Get Even More Visitors To Your Blog, Upgrade To A Business Listing >>

‘ਸੋ ਸਿੰਪਲ’ ਗਾਣਾ ਲੈ ਕੇ ਆ ਰਹੇ ਹਨ ਹਾਈ ਹੀਲ ‘ਤੇ ਹਰ ਇੱਕ ਨੂੰ ਨਚਾਉਣ ਵਾਲੇ ਜੈਜ਼ ਧਾਮੀ

Jazz Dhami ਬਾਲੀਵੁੱਡ ਦੇ ਨਾਲ-ਨਾਲ ਪੀ-ਟਾਊਨ ਵੀ ਫੇਸਬੁੱਕ, ਟਵਿੱਟਰ, ਇੰਸਟਾ ‘ਤੇ ਕਾਫੀ ਐਕਟਿਵ ਰਹਿੰਦਾ ਹੈ। ਲੋਕਾਂ ਤੱਕ ਆਪਣੀ ਗੱਲ ਸ਼ੇਅਰ ਕਰਨ ਲਈ ਸ਼ਾਇਦ ਇਹ ਸਭ ਤੋਂ ਆਸਾਨ ਤਰੀਕਾ ਹੈ। ਅੱਜ ਕੱਲ੍ਹ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਕਈ ਗਾਇਕਾਂ ਨੇ ਧਮਾਲਾ ਪਾਈਆ ਹੋਈਆਂ ਹਨ। ਦੱਸ ਦੇਈਏ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਅੱਜ ਕੱਲ੍ਹ ਹਰ ਇਕ ਗਾਇਕ ਕੁਝ ਨਾ ਕੁਝ ਨਵਾਂ ਲੈ ਕੇ ਆ ਰਿਹਾ ਹੈ। ਕੋਈ ਲਗਾਤਾਰ ਧਮਕ ਵਾਲੇ ਗੀਤ ਲੈ ਕੇ ਆ ਰਿਹਾ ਹੈ, ਕੋਈ ਹਿੰਦੀ ਗੀਤ ਗਾ ਰਿਹਾ ਹੈ, ਤਾਂ ਕੋਈ ਫ਼ਿਲਮਾਂ ‘ਚ ਪੰਜਾਬੀ ਟਰੈਂਡ ਸ਼ੁਰੂ ਕਰ ਰਿਹਾ ਹੈ। ਪਰ ਅਸੀ ਗੱਲ ਕਰ ਰਹੇ ਹਾਂ ਪੰਜਾਬੀ ਗਾਇਕ ਜੈਜ਼ ਧਾਮੀ ਦੀ। ਦੱਸ ਦੇਈਏ ਕਿ ਜੈਜ਼ ਧਾਮੀ ਹੁਣ ਤੱਕ ਜਿੰਨੇ ਵੀ ਗੀਤ ਆਏ ਹਨ, ਲੋਕਾਂ ਦੁਆਰਾ ਉਹਨਾਂ ਗੀਤਾਂ ਨੂੰ ਬਹੁਤ ਪਿਆਰ ਮਿਲਦਾ ਹੈ।

Jazz Dhami

Jazz Dhami
‘ਹਾਈ ਹੀਲਜ਼’ ਤੇ ‘ਜ਼ੁਲਫਾਂ’ ਦੇ ਘਾਇਲ ਜੈਜ਼ ਧਾਮੀ ਹੁਣ ਹੋ ਗਏ ਹਨ ਹਨ ‘ਸੋ ਸਿੰਪਲ’। ਜੈਜ਼ ਧਾਮੀ ਜਲਦ ਰਿਲੀਜ਼ ਕਰਨਗੇ ਆਪਣਾ ਨਵਾਂ ਟ੍ਰੈਕ ‘ਸੋ ਸਿੰਪਲ’। ਹੁਣ ਇਹ ਗਾਣਾ ਰਿਲੀਜ਼ ਹੋਣ ‘ਤੇ ਹੀ ਪਤਾ ਲੱਗੇਗਾ ਕਿ ਦਰਸ਼ਕਾਂ ਨੂੰ ਪਸੰਦ ਆਉਂਦਾ ਹੈ ਜਾਂ ਨਹੀਂ। ਤੁਹਾਨੂੰ ਦੱਸ ਦੇਈਏ ਕਿ ਜੈਜ਼ ਆਪਣੇ ਮਿਊਜ਼ਿਕ ਕਰਕੇ ਪੰਜਾਬੀ ਗਾਇਕੀ ਵਿੱਚ ਕਾਫੀ ਮਕਬੂਲ ਹੋਏ ਹਨ। ਕਾਫੀ ਲੰਬੇ ਸਮੇਂ ਤੋਂ ਬਾਅਦ ਹੁਣ ਜੈਜ਼ ਦਾ ਗਾਣਾ ‘ਸੋ ਸਿੰਪਲ’ ਆਵੇਗਾ। ਵੇਖਦੇ ਹਾਂ ਕਿ ਜੈਜ਼ ਦੇ ਫੈਨਸ ਇਸ ਵਾਰ ਉਨ੍ਹਾਂ ਨੂੰ ਕਿਸ ਤਰ੍ਹਾਂ ਦਾ ਰਿਸਪੌਂਸ ਦੇਣਗੇ।

Jazz Dhami

ਜਸਵਿੰਦਰ ਸਿੰਘ ਧਾਮੀ ਕੱਚਾ ਨਾਮ ਜੈਜ਼ ਧਾਮੀ ਨੂੰ ਕੌਣ ਨਹੀਂ ਜਾਣਦਾ। 2008 ਵਿੱਚ ਆਪਣੇ ਗਾਇਕੀ ਦੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਜੈਜ਼ ਧਾਮੀ ਪੰਜਾਬੀ ਇੰਡਸਟਰੀ ਦੇ ਨਾਲ-ਨਾਲ ਬਾਲੀਵੁੱਡ ਨੂੰ ਵੀ ਆਪਣੇ ਹਾਈ ਹੀਲਸ ਗੀਤ ਤੇ ਨੱਚਵਾ ਚੁੱਕੇ ਹਨ। ਜਿੱਥੇ ਉਨ੍ਹਾਂ ਨੇ ਹਾਈ ਹੀਲਸ ਵਰਗਾ ਗੀਤ ਗਾਇਆ, ਉੱਥੇ ਹੀ ਦੂਜੇ ਪਾਸੇ ‘ਮੈਂ ਪੰਜਾਬੀ ਬੋਲੀ ਆਂ’ ਵਰਗਾ ਗੀਤ ਗਾ ਕੇ ਆਪਣੇ ਬਹੁਮੁਖੀ ਹੋਣ ਦਾ ਸਬੂਤ ਦਿੱਤਾ। ਤੁਹਾਨੂੰ ਦੱਸ ਦੇਈਏ ਖ਼ਬਰ ਇਹ ਹੈ ਕਿ ਜੈਜ਼ ਧਾਮੀ ਆਪਣਾ ਇਕ ਹੋਰ ਨਵਾਂ ਗੀਤ ਲੈ ਕੇ ਆ ਰਹੇ ਹਨ।ਜਿਸ ਗੀਤ ਦਾ ਨਾਂਅ ਹੈ ‘ਸੋ ਸਿੰਪਲ’। ਗੀਤ ਦਾ ਸ਼ਿਰਸ਼ਕ ਭਾਵੇਂ ਸੋ ਸਿੰਪਲ ਹੋਵੇ ਪਰ ਅਸੀ ਸਭ ਜਾਣਦੇ ਹਾਂ ਕਿ ਗੀਤ ਬਹੁਤ ਹੀ ਖ਼ਾਸ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਇਸ ਗੀਤ ਦਾ 8 ਫਰਵਰੀ ਨੂੰ ਪ੍ਰਾਈਮਰ ਹੋਣ ਜਾ ਰਿਹਾ ਹੈ ਮਤਲਬ ਤੁਸੀਂ ਇਸ ਨੂੰ ਦੇਖ ਸਕਦੇ ਹੋ 8 ਫਰਵਰੀ ਨੂੰ ਸਵੇਰੇ 10 ਵਜੇ।

Jazz Dhami

ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਮਹਿਲਾ ਸਸ਼ਕਤੀਕਰਨ ਤੇ ਮਹਿਲਾਵਾਂ ਦੀ ਸਮਾਜ ਨੂੰ ਦੇਣ ਦੇ ਚਲਦਿਆਂ ਹਰ ਪਾਸਿਓਂ ਮਹਿਲਾਵਾਂ ਦਾ ਸਨਮਾਨ ਕੀਤਾ ਜਾ ਰਿਹਾ ਸੀ। ਜਲੰਧਰ ਦੇ ਸੀ. ਟੀ. ਗਰੁੱਪ ਆਫ ਐਜੂਕੇਸ਼ਨ ‘ਚ ਪਹੁੰਚੇ ਪੰਜਾਬੀ ਗਾਇਕ ਗੈਰੀ ਸੰਧੂ ਤੇ ਜੈਜ਼ ਧਾਮੀ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਸਾਰੀਆਂ ਮਹਿਲਾਵਾਂ ਦਾ ਸਨਮਾਨ ਕਰਨ। ਦੱਸ ਦੇਈਏ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਤੇ ਖੇਡਾਂ ਨਾਲ ਜੋੜਨ ਲਈ ਸੀ. ਟੀ. ਗਰੁੱਪ ਆਫ ਐਜੂਕੇਸ਼ਨ ਵਲੋਂ ਹਾਫ ਮੈਰਾਥਨ ਦਾ ਆਯੋਜਨ ਕਰਵਾਇਆ ਗਿਆ ਸੀ, ਜਿਸ ‘ਚ ਗੁਰਦਾਸ ਮਾਨ, ਰਣਜੀਤ ਬਾਵਾ ਤੇ ਬਿੱਗ ਬੌਸ 8 ਤੋਂ ਪ੍ਰਸਿੱਧੀ ਹਾਸਲ ਕਰਨ ਵਾਲੇ ਪ੍ਰੀਤਮ ਸਿੰਘ ਵੀ ਮੌਜੂਦ ਸਨ।

Jazz Dhami

The post ‘ਸੋ ਸਿੰਪਲ’ ਗਾਣਾ ਲੈ ਕੇ ਆ ਰਹੇ ਹਨ ਹਾਈ ਹੀਲ ‘ਤੇ ਹਰ ਇੱਕ ਨੂੰ ਨਚਾਉਣ ਵਾਲੇ ਜੈਜ਼ ਧਾਮੀ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

‘ਸੋ ਸਿੰਪਲ’ ਗਾਣਾ ਲੈ ਕੇ ਆ ਰਹੇ ਹਨ ਹਾਈ ਹੀਲ ‘ਤੇ ਹਰ ਇੱਕ ਨੂੰ ਨਚਾਉਣ ਵਾਲੇ ਜੈਜ਼ ਧਾਮੀ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×