Get Even More Visitors To Your Blog, Upgrade To A Business Listing >>

ਆਮਿਰ ਖਾਨ ਦਾ ਸਲਮਾਨ, ਅਮਿਤਾਭ ਅਤੇ ਸ਼ਾਹਰੁਖ ਨੂੰ ਇਹ ਵੱਡਾ ਚੈਲੇਂਜ

Aamir Khan:ਆਮਿਰ ਖਾਨ ਦੀ ਸਲਮਾਨ , ਸ਼ਾਹਰੁਖ ਅਤੇ ਅਮਿਤਾਭ ਵਰਗੇ ਵੱਡੇ ਸਟਾਰਜ਼ ਦੇ ਨਾਲ ਫਿਲਮਾਂ ਨੂੰ ਲੈ ਕੇ ਕਾਮਪੀਟਿਸ਼ਨ ਆਮ ਗੱਲ ਹੈ ਪਰ ਆਮਿਰ ਨੇ ਆਪਣੇ ਇਨ੍ਹਾਂ ਰਾਈਵਲਜ਼ ਨੂੰ ਲੈ ਕੇ ਇੱਕ ਨਵਾਂ ਹੀ ਚੈਲੇਂਜ ਦਿੱਤਾ ਹੈ।Aamir Khan

Aamir Khan

ਆਮਿਰ ਖਾਨ ਅਕਸ਼ੇ ਕੁਮਾਰ ਦੀ ਅਪਕਮਿੰਗ ਫਿਲਮ ‘ਪੈਡਮੈਨ’ ਦਾ ਪ੍ਰਮੋਸ਼ਨ ਕਰ ਰਹੇ ਹਨ। ਉਨ੍ਹਾਂ ਨੇ ਇੱਕ ਟਵੀਟ ਵਿੱਚ ਆਪਣੀ ਤਸਵੀਰ ਸ਼ੇਅਰ ਕੀਤੀ ਹੈ ਜਿਸ ਵਿੱਚ ਉਨ੍ਹਾਂ ਨੇ ਹੱਥ ਵਿੱਚ ਪੈਡ ਫੜਿਆ ਹੋਇਆ ਹੈ। ਇਸਦੇ ਨਾਲ ਹੀ ਆਮਿਰ ਨੇ ਲਿਖਿਆ ‘ ਧੰਨਵਾਦ, ਟਵਿੰਕਲ ਹਾਂ, ਮੇਰੇ ਹੱਥ ਵਿੱਚ ਪੈਡ ਹੈ ਅਤੇ ਇਸ ਵਿੱਚ ਕੋਈ ਸ਼ਰਮ ਦੀ ਗੱਲ ਨਹੀਂ ਹੈ, ਇਹ ਕੁਦਰਤੀ ਹੈ- ਪੀਰੀਅਡ ,ਇਸ ਨੂੰ ਕਾਪੀ ਪੇਸਟ ਕਰੋ ਅਤੇ ਆਪਣੇ ਫ੍ਰੈਂਡ ਦੇ ਨਾਲ ਹੱਥ ਵਿੱਚ ਪੈਡ ਲੈਣ ਦਾ ਚੈਲੇਂਜ ਕਰੋ। ਮੈਂ ਇਹ ਚੈਲੇਂਜ ਅਮਿਤਾਭ , ਸ਼ਾਹਰੁਖ ਅਤੇ ਸਲਮਾਨ ਨੂੰ ਦੇ ਰਿਹਾ ਹਾਂ’।Aamir Khanਦੱਸ ਦੇਈਏ ਕਿ ਅਕਸ਼ੇ ਦੀ ਇਹ ਫਿਲਮ 9 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ। ਇਸ ਵਿੱਚ ਸੋਨਮ ਕਪੂਰ ਅਤੇ ਰਾਧਿਕਾ ਆਪਟੇ ਵੀ ਦਿਖਾਈ ਦੇਵੇਗੀ। ਖਬਰਾਂ ਅਨੁਸਾਰ , ਅਕਸ਼ੇ ਕੁਮਾਰ ਦਿੱਲੀ ਵਿੱਚ ਇਸ ਫਿਲਮ ਨੂੰ ਲੈ ਕੇ ਪ੍ਰਧਾਨੰਤਰੀ ਨਾਲ ਮੁਲਾਕਾਤ ਕਰਨਗੇ। ਖਬਰਾਂ ਅਨੁਸਾਰ ਅਕਸ਼ੇ ਨੇ ਪੀਐਮ ਮੋਦੀ ਦੇ ਲਈ ਫਿਲਮ ਦੀ ਸਪੈਸ਼ਲ ਸਕ੍ਰੀਨਿੰਗ ਦਾ ਇਤਜ਼ਾਮ ਕੀਤਾ ਹੈ। ਮੋਦੀ ਤਿੰਨ ਘੰਟੇ ਆਪਣੇ ਸ਼ਡਿਊਲ ਵਿੱਚੋਂ ਅਕਸ਼ੇ ਦੇ ਲਈ ਨਿਕਾਲਣਗੇ।ਇਸ ਮੀਟੰਗ ਦੇ ਦੌਰਾਨ ਫਿਲਮ ਦੀ ਪੋ੍ਰੋਡਿਊਸਰ ਪ੍ਰੇਰਨਾ ਅਰੋੜਾ ਅਤੇ ਟਵਿੰਕਲ ਖੰਨਾ ਵੀ ਮੌਜੂਦ ਰਹਿਣਗੇ।Aamir Khanਇਸ ਮੁਲਾਕਾਤ ਨੂੰ ਲੈ ਕੇ ਅਕਸ਼ੇ ਕੁਮਾਰ ਕਾਫੀ ਅੇਕਸਾਈਟਿਡ ਹਨ। ਖਬਰਾਂ ਅਨੁਸਾਰ ਪੀਐਮ ਮੋਦੀ ਨੇ ਖੁਦ ਵੀ ਪੈਡਮੈਨ ਨੂੰ ਲੈ ਕੇ ਦਿਲਚਸਪੀ ਦਿਖਾਈ ਸੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਅਕਸ਼ੇ ਕੁਮਾਰ ਨੇ ਆਪਣੀ ਫਿਲਮ ‘ ਟੁਆਏਲਟ ਇੱਕ ਪ੍ਰੇਮ ਕਥਾ’ ਦੇ ਸਿਲਸਿਲੇ ਨਾਲ ਪੀਐਮ ਨਾਲ ਮੁਲਾਕਾਤ ਕਰਨਗੇ।Aamir Khanਫਿਲਮ ‘ਪੈਡਮੈਨ’ 9 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ। ਪਹਿਲਾਂ ਇਹ 25 ਜਨਵਰੀ ਨੂੰ ਰਿਲੀਜ਼ ਹੋ ਰਹੀ ਸੀ ਪਰ ਸੰਜੇ ਲੀਲਾ ਭੰਸਾਲੀ ਦੇ ਕਹਿਣ ਤੋਂ ਬਾਅਦ ਉਨ੍ਹਾਂ ਨੇ ਇਸ 9 ਫਰਵਰੀ ਨੂੰ ਰਿਲੀਜ਼ ਕਰਨ ਦਾ ਫੈਸਲਾ ਕੀਤਾ।ਦਰਅਸਲ, ਭੰਸਾਲੀ ਦੀ ਫਿਲਮ ‘ਪਦਮਾਵਤ’ ਵੀ ਉਸ ਦਿਨ ਹੀ ਰਿਲੀਜ਼ ਹੋ ਰਹੀ ਸੀ।Aamir Khanਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਦੀ ਫਿਲਮ ‘ ਪੈਡਮੈਨ’ ਜਲਦ ਹੀ ਰਿਲੀਜ਼ ਹੋਣ ਵਾਲੀ ਹੈ। ਫਿਲਮ ਵਿੱਚ ਅਕਸ਼ੇ ਦੇ ਨਾਲ ਰਾਧਿਕਾ ਆਪਟੇ ਅਤੇ ਸੋਨਮ ਕਪੂਰ ਵੀ ਲੀਡ ਰੋਲ ਵਿੱਚ ਹਨ। ਹਾਲ ਹੀ ਵਿੱਚ ਅਕਸ਼ੇ ਨੇ ਇਸ ਫਿਲਮ ਦਾ ਨਵਾਂ ਗੀਤ ਸੋਸ਼ਲ ਮੀਡੀਆ ਤੇ ਰਿਲੀਜ਼ ਕੀਤਾ ਹੈ। ਫਿਲਮ ਦੇ ਇਸ ਗੀਤ ਦਾ ਨਾਮ ‘ਸਆਨੀ’ ਹੈ। ਗੀਤ ਨੂੰ ਯਸ਼ਿਤਾ ਸ਼ਰਮਾ, ਜੋਨਿਤਾ ਗਾਂਧੀ, ਯਸ਼ਿਕਾ ਸਿੱਕਾ ਅਤੇ ਰਾਣੀ ਕੌਰ ਨੇ ਗਾਇਆ ਹੈ ਅਤੇ ਫਿਲਮ ਦਾ ਮਿਊਜ਼ਿਕ ਅਮਿਤਾ ਤ੍ਰਿਵੇਦੀ ਨੇ ਦਿੱਤਾ ਹੈ। ਫਿਲਮ ਦੇ ਲਿਰਿਕਸ ਕੌਸਾਰ ਮੁਨੀਰ ਦੁਆਰਾ ਲਿਖੇ ਗਏ ਹਨ।Aamir Khanਦੱਸ ਦੇਈਏ ਕਿ ਅਕਸ਼ੇ ਕੁਮਾਰ ਨੇ ਇਸ ਗੀਤ ਨੂੰ ਆਪਣੇ ਟਵਿੱਟਰ ਹੈਂਡਲ ਤੇ ਸ਼ੇਅਰ ਕੀਤਾ ਹੈ ਅਤੇ ਇਸਦੇ ਨਾਲ ਹੀ ਉਨ੍ਹਾਂ ਨੇ ਇੱਕ ਸਵਾਲ ਵੀ ਕੀਤਾ ਹੈ। ਆਪਣੇ ਟਵੀਟ ਵਿੱਚ ਉਨ੍ਹਾਂ ਨੇ ਲਿਖਿਆ’ ਲੜਕੀ ਸਿਆਨੀ ਹੋ ਗਈ ਪਰ ਅਸੀਂ ਕਦੋਂ ਹੋਵਾਂਗੇ? ਦੱਸ ਦੇਈਏ ਕਿ ਇਸ ਫਿਲਮ ਦੀ ਕਹਾਣੀ ਰੀਅਲ ਲਾਈਫ ਹੀਰੋ ਅਰੁਣਾਚਲਮ ਤੇ ਆਧਾਰਿਤ ਹੈ। ਅਰੁਣਾਚਲਮ ਨੇ ਮਹਿਲਾਵਾਂ ਦੇ ਲਈ ਸਸਤੇ ਦਾਮਾਂ ਵਿੱਚ ਸੈਨੇਟਰੀ ਨੈਪਕਿਨ ਦਾ ਨਿਰਮਾਣ ਕੀਤਾ ਸੀ ਅਤੇ ਪਿੰਡਾਂ ਵਿੱਚ ਮਹਿਲਾਵਾਂ ਨੂੰ ਇਸਦੇ ਪ੍ਰਤੀ ਜਾਗਰੂਕ ਕੀਤਾ। ਫਿਲਮ ਵਿੱਚ ਅਕਸ਼ੇ ਕੁਮਾਰ ਅਰੁਣਾਚਲਮ ਦਾ ਕਿਰਦਾਰ ਨਿਭਾ ਰਹੇ ਹਨ।

The post ਆਮਿਰ ਖਾਨ ਦਾ ਸਲਮਾਨ, ਅਮਿਤਾਭ ਅਤੇ ਸ਼ਾਹਰੁਖ ਨੂੰ ਇਹ ਵੱਡਾ ਚੈਲੇਂਜ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਆਮਿਰ ਖਾਨ ਦਾ ਸਲਮਾਨ, ਅਮਿਤਾਭ ਅਤੇ ਸ਼ਾਹਰੁਖ ਨੂੰ ਇਹ ਵੱਡਾ ਚੈਲੇਂਜ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×