Get Even More Visitors To Your Blog, Upgrade To A Business Listing >>

ਜਾਣੋ, ਕਿਸ ਫਲ ਨੂੰ ਕਦੋਂ ਖਾਣ ਨਾਲ ਹੁੰਦਾ ਹੈ ਸਭ ਤੋਂ ਜ਼ਿਆਦਾ ਫ਼ਾਇਦਾ…

Fruit eat particular time : ਫਲਾਂ ਨੂੰ ਕਾਰਬੋਹਾਈਡ੍ਰੇਟਸ ਅਤੇ ਫਾਈਬਰ ਦਾ ਸਭ ਤੋਂ ਵਧੀਆ ਸੋਮਾ ਮੰਨਿਆ ਗਿਆ ਹੈ। ਜੋ ਸਰੀਰ ਨੂੰ ਤੁਰੰਤ ਊਰਜਾ ਪ੍ਰਦਾਨ ਕਰਦੇ ਹਨ, ਪਰ ਜਦੋਂ ਤੁਸੀਂ ਭਿਉਂ ਹੋਏ ਨਟਸ ਜਾਂ ਬੀਜਾਂ ਨੂੰ ਫਲਾਂ ਦੇ ਨਾਲ ਮਿਲਾ ਕੇ ਖਾਂਦੇ ਹੋ, ਤਦ ਇਸ ਵਿੱਚ ਖਣਿਜ ਅਤੇ ਵਿਟਾਮਿਨ ਦੀ ਮਾਤਰਾ ਦੁੱਗਣੀ ਹੋ ਜਾਂਦੀ ਹੈ। ਨਾਲ ਹੀ ਨਟਸ ਅਤੇ ਬੀਜਾਂ ਵਿੱਚ ਭਰਪੂਰ ਮਾਤਰਾ ਵਿੱਚ ਪ੍ਰੋਟੀਨ, ਹੈਲਦੀ ਫੈਟਸ ਅਤੇ ਫਾਈਬਰ ਪਾਏ ਜਾਂਦੇ ਹੋ।Fruit eat particular time

Fruit eat particular time

ਇਸ ਬਾਰੇ ਮਾਹਿਰਾਂ ਦਾ ਕਹਿਣਾ ਹੈ ਕਿ ਸੇਬ, ਐਵੋਕਾਡੋ ਅਤੇ ਕੇਲੇ ਨੂੰ ਮਿਲਾ ਕੇ ਬਣੇ ਫਰੂਟ ਸਲਾਦ ਵਿੱਚ ਫਲੈਵੋਨੋਈਡਜ਼, ਫਾਈਬਰ, MUFA, ਫੌਕਲ ਐਸਿਡ ਅਤੇ ਪੋਟਾਸ਼ੀਅਮ ਵਰਗੇ ਤੰਦਰੁਸਤ ਵਜ਼ਨ ਬਹੁਤਾਤ ਵਿੱਚ ਮਿਲਦੇ ਹਨ। ਇਹ ਸਰੀਰ ਵਿੱਚ ਸ਼ੂਗਰ, ਕੋਲੈਸਟ੍ਰਾਲ ਅਤੇ ਬਲੱਡ ਪ੍ਰੈਸ਼ਰ ਦੇ ਪੱਧਰ ਨੂੰ ਨਿਯੰਤਰਿਤ ਕਰਨ ਅਤੇ ਇੰਮਿਊਨਿਟੀ ਨੂੰ ਵਧਾਉਣ ਵਿੱਚ ਮਦਦ ਕਰਦੇ ਹਨ। Fruit eat particular time

Fruit eat particular time

ਫਲਾਂ ਦਾ ਠੀਕ ਸਮੇਂ ‘ਤੇ ਸੇਵਨ ਕਰਨਾ ਅਤਿਅੰਤ ਜ਼ਰੂਰੀ ਹੈ, ਕਿਉਂਕਿ ਫਲਾਂ ਵਿੱਚ ਸਾਰੇ ਪ੍ਰਕਾਰ ਦੇ ਪੌਸ਼ਟਿਕ ਤੱਤ ਜਿਵੇਂ ਮਿਨਰਲ, ਵਿਟਾਮਿਨ, ਐਂਟੀ  ਆਕਸੀਡੇਂਟਸ ਆਦਿ ਹੁੰਦੇ ਹਨ, ਜੋ ਸਰੀਰ ਲਈ ਲਾਭਕਾਰੀ ਹੁੰਦੇ ਹਨ। ਫਲਾਂ ਦਾ ਠੀਕ ਸਮੇਂ ‘ਤੇ ਸੇਵਨ ਕਰਨ ਨਾਲ ਆਪਣੇ ਸਰੀਰ ਨੂੰ ਪੂਰੀ ਤਰ੍ਹਾਂ ਤੰਦਰੁਸਤ ਰੱਖਿਆ ਜਾ ਸਕਦਾ ਹੈ।Fruit eat particular time

ਨਾਸ਼ਤੇ ਵਿੱਚ ਸੇਬ — ਢਿੱਡ ਭਰਨ ਲਈ ਬੇਸ਼ੱਕ ਤੁਸੀਂ ਸੇਬ ਕਦੇ ਵੀ ਖਾਓ, ਪਰ ਸੇਬ ਖਾਣ ਦਾ ਠੀਕ ਸਮਾਂ ਹੈ ਸਵੇਰੇ ਦਾ ਮੰਨਿਆ ਗਿਆ ਹੈ।  ਨਾਸ਼ਤੇ ਵਿੱਚ ਜੇਕਰ ਤੁਸੀਂ ਰੋਜ਼ਾਨਾ ਇੱਕ ਸੇਬ ਖਾਉਗੇ, ਤਾਂ ਇਸ ਤੋਂ ਬਲੱਡ ਸ਼ੂਗਰ ਅਤੇ ਕੋਲੈਸਟ੍ਰਾਲ ਦਾ ਪੱਧਰ ਘੱਟ ਹੁੰਦਾ ਹੈ।

ਇਸ ਵਿੱਚ ਮੌਜੂਦ pecton, ਸਰੀਰ ਨੂੰ ਸੰਤੁਲਿਤ ਰੱਖਦਾ ਹੈ, ਪਰ ਜਦੋਂ ਅਸੀਂ ਇਸ ਨੂੰ ਰਾਤ ਨੂੰ ਖਾਂਦੇ ਹਾਂ, ਤਾਂ ਇਸ ਵਿੱਚ ਮੌਜੂਦ pecton ਆਸਾਨੀ ਨਾਲ ਨਹੀਂ ਪਚਦਾ ਹੈ। ਇਸ ਕਾਰਨ ਢਿੱਡ ਵਿੱਚ ਐਸੀਡਿਟੀ ਹੋ ਸਕਦੀ ਹੈ।Fruit eat particular timeਦੁਪਹਿਰ ਦੇ ਸਮੇਂ ਕੇਲਾ — ਕੇਲਾ ਖਾਣ ਦਾ ਸਭ ਤੋਂ ਵਧੀਆ ਸਮਾਂ ਹੈ ਦੁਪਹਿਰ ਦਾ ਯਾਨੀ ਦੁਪਹਿਰ ਦੇ ਖਾਣੇ ਵਿੱਚ ਜੇਕਰ ਤੁਸੀਂ ਕੇਲਾ ਖਾ ਰਹੇ ਹੋ, ਤਾਂ ਇਸ ਤੋਂ ਇੰਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ ਅਤੇ ਚਿਹਰੇ ਦੀ ਚਮੜੀ ਵੀ ਖ਼ੂਬਸੂਰਤ ਹੁੰਦੀ ਹੈ। ਫਾਈਬਰ ਯੁਕਤ ਕੇਲਾ ਪਾਚਨ ਵਿੱਚ ਮਦਦ ਕਰਦਾ ਹੈ, ਨਾਲ ਹੀ ਇਸ ਤੋਂ ਐਸੀਡਿਟੀ ਨਹੀਂ ਹੁੰਦੀ ਅਤੇ ਸਰੀਰ ਨੂੰ ਠੰਢਕ ਮਿਲਦੀ ਹੈ, ਪਰ ਰਾਤ ਨੂੰ ਕੇਲਾ ਨਹੀਂ ਖਾਣਾ ਚਾਹੀਦਾ ਹੈ, ਕਿਉਂਕਿ ਰਾਤ ਨੂੰ ਖਾਣ ਨਾਲ ਇਹ ਬਦਹਜ਼ਮੀ ਦਾ ਕਾਰਨ ਬਣ ਸਕਦਾ ਹੈ।

Fruit eat particular time

ਉੱਥੇ ਹੀ ਕੁੱਝ ਲੋਕਾਂ ਲਈ ਇਹ ਖੰਘ ਦੀ ਦਵਾਈ ਦਾ ਵੀ ਕੰਮ ਕਰਦਾ ਹੈ। ਇਹ ਮੈਗਨੀਸ਼ੀਅਮ ਦਾ ਚੰਗਾ ਸੋਮਾ ਹੈ, ਇਸ ਲਈ ਇਸ ਨੂੰ ਖ਼ਾਲੀ ਢਿੱਡ ਖਾਣ ਤੋਂ ਮਨ੍ਹਾ ਕੀਤਾ ਜਾਂਦਾ ਹੈ। ਇਸ ਨਾਲ ਢਿੱਡ ਖ਼ਰਾਬ ਵੀ ਹੋ ਸਕਦਾ ਹੈ।Fruit eat particular time

ਅਮਰੂਦ, ਪਪੀਤਾ ਅਤੇ ਕੀ ਵੀ —  Nutritionist ਦਾ ਕਹਿਣਾ ਹੈ ਕਿ ਇਨ੍ਹਾਂ ਤਿੰਨ ਫਲਾਂ ਵਿੱਚ ਵਿਟਾਮਿਨ ਸੀ, ਫਾਈਬਰ, ਕੈਰੋਟੀਨ, ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਆਦਿ ਖਣਿਜ ਪਦਾਰਥ ਭਰਪੂਰ ਮਾਤਰਾ ਵਿੱਚ ਮੌਜੂਦ ਹੁੰਦੇ ਹਨ। ਇਹ ਕਬਜ਼ ਦੂਰ ਕਰਨ ਦੇ ਨਾਲ ਹੀ ਪਾਚਨ ਕਿਰਿਆ ਨੂੰ ਦਰੁਸਤ ਬਣਾਉਂਦੇ ਹਨ। ਇਹ ਸਾਰੇ ਫਲ ਮੈਟਾਬਾਲਿਜਮ ਨੂੰ ਵੀ ਰੈਗੂਲੇਟ ਕਰਦੇ ਹਨ।    Fruit eat particular time

ਹਰ ਸਮੇਂ ਤਾਜੀਆਂ ਖਬ਼ਰਾਂ ਨਾਲ ਜੁੜੇ ਰਹਿਣ ਲਈ  ਡਾਉਨਲੋਡ ਕਰੋ Daily Post Punjabi Android App 

Subscribe for more videos :- youtube.com

ਕਿਹੜਾ ਸਮਾਂ ਫਲਾਂ ਨੂੰ ਖਾਣ ਲਈ ਹੋ ਸਕਦਾ ਹੈ ਫ਼ਾਇਦੇਮੰਦ…

The post ਜਾਣੋ, ਕਿਸ ਫਲ ਨੂੰ ਕਦੋਂ ਖਾਣ ਨਾਲ ਹੁੰਦਾ ਹੈ ਸਭ ਤੋਂ ਜ਼ਿਆਦਾ ਫ਼ਾਇਦਾ… appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਜਾਣੋ, ਕਿਸ ਫਲ ਨੂੰ ਕਦੋਂ ਖਾਣ ਨਾਲ ਹੁੰਦਾ ਹੈ ਸਭ ਤੋਂ ਜ਼ਿਆਦਾ ਫ਼ਾਇਦਾ…

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×