Get Even More Visitors To Your Blog, Upgrade To A Business Listing >>

ਮਹਿਲਾ ਕ੍ਰਿਕਟ: ਭਾਰਤ ਵੱਲੋਂ ਦੱਖਣੀ ਅਫ਼ਰੀਕਾ ਨੂੰ 303 ਦੌੜਾਂ ਦਾ ਟੀਚਾ

indiaw vs south africaw second match ਪਹਿਲੇ ਮੈਚ ਵਿੱਚ ਵੱਡੀ ਜਿੱਤ ਤੋਂ ਉਤਸ਼ਾਹਿਤ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਅੱਜ ਦੱਖਣੀ ਅਫਰੀਕਾ ਖ਼ਿਲਾਫ਼ ਦੂਜਾ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ ਚਲ ਰਿਹਾ ਹੈ। ਇਸ ਮੈਚ ਵਿਚ ਦੱਖਣੀ ਅਫਰੀਕਾ ਵਲੋਂ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ ਹੈ। ਇਸ ਮੈਚ ਵਿੱਚ ਜਿੱਤ ਦਰਜ ਕਰ ਕੇ ਭਾਰਤੀ ਟੀਮ ਤਿੰਨ ਮੈਚਾਂ ਦੀ ਲੜੀ ’ਤੇ ਕਬਜ਼ਾ ਕਰਨ ਦੇ ਇਰਾਦੇ ਨਾਲ ਉਤਰੀ ਹੈ। ਪਹਿਲੇ ਮੈਚ ਵਿਚ ਭਾਰਤੀ ਮਹਿਲਾ ਟੀਮ ਨੇ ਦੱਖਣੀ ਅਫ਼ਰੀਕਾ ਨੂੰ 88 ਦੌੜਾਂ ਦੇ ਵੱਡੇ ਫਰਕ ਨਾਲ ਹਰਾਇਆ ਸੀ।

indiaw vs south africaw second match

indiaw vs south africaw second match
ਇਸੇ ਹੌਂਸਲੇ ਨਾਲ ਅਗੇ ਵਧਦਿਆਂ ਭਾਰਤੀ ਮਹਿਲਾ ਟੀਮ ਨੇ ਅਜੇ ਦੇ ਦੂਜੇ ਮੈਚ ‘ਚ ਵੀ ਆਪਣੀ ਹੋਂਦ ਦੁਨੀਆਂ ਨੂੰ ਦਿਖਾ ਦਿੱਤੀ ਹੈ। ਅੱਜ ਸੇ ਮੈਚ ‘ਚ ਪਹਿਲੀ ਇੰਨਿੰਗਸ ਖਤਮ ਹੋਣ ਤਕ ਭਾਰਤੀ ਮਹਿਲਾ ਟੀਮ ਨੇ ਦੱਖਣੀ ਅਫ਼ਰੀਕਾ ਖਿਲਾਫ਼ ਪਹਿਲਾਂ ਬੱਲੇਬਾਜ਼ੀ ਕਰਦਿਆਂ 50 ਓਵਰਾਂ ‘ਚ 3 ਵਿਕਟਾਂ ਗਵਾ ਕੇ 302 ਦੌੜਾਂ ਬਣਾ ਲਈਆਂ। ਇਨ੍ਹਾਂ ਕੁਲ ਦੌੜਾਂ ਵਿਚ ਸਭ ਤੋਂ ਵੱਡਾ ਯੋਗਦਾਨ ਸਮ੍ਰਿਤੀ ਮੰਧਾਨਾ ਦਾ ਹੈ। ਸਮ੍ਰਿਤੀ ਨੇ ਆਪਣੀ ਸ਼ਾਨਦਾਰ ਪਾਰੀ ਖੇਡਦਿਆਂ ਕੁਲ 135 ਦੌੜਾਂ ਬਣਾਈਆਂ।

indiaw vs south africaw second match

ਭਾਰਤ ਵੱਲੋਂ ਸੱਭ ਤੋਂ ਵੱਧ ਦੌੜਾਂ ਸਮ੍ਰਿਤੀ ਨੇ 135 ਦੌੜਾਂ, ਉਸ ਤੋਂ ਮਗਰੋਂ ਹਰਮਨਪ੍ਰੀਤ ਕੌਰ ਨੇ ਨਾਬਾਦ 55 ਦੌੜਾਂ ਬਣਾਈਆਂ, ਕਪਤਾਨ ਮਿਥਾਲੀ ਨੇ 20 ਦੌੜਾਂ, ਪੂਨਮ ਨੇ 20 ਦੌੜਾਂ, ਅਤੇ ਵੇਦਾ ਕ੍ਰਿਸ਼ਨਾਮੁਰਥੀ ਨੇ ਨਾਬਾਦ 51 ਦੌੜਾਂ ਬਣਾਈਆਂ। ਭਾਰਤੀ ਮਹਿਲਾ ਟੀਮ ਨੇ ਪਹਿਲੇ ਮੈਚ ਵਿਚ ਵੀ ਦੱਖਣੀ ਅਫ਼ਰੀਕਾ ਦੀ ਖਿਡਾਰਨਾਂ ਦੀ ਗੋਡਣੀਆਂ ਲਵਾ ਦਿਤੀਆਂ ਸਨ। ਅੱਜ ਦੇ ਮੈਚ ਦਾ ਵੀ ਕੁਛ ਓਹੀ ਹਾਲ ਹੁੰਦਾ ਲੱਗ ਰਿਹਾ ਹੈ। ਪਹਿਲੀ ਇੰਨਿੰਗਸ ਖਤਮ ਹੋਣ ਤਕ ਭਾਰਤ ਨੇ ਕੁੱਲ 302 ਦੌੜਾਂ ਬਣਾਈਆਂ।

indiaw vs south africaw second match

ਦੱਖਣੀ ਅਫ਼ਰੀਕਾ ਦੀ ਮਹਿਲਾ ਟੀਮ ਨੂੰ ਜਿੱਤ ਲਈ 50 ਓਵਰਾਂ ‘ਚ ਦੌੜਾਂ ਚਾਹੀਦੀਆਂ ਹਨ। ਹੁਣ ਤਕ ਸੀਰੀਜ਼ ‘ਚ ਦੱਖਣੀ ਅਫ਼ਰੀਕਾ ਦੀ ਖਿਡਾਰਨਾਂ ਕੁਛ ਖਾਸ ਨਹੀਂ ਕਰ ਪਾਈਆਂ ਹਨ। ਦੱਖਣੀ ਅਫ਼ਰੀਕਾ ਟੀਮ ਦੀ ਵੀ ਕ੍ਰਿਕਟ ਜਗਤ ‘ਚ ਪੂਰੀ ਬਲੇ-ਬਲੇ ਹੈ ਪਰ ਹੁਣ ਤਕ ਭਾਰਤੀ ਟੀਮ ਨੇ ਦੱਖਣੀ ਅਫ਼ਰੀਕਾ ਨੂੰ ਸਿਰ ਉਪਰ ਨਹੀਂ ਚੁੱਕਣ ਦਿੱਤਾ। ਪਹਿਲੇ ਇੱਕ ਰੋਜ਼ਾ ਵਿੱਚ ਭਾਰਤੀ ਟੀਮ ਵਿੱਚ ਮੈਚ ਅਭਿਆਸ ਦੀ ਕੋਈ ਘਾਟ ਨਹੀਂ ਦਿਖੀ ਅਤੇ ਟੀਮ ਨੇ ਹਰ ਪੱਧਰ ’ਤੇ ਚੰਗਾ ਪ੍ਰਦਰਸ਼ਨ ਕਰਦਿਆਂ ਮੇਜ਼ਬਾਨ ਟੀਮ ਨੂੰ ਪਛਾੜ ਦਿੱਤਾ ਹੈ।

indiaw vs south africaw second match

ਭਾਰਤੀ ਟੀਮ ਵਿੱਚ ਮਿਤਾਲੀ ਰਾਜ (ਕਪਤਾਨ), ਤਾਨੀਆ ਭਾਟੀਆ, ਏਕਤਾ ਬਿਸ਼ਟ, ਰਾਜੇਸ਼ਵਰੀ ਗਾਇਕਵਾੜ, ਝੂਲਨ ਗੋਸਵਾਮੀ, ਹਰਮਨਪ੍ਰੀਤ ਕੌਰ, ਵੇਦਾ ਕ੍ਰਿਸ਼ਨਮੂਰਤੀ, ਸਮ੍ਰਿਤੀ ਮੰਧਾਨਾ, ਮੋਨਾ ਮੇਸ਼ਰਾਮ, ਸ਼ਿਖਾ ਪਾਂਡੇ, ਪੂਨਮ ਰਾਵਤ, ਜੇਮਿਮਾ ਰੋਡ੍ਰਿਗਜ਼, ਦੀਪਤੀ ਸ਼ਰਮਾ, ਪੂਜਾ ਵਸਤਰਕਾਰ, ਸੁਸ਼ਮਾ ਵਰਮਾ ਅਤੇ ਪੂਨਮ ਯਾਦਵ ਖਿਡਾਰਨਾਂ ਸ਼ਾਮਲ ਹਨ।

indiaw vs south africaw second match

The post ਮਹਿਲਾ ਕ੍ਰਿਕਟ: ਭਾਰਤ ਵੱਲੋਂ ਦੱਖਣੀ ਅਫ਼ਰੀਕਾ ਨੂੰ 303 ਦੌੜਾਂ ਦਾ ਟੀਚਾ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਮਹਿਲਾ ਕ੍ਰਿਕਟ: ਭਾਰਤ ਵੱਲੋਂ ਦੱਖਣੀ ਅਫ਼ਰੀਕਾ ਨੂੰ 303 ਦੌੜਾਂ ਦਾ ਟੀਚਾ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×