Get Even More Visitors To Your Blog, Upgrade To A Business Listing >>

ਜਤਿੰਦਰ ਦੀ ਭੈਣ ਨੇ ਜਤਿੰਦਰ ‘ਤੇ ਲਗਾਏ ਸ਼ਰੀਰਕ ਸ਼ੋਸ਼ਣ ਦੇ ਦੋਸ਼,ਕਿਹਾ 18 ਸਾਲ ਦੀ ਉਮਰ ‘ਚ ਕੀਤਾ ਸੀ ਯੌਨ ਸ਼ੋਸ਼ਣ

Sexual assault Jeetendra:ਮੁੰਬਈ:ਬਾਲੀਵੁੱਡ ਦੇ ਦਿੱਗਜ ਸਟਾਰ ਜਤਿੰਦਰ ਉੱਤੇ ਗੰਭੀਰ ਇਲਜ਼ਾਮ ਲੱਗੇ ਹਨ,ਐਕਟਰ ਜਤਿੰਦਰ ਉੱਤੇ ਉਨ੍ਹਾਂ ਦੀ ਕਜਨ ਨੇ ਘਿਨੌਣਾ ਇਲਜ਼ਾਮ ਲਗਾਇਆ ਹੈ ਅਤੇ ਗਿਰਫਤਾਰੀ ਦੀ ਮੰਗ ਕੀਤੀ ਹੈ।ਕਜਿਨ ਨੇ ਜਤਿੰਦਰ ਉੱਤੇ ਯੋਨ ਸ਼ੋਸ਼ਣ ਦਾ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੇ 18 ਸਾਲ ਦੀ ਉਮਰ ਵਿੱਚ ਮੇਰੇ ਨਾਲ ਗੰਦੀ ਹਰਕੱਤ ਕੀਤੀ।Sexual assault  Jeetendra

Sexual assault Jeetendra

ਕਜਿਨ ਨੇ ਉਨ੍ਹਾਂ ਦੇ ਖਿਲਾਫ ਯੋਨ ਉਤਪੀੜਨ ਦਾ ਇਲਜ਼ਾਮ ਲਗਾਉਂਦੇ ਹੋਏ ਹਿਮਾਚਲ ਪ੍ਰਦੇਸ਼ ਵਿੱਚ ਸ਼ਿਕਾਇਤ ਦਰਜ ਕਰਾਈ ਹੈ ਅਤੇ ਉਨ੍ਹਾਂਨੂੰ ਗਿਰਫਤਾਰ ਕਰਨ ਦੀ ਮੰਗ ਕੀਤੀ ਹੈ।ਬਾਲੀਵੁੱਡ ਦੇ ਦਿੱਗਜ ਅਭਿਨੇਤਾ ਜਤਿੰਦਰ ਵੱਡੀ ਮੁਸੀਬਤ ‘ਚ ਘਿਰ ਗਏ ਹਨ।

Sexual assault  Jeetendraਜਤਿੰਦਰ ਦੀ ਕਜ਼ਨ ਨੇ ਉਨ੍ਹਾਂ ਦੇ ਖਿਲਾਫ ਯੌਨ ਸ਼ੋਸ਼ਣ ਦਾ ਵੱਡਾ ਦੋਸ਼ ਲਗਾਉਂਦਿਆਂ ਹਿਮਾਚਲ ਪ੍ਰਦੇਸ਼ ‘ਚ ਸ਼ਿਕਾਇਤ ਦਰਜ ਕਰਵਾਈ ਹੈ। ਖੁਦ ਨੂੰ ਪੀੜਤ ਦੱਸਦਿਆਂ ਮਹਿਲਾ ਨੇ ਖੁਲਾਸਾ ਕੀਤਾ ਹੈ ਕਿ ਜਦੋਂ ਉਹ 18 ਸਾਲ ਦੀ ਸੀ ਤੇ ਜਤਿੰਦਰ 28 ਸਾਲਾਂ ਦੇ ਸਨ, ਉਦੋਂ ਜਤਿੰਦਰ ਨੇ ਉਸ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ।Sexual assault  Jeetendraਮਹਿਲਾ ਨੇ ਐਕਟਰ ਖਿਲਾਫ ਛੇਤੀ ਐੱਫ. ਆਈ. ਆਰ. ਦਰਜ ਕਰਾਉਣ ਤੇ ਗ੍ਰਿਫਤਾਰੀ ਦੀ ਮੰਗ ਕੀਤੀ ਹੈ।ਆਪਣੀ ਹੱਡਬੀਤੀ ਸੁਣਾਉਂਦਿਆਂ ਮਹਿਲਾ ਨੇ ਕਿਹਾ, ‘ਮੈਂ ਜਦੋਂ 18 ਸਾਲ ਦੀ ਸੀ, ਉਦੋਂ ਜਤਿੰਦਰ ਨੇ ਮੇਰੇ ਪਿਤਾ ਨੂੰ ਕਿਹਾ ਕਿ ਉਹ ਮੈਨੂੰ ਫਿਲਮ ਸ਼ੂਟ ‘ਤੇ ਲੈ ਕੇ ਜਾ ਰਹੇ ਹਨ। ਜਿਥੇ ਐਕਟਰ ਨੇ ਇਸ ਗੰਦੀ ਹਰਕਤ ਨੂੰ ਅੰਜਾਮ ਦਿੱਤਾ।’ ਇਸ ਘਟਨਾ ਤੋਂ ਬਾਅਦ ਉਹ ਕਈ ਸਾਲਾਂ ਤਕ ਸਦਮੇ ‘ਚ ਰਹੀ। ਇਸ ਵਾਰਦਾਤ ਦਾ ਉਸ ਦੇ ਦਿਮਾਗ ‘ਤੇ ਡੂੰਘਾ ਅਸਰ ਪਿਆ।Sexual assault  Jeetendraਪੀੜਤਾ ਮੁਤਾਬਕ ਜਤਿੰਦਰ ਇਕ ਨਾਮੀ ਐਕਟਰ ਹੈ। ਉਸ ਦੇ ਅਮੀਰ ਲੋਕਾਂ ਤੇ ਨੇਤਾਵਾਂ ਨਾਲ ਚੰਗੇ ਸਬੰਧ ਹਨ। ਜਤਿੰਦਰ ਦੀ ਕਜ਼ਨ ਨੇ ਆਪਣੇ ਮਾਤਾ-ਪਿਤਾ ਦੇ ਦਿਹਾਂਤ ਤੋਂ ਬਾਅਦ ਸ਼ਿਕਾਇਤ ਦਰਜ ਕਰਵਾਉਣ ਦਾ ਮਨ ਬਣਾਇਆ ਕਿਉਂਕਿ ਉਸ ਦੇ ਮਾਤਾ-ਪਿਤਾ ਨੂੰ ਐਕਟਰ ਦੀ ਇਹ ਹਰਕਤ ਜਾਣ ਕੇ ਦੁੱਖ ਹੁੰਦਾ।ਉਸ ਦੀ ਕਜ਼ਨ ਨੇ ਕਿਹਾ, ‘ਮੈਨੂੰ ਇਸ ਘਟਨਾ ਨੂੰ ਦੱਸਣ ‘ਚ ਕਈ ਸਾਲ ਲੱਗ ਗਏ।Sexual assault  Jeetendraਇਸ ਦੀ ਹਿੰਮਤ ਮੈਨੂੰ ਇਨ੍ਹੀਂ ਦਿਨੀਂ ਚੱਲ ਰਹੇ ਕੈਂਪੇਨ ‘ਮੀ ਟੂ’ ਦੀ ਵਜ੍ਹਾ ਕਾਰਨ ਆਈ ਹੈ। ਇਨ੍ਹਾਂ ਅੰਦੋਲਨਾਂ ਕਾਰਨ ਦੁਨੀਆ ਦੀਆਂ ਲੱਖਾਂ ਪੀੜਤ ਮਹਿਲਾਵਾਂ ਨੂੰ ਆਪਣੀ ਗੱਲ ਸਾਹਮਣੇ ਰੱਖਣ ਦੀ ਹਿੰਮਤ ਮਿਲੀ ਹੈ। ਪਰਿਵਾਰ ਤੇ ਰਿਸ਼ਤੇਦਾਰਾਂ ਵਲੋਂ ਯੌਨ ਸ਼ੋਸ਼ਣ ਦਾ ਸ਼ਿਕਾਰ ਹੋਣ ਵਾਲੀਆਂ ਪੀੜਤਾਂ ‘ਚ ਹੁਣ ਉਮੀਦ ਦੀ ਕਿਰਨ ਜਾਗੀ ਹੈ।

ਐਨੇ ਸਾਲ ਚੁੱਪ ਕਿਓ ਰਹੀ

ਜਤਿੰਦਰ ਉੱਤੇ ਇਲਜ਼ਾਮ ਲਗਾਉਣ ਵਾਲੀ ਕਜ਼ਨ ਨੇ ਕਿਹਾ ਕਿ ਇਸ ਘਟਨਾ ਦੇ ਬਾਅਦ ਉਹ ਚੁਪ ਰਹੀ ਕਿਉਂਕਿ ਇਸ ਘਟਨਾ ਦੇ ਬਾਅਦ ਉਸਦੇ ਦਿਮਾਗ ਉੱਤੇ ਗਹਿਰਾ ਅਸਰ ਹੋਇਆ।ਕਿਉਂਕਿ ਜਤਿੰਦਰ ਇੱਕ ਨਾਮੀ ਐਕਟਰ ਹਨ ਅਤੇ ਅਮੀਰਾਂ ਦਾ ਲੋਕਾਂ ਅਤੇ ਨੇਤਾਵਾਂ ਨਾਲ ਚੰਗੇ ਸੰਬੰਧ ਹੁੰਦੇ ਹਨ । ਉਨ੍ਹਾਂ ਦੇ ਮਾਤਾ – ਪਿਤਾ ਨਾਲ ਚੰਗੇ ਸੰਬੰਧ ਸਨ ਇਸਲਈ ਉਹ ਚੁਪ ਰਹੀ

The post ਜਤਿੰਦਰ ਦੀ ਭੈਣ ਨੇ ਜਤਿੰਦਰ ‘ਤੇ ਲਗਾਏ ਸ਼ਰੀਰਕ ਸ਼ੋਸ਼ਣ ਦੇ ਦੋਸ਼,ਕਿਹਾ 18 ਸਾਲ ਦੀ ਉਮਰ ‘ਚ ਕੀਤਾ ਸੀ ਯੌਨ ਸ਼ੋਸ਼ਣ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਜਤਿੰਦਰ ਦੀ ਭੈਣ ਨੇ ਜਤਿੰਦਰ ‘ਤੇ ਲਗਾਏ ਸ਼ਰੀਰਕ ਸ਼ੋਸ਼ਣ ਦੇ ਦੋਸ਼,ਕਿਹਾ 18 ਸਾਲ ਦੀ ਉਮਰ ‘ਚ ਕੀਤਾ ਸੀ ਯੌਨ ਸ਼ੋਸ਼ਣ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×