Get Even More Visitors To Your Blog, Upgrade To A Business Listing >>

ਹਾਲੀਵੁੱਡ ਦੇ ਇਸ ਅਦਾਕਾਰ ਨਾਲ ‘ਲਵ ਸੀਨ’ ਕਰਨਾ ਚਾਹੁੰਦੀ ਹੈ ਦੀਪਿਕਾ ਪਾਦੁਕੋਣ

Deepika Padukone love scene : ਦੀਪਿਕਾ ਪਾਦੁਕੋਣ ‘ਪਦਮਾਵਤ’ ਤੋਂ ਬਾਅਦ ਹੁਣ ਇੱਕ ਵਾਰ ਫਿਰ ਹਾਲੀਵੁੱਡ ਵੱਲ ਵੇਖ ਰਹੀ ਹੈ। ਉਹ ਪਹਿਲਾਂ ਵਿਨ ਡੀਜਲ ਦੇ ਨਾਲ ‘xXx : Return of Xander Cage’ ਫਿਲਮ ਕਰ ਚੁੱਕੀ ਹੈ। ਹੁਣ ਦੀਪਿਕਾ ਇੱਕ ਹੋਰ ਹਾਲੀਵੁੱਡ ਅਦਾਕਾਰ ਦੇ ਨਾਲ ਕੰਮ ਕਰਨ ਦੀ ਇੱਛਾ ਜਤਾ ਰਹੀ ਹੈ। ਉਨ੍ਹਾਂ ਨੂੰ ਇਸ ਅਦਾਕਾਰ ਦੇ ਨਾਲ ਲਵ ਸੀਨ ਵਿੱਚ ਵੀ ਐਤਰਾਜ਼ ਨਹੀਂ ਹੈ। ਹਾਲ ਹੀ ਵਿੱਚ ਦੀਪ‍ਿਕਾ ਨੇਹਾ ਧੂਪੀਆ ਦੇ ਚੈਟ ਸ਼ੋਅ ਵਿੱਚ ਸ਼ਾਮਿਲ ਹੋਈ ਸੀ।

Deepika Padukone love scene

ਇਸ ਦੌਰਾਨ ਉਨ੍ਹਾਂ ਨੂੰ ਪੁੱਛਿਆ ਗਿਆ ਸੀ ਕਿ ਉਹ ਕਿਸ ਅਦਾਕਾਰ ਦੇ ਨਾਲ ਲਵ ਸੀਨ ਕਰਨਾ ਚਾਹੁੰਦੀ ਹੈ। ਉਹਨਾਂ ਨੇ ਜਵਾਬ ਦਿੱਤਾ ਕਿ ਉਹ ਗੋਲਡਨ ਗਲੋਬ ਵਿਨਰ ਜੇਮਸ ਫਰਾਂਕੋ ਦੇ ਨਾਲ ਲਵ ਸੀਨ ਕਰਨਾ ਚਾਹੁੰਦੀ ਹੈ। ਦੱਸ ਦੇਈਏ ਕਿ ਜੇਮਸ ਫਰਾਂਕੋ ਹਾਲੀਵੁੱਡ ਦੇ ਫੇਮਸ ਅਦਾਕਾਰ ਅਤੇ ਫਿਲਮਮੇਕਰ ਹਨ। ਉਹ ਦਿ ਡਿਜਾਸਟਰ ਆਰਟਿਸਟ, ਸਪਾਇਡਮੈਨ ਅਤੇ ਪਾਇਨਐਪਲ ਐਕਸਪ੍ਰੈੱਸ ਵਰਗੀਆਂ ਫਿਲਮਾਂ ਲਈ ਜਾਣੇ ਜਾਂਦੇ ਹਨ।

Deepika Padukone love scene

Deepika Padukone love scene

ਜੇਮਸ ਉਸ ਸਮੇਂ ਵੀ ਚਰਚਾ ‘ਚ ਰਹੇ ਸਨ ਜਦ ਉਹਨਾਂ ‘ਤੇ ਯੋਨ ਸ਼ੋਸ਼ਣ ਦਾ ਆਰੋਪ ਲੱਗਿਆ ਸੀ। ਪੰਜ ਅਦਾਕਾਰਾ ਨੇ ਉਹਨਾਂ ‘ਤੇ ਯੋਨ ਸ਼ੋਸ਼ਣ ਅਤੇ ਦੁਰਵਿਵਹਾਰ ਦਾ ਇਲਜ਼ਾਮ ਲਗਾਇਆ ਸੀ। ਇਹ ਸਭ ਨਜ਼ਰ ਅੰਦਾਜ਼ ਕਰਦੇ ਹੋਏ ਵੀ ਦੀਪਿਕਾ ਉਹਨਾਂ ਨਾਲ ਕੰਮ ਕਰਨ ਲਈ ਤਿਆਰ ਹੈ।

ਦੀਪਿਕਾ ਪਾਦੁਕੋਣ ਨੇ ਨੇਹਾ ਦੇ ਸ਼ੋਅ ‘ਚ ਦੱਸਿਆ ਕਿ ਉਹਨਾਂ ਦੇ ਨਿੱਕ ਨੇਮ ਕੀ-ਕੀ ਹਨ। ਉਹਨਾਂ ਨੇ ਕਿਹਾ ਕਿ ਉਹਨਾਂ ਦੇ ਕਰੀਬੀ ਉਹਨਾਂ ਨੂੰ ਡੀਪੀ, ਦੀਪੂ ਅਤੇ ਦਿਪਸ ਵਰਗੇ ਨਾਮਾਂ ਨਾਲ ਬੁਲਾਉਂਦੇ ਹਨ। ਤੁਹਾਨੂੰ ਦੱਸ ਦੇਈਏ ਕਿ ਦੀਪਿਕਾ ਪਾਦੁਕੋਣ ਨੇ ‘ਪਦਮਾਵਤ’ ਲਈ ਸਭ ਤੋਂ ਜ਼ਿਆਦਾ ਫੀਸ ਲਈ ਸੀ। ਉਹਨਾਂ ਨੂੰ ਸੰਜੇ ਲੀਲਾ ਭੰਸਾਲੀ ਨੇ ਰਣਵੀਰ ਅਤੇ ਸ਼ਾਹਿਦ ਤੋਂ ਵੀ ਜ਼ਿਆਦਾ ਫੀਸ ਦੇ ਕੇ ਸਾਇਨ ਕੀਤਾ ਸੀ।

Deepika Padukone love scene

ਤੁਹਾਨੂੰ ਦੱਸ ਦਈਏ ਕਿ ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਨੇ ਕਦੇ ਵੀ ਖੁੱਲ੍ਹ ਕੇ ਆਪਣੇ ਰਿਲੇਸ਼ਨਸ਼ਿਪ ਦੇ ਬਾਰੇ ਕੁੱਝ ਨਹੀਂ ਕਿਹਾ ਪਰ ਦੋਹਾਂ ਨੂੰ ਅਕਸਰ ਇਕੱਠੇ ਸਮਾਂ ਬਿਤਾਉਂਦੇ ਦੇਖਿਆ ਜਾਂਦਾ ਹੈ। ਖਬਰਾਂ ਅਨੁਸਾਰ ਤਾਂ ਉਨ੍ਹਾਂ ਨੇ ਆਪਣਾ ਰਿਸ਼ਤਾ ਅੱਗੇ ਵਧਾਉਣ ਦਾ ਫੈਸਲਾ ਕੀਤਾ ਹੈ ਅਤੇ ਦੋਵੇਂ ਇਸ ਸਾਲ ਵਿਆਹ ਦੇ ਬੰਧਨ ਵਿੱਚ ਬੱਝ ਸਕਦੇ ਹਨ।

ਖਬਰਾਂ ਅਨੁਸਾਰ, ਦੋਵੇਂ ਇਸ ਸਾਲ ਵਿਆਹ ਕਰਨ ਵਾਲੇ ਹਨ। ਇਹ ਡੈਸਟੀਨੇਸ਼ਨ ਵੈਡਿੰਗ ਹੋਵੇਗੀ , ਦੋਹਾਂ ਨੂੰ ਬੀਚ ਬਹੁਤ ਪਸੰਦ ਹੈ ਇਸ ਲਈ ਇਹ ਬੀਚ ਵੈਡਿੰਗ ਹੋ ਸਕਦੀ ਹੈ। ਇਹ ਇੱਕ ਪ੍ਰਾਈਵੇਟ ਅਫੇਅਰ ਹੋਵੇਗਾ, ਜਿਸ ਵਿੱਚ ਪਰਿਵਾਰ ਅਤੇ ਕਰੀਬੀ ਦੋਸਤ ਸ਼ਾਮਿਲ ਹੋਣਗੇ।

Deepika Padukone love scene

ਖਬਰਾਂ ਅਨੁਸਾਰ ਦੋਵੇਂ 2018 ਦੇ ਮਿਡ ਵਿੱਚ ਵਿਆਹ ਕਰਨਗੇ। ਉਨ੍ਹਾਂ ਦੀ ਰਿਸੈਪਸ਼ਨ ਦੋ ਥਾਂ ਹੋਵੇਗੀ, ਇੱਕ ਮੁੰਬਈ ਅਤੇ ਦੂਜਾ ਬੈਂਗਲੁਰੂ ਵਿੱਚ ਜਿੱਥੇ ਦੀਪਿਕਾ ਦੇ ਪੈਰੇਂਟਸ ਰਹਿੰਦੇ ਹਨ।

ਲੱਗ ਰਿਹਾ ਹੈ ਕਿ ਦੋਵੇਂ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਦੀ ਰਾਹ ‘ਤੇ ਚੱਲ ਰਹੇ ਹਨ। ਦੋਹਾਂ ਨੇ ਪਿਛਲੇ ਸਾਲ 11 ਦਸੰਬਰ ਨੂੰ ਇਟਲੀ ਦੇ ਟਸਕਨੀ ਵਿੱਚ ਵਿਆਹ ਕੀਤਾ ਸੀ। ਜਿਸ ਵਿੱਚ ਕੇਵਲ ਪਰਿਵਾਰ ਦੇ ਲੋਕ ਅਤੇ ਕਰੀਬੀ ਦੋਸਤ ਸ਼ਾਮਿਲ ਹੋਏ ਸਨ। ਦੋਹਾਂ ਨੇ ਵੀ ਦੋ ਰਿਸੈਪਸ਼ਨ ਰੱਖਿਆ ਸੀ। ਇੱਕ ਵਿਰਾਟ ਦੇ ਰਿਸ਼ਤੇਦਾਰਾਂ ਦੇ ਲਈ ਦਿੱਲੀ ਵਿੱਚ ਅਤੇ ਦੂਜਾ ਬਾਲੀਵੁੱਡ ਸਿਤਾਰਿਆਂ ਦੇ ਲਈ ਮੁੰਬਈ ਵਿੱਚ।

The post ਹਾਲੀਵੁੱਡ ਦੇ ਇਸ ਅਦਾਕਾਰ ਨਾਲ ‘ਲਵ ਸੀਨ’ ਕਰਨਾ ਚਾਹੁੰਦੀ ਹੈ ਦੀਪਿਕਾ ਪਾਦੁਕੋਣ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਹਾਲੀਵੁੱਡ ਦੇ ਇਸ ਅਦਾਕਾਰ ਨਾਲ ‘ਲਵ ਸੀਨ’ ਕਰਨਾ ਚਾਹੁੰਦੀ ਹੈ ਦੀਪਿਕਾ ਪਾਦੁਕੋਣ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×