Get Even More Visitors To Your Blog, Upgrade To A Business Listing >>

ਪਾਰਟੀ ਲਈ ਪ੍ਰਾਈਵੇਟ ਜੈੱਟ ਰਾਹੀਂ ਗੋਆ ਰਵਾਨਾ ਹੋਈ ਕਰੀਨਾ ਦੀ ਗਰਲ ਗੈਂਗ

Kareena saif head Goa: ਬਾਲੀਵੁੱਡ ਦਾ ਮੰਨਿਆ ਪ੍ਰਮੰਨਿਆ ਗਰਲ ਗ੍ਰੈਂਗ ਕਰੀਨਾ ,ਅਮ੍ਰਿਤਾ ਮਲਾਇਕਾ ਅਰੋੜਾ ਪਾਰਟੀ ਮਨਾਉਣ ਦੇ ਲਈ ਗੋਆ ਪਹੁੰਚੇ ਹਨ। ਬਾਲੀਵੁੱਡ ਫੋਟੋਗ੍ਰਾਫਰਜ਼ ਇਸ ਵਾਰ ਇਨ੍ਹਾਂ ਬੈਸਟ ਫ੍ਰੈਂਡਜ਼ ਦਾ ਏਅਰਪੋਰਟ ਲੁਕ ਕੈਪਚਰ ਕਰਨ ਤੋਂ ਰਹਿ ਗਏ ਕਿਉਂਕਿ ਇਹ ਗੈਂਗ ਆਫ ਗਰਲਜ਼ ਆਪਣੇ ਪ੍ਰਾਈਵੇਟ ਜੈੱਟ ਵਿੱਚ ਪਾਰਟੀ ਦੇ ਲਈ ਰਵਾਨਾ ਹੋ ਗਿਆ। ਮਲਾਇਕਾ ਅਰੋੜਾ ਨੇ ਜੈੱਟ ਦੇ ਅੰਦਰ ਕਲਿੱਕ ਕੀਤੀ ਗਈ ਤਸਵੀਰ ਵੀ ਇੰਸਟਾਗ੍ਰਾਮ ‘ਤੇ ਪੋਸਟ ਕੀਤੀ ਹੈ।

bollywoodKareena saif head Goa

ਤਸਵੀਰ ਵਿੱਚ ਕਰੀਨਾ ਕਪੂਰ, ਕਰਿਸ਼ਮਾ ਕਪੂਰ ,ਮਲਾਇਕਾ ਅਰੋੜਾ ਅਤੇ ਸੈਫ ਅਲੀ ਖਾਨ ਨਜ਼ਰ ਆ ਰਹੇ ਹਨ।ਗੋਆ ਵਿੱਚ ਆਖਿਰ ਇਹ ਸਿਤਾਰੇ ਕਿਸ ਗੱਲ ਦਾ ਜਸ਼ਨ ਮਨਾਉਣ ਦੇ ਲਈ ਇਕੱਠੇ ਹੋਏ ਹਨ? ਦਰਅਸਲ, ਕਰੀਨਾ ਦੀ ਖਾਸ ਦੋਸਤ ਕਹੀ ਜਾਣ ਵਾਲੀ ਅਮ੍ਰਿਤਾ ਅਰੋੜਾ ਦੇ ਬਰਥਡੇ ਬੈਸ਼ ਦੇ ਲਈ ਇਹ ਹਸਤੀਆਂ ਗੋਆ ਵਿੱਚ ਜਸ਼ਨ ਮਨਾਉਣ ਦੀ ਤਿਆਰੀਆਂ ਵਿੱਚ ਹਨ।ਸ਼ੇਅਰ ਕੀਤੀ ਗਈ ਤਸਵੀਰ ਵਿੱਚ ਕਰਿਸ਼ਮਾ ਕਪੂਰ ਬਲੈਕ ਆਊਟਫਿਟ ਵਿੱਚ ਸ਼ਾਨਦਾਰ ਨਜ਼ਰ ਆ ਰਹੀ ਹੈ।ਕਰੀਨਾ ਨੇ ਇਸ ਟ੍ਰਿਪ ਦੇ ਲਈ ਕੰਫਰਟੇਬਲ ਸਫੇਦ ਰੰਗ ਦੀ ਸ਼ਰਟ ਨੂੰ ਚੁਣਿਆ ਅਤੇ ਉਹ ਕਾਫੀ ਰਿਲੈਕਸ ਵੀ ਨਜ਼ਰ ਆ ਰਹੀ ਹੈ।

bollywood

ਪਰ ਇਸ ਤਸਵੀਰ ਤੋਂ ਅਮ੍ਰਿਤਾ ਅਰੋੜਾ ਗਾਇਬ ਨਜ਼ਰ ਆ ਰਹੀ ਹੈ ਕਿਉਂਕਿ ਅਮ੍ਰਿਤਾ ਪਹਿਲਾਂ ਤੋਂ ਹੀ ਪਤੀ ਸ਼ਕੀਲ ਲੜਕ ਦੇ ਨਾਲ ਗੋਆ ਵਿੱਚ ਹੈ। ਕਰੀਨਾ ਦੀ ਖਾਸ ਦੋਸਤ ਕਹੀ ਜਾਣ ਵਾਲੀ ਅਮ੍ਰਿਤਾ ਕਰੀਨਾ ਦੀ ਜਿਮ ਫ੍ਰੈਂਡ ਵੀ ਹੈ। ਵਰਕ ਫਰੰਟ ਦੀ ਗੱਲ ਕਰੀਏ ਕਰੀਨਾ ਕਪੂਰ ਦੀ ਆਉਣ ਵਾਲੀ ਫਿਲਮ ‘ਵੀਰੇ ਦੀ ਵੈਡਿੰਗ’ ਹੈ ਅਤੇ ਸੈਫ ਅਲੀ ਖਾਨ ਦੀ ਅਗਲੀ ਫਿਲਮ ਬਾਜ਼ਾਰ ਹੈ।

bollywood

ਦੱਸ ਦੇਈਏ ਕਿ ਖਬਰ ਹੈ ਕਿ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਬਾਲੀਵੁੱਡ ਸਿਤਾਰੇ ਆਪਣੀਆਂ ਤਸਵੀਰਾਂ ਸ਼ੇਅਰ ਕਰਕੇ ਸੁਰਖੀਆਂ ‘ਚ ਬਣੇ ਰਹਿੰਦੇ ਹਨ। ਕੋਈ ਆਪਣੀ ਵੀਡੀਓ ਨੂੰ ਸੋਸ਼ਲ ਸਾਇਟ ‘ਤੇ ਸ਼ੇਅਰ ਕਰਕੇ ਸੁਰਖੀਆਂ ‘ਚ ਬਣਿਆ ਰਹਿੰਦਾ ਹੈ ਤਾਂ ਕੋਈ ਆਪਣੀਆਂ ਚੁਲਬੁਲੀਆਂ ਤਸਵੀਰਾਂ ਸ਼ੇਅਰ ਕਰਕੇ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ‘ਚ ਸੋਹਾ ਅਲੀ ਖਾਨ ਨੇ ਇੰਸਟਾਗਰਾਮ ‘ਤੇ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ‘ਚ ਉਹ ਆਪਣੀ ਭਰਜਾਈ ਕਰੀਨਾ ਕਪੂਰ ਖਾਨ ਅਤੇ ਸ਼ਾਹਰੁਖ ਖਾਨ ਦੀ ਨਕਲ ਕਰਦੀ ਦਿੱਖ ਰਹੀ ਹੈ।

bollywood

ਤੁਹਾਨੂੰ ਦੱਸ ਦੇਈਏ ਕਿ ਸੋਹਾ ‘ਕਭੀ ਖੁਸ਼ੀ ਕਭੀ ਗਮ’ ਦਾ ਇਕ ਡਾਇਲਾਗ ਇਸ ਵੀਡੀਓ ‘ਚ ਬੋਲ ਰਹੀ ਹੈ। ਸੋਹਾ ਦੀ ਕਿਤਾਬ ਹਾਲ ਹੀ ਰਿਲੀਜ਼ ‘ਚ ਹੋਈ ਹੈ। ਕਿਤਾਬ ਦੇ ਰਿਲੀਜ਼ ਦੇ ਸਮੇਂ ਕਰੀਨਾ, ਸੈਫ, ਸ਼ਰਮਿਲਾ ਟੈਗੋਰ ਸਾਰੇ ਮੌਜੂਦ ਸਨ। ਦੱਸ ਦੇਈਏ ਕਿ ਲਾਂਚ ‘ਤੇ ਕਰੀਨਾ ਨੇ ਸੋਹਾ ਦੀ ਤਾਰੀਫ ਕਰਦੇ ਹੋਏ ਕਿਹਾ ਸੀ,” ਸੋਹਾ ਸਾਡੇ ਪਰਿਵਾਰ ਦੀ ਨੀਂਹ ਹੈ।

bollywoodKareena saif head Goa

ਮੈਂ ਦੇਖਿਆ ਸੀ ਕਿਵੇਂ ਮਜ਼ਬੂਤੀ ਅਤੇ ਟੁੱਟੇ ਦਿਲ ਨਾਲ ਉਨ੍ਹਾਂ ਨੇ ਆਪਣੇ ਪਿਤਾ (ਮੰਸੂਰ ਅਲੀ ਖਾਨ ਪਟੌਦੀ) ਦੀ ਸੇਵਾ ਕੀਤੀ ਸੀ। ਮੈਂ ਕਿਸੇ ਵੀ ਬੇਟੀ ਨੂੰ ਇਸ ਤਰ੍ਹਾਂ ਕਰਦੇ ਹੋਏ ਨਹੀਂ ਦੇਖਿਆ ਹੈ। ਮੈਂ ਵੀ ਇਕ ਬੇਟੀ ਹਾਂ ਅਤੇ ਮੈਨੂੰ ਨਹੀਂ ਪਤਾ ਕਿ ਮੈਂ ਇਸ ਤਰ੍ਹਾਂ ਨਾਲ ਉਨ੍ਹਾਂ ਦਾ ਖਿਆਲ ਰੱਖ ਪਾਉਂਦੀ। ਮੇਰੀਆਂ ਨਜ਼ਰਾਂ ‘ਚ ਸੋਹਾ ਇੱਕ ਮਜ਼ਬੂਤ ਮਹਿਲਾ ਹੈ। ਮੈਨੂੰ ਵਿਸ਼ਵਾਸ ਹੈ ਕਿ ਅੱਬਾ ਇਹ ਸੁਣ ਰਹੇ ਹੋਣਗੇ।”

bollywood

The post ਪਾਰਟੀ ਲਈ ਪ੍ਰਾਈਵੇਟ ਜੈੱਟ ਰਾਹੀਂ ਗੋਆ ਰਵਾਨਾ ਹੋਈ ਕਰੀਨਾ ਦੀ ਗਰਲ ਗੈਂਗ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਪਾਰਟੀ ਲਈ ਪ੍ਰਾਈਵੇਟ ਜੈੱਟ ਰਾਹੀਂ ਗੋਆ ਰਵਾਨਾ ਹੋਈ ਕਰੀਨਾ ਦੀ ਗਰਲ ਗੈਂਗ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×