Get Even More Visitors To Your Blog, Upgrade To A Business Listing >>

ਕੀ SHO ਜੈਤੋਂ ਹਨ DSP ਅਤੇ ਲਾਲ ਸਿੰਘ ਦੀ ਮੌਤ ਦਾ ਕਾਰਨ?

sho jeton reason dsp fridkot murder:ਪੂਰੇ ਪੰਜਾਬ ਵਿੱਚ ਸਿਆਸੀ ਅਤੇ ਪ੍ਰਸ਼ਾਸਨਿਕ ਹੜਕੰਪ ਮਚਉਣ ਵਾਲੇ ਡੀ.ਐਸ.ਪੀ ਗੋਲੀਕਾਂਡ ਦੇ ਜ਼ਖਮ ਹਾਲੇ ਤੱਕ ਤਾਜ਼ਾ ਹਨ ਅਤੇ ਇਸ ਸਭ ਦੇ ਬਾਵਜੂਦ ਪੁਲਿਸ ਪ੍ਰਸ਼ਾਸਨ ਸਬਕ ਲੈਣ ਦੀ ਬਜਾਏ ਇਕ ਦੇ ਬਾਅਦ ਇਕ ਹੋਰ ਆਰੋਪ ਵਿੱਚ ਘਿਰਦੀ ਜਾ ਰਹੀ ਹੈ। ਘਟਨਾ ਵਾਲੇ ਦਿਨ ਜੈਤੋਂ ਵਿਖੇ ਪੰਜਾਬ ਯੂਨੀਵਰਸਿਟੀ ਦੇ ਰਿਜ਼ਨਲ ਕੈਂਪਸ ‘ਚ ਵਿਦਿਆਰਥੀਆਂ ਵਲੋਂ ਧਰਨਾ ਲਾਇਆ ਗਿਆ ਸੀ ਅਤੇ ਧਰਨੇ ਦਾ ਕਾਰਨ ਜੈਤੋਂ ਦੇ ਐਸ.ਐਚ.ਓ ਵੱਲੋਂ ਪਿਛਲੇ ਦਿਨੀ 2 ਵਿਦਿਆਰਥੀਆਂ ਨਾਲ ਕੀਤੀ ਕੁੱਟਮਾਰ ਦਾ ਸੀ ਜਿਸ ਦੇ ਰੋਸ ਵਜੋਂ ਜੈਤੋ ਯੂਨੀਵਰਸਿਟੀ ਵਿਚ ਐਸ.ਐਚ.ਓ ਖਿਲਾਫ਼ ਧਰਨਾ ਦਿੱਤਾ ਗਿਆ ਸੀ ਕਿ ਐਸ.ਐਚ.ਓ ਉਨ੍ਹਾਂ ਵਿਦਿਆਰਥੀਆਂ ਤੋਂ ਮੁਆਫ਼ੀ ਮੰਗਣ।sho jeton reason dsp fridkot murder

sho jeton reason dsp fridkot murder

ਇਸ ਧਰਨੇ ਵਿਚ ਜ਼ਿਲ੍ਹੇ ਤੋਂ ਬਾਹਰ ਦੇ ਵੀ ਵਿਦਿਆਰਥੀ ਆਏ ਹੋਏ ਸਨ। ਧਰਨੇ ਦੌਰਾਨ ਮਾਹੌਲ ਐਨਾ ਤਨਾਪੁਰਨ ਹੋ ਗਿਆ ਸੀ ਕਿ ਮੌਕੇ ‘ਤੇ ਡੀ.ਐਸ.ਪੀ ਬਲਜਿੰਦਰ ਸਿੰਘ ਸੰਧੂ ਵੀ ਪਹੁੰਚ ਗਏ ਸਨ ਅਤੇ ਇਸ ਦੌਰਾਨ ਗੋਲੀ ਚੱਲੀ ਅਤੇ ਗੋਲੀ ਲਗਣ ਨਾਲ ਡੀ.ਐਸ.ਪੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਉਨ੍ਹਾਂ ਦੇ ਗੰਨਮੈਨ ਨੇ ਅਗਲੇ ਦਿਨ ਹਸਪਤਾਲ ‘ਚ ਆਪਣੇ ਸਾਹ ਤਿਆਗ ਦਿੱਤੇ ਸਨ। ਪੁਲਿਸ ਅਨੁਸਾਰ ਡੀ.ਐਸ.ਪੀ ਨੇ ਸੁਸਾਈਡ ਕੀਤਾ ਹੈ।sho jeton reason dsp fridkot murderਇਸ ਸਾਰੇ ਮਹੌਲ ਦੇ ਮਗਰੋਂ ਬਰਨਾਲੇ ਤੋਂ 2 ਵਿਦਿਆਰਥਣਾਂ ਸਾਹਮਣੇ ਆਇਆਂ ਹਨ ਜਿਨ੍ਹਾਂ ਨੇ ਐਸ.ਐਚ.ਓ ਵਲੋਂ ਉਨ੍ਹਾਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਨ ਦੇ ਇਲਜ਼ਾਮ ਲਗਾਏ ਹਨ। ਪੁਲਿਸ ਦੀ ਕੁੱਟ ਨਾਲ ਜ਼ਖਮੀ ਦੋਨਾਂ ਵਿਦਿਆਰਥਣਾਂ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੁਆਰਾ ਗੁਰੂ ਗੋਬਿੰਦ ਸਿੰਘ ਮੇਡੀਕਲ ਕਾਲਜ ਫਰੀਦਕੋਟ ਵਿੱਚ ਇਲਾਜ ਲਈ ਭਰਤੀ ਕਰਵਾਇਆ ਹੈ। ਫਿਲਹਾਲ ਉਕਤ ਐਸ.ਐੱਚ.ਓ ਗੁਰਮੀਤ ਸਿੰਘ ਦੇ ਖਿਲਾਫ਼ ਪੰਜਾਬ ਸਟੂਡੇਂਟ ਯੂਨੀਅਨ ਨੇ ਮੋਰਚਾ ਖੋਲ੍ਹਣ ਦਾ ਐਲਾਨ ਵੀ ਕਰ ਦਿੱਤਾ ਹੈ ਅਤੇ ਪੁਲਿਸ ਪ੍ਰਸ਼ਾਸ਼ਨ ਨੇ ਵੀ ਮੌਕੇ ਦੀ ਨਜਾਕਤ ਨੂੰ ਸੱਮਝਦੇ ਹੋਏ ਜੈਤੋਂ ਦੇ ਐਸ.ਐੱਚ.ਓ ਗੁਰਮੀਤ ਸਿੰਘ ਨੂੰ ਲਾਈਨ ਹਾਜਰ ਕੀਤਾ ਹੈ।sho jeton reason dsp fridkot murderਇਸ ਦੌਰਾਨ ਪੀੜਿਤ ਵਿਦਿਆਰਥਣਾਂ ਨੇ ਦੱਸਿਆ ਕਿ ਜੈਤੋਂ ਕਾਲਜ ਦੇ ਵਿਦਿਆਰਥੀਆਂ ਨਾਲ ਪੁਲਿਸ ਦੁਆਰਾ ਬੱਸ ਅੱਡੇ ‘ਤੇ ਨਾਜਾਇਜ਼ ਤੌਰ ‘ਤੇ ਕੁੱਟਮਾਰ ਕੀਤੀ ਸੀ ਜਿਸ ਦੇ ਬਾਅਦ ਮਾਮਲਾ ਗਰਮਾਇਆ ਅਤੇ ਇਸ ਸਬੰਧੀ ਐਸ.ਐੱਚ.ਓ ਨੂੰ ਮੁਆਫੀ ਮੰਗਣ ਲਈ ਵੀ ਕਿਹਾ ਗਿਆ ਸੀ ਅਤੇ ਮੁਆਫੀ ਨਾ ਮੰਗਣ ਦੇ ਰੋਸ ਵੱਜੋ ਇਹ ਧਰਨਾ ਦਿੱਤਾ ਗਿਆ ਸੀ ਅਤੇ ਮਾਹੌਲ ਗਰਮਾ ਗਿਆ ਅਤੇ ਧਰਨੇ ਦੌਰਾਨ ਗੋਲੀ ਦੀ ਘਟਨਾ ਹੋ ਗਈ। ਪਰ ਇਸ ਸਭ ਦੇ ਬਾਅਦ ਵੀ ਐਸ.ਐਚ.ਓ ਨੇ ਸਾਡੇ ਨਾਲ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ।sho jeton reason dsp fridkot murderਇਸ ਦੌਰਾਨ ਪੰਜਾਬ ਸਟੂਡੇਂਟ ਯੂਨੀਅਨ ਨੇ ਵੀ ਜੈਤੋਂ ਦੇ ਐਸ.ਐਚ.ਓ ਰਹੇ ਗੁਰਮੀਤ ਸਿੰਘ ਦੇ ਖਿਲਾਫ਼ ਮੋਰਚਾ ਖੋਲ੍ਹਣਾ ਸ਼ੁਰੂ ਕਰ ਦਿੱਤਾ ਹੈ ਅਤੇ ਇਸ ਸਬੰਧ ਵਿੱਚ ਪੀ.ਐਸ.ਯੂ ਦੇ ਪੰਜਾਬ ਪ੍ਰਧਾਨ ਰਾਜਿੰਦਰ ਸਿੰਘ ਨੇ ਦੱਸਿਆ ਕਿ ਜੈਤੋਂ ਦੇ ਐਸ.ਐਚ.ਓ ਗੁਰਮੀਤ ਸਿੰਘ ਹੀ ਡੀ.ਐਸ.ਪੀ ਅਤੇ ਉਨ੍ਹਾਂ ਦੇ ਗੰਨਮੈਨ ਦੀ ਮੌਤ ਦਾ ਜ਼ਿੰਮੇਦਾਰ ਹੈ ਕਿਉਂਕਿ ਪਹਿਲਾਂ ਉਨ੍ਹਾਂ ਨੇ ਕਾਲਜ ਦੇ ਵਿਦਿਆਰਥੀਆਂ ਨੂੰ ਥਾਣੇ ਲੈਜਾਕੇ ਕੁੱਟਮਾਰ ਕੀਤੀ ਸੀ ਜਿਸ ਦੇ ਬਾਅਦ ਡੀ.ਐਸ.ਪੀ ਸਾਹਿਬ ਇਸ ਮਾਮਲੇ ਨੂੰ ਸੁਲਝਾ ਰਹੇ ਸਨ ਅਤੇ ਇਹ ਸਾਰੀ ਘਟਨਾ ਵਾਪਰੀ।sho jeton reason dsp fridkot murderਇਸ ਸਭ ਦੇ ਬਾਵਜੂਦ ਵੀ ਐਸ.ਐਚ.ਓ ਵਲੋਂ ਮੁਆਫੀ ਨਹੀਂ ਮੰਗੀ ਗਈ ਅਤੇ ਹੁਣ ਫਿਰ ਇਸ ਸਭ ਦੇ ਬਾਅਦ ਐਸ.ਐਚ.ਓ ਗੁਰਮੀਤ ਸਿੰਘ ਨੇ ਦੋ ਹੋਰ ਵਿਦਿਆਰਥਣਾਂ ਦੀ ਕੁੱਟਮਾਰ ਕੀਤੀ ਹੈ। ਜਿਸ ਦੇ ਬਾਅਦ ਹੁਣ ਐਕਸ਼ਨ ਕਮੇਟੀ ਬਣਾਈ ਜਾ ਰਹੀ ਹੈ ਅਤੇ ਉਕਤ ਐਸ.ਐਚ.ਓ ਦੇ ਖਿਲਾਫ਼ ਮੋਰਚਾ ਖੋਲਿਆ ਜਾਵੇਗਾ। ਇਸ ਪੂਰੇ ਮਾਮਲੇ ‘ਤੇ ਫਰੀਦਕੋਟ ਦੇ ਜ਼ਿਲ੍ਹੇ ਦੇ ਪੁਲਿਸ ਕਪਤਾਨ ਡਾ. ਨਾਨਕ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਜੈਤੋਂ ਦੇ ਐਸ.ਐਚ.ਓ ਨੂੰ ਲਾਇਨ ਹਾਜਰ ਕੀਤਾ ਜਾ ਚੁੱਕਿਆ ਹੈ ਅਤੇ ਇਸ ਪੂਰੇ ਮਾਮਲੇ ਦੀ ਸੀਨੀਅਰ ਅਫ਼ਸਰ ਵਲੋਂ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਇਸ ਮਾਮਲੇ ਵਿੱਚ ਜੋ ਵੀ ਦੋਸ਼ੀ ਪਾਇਆ ਜਾਵੇਗਾ ਉਸਦੇ ਖਿਲਾਫ਼ ਜਰੂਰੀ ਕਾਰਵਾਈ ਕੀਤੀ ਜਾਵੇਗੀ।sho jeton reason dsp fridkot murder

The post ਕੀ SHO ਜੈਤੋਂ ਹਨ DSP ਅਤੇ ਲਾਲ ਸਿੰਘ ਦੀ ਮੌਤ ਦਾ ਕਾਰਨ? appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਕੀ SHO ਜੈਤੋਂ ਹਨ DSP ਅਤੇ ਲਾਲ ਸਿੰਘ ਦੀ ਮੌਤ ਦਾ ਕਾਰਨ?

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×