Get Even More Visitors To Your Blog, Upgrade To A Business Listing >>

11 ਨੂੰ ਲੁਧਿਆਣਾ ਵਿਖੇ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਸਰਕਾਰ ਨੂੰ ਘੇਰਨ ਲਈ ਤਿਆਰ

irregular workers action Committee Protest Ludhiana ਕਾਂਗਰਸ ਵੱਲੋਂ ਚੋਣਾਂ ਦੋਰਾਨ ਕੱਚੇ ਮੁਲਾਜ਼ਮਾਂ ਨਾਲ ਕਈ ਵਾਅਦੇ ਕੀਤੇ ਗਏ ਸਨ ਪ੍ਰੰਤੂ ਸਰਕਾਰ ਬਨਣ ਦੇ 11 ਮਹੀਨੇ ਬੀਤਣ ‘ਤੇ ਇਕ ਵਾਰ ਵੀ ਮੁਲਾਜ਼ਮਾਂ ਨਾਲ ਗੱਲਬਾਤ ਨਾ ਕਰਨਾ, ਕਾਂਗਰਸ ਸਰਕਾਰ ਦੀ ਨੋਜਵਾਨਾਂ ਪ੍ਰਤੀ ਮਾੜੀ ਨੀਅਤ ਨੂੰ ਦਰਸਾਉਦਾ ਹੈ। ਸਰਕਾਰ ਬਨਣ ਤੋਂ ਬਾਅਦ ਲਗਾਤਾਰ ਮੁਲਾਜ਼ਮ ਸੰਗਰਸ਼ ਕਰ ਰਹੇ ਹਨ ਅਤੇ 7 ਵਾਰ ਬਣ ਚੁਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਣ ਤਕ ਵੱਖ-ਵੱਖ ਓ.ਐਸ.ਡੀ ਮੁਲਾਜ਼ਮਾਂ ਦੀ ਮੁੱਖ ਮੰਤਰੀ ਨਾਲ ਮੁਲਾਕਾਤ ਕਰਵਾਉਣ ਦੇ ਭਰੋਸੇ ਦੇ ਚੁੱਕੇ ਹਨ ਪਰ ਹਾਲੇ ਤੱਕ ਭਰੋਸੇ ਲਾਰੇ ਹੀ ਸਾਬਿਤ ਹੋਏ ਹਨ।

irregular workers action committee protest ludhiana

irregular workers action committee protest ludhiana
ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਦੇ ਆਗੂ ਸੱਜਣ ਸਿੰਘ, ਇਮਰਾਨ ਭੱਟੀ, ਅਸ਼ੀਸ਼ ਜੁਲਾਹਾ, ਵਰਿੰਦਰਪਾਲ ਸਿੰਘ, ਸਤਪਾਲ ਸਿੰਘ, ਰਵਿੰਦਰ ਰਵੀ, ਰਜਿੰਦਰ ਸਿੰਘ, ਰਾਕੇਸ਼ ਕੁਮਾਰ, ਗੁਰਪ੍ਰੀਤ ਸਿੰਘ, ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਵੋਟਾਂ ਦੌਰਾਨ ਹਰ ਇਕ ਰਾਜਨੀਤਿਕ ਪਾਰਟੀ ਵੱਲੋਂ ਵਾਅਦੇ ਕੀਤੇ ਜਾਂਦੇ ਹਨ ਪਰ ਵੋਟਾਂ ਤੋਂ ਬਾਅਦ ਹਰ ਕੋਈ ਆਮ ਲੋਕਾਂ ਨੂੰ ਭੁੱਲ ਜਾਂਦਾ ਹੈ ਜਿਸ ਦੀ ਤਾਜ਼ਾ ਮਿਸਾਲ ਸੂਬੇ ਦੇ ਵੱਖ ਵੱਖ ਵਿਭਾਗਾਂ ਵਿਚ ਕੰਮ ਕਰ ਰਹੇ ਕੱਚੇ ਆਉਟਸੋਰਸ ਇੰਨਲਿਸਿਟਮੈਂਟ ਮੁਲਾਜ਼ਮਾਂ ਦੀ ਹੈ ਜਿੰਨ੍ਹਾ ਨਾਲ ਸਰਕਾਰ ਨੇ 11 ਮਹੀਨਿਆ ਦੋਰਾਨ ਇਕ ਵੀ ਮੀਟਿੰਗ ਨਹੀਂ ਕੀਤੀ।

irregular workers action committee protest ludhiana

ਇਸ ਦੇ ਨਾਲ ਹੀ ਸੰਗਰਸ਼ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਵੋਟਾਂ ਦੋਰਾਨ ਬਾਕੀ ਰਾਜਨੀਤਿਕ ਪਾਰਟੀਆਂ ਵੱਲੋ ਵੀ ਨੋਜਵਾਨਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਿਆ ਸੀ ਪਰ ਹੁਣ ਉਹ ਪਾਰਟੀਆਂ ਵੀ ਚੁੱਪ ਹੋ ਗਈਆਂ ਹਨ। ਆਮ ਆਦਮੀ ਪਾਰਟੀ ਵੱਲੋਂ ਨੌਜਵਾਨਾਂ ਨਾਲ ਹਰ ਸਮੇਂ ਖੜਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਇਹ ਗੱਲ ਅਸਲੀਅਤ ਤੋਂ ਕੋਹਾ ਦੂਰ ਹੈ। ਇਸ ਦੇ ਨਾਲ ਹੀ ਅਕਾਲੀ ਭਾਜਪਾ ਵੱਲੋਂ ਦਸੰਬਰ 2016 ਦੋਰਾਨ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾ ਕੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਐਕਟ ਬਣਾਇਆ ਸੀ ਪਰ ਹੁਣ ਆਪਣੇ ਬਣੇ ਐਕਟ ‘ਤੇ ਵੀ ਚੁੱਪੀ ਧਾਰੀ ਹੋਈ ਹੈ।

irregular workers action committee protest ludhiana

ਜੋ ਕਿ ਪਾਰਟੀਆਂ ਦੀ ਆਮ ਜਨਤਾ ਬਾਰੇ ਨੀਅਤ ਨੂੰ ਉਜਾਗਰ ਕਰਦਿਆਂ ਹਨ। ਆਗੂਆ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਵੱਲੋਂ 11 ਮਹੀਨਿਆਂ ਦੌਰਾਨ ਨੌਜਵਾਨ ਮੁਲਾਜ਼ਮਾਂ ਦੇ ਮੁੱਦੇ ‘ਤੇ 11 ਮਹੀਨਿਆ ਦੋਰਾਨ ਇਕ ਵਾਰ ਵੀ ਨਾ ਬੋਲਣਾ ਨਿੰਦਣਯੋਗ ਹੈ। ਆਗੂਆ ਨੇ ਕਿਹਾ ਕਿ ਬੀਤੇ ਕੁੱਝ ਦਿਨਾਂ ਦੌਰਾਨ ਸੂਬੇ ਦੇ ਵਜ਼ੀਰਾ ਵੱਲੋਂ ਆਪਣੇ ਆਪਣੇ ਮਹਿਕਮਿਆ ਦੀ ਕਾਰਗੁਜ਼ਾਰੀ ਸਬੰਧੀ ਪ੍ਰੈਸ ਕਾਨਫਰੰਸਾਂ ਕੀਤੀ ਗਈਆ ਅਤੇ ਕਈ ਸੋਹਲੇ ਗਾਏ ਗਏ। ਪ੍ਰੰਤੂ ਜਿੰਨ੍ਹਾ ਮੁਲਾਜ਼ਮਾਂ ਦੇ ਕੰਮ ਦੇ ਸਿਰ ‘ਤੇ ਸੋਹਲੇ ਗਾਏ ਗਏ ਉਨ੍ਹਾਂ ਸਬੰਧੀ ਕੋਈ ਵੀ ਜਿਕਰ ਨਹੀ ਕੀਤਾ ਗਿਆ।

irregular workers action committee protest ludhiana

ਕਿਸੇ ਵੀ ਮੰਤਰੀ ਵੱਲੋਂ ਆਪਣੇ ਵਿਭਾਗ ਦੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਸਬੰਧੀ ਕੋਈ ਗੱਲ ਨਹੀ ਕੀਤੀ ਗਈ। ਸਰਕਾਰ ਵੱਲੋਂ ਕੋਈ ਗੱਲਬਾਤ ਨਾ ਕਰਨ ਦੇ ਰੋਸ ਵਜੋਂ ਮੁਲਾਜ਼ਮਾਂ ਵੱਲੋਂ ਅੱਗੇ ਹੋਰ ਸਘੰਰਸ਼ ਵਿੱਘਣ ਲਈ 11 ਫਰਵਰੀ ਨੂੰ ਲੁਧਿਆਣਾ ਵਿਖੇ ਸੂਬਾ ਪੱਧਰੀ ਮੀਟਿੰਗ ਸੱਦ ਲਈ ਗਈ ਹੈ। ਆਗੂਆ ਨੇ ਦੱਸਿਆ ਕਿ ਅਗਲੇ ਮਹੀਨੇ ਆ ਰਹੇ ਵਿਧਾਨ ਸਭਾ ਸੈਸ਼ਨ ਨੂੰ ਧਿਆਨ ਵਿਚ ਰੱਖਦੇ ਹੋਏ ਅਗਲੇ ਸਘੰਰਸ਼ ਦਾ ਐਲਾਨ ਕੀਤਾ ਜਾਵੇਗਾ। ਆਗੂਆ ਨੇ ਵੱਖ ਵੱਖ ਵਿਭਾਗਾਂ ਵਿਚ ਕੰਮ ਕਰਦੇ ਕੱਚੇ ਆਉਟਸੋਰਸ ਤੇ ਇੰਨਲਿਸਟਮੈਂਟ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਮੀਟਿੰਗ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ ਜਾਵੇ।

irregular workers action committee protest ludhiana

The post 11 ਨੂੰ ਲੁਧਿਆਣਾ ਵਿਖੇ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਸਰਕਾਰ ਨੂੰ ਘੇਰਨ ਲਈ ਤਿਆਰ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

11 ਨੂੰ ਲੁਧਿਆਣਾ ਵਿਖੇ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਸਰਕਾਰ ਨੂੰ ਘੇਰਨ ਲਈ ਤਿਆਰ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×