Get Even More Visitors To Your Blog, Upgrade To A Business Listing >>

ਅੱਜ ਖੇਡਿਆ ਜਾਵੇਗਾ ਭਾਰਤ ਤੇ ਦੱਖਣੀ ਅਫਰੀਕਾ ਵਿਚਕਾਰ ਤੀਸਰਾ ਮੈਚ

India South Africa 3rd ODI: ਭਾਰਤ ਤੇ ਸਾਊਥ ਅਫਰੀਕਾ ਦੇ ਵਿੱਚ ਵਨਡੇ ਸੀਰੀਜ਼ ਦਾ ਤੀਸਰਾ ਮੈਚ ਅੱਜ ਬੁੱਧਵਾਰ ਨੂੰ ਨਿਊਲੈਂਡ ਗਰਾਊਂਡ ‘ਚ ਸ਼ਾਮ ਨੂੰ 4:30 ਵਜੇ ਖੇਡਿਆ ਜਾਵੇਗਾ। ਛੇ ਮੈਚਾਂ ਦੀ ਸੀਰੀਜ਼ ‘ਚ ਭਾਰਤ ਨੇ ਪਹਿਲੇ ਦੋ ਮੁਕਾਬਲੇ ਜਿੱਤ ਲਏ ਹਨ। ਜੇਕਰ ਭਾਰਤੀ ਟੀਮ ਇਹ ਮੈਚ ਜਿੱਤ ਜਾਂਦੀ ਹੈ ਤਾਂ ਸਾਊਥ ਅਫਰੀਕਾ ਦੌਰੇ ‘ਤੇ 26 ਸਾਲ ਤੇ ਸੱਤ ਵਾਰ ਹੋਈ ਦੋਹਾਂ ਦੇਸ਼ਾਂ ਦੀ ਸੀਰੀਜ਼ ‘ਚ ਪਹਿਲੀ ਵਾਰ ਉਸਦਾ ਨਹੀਂ ਹਾਰਨਾ ਤਹਿ ਕਰ ਦੇਵੇਗੀ।

sportsIndia South Africa 3rd ODI

ਇਸ ਤੋਂ ਪਹਿਲਾਂ ਸਾਊਥ ਅਫਰੀਕਾ ਦੇ ਖਿਲਾਫ ਉਸਦੀ ਧਰਤੀ ‘ਤੇ ਲਗਾਤਾਰ ਛੇ ਸੀਰੀਜ਼ ‘ਚ ਟੀਮ ਇੰਡੀਆ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਬੀਤੇ ਦਿਨੀਂ ਭਾਰਤ ਨੇ ਦੂਜੇ ਦਿਨ ਵਨ ਡੇ ‘ਚ ਦੱਖਣੀ ਅਫਰੀਕਾ ‘ਤੇ ਇਕ ਸ਼ਾਨਦਾਰ ਅਤੇ ਯਾਦਗਾਰ ਜਿੱਤ ਦਰਜ਼ ਕੀਤੀ ਹੈ। ਭਾਰਤ ਤੇ ਸਾਊਥ ਅਫਰੀਕਾ ਵਿਚਾਲੇ ਦੂਜਾ ਵਨ ਡੇ ਮੈਚ ਖੇਡਿਆ ਗਿਆ ਜਿਸ ‘ਚ ਭਾਰਤ ਨੇ ਦੱਖਣੀ ਅਫਰੀਕਾ ਨੂੰ 9 ਵਿਕਟਾਂ ਨਾਲ ਹਰਾਇਆ । ਦੱਖਣੀ ਅਫਰੀਕਾ ਦੀ ਖੇਡ ਦੀ ਸ਼ੁਰੂਆਤ ਬਹੁਤ ਹੀ ਖਰਾਬ ਰਹੀ।

sports

ਬੱਲੇਬਾਜ਼ੀ ਕਰਦੇ ਹੋਏ ਸਾਊਥ ਅਫਰੀਕਾ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਹਾਸ਼ਿਮ ਅਮਲਾ 23 ਦੌੜਾਂ ਦੇ ਨਿਜੀ ਸਕੋਰ ‘ਤੇ ਆਊਟ ਹੋ ਗਏ। ਹਾਸ਼ਿਮ ਅਮਲਾ ਤੋਂ ਬਾਅਦ ਕੁਇੰਟਨ ਡੀ ਕਾਕ 20, ਐਡੇਨ ਮਾਰਕਰਮ 8 ਅਤੇ ਡੇਵਿਡ ਮਿਲਰ 0 ‘ਤੇ ਸਕੋਰ ‘ਤੇ ਆਊਟ ਹੋ ਗਏ। ਖਾਇਆ ਜ਼ੋਂਡਾ ਵੀ ਕੁਝ ਕਮਾਲ ਨਾ ਕਰ ਸਕੇ ਅਤੇ 25 ਦੌੜਾਂ ਦੇ ਨਿੱਜੀ ਸਕੋਰ ‘ਤੇ ਪੈਵੇਲੀਅਨ ਪਰਤ ਗਏ।

sports

ਜੀਨ-ਪਾਲ ਡੁਮਿਨੀ 25 ਦੌੜਾਂ ਜਦਕਿ ਕਗਿਸੋ ਰਬਾਡਾ 01 ਦੌੜ ਦੇ ਨਿੱਜੀ ਸਕੋਰ ‘ਤੇ ਆਊਟ ਹੋ ਗਏ। ਦੱਖਣੀ ਅਫਰੀਕਾ ਦੇ ਬਾਕੀ ਦੇ ਬੱਲੇਬਾਜ਼ ਕੁਝ ਕਮਾਲ ਨਾ ਕਰ ਸਕੇ ਅਤੇ ਛੇਤੀ-ਛੇਤੀ ਆਊਟ ਹੁੰਦੇ ਗਏ। ਸਿੱਟੇ ਵੱਜੋਂ ਸਾਊਥ ਅਫਰੀਕਾ ਦੀ ਪੂਰੀ ਟੀਮ 118 ‘ਤੇ ਆਲ ਆਊਟ ਹੋ ਗਈ। ਇਸ ਤਰ੍ਹਾਂ ਦੱਖਣੀ ਅਫਰੀਕਾ ਨੇ ਭਾਰਤ ਨੂੰ ਮੈਚ ਜਿੱਤਣ ਲਈ 119 ਦੌੜਾਂ ਦਾ ਟੀਚਾ ਦਿੱਤਾ ਹੈ।

sports

ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਯੁਜਵੇਂਦਰ ਚਾਹਲ ਨੇ 5 ਅਤੇ ਕੁਲਦੀਪ ਯਾਦਵ ਨੇ 3 ਵਿਕਟਾਂ ਝਟਕਾਈਆਂ। ਭੁਵਨੇਸ਼ਵਰ ਕੁਮਾਰ ਨੇ 1 ਅਤੇ ਜਸਪ੍ਰੀਤ ਬੁਮਰਾਹ ਨੇ ਵੀ 1 ਵਿਕਟ ਲਿਆ। ਜੇਕਰ ਟੀਮ ਇੰਡੀਆ ਅੱਜ ਜਿੱਤਦੀ ਹੈ ਤਾਂ ਉਹ ਸਾਊਥ ਅਫਰੀਕਾ ਦੌਰੇ ਉੱਤੇ ਇੰਟਰਨੈਸ਼ਨਲ ਕ੍ਰਿਕਟ ਵਿਚ ਪਹਿਲੀ ਵਾਰ ਜਿੱਤ ਦੀ ਹੈਟਰਿਕ ਬਣਾ ਲਵੇਗੀ। ਭਾਰਤ ਨੇ ਪਹਿਲਾਂ ਜੋਹਾਨਸਬਰਗ ਟੈਸਟ ਵਿਚ ਅਤੇ ਫਿਰ ਡਰਬਨ ਵਿਚ ਹੋਏ ਵਨਡੇ ਵਿਚ ਅਫਰੀਕਾ ਨੂੰ ਹਰਾਇਆ ਹੈ। ਦੱਸ ਦਈਏ ਕਿ ਸੈਂਚੁਰੀਅਨ ਗਰਾਊਂਡ ਉੱਤੇ ਪਿਛਲੇ 5 ਵਨਡੇ ਮੁਕਾਬਲਿਆਂ ਵਿਚ ਪਹਿਲੀ ਪਾਰੀ ਦਾ ਐਵਰੇਜ ਸਕੋਰ 332 ਦੌੜਾਂ ਰਿਹਾ ਹੈ।

sportsIndia South Africa 3rd ODI

ਇੱਥੇ ਭਾਰਤ ਦਾ ਰਿਕਾਰਡ ਵੀ ਵਧੀਆ ਰਿਹਾ ਹੈ। ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਦੇ ਵਲੋਂ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਰੋਹਿਤ ਸ਼ਰਮਾ ਨੇ 17 ਗੇਂਦਾਂ ‘ਚ 15 ਦੌੜਾਂ ਬਣਾਈਆਂ ਜਿਸ ‘ਚ ਉਸ ਨੇ 1 ਛੱਕੇ ਅਤੇ 2 ਚੌਕੇ ਲਗਾਏ। ਇਸ ਤੋਂ ਬਾਅਦ ਸ਼ਿਖਰ ਧਵਨ ਅਤੇ ਵਿਰਾਟ ਕੋਹਲੀ ਨੇ ਪਾਰੀ ਨੂੰ ਸੰਭਾਲਿਆ। ਜਿਸ ‘ਚ ਧਵਨ ਨੇ ਆਪਣੀ ਬਿਹਤਰੀਨ ਪਾਰੀ ਖੇਡਦੇ ਹੋਏ 51 ਦੌੜਾਂ ਬਣਾਈਆਂ, ਜਿਸ ‘ਚ ਉਸ ਨੇ 9 ਚੌਕੇ ਲਗਾਏ। ਕਪਤਾਨ ਕੋਹਲੀ ਨੇ ਵੀ ਆਪਣੀ ਪਾਰੀ ਦੌਰਾਨ 46 ਦੌੜਾਂ ਬਣਾਈਆਂ ਜਿਸ ‘ਚ ਉਸ ਨੇ 1 ਛੱਕਾ ਅਤੇ 4 ਚੌਕੇ ਲਗਾਏ।

sports

The post ਅੱਜ ਖੇਡਿਆ ਜਾਵੇਗਾ ਭਾਰਤ ਤੇ ਦੱਖਣੀ ਅਫਰੀਕਾ ਵਿਚਕਾਰ ਤੀਸਰਾ ਮੈਚ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਅੱਜ ਖੇਡਿਆ ਜਾਵੇਗਾ ਭਾਰਤ ਤੇ ਦੱਖਣੀ ਅਫਰੀਕਾ ਵਿਚਕਾਰ ਤੀਸਰਾ ਮੈਚ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×