Get Even More Visitors To Your Blog, Upgrade To A Business Listing >>

ਇਸ ਫ਼ਿਲਮ ਨਾਲ ਡੈਬਿਊ ਕਰੇਗੀ ਕੈਟਰੀਨਾ ਦੀ ਭੈਣ, ਸਲਮਾਨ ਵੀ ਕਰ ਰਹੇ ਹਨ ਮਦਦ

Katrina Kaif sister Isabelle  : ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਦੀ ਭੈਣ ਇਜ਼ਾਬੇਲਾ ਦੇ ਬਾਲੀਵੁੱਡ ਡੈਬਿਊ ਨੂੰ ਲੈ ਕੇ ਕਾਫੀ ਖਬਰਾਂ ਚਰਚਾ ਵਿੱਚ ਹਨ। ਇਸ ਵਿੱਚ ਲੈਕਮੇ ਨੇ ਇਜ਼ਾਬੇਲਾ ਕੈਫ ਨੂੰ ਲੈਕਮੇ ਦਾ ਨਵਾਂ ਫੇਸ ਚੁਣਿਆਂ ਹੈ। ਸਲਮਾਨ ਖਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਜ਼ਾਬੇਲਾ ਦੀ ਤਸਵੀਰ ਸ਼ੇਅਰ ਕਰਦੇ ਹੋਏ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ।

Katrina Kaif sister Isabelle

ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਦੀ ਛੋਟੀ ਭੈਣ ਇਜ਼ਾਬੇਲ ਵੀ ਉਨ੍ਹਾਂ ਵਾਂਗ ਬੇਹੱਦ ਖੂਬਸੂਰਤ ਅਤੇ ਹਾਟ ਹੈ। ਉਹ ਬਾਲੀਵੁੱਡ ਡੈਬਿਊ ਕਰਨ ਜਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਸਲਮਾਨ ਖਾਨ ਇਸ ‘ਚ ਇਜ਼ਾਬੇਲ ਦੀ ਮਦਦ ਕਰ ਰਹੇ ਹਨ। ਇਜ਼ਾਬੇਲ ਦੀ ਡੈਬਿਊ ਫਿਲਮ ਦਾ ਨਾਂਅ ‘ਟਾਈਮ ਟੂ ਡਾਂਸ’ ਹੈ। ਇਸ ਫਿਲਮ ‘ਚ ਇਜ਼ਾਬੇਲ ਸੂਰਜ ਪੰਚੋਲੀ ਦੇ ਨਾਲ ਨਜ਼ਰ ਆਵੇਗੀ। ਇਜ਼ਾਬੇਲ ਦੀ ਇਸ ਫਿਲਮ ਨੂੰ ਸਟੇਨਲੇ-ਦੀ-ਕਾਸਟਾ ਡਾਇਰੈਕਟ ਕਰਨਗੇ।

Katrina Kaif sister Isabelle

ਦੱਸ ਦੇਈਏ ਕਿ ਇਹ ਫਿਲਮ ਡਾਂਸ ‘ਤੇ ਆਧਾਰਿਤ ਹੋਵੇਗੀ। ਇਜ਼ਾਬੇਲ ਡਾਂਸ ਤੋਂ ਲੈ ਕੇ ਐਕਟਿੰਗ ਤੱਕ ਕਿਸੇ ਵੀ ਮਾਮਲੇ ‘ਚ ਕੈਟਰੀਨਾ ਤੋਂ ਘੱਟ ਨਹੀਂ ਹੈ। ਖਬਰਾਂ ਦੀ ਮੰਨੀਏ ਤਾਂ ਕੈਟਰੀਨਾ ਆਪਣੀ ਭੈਣ ਇਜ਼ਾਬੇਲ ਨੂੰ ਬਾਲੀਵੁੱਡ ‘ਚ ਲਿਆਉਣ ਲਈ ਲੰਬੇ ਸਮੇਂ ਤੋਂ ਕੋਸ਼ਿਸ਼ ਕਰ ਰਹੀ ਸੀ। ਉਹ ਕਈ ਨਿਰਦੇਸ਼ਕਾਂ ਨਾਲ ਇਸ ਸੰਬੰਧ ‘ਚ ਮਿਲੀ ਸੀ ਪਰ ਹੁਣ ਇਸ ਕੰਮ ਸਲਮਾਨ ਖਾਨ ਉਸ ਦੀ ਮਦਦ ਕਰ ਰਹੇ ਹਨ।

Katrina Kaif sister Isabelle

ਦੱਸ ਦੇਈਏ ਕਿ ਇਜ਼ਾਬੇਲਾ ਦੀ ਵੱਡੀ ਭੈਣ ਕੈਟਰੀਨਾ ਖੁਦ ਇਸ ਪਾਪੂਲਰ ਬੈ੍ਰਂਡ ਦਾ ਚਿਹਰਾ ਹੈ ਅਤੇ ਉਨ੍ਹਾਂ ਤੋਂ ਇਲਾਵਾ ਸ਼ਰਧਾ ਕਪੂਰ, ਕਰੀਨਾ ਕਪੂਰ ਵਰਗੇ ਵੱਡੇ ਚਿਹਰੇ ਵੀ ਇਸ ਬ੍ਰੈਂਡ ਦਾ ਹਿੱਸਾ ਹਨ। ਪਿਛਲੇ ਦਿਨੀਂ ਇਜ਼ਾਬੇਲਾ ਆਪਣੀ ਭੈਣ ਕੈਟਰੀਨਾ ਕੈਫ ਦੇ ਨਾਲ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਦੇ ਰਿਸੈਪਸ਼ਨ ਵਿੱਚ ਨਜ਼ਰ ਆਈ ਸੀ।

ਹਾਲਾਂਕਿ ਇਸ ਤੋਂ ਪਹਿਲਾਂ ਇਜ਼ਾਬੇਲਾ ਕੈਨੇਡੀਅਨ ਫਿਲਮ Dr. Cabbie ਵਿੱਚ ਦਿਖਾਈ ਦਿੱਤੀ ਸੀ ਜਿਸਦੇ ਕੋ-ਪ੍ਰੋਡਿਊਸਰ ਸਲਮਾਨ ਖਾਨ ਸਨ। ਦੱਸ ਦੇਈਏ ਕਿ ਇਜ਼ਾਬੇਲਾ ਨੇ Lee Strasberg Theatre and Film Institute ਤੋਂ ਐਕਟਿੰਗ ਦਾ ਕੋਰਸ ਕੀਤਾ ਸੀ।

Katrina Kaif sister Isabelle

Katrina Kaif sister Isabelle

ਆਪਣੀ ਭੈਣ ਕੈਟਰੀਨਾ ਦੇ ਸਾਬਕਾ ਪ੍ਰੇਮੀ ਰਣਬੀਰ ਕਪੂਰ ਨਾਲ ਇਜ਼ਾਬੇਲ ਦਾ ਖਾਸ ਸੰਬੰਧ ਹੈ। ਇਜ਼ਾਬੇਲ ਨੇ Lee Strasberg Theatre and Film Institute ਤੋਂ ਐਕਟਿੰਗ ਦਾ ਕੋਰਸ ਕੀਤਾ ਸੀ। ਰਣਬੀਰ ਕਪੂਰ ਨੇ ਵੀ ਇਥੋਂ ਐਕਟਿੰਗ ਸਿਖੀ ਸੀ। ਇਜ਼ਾਬੇਲ ਕਈ ਐਡ ਫਿਲਮਾਂ ਵੀ ਕਰ ਚੁੱਕੀ ਹੈ। ਇਜ਼ਾਬੇਲ ਨੇ 14 ਸਾਲ ਦੀ ਉਮਰ ‘ਚ ਹੀ ਮਾਡਲਿੰਗ ਕਰਨੀ ਸ਼ੁਰੂ ਕਰ ਦਿੱਤਾ ਸੀ। ਇਜ਼ਾਬੇਲ ਕੈਫ ਅਨਿਲ ਕਪੂਰ ਦੇ ਬੇਟੇ ਹਰਸ਼ਵਰਧਨ ਕਪੂਰ ਨਾਲ ਇਕ ਸ਼ਾਰਟ ਫਿਲਮ In Coming Home ਕਰ ਚੁੱਕੀ ਹੈ। ਇਸ ਫਿਲਮ ਦੇ ਨਿਰਦੇਸ਼ਨ ਸਟੀਵਨ ਰਾਏ ਹੈ।

Katrina Kaif sister Isabelle

ਤੁਹਾਨੂੰ ਦੱਸ ਦੇਈਏ ਕਿ ਫਿਲਮ ‘ਟਾਈਗਰ ਜ਼ਿੰਦਾ ਹੈ’ ਤੋਂ ਬਾਅਦ ਸਲਮਾਨ ਖਾਨ ਇੱਕ ਵਾਰ ਫਿਰ ਵੱਡਾ ਧਮਾਕਾ ਕਰਨ ਵਾਲੇ ਹਨ। ਦੱਸ ਦੇਈਏ ਕਿ ਸਲਮਾਨ ਦੀ ਇਸ ਸਾਲ ਈਦ ‘ਤੇ ਇੱਕ ਹੋਰ ਬਲਾਕਬਸਟਰ ਫਿਲਮ ਆਉਣ ਵਾਲੀ ਹੈ। ਖਬਰ ਇਹ ਹੈ ਕਿ ਇਹ ਫਿਲਮ ਸਲਮਾਨ ਦੀ ਸਭ ਤੋਂ ਮਹਿੰਗੀ ਫਿਲਮ ਹੋਵੇਗੀ।

ਜੀ ਹਾਂ , ਸਲਮਾਨ ਖਾਨ ਫਿਲਮ ਸੁਲਤਾਨ, ਟਾਈਗਰ ਜ਼ਿੰਦਾ ਹੈ ਤੋਂ ਬਾਅਦ ਡਾਇਰੈਕਟਰ ਅਲੀ ਅੱਬਾਸ ਜਫ਼ਰ ਦੇ ਨਾਲ ਇੱਕ ਵਾਰ ਫਿਰ ਆਪਣੀ ਕਿਸਮਤ ਅਜਮਾ ਰਹੇ ਹਨ। ਦੱਸ ਦੇਈਏ ਕਿ ਜਫ਼ਰ ਨੇ ਸਲਮਾਨ ਨੂੰ ਲੈ ਕੇ ਫਿਲਮ ‘ਭਾਰਤ’ ਤੇ ਪ੍ਰੋਜੈਕਟ ਤਿਆਰ ਕੀਤਾ ਹੈ। ਜਿਸ ਦਾ ਬਜਟ ਸਲਮਾਨ ਦੀਆਂ ਸਾਰੀਆਂ ਫਿਲਮਾਂ ਤੋਂ ਹੁਣ ਤੱਕ ਸਭ ਤੋਂ ਜ਼ਿਆਦਾ ਹੋਵੇਗਾ।

The post ਇਸ ਫ਼ਿਲਮ ਨਾਲ ਡੈਬਿਊ ਕਰੇਗੀ ਕੈਟਰੀਨਾ ਦੀ ਭੈਣ, ਸਲਮਾਨ ਵੀ ਕਰ ਰਹੇ ਹਨ ਮਦਦ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਇਸ ਫ਼ਿਲਮ ਨਾਲ ਡੈਬਿਊ ਕਰੇਗੀ ਕੈਟਰੀਨਾ ਦੀ ਭੈਣ, ਸਲਮਾਨ ਵੀ ਕਰ ਰਹੇ ਹਨ ਮਦਦ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×