Get Even More Visitors To Your Blog, Upgrade To A Business Listing >>

ਡਿਪਟੀ ਕਮਿਸ਼ਨਰ ਨੇ ਲੁਧਿਆਣਾ ‘ਚ ਧਾਰਾ 144 ਲਾਗੂ ਕਰਨ ਦੇ ਦਿੱਤੇ ਹੁਕਮ

ludhian deputy commissioner announced 144 section ਲੁਧਿਆਣਾ(ਰਵਿੰਦਰ ਸਿੰਘ ਢਿੱਲੋਂ): ਡਿਪਟੀ ਕਮਿਸ਼ਨਰ ਲੁਧਿਆਣਾ-ਕਮ-ਜ਼ਿਲ੍ਹਾ ਮੈਜਿਸਟ੍ਰੇਟ ਲੁਧਿਅਣਾ, ਪ੍ਰਦੀਪ ਅਗਰਵਾਲ ਵੱਲੋਂ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਪੰਜ ਜਾਂ ਪੰਜ ਤੋਂ ਜ਼ਿਆਦਾ ਵਿਅਕਤੀਆਂ ਦੇ ਇਕੱਠੇ ਹੋਣ, ਧਰਨੇ, ਜਲੂਸ ਆਦਿ ‘ਤੇ ਪੂਰਨ ਤੌਰ ‘ਤੇ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ ਲੁਧਿਆਣਾ ਨਗਰ ਨਿਗਮ ਦੀ ਆਉਣ ਵਾਲੀਆਂ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਦਿਤੇ ਗਏ ਹਨ।

ludhian deputy commissioner announced 144 section

ludhian deputy commissioner announced 144 section
ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਧਰਨੇ/ਰੈਲੀਆਂ ਲਈ ਜਗਰਾਂਓ ਵਿਖੇ ਪਸ਼ੂਆਂ ਦੀ ਮੰਡੀ ਵਾਲੀ ਥਾਂ ਅਤੇ ਸਬ ਤਹਿਸੀਲ ਸਿੱਧਵਾ ਬੇਟ ਵਿਖੇ ਦਫ਼ਤਰ ਮਾਰਕੀਟ ਕਮੇਟੀ ਦੇ ਸਾਹਮਣੇ ਮੰਡੀ ਵਾਲਾ ਸਥਾਨ, ਦਾਖਾ ਵਿਖੇ ਦਾਣਾ ਮੰਡੀ ਰਕਬਾ ਰੋਡ ਮੁਲਾਂਪੁਰ, ਦਾਣਾ ਮੰਡੀ ਭੁਮਾਲ ਅਤੇ ਦਾਣਾ ਮੰਡੀ ਜੋਧਾਂ, ਰਾਏਕੋਟ ਵਿਖੇ ਦਾਣਾ ਮੰਡੀ ਸੁਧਾਰ, ਟਰੱਕ ਯੂਨੀਅਨ ਰਾਏਕੋਟ ਅਤੇ ਦਾਣਾ ਮੰਡੀ ਬੱਸੀਆਂ, ਖੰਨਾ ਵਿਖੇ ਦਾਣਾ ਮੰਡੀ ਰੋਹਣ, ਪਸੂ ਮੰਡੀ ਅਲੋੜ ਅਤੇ ਮਿਊਸੀਪਲ ਕੌਸਲ ਖੰਨਾ ਦੀ ਥਾਂ (ਨੇੜੇ ਅਟਵਾਲ ਪੈਲੇਸ), ਸਮਰਾਲਾ ਵਿਖੇ ਦਾਣਾ ਮੰਡੀ ਚਾਵਾ ਰੋਡ ਸਮਰਾਲਾ, ਦਾਣਾ ਮੰਡੀ ਮਾਛੀਵਾੜਾ, ਸਮਰਾਲਾ ਤੋ ਬੀਜਾ ਰੋਡ ‘ਤੇ ਅਨਾਜ਼ ਮਡੀ ਦੇ ਗੇਟ ਨੰ: 1 ਦੇ ਨਾਲ ਪੰਜਾਬ ਮੰਡੀ ਬੋਰਡ ਵਾਲੀ ਥਾਂ, ਪਾਇਲ ਵਿਖੇ ਦਾਣਾ ਮੰਡੀ ਪਾਇਲ, ਦਾਣਾ ਮੰਡੀ ਦੋਰਾਹਾ ਅਤੇ ਦਾਣਾ ਮੰਡੀ ਮਲੌਦ ਆਦਿ ਥਾਵਾਂ ਨਿਰਧਾਰਤ ਕੀਤੀਆਂ ਗਈਆਂ ਹਨ।

ludhian deputy commissioner announced 144 section

ਇਹਨਾਂ ਸਥਾਨਾਂ ‘ਤੇ ਬਿਨਾਂ ਮੰਨਜੂਰੀ ਦੇ ਅਤੇ (ਪੁਲਿਸ ਕਮਿਸ਼ਨਰੇਟ ਤੋਂ ਬਾਹਰ) ਪੰਜ਼ ਜਾਂ ਵਧੇਰੇ ਵਿਅਕਤੀਆਂ ਦੇ ਇਕੱਤਰ ਹੋਣ, ਧਰਨੇ, ਜਲੂਸ, ਰੈਲੀਆਂ ਆਦਿ ‘ਤੇ ਪੂਰਨ ਰੂਪ ਵਿੱਚ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ 06 ਅਪ੍ਰੈਲ, 2018 ਤੱਕ ਲਾਗੂ ਰਹਿਣਗੇ। ਜ਼ਿਕਰਯੋਗ ਹੈ ਕਿ ਇਸ ਮਹੀਨੇ ਦੀ 24 ਤਰੀਕ ਨੂੰ ਲੁਧਿਆਣਾ ਨਗਰ ਨਿਗਮ ਅਤੇ ਨਗਰ ਕੌਂਸਲ ਦੀ ਚੋਣਾਂ ਹੋਣੀਆਂ ਹਨ ਅਤੇ ਇਨ੍ਹਾਂ ਚੋਣਾਂ ਨੂੰ ਸੁਰੱਖਿਅਤ ਤਰੀਕੇ ਨਾਲ ਨਿਬੜਨ ਲਈ ਪ੍ਰਸ਼ਾਸਨ ਅਜਿਹੇ ਕਦਮ ਚੁਕ ਰਿਹਾ ਹੈ।

ludhian deputy commissioner announced 144 section

ਪੰਜਾਬ ਰਾਜ ਚੋਣ ਕਮਿਸ਼ਨਰ ਜਗਪਾਲ ਸਿੰਘ ਸੰਧੂ ਨੇ ਵੀ ਲੁਧਿਆਣਾ ਦੌਰੇ ‘ਤੇ ਕਿਹਾ ਕਿ ਮਿਤੀ 24 ਫਰਵਰੀ ਨੂੰ ਹੋਣ ਵਾਲੀਆਂ ਨਗਰ ਨਿਗਮ ਲੁਧਿਆਣਾ ਦੀਆਂ ਚੋਣਾਂ ਨੂੰ ਸ਼ਾਂਤਮਈ ਅਤੇ ਨਿਰਪੱਖ ਤਰੀਕੇ ਨਾਲ ਨੇਪਰੇ ਚਾੜਨ ਲਈ ਰਾਜ ਚੋਣ ਕਮਿਸ਼ਨ ਦੀ ਨਿਗਰਾਨੀ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸਾਸ਼ਨ ਲੁਧਿਆਣਾ ਵੱਲੋਂ ਮੁਕੰਮਲ ਪ੍ਰਬੰਧ ਕੀਤੇ ਜਾ ਰਹੇ ਹਨ। ਕਿਸੇ ਵੀ ਸਮਾਜ ਵਿਰੋਧੀ ਤੱਤ ਨੂੰ ਚੋਣਾਂ ਦੌਰਾਨ ਮਾਹੌਲ ਨੂੰ ਖ਼ਰਾਬ ਕਰਨ ਦੀ ਇਜ਼ਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਅਜਿਹੇ ਅਨਸਰਾਂ ਨਾਲ ਪ੍ਰਸ਼ਾਸਨ ਵੱਲੋਂ ਸਖਤੀ ਨਾਲ ਨਿਪਟਿਆ ਜਾਵੇਗਾ।

ludhian deputy commissioner announced 144 section

The post ਡਿਪਟੀ ਕਮਿਸ਼ਨਰ ਨੇ ਲੁਧਿਆਣਾ ‘ਚ ਧਾਰਾ 144 ਲਾਗੂ ਕਰਨ ਦੇ ਦਿੱਤੇ ਹੁਕਮ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਡਿਪਟੀ ਕਮਿਸ਼ਨਰ ਨੇ ਲੁਧਿਆਣਾ ‘ਚ ਧਾਰਾ 144 ਲਾਗੂ ਕਰਨ ਦੇ ਦਿੱਤੇ ਹੁਕਮ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×