Get Even More Visitors To Your Blog, Upgrade To A Business Listing >>

ਨਵੀਂ ਗੱਡੀ ਲੈਣੀ ਪਵੇਗੀ ਮਹਿੰਗੀ

vehicle owners burdened tyres costly ਨਵੀਂ ਦਿੱਲੀ : ਜਿਥੇ ਨਵੇਂ ਸਾਲ ਮੌਕੇ ਗੱਡੀਆਂ ਮਹਿੰਗੀਆਂ ਹੋ ਗਿਆ ਹਨ ਓਥੇ ਹੀ ਹੁਣ ਖ਼ਬਰ ਆਈ ਹੈ ਕਿ ਜਲਦ ਹੀ ਨਵੀਂ ਗੱਡੀ ਖਰੀਦਣ ਅਤੇ ਪੁਰਾਣੀ ਦਾ ਖਰਚ ਵਧ ਸਕਦਾ ਹੈ। ਇਸ ਦਾ ਕਾਰਨ ਹੈ ਕਿ ਟਾਇਰ ਮਹਿੰਗੇ ਹੋ ਸਕਦੇ ਹਨ। ਇਸ ਦਾ ਸਭ ਤੋਂ ਵੱਡਾ ਬੋਝ ਟਰਾਂਸਪੋਰਟਰਾਂ ‘ਤੇ ਪਵੇਗਾ। ਦਰਅਸਲ, ਰਬੜ ਬੋਰਡ ਨੇ ਉਤਪਾਦਨ ‘ਚ ਭਾਰੀ ਗਿਰਾਵਟ ਦਾ ਅਨੁਮਾਨ ਪ੍ਰਗਟ ਕੀਤਾ ਹੈ, ਜਿਸ ਨਾਲ ਟਾਇਰ ਕੰਪਨੀਆਂ ਸਾਹਮਣੇ ਵੱਡੀ ਸਮੱਸਿਆ ਖੜ੍ਹੀ ਹੋਣ ਦਾ ਖਦਸ਼ਾ ਹੈ ਅਤੇ ਨਾਲ ਹੀ ਉਨ੍ਹਾਂ ਦੇ ਮੁਨਾਫੇ ‘ਤੇ ਅਸਰ ਪਵੇਗਾ।

vehicle owners burdened tyres costly

vehicle owners burdened  tyres costly
ਲਿਹਾਜਾ ਕੰਪਨੀਆਂ ਇਸ ਦਾ ਬੋਝ ਗਾਹਕਾਂ ‘ਤੇ ਪਾ ਸਕਦੀਆਂ ਹਨ। ਰਬੜ ਬੋਰਡ ਨੇ 2017-18 ‘ਚ ਘਰੇਲੂ ਕੁਦਰਤੀ ਰਬੜ ਦਾ ਉਤਪਾਦਨ 7.3 ਲੱਖ ਟਨ ਅਤੇ ਖਪਤ 11 ਲੱਖ ਟਨ ਰਹਿਣ ਦਾ ਅਨੁਮਾਨ ਲਗਾਇਆ ਹੈ। ਇਸ ਤਰ੍ਹਾਂ 3.7 ਲੱਖ ਟਨ ਰਬੜ ਦੀ ਕਮੀ ਰਹੇਗੀ, ਜੋ ਪਿਛਲੇ ਸਾਲ ‘ਚ 3.5 ਲੱਖ ਟਨ ਦੀ ਕਮੀ ਦੇ ਅੰਕੜਿਆਂ ਨਾਲੋਂ ਜ਼ਿਆਦਾ ਹੈ। ਵਾਹਨ ਟਾਇਰ ਨਿਰਮਾਤਾ ਸੰਘ (ਏ. ਟੀ. ਐੱਮ. ਏ.) ਨੇ ਕਾਮਰਸ ਅਤੇ ਉਦਯੋਗ ਮੰਤਰਾਲੇ ਨੂੰ ਲਿਖੇ ਪੱਤਰ ‘ਚ ਕਿਹਾ ਹੈ ਕਿ ਦੇਸ਼ ‘ਚ ਕੁਦਰਤੀ ਰਬੜ ਦੀ ਕਮੀ ਦੇ ਅਨੁਮਾਨਾਂ ਨਾਲ ਟਾਇਰ ਉਦਯੋਗ ਚਿੰਤਤ ਹੈ, ਜੋ ਪਹਿਲਾਂ ਹੀ ਘਰੇਲੂ ਪੱਧਰ ‘ਤੇ ਘੱਟ ਉਪਲੱਬਧਾ ਦੀ ਸਮੱਸਿਆ ਨਾਲ ਜੂਝ ਰਿਹਾ ਹੈ।

vehicle owners burdened  tyres costly

ਏ. ਟੀ. ਐੱਮ. ਏ. ‘ਚ 11 ਵੱਡੀਆਂ ਕੰਪਨੀਆਂ- ਅਪੋਲੋ ਟਾਇਰ ਲਿਮਟਿਡ, ਬ੍ਰਿਜਸਟੋਨ ਇੰਡੀਆ ਪ੍ਰਾਈਵੇਟ ਲਿਮਟਿਡ, ਜੇ. ਕੇ. ਟਾਇਰ ਐਂਡ ਇੰਡਸਟਰੀਜ਼ ਲਿਮਟਿਡ, ਟੀ. ਵੀ. ਐੱਸ. ਟਾਇਰਸ, ਬਿਰਲਾ ਟਾਇਰਸ, ਕਾਂਟੀਨੈਂਟਲ ਇੰਡੀਆ ਲਿਮਟਿਡ, ਸੀਅਟ ਲਿਮਟਿਡ, ਗੁਡਈਅਰ ਇੰਡੀਆ ਲਿਮਟਿਡ, ਮਿਸ਼ੇਲਿਨ ਇੰਡੀਆ ਪ੍ਰਾਈਵੇਟ ਲਿਮਟਿਡ, ਯੋਕੋਮਾ ਇੰਡੀਆ ਅਤੇ ਐੱਮ. ਆਰ. ਐੱਫ. ਲਿਮਟਿਡ ਸ਼ਾਮਲ ਹਨ। ਇਨ੍ਹਾਂ ਦਾ ਦੇਸ਼ ਦੇ ਕੁੱਲ ਟਾਇਰ ਉਤਪਾਦਨ ‘ਚ 90 ਫੀਸਦੀ ਤੋਂ ਜ਼ਿਆਦਾ ਯੋਗਦਾਨ ਹੈ। ਉਦਯੋਗ ਨੇ ਘਰੇਲੂ ਉਤਪਾਦਨ ‘ਚ ਕਮੀ ਜਿੰਨੀ ਕੁਦਰਤੀ ਰਬੜ ਡਿਊਟੀ ਮੁਕਤ ਦਰਾਮਦ ਕਰਨ ਦੀ ਮਨਜ਼ੂਰੀ ਮੰਗੀ ਹੈ। ਉਸ ਦਾ ਕਹਿਣਾ ਹੈ ਕਿ 25 ਫੀਸਦੀ ਦਰਾਮਦ ਡਿਊਟੀ ਕਾਰਨ ਉਦਯੋਗ ਦੀ ਕੀਮਤ ਮੁਕਾਬਲੇਬਾਜ਼ੀ ਸਮਰੱਥਾ ਪ੍ਰਭਾਵਿਤ ਹੋ ਰਹੀ ਹੈ। ਜੇਕਰ ਸਰਕਾਰ ਇਸ ਮੰਗ ਨੂੰ ਨਹੀਂ ਮੰਨਦੀ ਹੈ ਤਾਂ ਟਾਇਰਾਂ ਦੀਆਂ ਕੀਮਤਾਂ ‘ਚ ਜਲਦ ਵਾਧਾ ਹੋ ਸਕਦਾ ਹੈ।

vehicle owners burdened  tyres costly

ਦੱਸ ਦੇਈਏ ਕਿ ਜਨਵਰੀ ‘ਚ ਕਾਰਾਂ ਮਹਿੰਗੀਆਂ ਹੋਣ ਵਾਲਿਆਂ ਹਨ । ਕਈ ਕੰਪਨੀਆਂ ਵੱਖਰੇ ਮਾਡਲਾਂ ਦੇ ਮੁੱਲ ਵਧਾਉਣ ਦੀ ਯੋਜਨਾ ਬਣਾ ਰਹੀ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਵੱਧਦੀ ਇਨਪੁਟ ਕਾਸਟ ਦੇ ਚਲਦੇ ਉਨ੍ਹਾਂ ਨੂੰ ਅਜਿਹਾ ਕਰਨਾ ਪਵੇਗਾ। ਜੇਕਰ ਤੁਸੀਂ ਟੋਇਟਾ, ਹੌਂਡਾ, ਮਹਿੰਦਰਾ ਐਂਡ ਮਹਿੰਦਰਾ, ਇਸੁਜ਼ੂ ਅਤੇ ਸਕੋਡਾ ਦੀਆਂ ਕਾਰਾਂ ਦੇ ਸ਼ੌਕੀਨ ਹੋ ਤਾਂ ਤੁਹਾਡੇ ਲਈ ਬੁਰੀ ਖਬਰ ਹੈ ਕਿਉਂਕਿ ਨਵੇਂ ਸਾਲ ‘ਚ ਇਹ ਕੰਪਨੀਆਂ ਕੀਮਤਾਂ ਵਧਾਉਣ ਦੀਆਂ ਯੋਜਨਾਵਾਂ ਬਣਾ ਰਹੀਆਂ ਹਨ। ਹਾਲਾਂਕਿ ਦਸੰਬਰ ਤਕ ਤੁਹਾਡੇ ਕੋਲ ਕਾਰ ਖਰੀਦਣ ਦਾ ਵਧੀਆ ਮੌਕਾ ਹੈ

ਨਵੇਂ ਸਾਲ ਤੋਂ ਕਾਰ ਖਰੀਦਣੀ ਮਹਿੰਗੀ ਹੋਣ ਵਾਲੀ ਹੈ। ਮਾਰੂਤੀ ਸੁਜ਼ੂਕੀ ਤੋਂ ਲੈ ਕੇ ਟੋਇਟਾ ਅਤੇ ਟਾਟਾ ਮੋਟਰਜ਼ ਤਕ ਨੇ ਕੀਮਤਾਂ ਵਧਾਉਣ ਦਾ ਫੈਸਲਾ ਕੀਤਾ ਹੈ। ਮਾਰੂਤੀ ਸੁਜ਼ੂਕੀ ਨੇ ਕਿਹਾ ਹੈ ਕਿ ਉਹ ਆਪਣੇ ਰੇਂਜ਼ ਮਾਡਲਾਂ ਦੀ ਕੀਮਤ 2 ਫੀਸਦੀ ਤਕ ਵਧਾਉਣ ‘ਤੇ ਵਿਚਾਰ ਕਰ ਰਹੀ ਹੈ। ਕੰਪਨੀ ਨੇ ਇਸ ਦਾ ਕਾਰਨ ਹੋਰ ਆਟੋ ਕੰਪਨੀਆਂ ਦੀ ਤਰ੍ਹਾਂ ਹੀ ਲਾਗਤ ਵਧਣਾ ਦੱਸਿਆ ਹੈ। ਮੌਜੂਦਾ ਸਮੇਂ ਮਾਰੂਤੀ ਸੁਜ਼ੂਕੀ ਆਪਣੇ ਰੇਂਜ਼ ਮਾਡਲਾਂ ‘ਚ ਆਲਟੋ-800 ਤੋਂ ਐੱਸ-ਕਰਾਸ ਤਕ ਦੇ ਮਾਡਲ ਵੇਚਦੀ ਹੈ,

vehicle owners burdened  tyres costly

ਜਿਨ੍ਹਾਂ ਦੀ ਕੀਮਤ 2.45 ਲੱਖ ਅਤੇ 11.29 ਲੱਖ ਵਿਚਕਾਰ ਹੈ। ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਮਾਰੂਤੀ ਸੁਜ਼ੂਕੀ ਜਨਵਰੀ ਤੋਂ 2 ਫੀਸਦੀ ਤਕ ਕੀਮਤਾਂ ਵਧਾਏਗੀ। ਉਨ੍ਹਾਂ ਨੇ ਕਿਹਾ ਕਿ ਕੀਮਤਾਂ ‘ਚ ਇਹ ਵਾਧਾ ਵੱਖ-ਵੱਖ ਮਾਡਲਾਂ ਅਤੇ ਪੈਟਰੋਲ-ਡੀਜ਼ਲ ਮਾਡਲ ਦੇ ਹਿਸਾਬ ਨਾਲ ਹੋਵੇਗਾ।ਉੱਥੇ ਹੀ ਕੰਪਨੀ ਸਾਲ ਦੇ ਅਖੀਰ ‘ਤੇ ਸਿਆਜ਼, ਅਰਟਿਗਾ, ਸਵਿਫਟ, ਵੈਗਨਰ, ਆਲਟੋ ਅਤੇ ਹੋਰ ਮਾਡਲਾਂ ‘ਤੇ ਭਾਰੀ ਛੋਟ ਦੇ ਰਹੀ ਹੈ। ਕੰਪਨੀ ਵੱਲੋਂ ਇਹ ਆਫਰ ਚੋਣਵੇਂ ਸ਼ਹਿਰਾਂ ‘ਚ ਹੀ ਦਿੱਤਾ ਗਿਆ ਹੈ। ਹਾਲਾਂਕਿ ਬਲੇਨੋ, ਨਵੀਂ ਡਿਜ਼ਾਇਰ, ਵਿਟਾਰਾ ਬ੍ਰੇਜ਼ਾ ਅਤੇ ਨਵੀਂ ਐੱਸ.-ਕਰਾਸ ‘ਤੇ ਕੋਈ ਆਫਰ ਨਹੀਂ ਹੈ।

vehicle owners burdened  tyres costly

ਸਿਆਜ਼ ਦੇ ਡੀਜ਼ਲ ਮਾਡਲ ‘ਤੇ ਕੰਪਨੀ ਵੱਲੋਂ 40,000 ਰੁਪਏ ਤਕ ਦੀ ਛੋਟ ਦਿੱਤੀ ਜਾ ਰਹੀ ਹੈ, ਜਦੋਂ ਕਿ ਇਸ ਦੇ ਪੈਟਰੋਲ ਮਾਡਲ ‘ਤੇ 30,000 ਰੁਪਏ ਛੋਟ ਹੈ। ਇਸ ਦੇ ਇਲਾਵਾ ਕੰਪਨੀ ਸਿਆਜ਼ ਦੇ ਦੋਵੇਂ ਮਾਡਲਾਂ ‘ਤੇ 50,000 ਰੁਪਏ ਤਕ ਦਾ ਐਕਸਚੇਂਜ ਬੋਨਸ ਵੀ ਆਫਰ ਕਰ ਰਹੀ ਹੈ।

The post ਨਵੀਂ ਗੱਡੀ ਲੈਣੀ ਪਵੇਗੀ ਮਹਿੰਗੀ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਨਵੀਂ ਗੱਡੀ ਲੈਣੀ ਪਵੇਗੀ ਮਹਿੰਗੀ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×