Get Even More Visitors To Your Blog, Upgrade To A Business Listing >>

ਪੰਜਾਬ ਨੈਸ਼ਨਲ ਬੈਂਕ ‘ਚ ਕਿਉਂ ਹੋਇਆ ਕਰੋੜਾਂ ਦਾ ਕੰਮਕਾਰ ਠੱਪ

punjab national bank ਨਵੀਂ ਦਿੱਲੀ : ਪੰਜਾਬ ਨੈਸ਼ਨਲ ਬੈਂਕ ਆਪਣੀ ਵਧੀਆ ਕਾਰਗੁਜਾਰੀ ਲਈ ਜਾਣਿਆ ਜਾਂਦਾ ਹੈ |ਪਿਛਲੇ ਕਈ ਦਿਨਾਂ ਤੋਂ ਪੰਜਾਬ ਨੈਸ਼ਨਲ ਬੈਂਕ ਦੇ ਗਾਹਕਾਂ ਨੂੰ ਕਈ ਤਰਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਦੱਸ ਦੇਈਏ ਕਿ ਪੰਜਾਬ ਨੈਸ਼ਨਲ ਬੈਂਕ (PNB ) ਦੀਆਂ ਸਾਰੀਆਂ ਬਰਾਂਚਾਂ ‘ਚ ਪਿਛਲੇ ਕੁਝ ਦਿਨਾਂ ਤੋਂ ਸਰਵਰ ਦੀ ਸਮੱਸਿਆ ਚੱਲ ਰਹੀ ਹੈ, ਜਿਸ ਕਰਕੇ ਲੱਖਾਂ ਗਾਹਕਾਂ ਨੂੰ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਪੂਰੇ ਪ੍ਰਦੇਸ਼ ਦੇ ਅੰਦਰ ਪੀ. ਐੱਨ. ਬੀ. ਦੀਆਂ ਕਈ ਬਰਾਂਚਾਂ ‘ਚ ਆਰ. ਟੀ. ਜੀ. ਐੱਸ, ਐੱਨ. ਈ. ਐੱਫ. ਟੀ, ਕਲੇਅਰਿੰਗ, ਡਰਾਫਟ, ਜਮ੍ਹਾ ਅਤੇ ਨਿਕਾਸੀ ਦਾ ਕੰਮ ਪ੍ਰਭਾਵਿਤ ਹੀ ਨਹੀਂ ਹੋ ਰਿਹਾ ਸਗੋਂ ਪੂਰੀ ਤਰ੍ਹਾਂ ਨਾਲ ਠੱਪ ਪਿਆ ਹੋਇਆ ਹੈ।

punjab national bank

punjab national bank
ਜਾਣਕਾਰੀ ਮੁਤਾਬਕ ਹਾਲਾਤ ਆਮ ਹੋਣ ‘ਚ ਅਜੇ ਘੱਟੋ-ਘੱਟ 20 ਦਿਨ ਹੋਰ ਲੱਗ ਸਕਦੇ ਹਨ। ਬੈਂਕਾਂ ਦੇ ਨਾਲ ਡੀਲ ਕਰਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਇਹ ਕਿਵੇਂ ਦਾ ਡਿਜ਼ੀਟਲ ਇੰਡੀਆ ਹੈ। ਕੁਝ ਥਾਵਾਂ ‘ਤੇ ਸਰਵਰ ਦੀ ਸਮੱਸਿਆ ਕਾਰਨ ਚੈੱਕ ਕਲੇਅਰਿੰਗ ਦਾ ਕੰਮ ਬੰਦ ਪਿਆ ਹੈ, ਜਿਸ ਕਾਰਨ ਜੇਕਰ ਕਿਸੇ ਖਾਤਾਧਾਰਕ ਵੱਲੋਂ ਪੰਜਾਬ ਨੈਸ਼ਨਲ ਬੈਂਕ ਦਾ ਆਪਣੇ ਖਾਤੇ ਦਾ ਚੈੱਕ ਕਿਸੇ ਦੂਜੇ ਬੈਂਕ ‘ਚ ਜਮ੍ਹਾ ਕਰਵਾਇਆ ਗਿਆ ਤਾਂ ਦੋ ਦਿਨ ਬਾਅਦ ਦੂਜੇ ਬੈਂਕ ਵੱਲੋਂ ਚੈੱਕ ਇਹ ਕਹਿ ਕੇ ਵਾਪਸ ਕਰ ਦਿੱਤਾ ਕਿ ਪੀ. ਐੱਨ. ਬੀ. ਦੇ ਸਰਵਰ ਕਾਰਨ ਕਲੇਅਰਿੰਗ ਦਾ ਕੰਮ ਬੰਦ ਹੈ।

punjab national bank

ਧਿਆਨ ਦੇਣ ਯੋਗ ਹੈ ਕਿ ਬੀਤੇ ਕੁਝ ਸਮੇਂ ਤੋਂ ਪੰਜਾਬ ਨੈਸ਼ਨਲ ਬੈਂਕ ਵਾਲੇ ਆਪਣੇ ਸਰਵਰ ਨੂੰ ਅਪਡੇਟ ਕਰਨ ‘ਚ ਲੱਗੇ ਹੋਏ ਹਨ। ਦਿੱਲੀ ਅਤੇ ਮੁੰਬਈ ਡਾਟਾ ਸੈਂਟਰ ‘ਚ ਇੰਫੋਸਿਸ ਕੰਪਨੀ ਸਰਵਰ ਨੂੰ ਅਪਡੇਟ ਕਰਨ ‘ਚ ਲੱਗੀ ਹੋਈ ਹੈ। ਇਸ ਤੋਂ ਪਹਿਲਾਂ ਫਿਨੈਕੱਲ-7 ‘ਤੇ ਬੈਂਕ ਦੀਆਂ ਬਰਾਂਚਾਂ ਕੰਮ ਕਰਦੀਆਂ ਸਨ ਪਰ ਹੁਣ ਫਿਨੈਕੱਲ 10 ਵਰਜ਼ਨ ਅਪਡੇਟ ਕੀਤਾ ਜਾ ਰਿਹਾ ਹੈ। ਜਿਸ ‘ਚ ਥੋੜ੍ਹੀ ਪਰੇਸ਼ਾਨੀ ਆਉਣੀ ਸੁਭਾਵਿਕ ਹਨ ਪਰ ਬਿਨਾਂ ਕਿਸੇ ਜ਼ਮੀਨੀ ਤਿਆਰੀ ਦੇ ਅਚਾਨਕ ਸਿਸਟਮ ਅਪਡੇਟ ਕਰਨ ਨਾਲ ਗਾਹਕਾਂ ਲਈ ਪਰੇਸ਼ਾਨੀ ਬਣ ਚੁੱਕੀ ਹੈ। ਬਰਾਂਚਾਂ ‘ਚ ਡਰਾਫਟ ਤੱਕ ਨਹੀਂ ਬਣ ਰਹੇ ਹਨ।

punjab national bank

ਸ਼ਹਿਰੀ ਇਲਾਕੇ ਦੀਆਂ ਬਰਾਂਚਾਂ ‘ਚ ਜਿੱਥੇ ਲੀਜ਼-ਲਾਈਨਸ ਹੈ, ਉਥੇ ਹੀ ਵੱਡੀ ਮੁਸ਼ਕਿਲ ਨਾਲ 10-20 ਟਰਾਂਸੈਕਸ਼ਨ ਹੋ ਪਾ ਰਹੀਆਂ ਹਨ। ਜਦਕਿ ਪੇਂਡੂ ਬਰਾਂਚਾਂ ਦੇ ਹਾਲਾਤ ਬੇਹੱਦ ਖਰਾਬ ਹਨ ਕਿਉਂਕਿ ਉਥੇ ਕੰਮਕਾਜ ਵੀ-ਸੈੱਟ ਕਨੈਕਟੀਵਿਟੀ ਨਾਲ ਹੁੰਦਾ ਹੈ, ਜਿਸ ਕਾਰਨ ਕੰਮਕਾਜ ਪੂਰੀ ਤਰ੍ਹਾਂ ਨਾਲ ਬੰਦ ਪਿਆ ਹੋਇਆ ਹੈ। ਇਥੇ ਬੈਂਕ ਦੀਆਂ ਬਹੁਤ ਸਾਰੀਆਂ ਬਰਾਂਚਾਂ ਦੇ ਕਰਮਚਾਰੀ ਅਤੇ ਅਧਿਕਾਰੀ ਬੈਂਕ ਤਾਂ ਹਰ ਰੋਜ਼ ਜਾਂਦੇ ਹਨ ਪਰ ਬਗੈਰ ਕੋਈ ਕੰਮ ਕੀਤੇ ਆਪਣੇ ਨਜ਼ਦੀਕ ਸ਼ਹਿਰ ਦੀ ਬਰਾਂਚ ‘ਚ ਸ਼ਾਮ ਨੂੰ ਜਾ ਕੇ ਡੇਅ-ਓਪਨ ਅਤੇ ਡੇਅ-ਐਂਡ ਕਰਨ ਲਈ ਮਜਬੂਰ ਹਨ। ਇਨ੍ਹਾਂ ਬਰਾਂਚਾਂ ‘ਚ ਬਗੈਰ ਲੀਜ਼-ਲਾਈਨ ਜਾਂ ਰੇਡੀਓ ਫ੍ਰੀਕਵੈਂਸੀ (ਆਰ.ਐੱਫ.) ਦੇ ਹਾਲਤ ਆਮ ਹੋਣ ਦੀ ਗੁੰਜਾਇਸ਼ ਨਜ਼ਰ ਨਹੀਂ ਆ ਰਹੀ ਹੈ।

punjab national bank

ਦੱਸ ਦੇਈਏ ਕਿ ਜਿਨ੍ਹਾਂ ਲੋਕਾਂ ਦਾ ਖਾਤਾ ਪੰਜਾਬ ਨੈਸ਼ਨਲ ਬੈਂਕ ‘ ਚ ਹੈ ਉਹਨਾਂ ਲੋਕਾਂ ਲਈ ਖੁਸ਼ਖਬਰੀ ਹੈ | ਸਰਕਾਰੀ ਬੈਂਕ ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ) ਨੇ ਅੱਜ ਥੋਕ ਜਮ੍ਹਾ ‘ਤੇ ਵਿਆਜ ਦਰਾਂ ‘ਚ 1.35 ਫੀਸਦੀ ਤੱਕ ਦਾ ਵਾਧਾ ਕੀਤਾ ਹੈ। ਥੋਕ ਜਮ੍ਹਾ ਦੀ ਸ਼੍ਰੇਣੀ ‘ਚ ਇਕ ਕਰੋੜ ਜਾਂ ਉਸ ਤੋਂ ਜ਼ਿਆਦਾ ਦੀ ਰਾਸ਼ੀ ਦੀ ਜਮ੍ਹਾ ਆਉਂਦੀ ਹੈ। ਬੈਂਕ ਨੇ ਕਿਹਾ ਕਿ ਸੰਸ਼ੋਧਨ ਤੋਂ ਬਾਅਦ 46.179 ਦਿਨਾਂ ਦੀ ਮਿਆਦੀ ਜਮ੍ਹਾ ‘ਤੇ ਵਿਆਜ ਦਰ 1.35 ਫੀਸਦੀ ਵਧ ਕੇ 6.25 ਫੀਸਦੀ ਹੋ ਗਈ ਹੈ।

punjab national bank

The post ਪੰਜਾਬ ਨੈਸ਼ਨਲ ਬੈਂਕ ‘ਚ ਕਿਉਂ ਹੋਇਆ ਕਰੋੜਾਂ ਦਾ ਕੰਮਕਾਰ ਠੱਪ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਪੰਜਾਬ ਨੈਸ਼ਨਲ ਬੈਂਕ ‘ਚ ਕਿਉਂ ਹੋਇਆ ਕਰੋੜਾਂ ਦਾ ਕੰਮਕਾਰ ਠੱਪ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×