Get Even More Visitors To Your Blog, Upgrade To A Business Listing >>

ਸਲਮਾਨ ਦੀ ਸਭ ਤੋਂ ਮਹਿੰਗੀ ਫਿਲਮ ‘ਤੇ ਕੰਮ ਸ਼ੁਰੂ, ਕੇਵਲ ਇਸ ਲੁਕ ਲਈ ਖਰਚ ਹੋਣਗੇ ਕਰੋੜਾਂ

Salman Khan Bharat Expensive film: ਫਿਲਮ ‘ਟਾਈਗਰ ਜ਼ਿੰਦਾ ਹੈ’ ਤੋਂ ਬਾਅਦ ਸਲਮਾਨ ਖਾਨ ਇੱਕ ਵਾਰ ਫਿਰ ਵੱਡਾ ਧਮਾਕਾ ਕਰਨ ਵਾਲੇ ਹਨ। ਦੱਸ ਦੇਈਏ ਕਿ ਸਲਮਾਨ ਦੀ ਇਸ ਸਾਲ ਈਦ ‘ਤੇ ਇੱਕ ਹੋਰ ਬਲਾਕਬਸਟਰ ਫਿਲਮ ਆਉਣ ਵਾਲੀ ਹੈ। ਖਬਰ ਇਹ ਹੈ ਕਿ ਇਹ ਫਿਲਮ ਸਲਮਾਨ ਦੀ ਸਭ ਤੋਂ ਮਹਿੰਗੀ ਫਿਲਮ ਹੋਵੇਗੀ।

salman khanSalman Khan Bharat Expensive film

ਜੀ ਹਾਂ , ਸਲਮਾਨ ਖਾਨ ਫਿਲਮ ਸੁਲਤਾਨ, ਟਾਈਗਰ ਜ਼ਿੰਦਾ ਹੈ ਤੋਂ ਬਾਅਦ ਡਾਇਰੈਕਟਰ ਅਲੀ ਅੱਬਾਸ ਜਫ਼ਰ ਦੇ ਨਾਲ ਇੱਕ ਵਾਰ ਫਿਰ ਆਪਣੀ ਕਿਸਮਤ ਅਜਮਾ ਰਹੇ ਹਨ। ਦੱਸ ਦੇਈਏ ਕਿ ਜਫ਼ਰ ਨੇ ਸਲਮਾਨ ਨੂੰ ਲੈ ਕੇ ਫਿਲਮ ‘ਭਾਰਤ’ ਤੇ ਪ੍ਰੋਜੈਕਟ ਤਿਆਰ ਕੀਤਾ ਹੈ। ਜਿਸਦਾ ਬਜਟ ਸਲਮਾਨ ਦੀਆਂ ਸਾਰੀਆਂ ਫਿਲਮਾਂ ਤੋਂ ਹੁਣ ਤੱਕ ਸਭ ਤੋਂ ਜ਼ਿਆਦਾ ਹੋਵੇਗਾ।

salman khan

ਦੱਸ ਦੇਈਏ ਕਿ ਫਿਲਮ ‘ਭਾਰਤ’ ਦਾ ਬਜਟ 200 ਕਰੋੜ ਰੁਪਏ ਹੋਵੇਗਾ। ਇਸ ਦਾ ਕਾਰਨ ਇਹ ਹੈ ਕਿ ਫਿਲਮ ਵਿੱਚ ਸਲਮਾਨ ਖਾਨ ਪੰਜ ਅਲੱਗ-ਅਲੱਗ ਲੁਕ ਵਿੱਚ ਨਜ਼ਰ ਆਉਣਗੇ ਅਤੇ ਫਿਲਮ ਦੀ ਕਹਾਣੀ ਵਿੱਚ ਇੱਕ ਆਦਮੀ ਦੇ 17 ਤੋਂ 70 ਸਾਲ ਦੀ ਸਟੋਰੀ ਪੇਸ਼ ਕਰੇਗਾ। ਜਿਸਦੇ ਲਈ ਉਨ੍ਹਾਂ ਨੂੰ ਗ੍ਰਾਫਿਕਸ ਅਤੇ ਵੀਐਫਐਕਸ ‘ਤੇ ਭਾਰੀ ਪੈਸਾ ਖਰਚ ਕਰਨਾ ਪਵੇਗਾ।

salman khan

ਦੱਸ ਦੇਈਏ ਕਿ ਰਜਨੀਕਾਂਤ ਅਤੇ ਅਕਸ਼ੇ ਕੁਮਾਰ ਦੀ ਆਉਣ ਵਾਲੀ ਫਿਲਮ ‘2.0’ ਦਾ ਬਜਟ 450 ਕਰੋੜ ਰੁਪਏ ਹੈ। ਉੱਥੇ ਟਾਈਗਰ ਸ਼ਰਾਫ ਦੀ ਐਕਸ਼ਨ ਫਿਲਮ ‘ਬਾਗੀ ਟੂ ਅਬ ਤੱਕ’ ਸਭ ਤੋਂ ਮਹਿੰਗੀ ਐਕਸ਼ਨ ਫਿਲਮ ਹੋਵੇਗੀ ਪਰ ਸ਼ਾਹਰੁਖ ਦੀ ‘ਜ਼ੀਰੋ’ ਦਾ ਬਜਟ 180 ਕਰੋੜ ਰੁਪਏ ਦੱਸਿਆ ਜਾ ਰਿਹਾ ਹੈ। ਐਨਾ ਹੀ ਨਹੀਂ ਆਮਿਰ ਅਤੇ ਅਮਿਤਾਭ ਦੀ ਫਿਲਮ ‘ਠੱਗਜ਼ ਆਫ ਹਿੰਦੁਸਤਾਨ’ ਦਾ ਬਜਟ 210 ਕਰੋੜ ਰੁਪਏ ਹੋਵੇਗਾ। ਦੱਸ ਦੇਈਏ ਕਿ ਯਸ਼ਰਾਜ ਬੈਨਰ ਦੀ ‘ਟਾਈਗਰ ਜ਼ਿੰਦਾ ਹੈ’ ਤੋਂ ਬਾਅਦ ਇਹ ਸਭ ਤੋਂ ਪਹਿਲੀ ਮਹਿੰਗੀ ਫਿਲਮ ਹੋਵੇਗੀ।

salman khan

ਉੱਥੇ ਸਲਮਾਨ ਦੀ ‘ਰੇਸ-3’ ਵੀ ਮਲਟੀ ਸਟਾਰਰ ਹੋਣ ਦੇ ਕਾਰਨ ਵੱਡੇ ਬਜਟ ‘ਤੇ ਤਿਆਰ ਹੋਵੇਗੀ। ਸਲਮਾਨ ਖਾਨ ਨੇ ਮੰਗਲਵਾਰ ਦੁਪਿਹਰ ਇੱਕ ਟਵੀਟ ਦੇ ਜ਼ਰੀਏ ਕਰੋੜਾਂ ਫੈਨਜ਼ ਦੀ ਬੇਤਾਬੀ ਨੂੰ ਵਧਾ ਦਿੱਤਾ। ਉਨ੍ਹਾਂ ਨੇ ਟਵੀਟ ਕਰ ਲਿਖਿਆ ਕਿ ਮੈਨੂੰ ਲੜਕੀ ਮਿਲ ਗਈ ਹੈ। ਜਿਸ ਤੋਂ ਬਾਅਦ ਅਦਾਕਾਰ ਦੇ ਵਿਆਹ ਦੀ ਖਬਰਾਂ ਸੁਰਖੀਆਂ ਵਿੱਚ ਛਾ ਗਈਆਂ ਪਰ ਟਵੀਟ ਦੇ ਸਸਪੈਂਸ ਨੂੰ 2 ਘੰਟੇ ਬਾਅਦ ਖਮਤ ਕਰਦੇ ਹੋਏ ਸਲਮਾਨ ਨੇ ਖੁਲਾਸਾ ਕੀਤਾ ਕਿ ਉਹ ਲੜਕੀ ਉਨ੍ਹਾਂ ਦੇ ਜੀਜਾ ਆਯੁਸ਼ ਸ਼ਰਮਾ ਦੇ ਫਿਲਮ ਦੀ ਅਦਾਕਾਰਾ ਹੈ, ਜਿਸਦੀ ਤਲਾਸ਼ ਖਤਮ ਹੋ ਗਈ ਹੈ।

salman khanSalman Khan Bharat Expensive film

ਦਬੰਗ ਅਦਾਕਾਰ ਨੇ ਟਵੀਟ ਕਰ ਲਿਖਿਆ, ਟੈਂਸ਼ਨ ਦੀ ਕੋਈ ਗੱਲ ਨਹੀਂ ਹੈ। ਆਯੁਸ਼ ਦੀ ਫਿਲਮ ਲਵਰਾਤਰੀ ਦੇ ਲਈ ਕੁੜੀ ਮਿਲ ਗਈ ਹੈ,ਜਿਸਦਾ ਨਾਮ ਵਰੀਨਾ ਹੈ ਤਾਂ ਚਿੰਤਾ ਛੋੜੋ ਅਤੇ ਖੁਸ਼ ਰਹੋ। ਦੱਸ ਦੇਈਏ ਕਿ ਪਿਛਲੇ ਕਈ ਸਮੇਂ ਤੋਂ ਸਲਮਾਨ ਖਾਨ ਆਯੁਸ਼ ਨੂੰ ਬਾਲੀਵੁੱਡ ਵਿੱਚ ਲਾਂਚ ਕਰਨ ਦੀ ਪਲਾਨਿੰਗ ਕਰ ਰਹੇ ਹਨ।ਖਬਰਾਂ ਅਨੁਸਾਰ ਫਿਲਮ ਦੀ ਸ਼ੂਟਿੰਗ ਫਰਵਰੀ ਮਹੀਨੇ ਤੋਂ ਸ਼ੁਰੂ ਹੋਵੇਗੀ। ਫਿਲਮ ਨੂੰ 2018 ਵਿੱਚ ਹੀ ਰਿਲੀਜ਼ ਕਰਨ ਦਾ ਪਲਾਨ ਵੀ ਬਣਾਇਆ ਗਿਆ ਹੈ। ਅਭਿਰਾਜ ਮਿਨਾਵਾਲਾ ਫਿਲਮ ਨੂੰ ਡਾਇਰੈਕਟ ਕਰਨਗੇ। ਅਭਿਰਾਜ ਕਈ ਫਿਲਮਾਂ ਵਿੱਚ ਅਲੀ ਅਬੱਾਸ ਜਫਰ ਅਸਿਸਟ ਕਰ ਚੁੱਕੇ ਹਨ। ਫਿਲਮ ਇੱਕ ਰੋਮਾਂਟਿਕ ਡ੍ਰਾਮਾ ਹੋਵੇਗੀ।

salman khan

The post ਸਲਮਾਨ ਦੀ ਸਭ ਤੋਂ ਮਹਿੰਗੀ ਫਿਲਮ ‘ਤੇ ਕੰਮ ਸ਼ੁਰੂ, ਕੇਵਲ ਇਸ ਲੁਕ ਲਈ ਖਰਚ ਹੋਣਗੇ ਕਰੋੜਾਂ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਸਲਮਾਨ ਦੀ ਸਭ ਤੋਂ ਮਹਿੰਗੀ ਫਿਲਮ ‘ਤੇ ਕੰਮ ਸ਼ੁਰੂ, ਕੇਵਲ ਇਸ ਲੁਕ ਲਈ ਖਰਚ ਹੋਣਗੇ ਕਰੋੜਾਂ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×