Get Even More Visitors To Your Blog, Upgrade To A Business Listing >>

ਖੰਨਾ ਵਿਖੇ ਵਿਆਹ ਸਮਾਗਮ ਦੌਰਾਨ ਕਾਂਗਰਸੀ ਆਗੂ ਵੱਲੋਂ ਚਲਾਈ ਗੋਲੀਆਂ ‘ਚ ਇਕ ਜ਼ਖਮੀ

congress youth leader fired Arms Marriage Function ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਯੂਥ ਕਾਂਗਰਸ ਦੇ ਪ੍ਰਧਾਨ ਅਵਜਿੰਦਰ ਸਿੰਘ ਅਤੇ ਉਸ ਦੇ ਸਾਥੀ ‘ਤੇ ਖੰਨਾ ਪੁਲਿਸ ਨੇ ਖੰਨਾ ਵਿਖੇ ਇਕ ਵਿਆਹ ਸਮਾਗਮ ਦੌਰਾਨ ਗੋਲੀ ਚਲਾਉਣ ਦਾ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ‘ਚ ਅਮਰਿੰਦਰ ਸਿੰਘ ਪੁੱਤਰ ਕਰਮਜੀਤ ਸਿੰਘ ਵਾਸੀ ਮਕਾਨ ਨੰਬਰ 58\14 ਲਾਹੌਰੀ ਗੇਟ ਨਜ਼ਦੀਕ ਸਾਹਨੀ ਬੈਕਰੀ ਪਟਿਆਲਾ ਦੀ ਸ਼ਿਕਾਇਤ ‘ਤੇ ਕਥਿਤ ਦੋਸ਼ੀਆਂ ਖਿਲਾਫ਼ ਕੇਸ ਦਰਜ ਕੀਤਾ ਹੈ।

congress youth leader fired arms marriage function


ਕੇਸ ਵਿਚ ਨਾਮਜਦ ਹੋਏ ਦੋਸ਼ੀਆਂ ਦੇ ਨਾਮ ਹਰਦੀਪ ਸਿੰਘ ਉਰਫ ਦੀਪੂ ਪੁੱਤਰ ਅਵਤਾਰ ਸਿੰਘ ਨਿਵਾਸੀ ਡਿਜ਼ਪੋਜ਼ਲ ਰੋਡ ਨੇੜੇ ਵਾਲੀਆ ਸਕੂਲ ਖੰਨਾ ਅਤੇ ਕਾਂਗਰਸੀ ਆਗੂ ਅਵਜਿੰਦਰ ਸਿੰਘ ਉਰਫ ਕਾਲਾ ਪੁੱਤਰ ਜਰਨੈਲ ਸਿੰਘ ਨਿਵਾਸੀ ਘੁੜਾਨੀ ਖੁਰਦ ਖਿਲਾਫ਼ ਆਈ.ਪੀ.ਸੀ. ਦੀ ਧਾਰਾ 307 ਅਤੇ ਆਰਮ ਐਕਟ ਦੀ ਧਾਰਾ 25, 54, 59 ਅਧੀਨ ਦਰਜ ਕੀਤਾ ਗਿਆ ਹੈ। ਖੰਨਾ ਪੁਲਿਸ ਵਲੋਂ ਕਥਿਤ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

congress youth leader fired arms marriage function

ਖੰਨਾ ਪੁਲਿਸ ਨੂੰ ਮਿਲੀ ਸ਼ਿਕਾਇਤ ਵਿਚ ਸ਼ਿਕਾਇਤਕਰਤਾ ਅਮਰਿੰਦਰ ਸਿੰਘ ਨੇ ਦੱਸਿਆ ਕਿ ਉਹ ਬੀਤੀ ਰਾਤ ਆਪਣੇ ਦੋਸਤ ਪੁਨੀਤ ਕੌਸ਼ਲ ਪੁੱਤਰ ਸ਼ਿਵ ਕੌਸ਼ਲ ਵਾਸੀ ਮੁਹੱਲਾ ਸ਼ਿਵ ਪੁਰੀ ਖੰਨਾ ਦੇ ਨਾਲ ਇਕ ਵਿਆਹ ਸਮਾਗਮ ਵਿਚ ਲੇਡੀ ਸੰਗੀਤ ਪਾਰਟੀ ਵਿਚ ਸ਼ਾਮਲ ਹੋਣ ਸਥਾਨਕ ਯੂ.ਕੇ. ਪੈਲੇਸ ਵਿਚ ਗਿਆ ਸੀ ਤਾਂ ਇਸ ਦੌਰਾਨ ਜਦੋਂ ਉਹ ਸਟੇਜ ‘ਤੇ ਗੱਲਬਾਤ ਕਰ ਰਹੇ ਸਨ ਤਾਂ ਕਥਿਤ ਉਪਰੋਕਤ ਦੋਵੇਂ ਦੋਸ਼ੀ ਉਥੇ ਆ ਗਏ ਅਤੇ ਉਨ੍ਹਾਂ ਨੇ ਤਿੰਨ ਹਵਾਈ ਫਾਇਰ ਕੀਤੇ।

congress youth leader fired arms marriage function

ਇਸ ਸਬੰਧੀ ਜਦੋਂ ਪੁਨੀਤ ਕੌਸ਼ਲ ਵਲੋਂ ਇਸ ਗੱਲ ਦਾ ਵਿਰੋਧ ਕੀਤਾ ਗਿਆ ਤਾਂ ਹਰਦੀਪ ਸਿੰਘ ਦੀਪੂ ਨੇ ਕਾਂਗਰਸੀ ਆਗੂ ਅਵਜਿੰਦਰ ਸਿੰਘ ਕਾਲੇ ਨੂੰ ਪੁਨੀਤ ਕੌਸ਼ਲ ਨੂੰ ਗੋਲੀ ਮਾਰਨ ਲਈ ਕਿਹਾ। ਇਸ ਦੌਰਾਨ ਕਾਲੇ ਨੇ ਪੁਨੀਤ ਵੱਲ ਗੋਲੀ ਚਲਾ ਦਿੱਤੀ ਅਤੇ ਉਹ ਗੋਲੀ ਉਸ ਦੇ ਮੌਢੇ ‘ਤੇ ਲੱਗੀ। ਉਸ ਨੂੰ ਗੰਭੀਰ ਹਾਲਤ ਵਿਚ ਇਕ ਹਸਪਤਾਲ ਲਿਜਾਇਆ ਗਿਆ ਜਿੱਥੋਂ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਹੋਇਆਂ ਉਸ ਨੂੰ ਅਪੋਲੋ ਹਸਪਤਾਲ ਲੁਧਿਆਣਾ ਲਈ ਰੈਫਰ ਕਰ ਦਿੱਤਾ ਗਿਆ।

congress youth leader fired arms marriage function

ਫਿਲਹਾਲ ਦੋਵੇਂ ਕਥਿਤ ਦੋਸ਼ੀ ਫਰਾਰ ਦੱਸੇ ਜਾ ਰਹੇ ਹਨ ਅਤੇ ਖੰਨਾ ਪੁਲਿਸ ਵਲੋਂ ਮਾਮਲਾ ਦਰਜ ਕਰਕੇ ਜਾਂਚ ਕਰਨ ਦੀ ਗੱਲ ਆਖੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਮੁਲਜ਼ਮ ਕਾਂਗਰਸੀ ਯੂਥ ਆਗੂ ਅਵਜਿੰਦਰ ਸਿੰਘ ਉਰਫ ਕਾਲਾ ਖਿਲਾਫ਼ ਪਹਿਲਾਂ ਵੀ ਕਈ ਮਾਮਲਿਆਂ ‘ਚ ਵੱਖ-ਵੱਖ ਪੁਲਿਸ ਥਾਣਿਆਂ ‘ਚ ਨਾਮ ਦਰਜ ਹੈ। ਹਰ ਵਾਰ ਉਹ ਪੁਲਿਸ ਤੋਂ ਬਚ ਕੇ ਨਿਕਲਦਾ ਰਿਹਾ ਹੈ ਅਤੇ ਅੱਜ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੀ ਹੈ।

congress youth leader fired arms marriage function

The post ਖੰਨਾ ਵਿਖੇ ਵਿਆਹ ਸਮਾਗਮ ਦੌਰਾਨ ਕਾਂਗਰਸੀ ਆਗੂ ਵੱਲੋਂ ਚਲਾਈ ਗੋਲੀਆਂ ‘ਚ ਇਕ ਜ਼ਖਮੀ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਖੰਨਾ ਵਿਖੇ ਵਿਆਹ ਸਮਾਗਮ ਦੌਰਾਨ ਕਾਂਗਰਸੀ ਆਗੂ ਵੱਲੋਂ ਚਲਾਈ ਗੋਲੀਆਂ ‘ਚ ਇਕ ਜ਼ਖਮੀ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×