Get Even More Visitors To Your Blog, Upgrade To A Business Listing >>

ਵਰਲਡ ਬੁੱਕ ਆਫ ਰਿਕਾਰਡ ਨੇ ਗੁਰਦੁਆਰਾ ਬੰਗਲਾ ਸਾਹਿਬ ਨੂੰ ਪਰਉਪਕਾਰ ਸੇਵਾਵਾਂ ਲਈ ਦਿੱਤਾ ਪ੍ਰਮਾਣ-ਪੱਤਰ

World Book Records Gurdwara Bangla Sahib:ਨਵੀਂ ਦਿੱਲੀ: ਗੁਰਦੁਆਰਾ ਬੰਗਲਾ ਸਾਹਿਬ ਨੂੰ ਸਮਾਜ ਪ੍ਰਤੀ ਕੀਤੀਆਂ ਜਾ ਰਹੀਆਂ ਸੇਵਾਵਾਂ ਲਈ ਵਰਲਡ ਬੁੱਕ ਆਫ ਰਿਕਾਰਡ ਲੰਡਨ ਵਲੋਂ ਪ੍ਰਮਾਣ ਪੱਤਰ ਦਿੱਤਾ ਗਿਆ। ਵਰਲਡ ਬੁੱਕ ਆਫ ਰਿਕਾਰਡ ਦੇ ਪ੍ਰਧਾਨ ਸੰਤੋਸ਼ ਸ਼ੁਕਲਾ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੂੰ ਪ੍ਰਮਾਣ ਪੱਤਰ ਸੌਂਪਿਆ। ਇਥੇ ਦੱਸ ਦੇਈਏ ਕਿ ਗੁਰਦੁਆਰਾ ਬੰਗਲਾ ਸਾਹਿਬ ਨੂੰ ਬੇਮਿਸਾਲ ਪਰਉਪਕਾਰ ਸੇਵਾਵਾਂ ਅਤੇ ਅਤੁੱਟ ਲੰਗਰ ਪੂਰੇ ਦੇਸ਼ ‘ਚ ਵਰਤਾਉਣ ਵਾਸਤੇ ਇਹ ਸਨਮਾਨ ਦਿੱਤਾ ਗਿਆ ਹੈ।World Book Records Gurdwara Bangla Sahib

World Book Records Gurdwara Bangla Sahib

ਇਸ ਮੌਕੇ ਜੀ. ਕੇ. ਨੇ ਕਿਹਾ ਕਿ ਗੁਰਦੁਆਰਾ ਸਾਹਿਬ ਵਿਖੇ ਬਿਨਾਂ ਕਿਸੇ ਜਾਤ-ਧਰਮ ਦੇ ਵਿਤਕਰੇ ਦੇ ਲੱਖਾਂ ਲੋਕਾਂ ਨੂੰ ਲੰਗਰ ਛਕਾਇਆ ਜਾਂਦਾ ਹੈ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਤਰ੍ਹਾਂ ਗੁਰਦੁਆਰਾ ਬੰਗਲਾ ਸਾਹਿਬ ਵੀ ਲੰਗਰ ਸੇਵਾ ਦਾ ਇਕ ਵੱਡਾ ਕੇਂਦਰ ਹੈ। ਰੋਜ਼ਾਨਾ ਜਿਥੇ 30 ਤੋਂ 40 ਹਜ਼ਾਰ ਸੰਗਤ ਲੰਗਰ ਛਕਦੀ ਹੈ, ਉਥੇ ਹੀ ਛੁੱਟੀ ਵਾਲੇ ਦਿਨ ਇਹ ਅੰਕੜਾ 1 ਲੱਖ ਤਕ ਵੀ ਪੁੱਜ ਜਾਂਦਾ ਹੈ।World Book Records Gurdwara Bangla Sahib ਜੀ. ਕੇ. ਨੇ ਕਿਹਾ ਕਿ 20 ਰੁਪਏ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲੰਗਰ ਸੇਵਾ ਸ਼ੁਰੂ ਕੀਤੀ ਸੀ। ਇਕ ਪਾਸੇ ਦੇਸ਼ ਦੀ ਸੰਸਦ ਖਾਣੇ ਦੇ ਅਧਿਕਾਰ ਦਾ ਬਿੱਲ ਪਾਸ ਕਰਦੀ ਹੈ ਤਾਂ ਦੂਜੇ ਪਾਸੇ ਅਸੀਂ ਸਰਕਾਰ ਦੀ ਜ਼ਿੰਮੇਵਾਰੀ ਨੂੰ ਬਿਨਾਂ ਕਿਸੇ ਤੋਂ ਇਜਾਜ਼ਤ ਲਏ ਨਿਭਾਉਣ ਦਾ ਯਤਨ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਉਕਤ ਰਿਕਾਰਡ ਨੂੰ ਵੀ ਦਰਜ ਕਰਾਉਣ ਵਾਸਤੇ ਕਮੇਟੀ ਵਲੋਂ ਕੋਈ ਪਹਿਲ ਨਹੀਂ ਕੀਤੀ ਗਈ ਸੀ ਪਰ ਵਰਲਡ ਬੁੱਕ ਆਫ ਰਿਕਾਰਡ ਵੱਲੋਂ ਗੁਰਦੁਆਰਾ ਸਾਹਿਬ ਦੇ ਇਸ ਸੂਚੀ ‘ਚ ਸ਼ਾਮਲ ਹੋਣ ਦੀ ਸਾਨੂੰ ਜਾਣਕਾਰੀ ਭੇਜੀ ਗਈ ਹੈ।World Book Records Gurdwara Bangla Sahibਇਕ ਕਦਮ ਅੱਗੇ ਵਧਦੇ ਹੋਏ ਜੀ. ਕੇ. ਨੇ ਕਿਹਾ ਕਿ ਹਿੰਦੋਸਤਾਨ ਦੇ ਗਣਰਾਜ ਨੂੰ ਬਚਾਉਣ ਵਾਸਤੇ ਗੁਰਦੁਆਰੇ ਵੱਡੀ ਭੂਮਿਕਾ ਅਦਾ ਕਰ ਰਹੇ ਹਨ। ਸਿਰਸਾ ਨੇ ਵਰਲਡ ਬੁੱਕ ਆਫ ਰਿਕਾਰਡ ਦਾ ਧੰਨਵਾਦ ਕਰਦੇ ਹੋਏ ਦਿੱਲੀ ਕਮੇਟੀ ਵੱਲੋਂ ਕੀਤੀਆਂ ਜਾ ਰਹੀਆਂ ਸੇਵਾਵਾਂ ਨੂੰ ਹੋਰ ਵਧਾਉਣ ਦਾ ਵੀ ਇਸ਼ਾਰਾ ਕੀਤਾ। ਇਸ ਮੌਕੇ ਆਤਮਾ ਸਿੰਘ ਲੁਬਾਣਾ, ਕੁਲਦੀਪ ਸਿੰਘ ਸਾਹਨੀ, ਕਮੇਟੀ ਮੈਂਬਰ ਹਰਜੀਤ ਸਿੰਘ ਜੀ. ਕੇ. ਅਤੇ ਅਮਰਜੀਤ ਸਿੰਘ ਪਿੰਕੀ ਅਕਾਲੀ ਆਗੂ ਵਿਕਰਮ ਸਿੰਘ ਮੌਜੂਦ ਸਨ।World Book Records Gurdwara Bangla Sahib

The post ਵਰਲਡ ਬੁੱਕ ਆਫ ਰਿਕਾਰਡ ਨੇ ਗੁਰਦੁਆਰਾ ਬੰਗਲਾ ਸਾਹਿਬ ਨੂੰ ਪਰਉਪਕਾਰ ਸੇਵਾਵਾਂ ਲਈ ਦਿੱਤਾ ਪ੍ਰਮਾਣ-ਪੱਤਰ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਵਰਲਡ ਬੁੱਕ ਆਫ ਰਿਕਾਰਡ ਨੇ ਗੁਰਦੁਆਰਾ ਬੰਗਲਾ ਸਾਹਿਬ ਨੂੰ ਪਰਉਪਕਾਰ ਸੇਵਾਵਾਂ ਲਈ ਦਿੱਤਾ ਪ੍ਰਮਾਣ-ਪੱਤਰ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×