Get Even More Visitors To Your Blog, Upgrade To A Business Listing >>

GST ਦੀ ਕਲੈਕਸ਼ਨ ‘ ਚ ਹੋਇਆ ਇਹ ਵੱਡਾ ਫਾਇਦਾ

GST collection     ਨਵੀਂ ਦਿੱਲੀ : ਕੁਝ ਦਿਨ ਪਹਿਲਾ ਹੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਬਜਟ ਪੇਸ਼ ਕੀਤਾ ਸੀ ਜਿਸ ਵਿਚ ਉਹਨਾਂ ਨੇ ਕਈ ਸੁਧਾਰ ਕੀਤੇ ਹਨ | ਜਿਥੇ ਜੀਐੱਸਟੀ ਜੀ.ਐੱਸ.ਟੀ. ਵਸੂਲੀ ਪਟਰੀ ‘ਤੇ ਵਾਪਸ ਆਈ ਹੈ। ਜੀ.ਐੱਸ.ਟੀ. ਲਾਗੂ ਹੋਣ ਤੋਂ ਬਾਅਦ ਦਸੰਬਰ ‘ਚ ਸਭ ਤੋਂ ਘੱਟ ਜੀ.ਐੱਸ.ਟੀ. ਸੰਗ੍ਰਹਿ ਹੋਇਆ ਸੀ ਪਰ ਹੁਣ ਜਨਵਰੀ ‘ਚ ਜੀ.ਐੱਸ.ਟੀ. ਭੰਡਾਰਣ ‘ਚ ਵਾਧਾ ਦਰਜ ਹੋਇਆ ਹੈ। ਰਿਟਰਨ ਦਾਖਲ ਕਰਨ ਦੀ ਪ੍ਰਕਿਰਿਆ ‘ਚ ਸੁਧਾਰ ਹੋਣ ਨਾਲ ਜੀ.ਐੱਸ.ਟੀ. ਭੰਡਾਰ ਦਾ ਅੰਕੜਾ ਮਜ਼ਬੂਤ ਹੋਇਆ ਹੈ। ਜਨਵਰੀ ‘ਚ ਵੈਟ ਵਸੂਲੀ ਵੀ ਵਧੀ ਹੈ।

GST collectionGST collection

ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ‘ਚ ਵਾਧੇ ਨਾਲ ਵੈਟ ਵਸੂਲੀ ਦੇ ਅੰਕੜੇ ਉਛਲੇ ਹਨ। ਦਿੱਲੀ ਦੇ ਜੀ.ਐੱਸ.ਟੀ. ਅਤੇ ਵੈਟ ਕਮਿਸ਼ਨ ਐੱਚ ਰਾਜੇਸ਼ ਪ੍ਰਸਾਦ ਨੇ ਕਿਹਾ ਕਿ ਦਸੰਬਰ ਦੀ ਕੁੱਲ ਵਿਕਰੀ ਨਾਲ ਜਨਵਰੀ ‘ਚ ਐੱਸ.ਜੀ.ਐੱਸ.ਟੀ., ਆਈ.ਜੀ.ਐੱਸ.ਟੀ. ਅਤੇ ਵੈਟ ਮਿਲਾ ਕੇ ਕੁੱਲ 2,232 ਕਰੋੜ ਰੁਪਏ ਦਾ ਟੈਕਟ ਭੰਡਾਰ ਹੋਇਆ। ਇਹ ਨਵੰਬਰ ਦੇ 2,051 ਕਰੋੜ ਰੁਪਏ ਦੇ ਅੰਕੜੇ ਤੋਂ 8.8 ਫੀਸਦੀ ਜ਼ਿਆਦਾ ਹੈ।GST collection

ਜਨਵਰੀ ‘ਚ ਐੱਸ.ਜੀ.ਐੱਸ.ਟੀ. ਦੇ ਮਦ ‘ਚ 1,080 ਕਰੋੜ ਰੁਪਏ, ਆਈ.ਜੀ.ਐੱਸ.ਟੀ. ਦੇ ਰੂਪ ‘ਚ 616 ਕਰੋੜ ਰੁਪਏ ਅਤੇ ਵੈਟ ਨਾਲ 536 ਕਰੋੜ ਰੁਪਏ ਪ੍ਰਾਪਤ ਹੋਏ। ਦਸੰਬਰ ‘ਚ ਐੱਸ.ਜੀ.ਐੱਸ.ਟੀ. ਦੇ ਰੂਪ ‘ਚ 859 ਕਰੋੜ ਰੁਪਏ ਆਈ.ਜੀ.ਐੱਸ.ਟੀ. ਦੇ ਰੂਪ ‘ਚ 695 ਕਰੋੜ ਰੁਪਏ ਅਤੇ ਵੈਟ ਦੇ ਰੂਪ ‘ਚ 497 ਕਰੋੜ ਰੁਪਏ ਪ੍ਰਾਪਤ ਹੋਏ ਸਨ |

ਦੱਸ ਦੇਈਏ ਕਿ ਹਾਲਹਿ ‘ ਚ ਖ਼ਬਰ ਆਈ ਸੀ ਕਿ ਬਜਟ ਤੋਂ ਕੁਝ ਦਿਨ ਪਹਿਲਾਂ ਜੀਐੱਸਟੀ ਦੇ ਦਸੰਬਰ ਦੇ ਆਂਕੜੇ ਸਰਕਾਰ ਲਈ ਜਿਆਦਾ ਰਾਹਤ ਭਰੇ ਨਹੀਂ ਰਹੇ। ਹਾਲਾਂਕਿ ਪਿਛਲੇ ਦੋ ਮਹੀਨੇ ਦੀ ਲਗਾਤਾਰ ਗਿਰਾਵਟ ਤੋਂ ਬਾਅਦ ਦਸੰਬਰ ‘ਚ ਜੀਐੱਸਟੀ ਸੁਧਰੀਆਂ, ਪਰ ਇਹ 910 ਅਰਬ ਰੁਪਏ ਦੇ ਟੀਚੇ ਤੋਂ ਘੱਟ ਰਿਹਾ ਹੈ। ਜੀ. ਐੱਸ. ਟੀ. ਦੇ ਮੋਰਚੇ ‘ਤੇ ਬਜਟ ਤੋਂ ਪਹਿਲਾਂ ਕੇਂਦਰ ਸਰਕਾਰ ਲਈ ਚੰਗੀ ਖਬਰ ਹੈ। ਲਗਾਤਾਰ 2 ਮਹੀਨਿਆਂ ਦੀ ਗਿਰਾਵਟ ਤੋਂ ਬਾਅਦ ਦਸੰਬਰ ‘ਚ ਜੀ. ਐੱਸ. ਟੀ. ਕੁਲੈਕਸ਼ਨ ਵਧ ਕੇ 86,703 ਕਰੋੜ ਰੁਪਏ ਹੋ ਗਈ ਹੈ। ਵਿੱਤ ਮੰਤਰਾਲਾ ਨੇ ਇਕ ਟਵੀਟ ‘ਚ ਇਹ ਜਾਣਕਾਰੀ ਦਿੱਤੀ ਹੈ।GST collection

ਵਿੱਤ ਮੰਤਰਾਲਾ ਮੁਤਾਬਕ ਦਸੰਬਰ 2017 ‘ਚ ਜੀ. ਐੱਸ. ਟੀ. ਦੇ ਤਹਿਤ ਕੁਲ ਰੈਵੇਨਿਊ ਕੁਲੈਕਸ਼ਨ 86,703 ਕਰੋੜ ਰੁਪਏ ਰਹੀ ਹੈ। ਇਹ ਕੁਲੈਕਸ਼ਨ ਦਸੰਬਰ 2017 ਤੇ 24 ਜਨਵਰੀ 2018 ਤੱਕ ਸਰਕਾਰ ਨੂੰ ਮਿਲੀ ਹੈ। ਨਵੰਬਰ ‘ਚ ਜੀ. ਐੱਸ. ਟੀ. ਦੇ ਤਹਿਤ ਕੁਲ ਕੁਲੈਕਸ਼ਨ ਡਿੱਗ ਕੇ 80,808 ਕਰੋੜ ਰੁਪਏ ਪਹੁੰਚ ਗਈ ਸੀ। ਉਥੇ ਹੀ ਅਕਤੂਬਰ ਮਹੀਨੇ ‘ਚ ਜੀ. ਐੱਸ. ਟੀ. ਦੇ ਤਹਿਤ ਕੁਲ ਕੁਲੈਕਸ਼ਨ 83,000 ਕਰੋੜ ਰੁਪਏ ਸੀ।

ਸਤੰਬਰ ਮਹੀਨੇ ‘ਚ ਜੀ. ਐੱਸ. ਟੀ. ਦੇ ਤਹਿਤ ਕੁਲ ਰੈਵੇਨਿਊ ਕੁਲੈਕਸ਼ਨ 92,150 ਕਰੋੜ ਰੁਪਏ ਸੀ।ਜੀ. ਐੱਸ. ਟੀ. ਪੋਰਟਲ ‘ਤੇ 1 ਕਰੋੜ ਟੈਕਸਪੇਅਰਜ਼ ਨੇ ਕਰਵਾਈ ਰਜਿਸਟ੍ਰੇਸ਼ਨ ਵਿੱਤ ਮੰਤਰਾਲਾ ਨੇ ਕਿਹਾ ਹੈ ਕਿ 24 ਜਨਵਰੀ 2018 ਤੱਕ ਜੀ. ਐੱਸ. ਟੀ. ਦੇ ਤਹਿਤ 1 ਕਰੋੜ ਟੈਕਸਪੇਅਰਜ਼ ਨੇ ਆਪਣੀ ਰਜਿਸਟ੍ਰੇਸ਼ਨ ਕਰਵਾਈ ਹੈ। ਇਨ੍ਹਾਂ ‘ਚੋਂ 17.11 ਲੱਖ ਕਾਰੋਬਾਰੀਆਂ ਨੇ ਆਪਣੀ ਰਜਿਸਟ੍ਰੇਸ਼ਨ ਕੰਪੋਜ਼ੀਸ਼ਨ ਸਕੀਮ ਦੇ ਤਹਿਤ ਕਰਵਾਈ ਹੈ।GST collection

ਇਸ ਸਕੀਮ ਤਹਿਤ ਆਉਣ ਵਾਲੇ ਕਾਰੋਬਾਰੀਆਂ ਨੂੰ ਹਰ ਤਿੰਨ ਮਹੀਨਿਆਂ ‘ਤੇ ਰਿਟਰਨ ਫਾਈਲ ਕਰਨਾ ਹੈ। ਦਸੰਬਰ ‘ਚ 56.30 ਲੱਖ ਜੀ. ਐੱਸ. ਟੀ. ਆਰ. 3-ਬੀ ਰਿਟਰਨ ਫਾਈਲ ਹੋਏ ਹਨ। ਕੰਪੋਜ਼ੀਸ਼ਨ ਸਕੀਮ ਦੇ ਤਹਿਤ ਫਾਈਲ ਹੋਏ 8.10 ਲੱਖ ਰਿਟਰਨ ਕੰਪੋਜ਼ੀਸ਼ਨ ਸਕੀਮ ਦੇ ਤਹਿਤ ਰਜਿਸਟ੍ਰੇਸ਼ਨ ਕਰਵਾਉਣ ਵਾਲੇ ਕਾਰੋਬਾਰੀਆਂ ਨੂੰ ਜੁਲਾਈ-ਸਤੰਬਰ ਤਿਮਾਹੀ ਲਈ 24 ਦਸੰਬਰ ਤੱਕ ਜੀ. ਐੱਸ. ਟੀ. ਆਰ. 4 ਰਿਟਰਨ ਫਾਈਲ ਕਰਨਾ ਸੀ। ਇਸ ਸਕੀਮ ਤਹਿਤ ਕੁਲ 8.10 ਲੱਖ ਰਿਟਰਨ ਫਾਈਲ ਹੋਏ ਤੇ ਕਾਰੋਬਾਰੀਆਂ ਨੇ 335.86 ਕਰੋੜ ਰੁਪਏ ਜਮ੍ਹਾ ਕਰਵਾਏ।

The post GST ਦੀ ਕਲੈਕਸ਼ਨ ‘ ਚ ਹੋਇਆ ਇਹ ਵੱਡਾ ਫਾਇਦਾ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

GST ਦੀ ਕਲੈਕਸ਼ਨ ‘ ਚ ਹੋਇਆ ਇਹ ਵੱਡਾ ਫਾਇਦਾ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×