Get Even More Visitors To Your Blog, Upgrade To A Business Listing >>

ਬੀ.ਐੱਸ.ਐਫ ਵੱਲੋਂ ਭਾਰਤ ਪਾਕਿ ਸਰਹੱਦ ਡੇਰਾ ਬਾਬਾ ਨਾਨਕ ਤੋਂ ਭਾਰੀ ਮਾਤਰਾ ‘ਚ ਅਸਲਾ ਬਰਾਮਦ

bsf seized live weapons dera baba nanak border  ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਅੱਜ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਡੇਰਾ ਬਾਬਾ ਨਾਨਕ, ਪੰਜਾਬ ਤੋਂ ਅੱਤਵਾਦੀਆਂ ਦੀ ਪੰਜਾਬ ‘ਚ ਖਤਰਨਾਕ ਹਥਿਆਰ ਭੇਜਣ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਇਸ ਸਾਜਿਸ਼ ਨੂੰ ਨਾਕਾਮ ਕਰਕੇ ਬੀ.ਐੱਸ.ਐਫ ਨੇ ਵੱਡੀ ਮਾਤਰਾ ‘ਚ ਹਥਿਆਰ ਅਤੇ ਹੈਂਡ ਗ੍ਰੇਡ ਬਰਾਮਦ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ। ਪਿਛਲੇ ਹੀ ਦਿਨੀਂ ਭਾਰਤ ਦੀ ਇੰਟੈਲਿਜੇੰਸ ਸਰਵਿਸ ਨੇ ਦੱਸਿਆ ਸੀ ਕਿ ਪੰਜਾਬ ਦੀ ਕੌਮਾਂਤਰੀ ਸਰਹੱਦ ਰਾਹੀਂ ਅੱਤਵਾਦੀ ਕੋਈ ਵਾਰਦਾਤ ਕਰਨ ਦੀ ਫ਼ਿਰਾਕ ‘ਚ ਹਨ। ਉਸੇ ਤਹਿਤ ਸੁਰੱਖਿਆ ਏਜੇਂਸੀਆਂ ਉਦੋਂ ਤੋਂ ਹੀ ਮੁਸਤੈਦ ਹਨ ਅਤੇ ਲੰਬੇ ਸਮੇਂ ਬਾਅਦ ਭਾਰਤ-ਪਾਕਿਸਤਾਨ ਸਰਹੱਦ ‘ਤੇ ਏ.ਕੇ 47 ਰਾਈਫਲ ਵਰਗੇ ਹਥਿਆਰ ਬਰਾਮਦ ਕੀਤੇ ਗਏ ਹਨ।

bsf seized live weapons dera baba nanak border

bsf seized live weapons dera baba nanak border
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੀਮਾ ਸੁਰੱਖਿਆ ਬਲ ਦੇ ਗੁਰਦਾਸਪੁਰ ਸੈਕਟਰ ਹੈਡਕੁਆਰਟਰ ਦੇ ਡੀ.ਆਈ.ਜੀ ਰਾਜੇਸ ਸ਼ਰਮਾ ਨੇ ਦੱਸਿਆ ਕਿ ਭਾਰਤ-ਪਾਕਿਸਤਾਨ ਸੀਮਾ ‘ਤੇ ਕੱਸੋਵਾਲ ਬੀ.ਓ.ਪੀ (ਬਾਰਡਰ ਆਬਜ਼ਰਵੇਸ਼ਨ ਪੋਸਟ) ‘ਤੇ ਬੀ.ਐੱਸ.ਐੱਫ. ਦੀ 164 ਬਟਾਲੀਅਨ ਤਾਇਨਾਤ ਹੈ। ਬੀਤੀ ਰਾਤ ਕੱਸੋਵਾਲ ਦੇ ਸਾਹਮਣੇ ਅੰਤਰਰਾਸ਼ਟਰੀ ਸਰਹੱਦ ‘ਤੇ ਜਵਾਨਾਂ ਨੇ ਕੁਝ ਹਲਚਲ ਮਹਿਸੂਸ ਕੀਤੀ ਸੀ ਪਰ ਸੰਘਣੀ ਧੁੰਦ ਕਾਰਨ ਜਵਾਨ ਰਾਤ ਨੂੰ ਕੋਈ ਕਾਰਵਾਈ ਨਹੀਂ ਕਰ ਸਕੇ ਪਰ ਕਮਾਂਡੈਂਟ ਰਾਜਪਾਲ ਸਿੰਘ ਨੇ ਇਸ ਸੰਬੰਧੀ ਸਾਰੇ ਇਲਾਕੇ ਦੀ ਘੇਰਾਬੰਦੀ ਕਰਵਾ ਦਿੱਤੀ ਸੀ।

bsf seized live weapons dera baba nanak border

ਡੀ.ਆਈ.ਜੀ ਰਾਜੇਸ ਸ਼ਰਮਾ ਅਨੁਸਾਰ ਮੰਗਲਵਾਰ ਸਵੇਰ ਤੋਂ ਹੀ ਸੀਮਾ ਸੁਰੱਖਿਆ ਬਲ ਦੇ ਜਵਾਨ ਕਮਾਂਡੈਂਟ ਰਾਜਪਾਲ ਸਿੰਘ ਦੀ ਦੇਖ-ਰੇਖ ਵਿਚ ਇਲਾਕੇ ਵਿਚ ਤਾਲਾਸ਼ੀ ਅਭਿਆਨ ਚਲਾਏ ਹੋਏ ਸੀ। ਦੁਪਹਿਰ ਲਗਭਗ 2 ਵਜੇ ਕੇ 10 ਮਿੰਟ ‘ਤੇ ਜਾਂਚ ਕਰ ਰਹੇ ਕੁੱਤੇ ਨੇ ਅਚਾਨਕ ਹੀ ਕੁਝ ਸਾਮਾਨ ਦੀ ਭਾਲ ਕੀਤੀ ਪਰ ਜਿਵੇਂ ਹੀ ਜਵਾਨਾਂ ਨੇ ਕੁੱਤੇ ਵਲੋਂ ਫੜੇ ਸਾਮਾਨ ਦੀ ਜਾਂਚ ਕੀਤੀ ਤਾਂ ਸਾਰੇ ਜਵਾਨ ਹੈਰਾਨ ਰਹਿ ਗਏ। ਇਸ ਤਲਾਸ਼ੀ ਮੁਹਿੰਮ ਦੌਰਾਨ ਜੋ ਜ਼ਖੀਰਾ ਬਰਾਮਦ ਹੋਇਆ ਹੈ ਉਸ ਤੋਂ ਪਤਾ ਚਲਦਾ ਹੈ ਕਿ ਅਤਵਾਦੀ ਕੋਈ ਵੱਡੀ ਸਾਜਿਸ਼ ਨੂੰ ਅੰਜਾਮ ਦੇਣ ਵਾਲੇ ਸਨ। ਜੇਕਰ ਇਹ ਅਸਲ ਗਲਤ ਹੱਥਾਂ ਵਿਚ ਪਹੁੰਚ ਜਾਂਦਾ ਤਾਂ ਇਸਦਾ ਨੁਕਸਾਨ ਇਨਸਾਨੀਅਤ ਨੂੰ ਹੀ ਭੁਗਤਣਾ ਪੈਣਾ ਸੀ।

bsf seized live weapons dera baba nanak border

ਡੀ.ਆਈ.ਜੀ ਰਾਜੇਸ ਸ਼ਰਮਾ ਨੇ ਦੱਸਿਆ ਕਿ ਫੜੇ ਗਏ ਸਾਮਾਨ ਵਿਚ ਏ.ਕੇ 47 ਰਾਈਫਲਾਂ-3, ਪਿਸਟਲ-2, ਹੈਂਡ ਗ੍ਰੇਡ-6, ਏ.ਕੇ -47 ਰਾਈਫਲ ਦੀਆਂ ਗੋਲੀਆਂ-150, ਪਿਸਟਲ ਦੀਆਂ 100 ਗੋਲੀਆਂ, ਏ.ਕੇ-47 ਰਾਈਫਲ ਦੇ 6 ਮੈਗਜ਼ੀਨ ਬਰਾਮਦ ਹੋਏ। ਉਨ੍ਹਾਂ ਦੱਸਿਆ ਕਿ ਇਹ ਸਾਮਾਨ ਨਿਸ਼ਚਿਤ ਰੂਪ ਵਿਚ ਸੀਮਾ ਪਾਰ ਤੋਂ ਆਇਆ ਹੈ ਅਤੇ ਅੱਤਵਾਦੀਆਂ ਦੀ ਡੂੰਘੀ ਸਾਜ਼ਿਸ਼ ਦਾ ਨਤੀਜਾ ਹੈ। ਉਨ੍ਹਾਂ ਦੱਸਿਆ ਕਿ ਅਜੇ ਵੀ ਇਲਾਕੇ ‘ਚ ਤਾਲਾਸ਼ੀ ਅਭਿਆਨ ਜਾਰੀ ਹੈ।

bsf seized live weapons dera baba nanak border

The post ਬੀ.ਐੱਸ.ਐਫ ਵੱਲੋਂ ਭਾਰਤ ਪਾਕਿ ਸਰਹੱਦ ਡੇਰਾ ਬਾਬਾ ਨਾਨਕ ਤੋਂ ਭਾਰੀ ਮਾਤਰਾ ‘ਚ ਅਸਲਾ ਬਰਾਮਦ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਬੀ.ਐੱਸ.ਐਫ ਵੱਲੋਂ ਭਾਰਤ ਪਾਕਿ ਸਰਹੱਦ ਡੇਰਾ ਬਾਬਾ ਨਾਨਕ ਤੋਂ ਭਾਰੀ ਮਾਤਰਾ ‘ਚ ਅਸਲਾ ਬਰਾਮਦ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×