤੇ ਹਿਤੇਨ ਤੇਜਵਾਨੀ ਹਰ ਸਮੇਂ ਇੱਕ ਦੂਜੇ ਦਾ ਸਾਥ ਦਿੰਦੇ ਸਨ ਜਦੋਂ ਹਿਤੇਨ ਦੇ ਬੇਘਰ ਹੋਣ ਦਾ ਸਮਾਂ ਸੀ ਤਾਂ ਵੀ ਵਿਕਾਸ ਗੁਪਤਾ ਨੇ ਪ੍ਰਿਯਾਂਕ ਸ਼ਰਮਾ ਦੀ ਥਾਂ ਉਨ੍ਹਾਂ ਦਾ ਹੀ ਸਾਥ ਦਿੱਤਾ ਸੀ। ਬਿੱਗ ਬੌਸ 11 ਦੇ ਐਕਸ ਕੰਟੈਸਟੈਂਟ ਹਿਤੇਨ ਤੇਜਵਾਨੀ ਫਿਰ ਤੋਂ ਸੁਰਖੀਆਂ ਬਟੋਰ ਰਹੇ ਹਨ।

bigg boss

ਖਬਰਾਂ ਅਨੁਸਾਰ ਲੰਬੇ ਸਮੇਂ ਤੋਂ ਹਿਤੇਨ ਤੇਜਵਾਨੀ ਨੂੰ ਕੰਮ ਨਹੀਂ ਮਿਲਿਆ ਸੀ ਪਰ ਬਿੱਗ ਬੌਸਕਰਨ ਤੋਂ ਬਾਅਦ ਉਨ੍ਹਾਂ ਦੇ ਕਰੀਅਰ ਦਾ ਅਕਾਲ ਖਤਮ ਹੋ ਗਿਆ। ਹਿਤੇਨ ਨੂੰ ਇੱਕ ਟੀਵੀ ਸੀਰੀਅਲ ਵਿੱਚ ਕੰਮ ਮਿਲਿਆ ਹੈ ਜਿਸਦੀ ਸ਼ੂਟਿੰਗ ਦੀਆਂ ਤਸਵੀਰਾਂ ਸਾਹਣੇ ਆਈਆਂ ਹਨ। ਹਿਤੇਨ ਨੇ ਐਂਟਰਟੇਨਮੈਂਟ ਪੋਰਟਲ ਇੰਡੀਆ ਫੋਰਮ ਨੂੰ ਦੱਸਿਆ ਹੈ ਕਿ ਉਹ ਇੱਕ ਸ਼ਾਰਟ ਫਿਲਮ ਵਿੱਚ ਕੰਮ ਕਰ ਰਹੇ ਹਨ।

bigg boss

ਹਿਤੇਨ ਨੇ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ ਅਤੇ ਹੁਣ ਉਹ ਪੋਸਟ ਪੋ੍ਰਡਕਸ਼ਨ ਸਟੇਜ ਤੇ ਹੈ। ਫਿਲਮ 15 ਦਿਨ ਵਿੱਚ ਬਣ ਕੇ ਤਿਆਰ ਹੋ ਜਾਵੇਗੀ। ਇਹ ਇੱਕ ਥ੍ਰਿਲਰ ਫਿਲਮ ਹੋਵੇਗੀ। ਹਿਤੇਨ ਤੋਂ ਇਲਾਵਾ ਇਸ ਸ਼ਾਰਟ ਫਿਲਮ ਵਿੱਚ ਸਹਿਬਾਨ ਅਜਿਮ, ਅਨੁਪ੍ਰਿਆ ਗੋਇਨਕਾ, ਅਸ਼ਿਵਨ ਮੁਸ਼ਰਾ, ਅਸ਼ਫਾਕ ਮੁੱਖ ਭੂਮਿਕਾ ਵਿੱਚ ਹਨ। ਇਸ ਤੋਂ ਪਹਿਲਾਂ ਹਿਤੇਨ ਅਤੇ ਗੌਰੀ ਦੀ ਇੱਕ ਵੈਕੇਸ਼ਨ ਦੀ ਤਸਵੀਰ ਸਾਹਮਣੇ ਆਈ ਸੀ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਸੀ।

bigg boss

ਹਿਤੇਨ ਨੇ ਸਾਲ 2000 ਵਿੱਚ ਘਰ ਏਕ ਮੰਦਿਰ ਤੋਂ ਟੀਵੀ ਦੀ ਦੁਨੀਆ ਵਿੱਚ ਕਦਮ ਰੱਖਿਆ ਸੀ। ਇਸ ਤੋਂ ਬਾਅਦ ਉਹ ਕੁਟੁੰਬ, ਕਭੀ ਸੌਤਨ ਕਭੀ ਸਹੇਲੀ, ਕਿਉਂਕਿ ਸਾਸਾ ਭੀ ਕਭੀ ਬਹੂ ਥੀ, ਕੁਸੁਮ ਅਤੇ ਪਵਿੱਤਰ ਰਿਸ਼ਤਾ ਵਰਗੇ ਕਈ ਸੀਰੀਅਲ ਵਿੱਚ ਨਜ਼ਰ ਆਏ।

bigg bossVikas Gupta meet Hiten

ਬਿੱਗ ਬੌਸ 11 ਦੇ ਕੰਟੈਸਟੈਂਟ ਰਹੇ ਹਿਤੇਨ ਤੇਜਵਾਨੀ ਪਤਨੀ ਗੌਰੀ ਪ੍ਰਧਾਨ ਦੇ ਨਾਲ ਰੋਮਾਂਟਿਕ ਟ੍ਰਿਪ ‘ਤੇ ਨਿਕਲੇ ਹਨ। ਦੋਵੇਂ ਵੰਡਰਲੈਂਡ ਵਿੱਚ ਕੁਆਲਿਟੀ ਟਾਈਮ ਬਤੀਤ ਕਰ ਰਹੇ ਹਨ।ਹਿਤੇਨ ਨੇ ਇੰਸਟਾਗ੍ਰਾਮ ਤੇ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖਿਆ’In wonderland with my special snowflake #LifeoFHT #HTTraveDiaries#hitentejwani #Snowloving.

bigg boss

The post ਹਿਤੇਨ ਤੇਜਵਾਨੀ ਨੂੰ ਮਿਲਣ ਪਹੁੰਚੇ ਵਿਕਾਸ ਗੁਪਤਾ, ਦੋਸਤੀ ਨੂੰ ਦਿੱਤਾ ਇਹ ਖਾਸ ਨਾਮ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਹਿਤੇਨ ਤੇਜਵਾਨੀ ਨੂੰ ਮਿਲਣ ਪਹੁੰਚੇ ਵਿਕਾਸ ਗੁਪਤਾ, ਦੋਸਤੀ ਨੂੰ ਦਿੱਤਾ ਇਹ ਖਾਸ ਨਾਮ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×