Get Even More Visitors To Your Blog, Upgrade To A Business Listing >>

Mercedes ਪੇਸ਼ ਕਰੇਗੀ ਆਪਣੀ ਇਹ ਨਵੀ ਕਾਰ

Mercedes-Benz ਨਵੀਂ ਦਿੱਲੀ : ਜਰਮਨੀ ਦੀ ਲਗਜ਼ਰੀ ਵਾਹਨ ਨਿਰਮਾਤਾ ਕੰਪਨੀ ਮਰਸਡੀਜ਼ 2 ਫਰਵਰੀ ਨੂੰ ਆਪਣੀ ਨਵੀਂ ਏ ਕਲਾਸ ਕਾਰ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕਰੇਗੀ। ਇਹ ਮਰਸਡੀਜ਼ ਦੀ ਸਭ ਤੋਂ ਛੋਟੀ ਕਾਰ ਹੋਵੇਗੀ, ਜੋ ਕਿ ਐੱਸ ਕਲਾਸ ਕਾਰਾਂ ਦੇ ਫੀਚਰਸ ਨਾਲ ਲੈਸ ਹੋਵੇਗੀ। ਕੰਪਨੀ ਨੇ ਪਿਛਲੇ ਸਾਲ 2018 ‘ਚ A-Class ਕਾਰ ਦੇ ਇੰਟੀਰੀਅਰਸ ਬੇਂਜ ਨਵੀਂ 2018 ਏ-ਕਲਾਸ ਕਾਰ ਦਾ ਹੈਚਬੈਕ ਅਤੇ ਸਿਡੈਨ, ਦੋਵੇਂ ਵਰਜਨ ਲਾਂਚ ਕਰੇਗੀ ਜਾਂ ਨਹੀਂ।

Mercedes-Benz

 Mercedes-Benz

ਨਵੀਂ A-Class ਮਰਸਡੀਜ਼ ਦੀ ਐਂਟਰੀ ਲੈਵਲ ਕਾਰ ਹੋਵੇਗੀ, ਜੋ ਕਿ ਨੌਜਵਾਨਾਂ ‘ਤੇ ਫੋਕਸਡ ਹੈ। ਇਸ ‘ਚ ਰੀ-ਡਿਜ਼ਾਇੰਡ ਡੈਸ਼ਨ ਹੈ, ਜੋ ਕਿ ਐਂਬੀਅੰਟ ਲਾਈਟਿੰਗ ਨਾਲ ਆਉਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਨਵੀਂ ਏ-ਕਲਾਸ ਮਰਸਡੀਜ਼ ਕਾਰ ‘ਚ ਹੈੱਡਲੈਂਪਸ ‘ਚ ਵੱਡਾ ਬਦਲਾਅ ਕੀਤਾ ਗਿਆ ਹੈ। 2018 Mercedes-Benz A-Clas ਤਿੰਨ ਵੇਰੀਐਂਟਸ ‘ਚ ਇੰਟਰਨੈਸ਼ਨਲ ਮਾਰਕੀਟ ‘ਚ ਅਵੇਲੇਬਲ ਹੋਵੇਗਾ। ਇਸ ਦਾ ਇੰਟੀਰੀਅਰ ਆਕਰਸ਼ਕ ਦਾ ਮੁੱਖ ਕੇਂਦਰ ਹੋਵੇਗਾ।

 Mercedes-Benz

ਇਸ ਤੋਂ ਇਲਾਵਾ ਡਿਜ਼ਾਇਨ ਨਾਲ ਹੀ ਇਸ ਨਵੀਂ ਗੱਡੀ ਦੀ ਤਕਨੀਕ ‘ਤੇ ਵੀ ਕਾਫੀ ਕੰਮ ਕੀਤਾ ਗਿਆ ਹੈ। ਐਂਟਰੀ ਲੈਵਲ ਵੇਰੀਐਂਟਸ ‘ਚ 7.0 ਇੰਚ ਸਕਰੀਨਜ਼ ਹੋਵੇਗੀ। ਇਸ ਤੋਂ ਇਲਾਵਾ 7 ਇੰਚ ਅਤੇ 10.25, ਡਿਊਲ 10.25 ਇੰਚ ਸਕਰੀਨਜ਼ ਦੇ ਵੀ ਆਪਸ਼ਨ ਦਿੱਤੇ ਜਾ ਸਕਦੇ ਹਨ।

 Mercedes-Benz

ਦੱਸ ਦੇਈਏ ਕਿ ਪਿਛਲੇ ਮਹੀਨੇ ਜਰਮਨੀ ਕਾਰ ਨਿਰਮਾਤਾ ਕੰਪਨੀ ਮਰਸਡੀਜ਼ ਬੈਂਜ਼ ਭਾਰਤ ਦੇ ਲਗਜ਼ਰੀ ਕਾਰ ਬਾਜ਼ਾਰ ‘ਚ ਆਪਣੀ ਸਥਿਤੀ ਨੂੰ ਹੋਰ ਵੀ ਜ਼ਿਆਦਾ ਮਜ਼ਬੂਤ ਕਰਨ ਲਈ 10 ਤੋਂ ਜ਼ਿਆਦਾ ਨਵੇਂ ਪ੍ਰੋਡਕਟਸ ਪੇਸ਼ ਕਰੇਗੀ। ਇਸ ਦੇ ਤਹਿਤ ਕੰਪਨੀ ਆਟੋ ਐਕਸਪੋ 2018 ‘ਚ ਆਪਣੀ ਮੇਬੈਕ ਐੱਸ 650 ਅਤੇ ਕੰਸੈਪਟ ਈ.ਕਿਊ. ਨੂੰ ਪੇਸ਼ ਕਰੇਗੀ। ਕੰਸੈਪਟ ਈ.ਕਿਊ. ਇਲੈਕਟ੍ਰਿਕ ਵ੍ਹੀਕਲ ਸੈਕਟਰ ‘ਚ ਕੰਪਨੀ ਦਾ ਨਵਾਂ ਪ੍ਰੋਡਕਟ ਹੈ।

 Mercedes-Benz

ਮਰਸਡੀਜ਼ ਬੈਂਜ਼ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਪਾਲ ਅਧਿਕਾਰੀ ਰੋਲੈਂਡ ਫੋਲਗਰ ਨੇ ਇਕ ਬਿਆਨ ‘ਚ ਕਿਹਾ ਕਿ ਮਰਸਡੀਜ਼ ਬੈਂਜ਼ ਦੀ 14ਵੀਂ ਵਾਹਨ ਪ੍ਰਦਰਸ਼ਨੀ ‘ਚ ਹਿੱਸੇਦਾਰੀ, ਗਾਹਕਾਂ, ਬਾਜ਼ਾਰ ਅਤੇ ਸਰਕਾਰ ਦੇ ਮੇਕ ਇੰਨ ਇੰਡੀਆ ਪ੍ਰੋਗਰਾਮ ਪ੍ਰਤੀ ਸਾਡੀ ਵਚਨਬੱਧਤਾ ਨੂੰ ਦੱਸਦੀ ਹੈ।

 Mercedes-Benz

ਇਸ ਤੋਂ ਇਲਾਵਾ ਉਨ੍ਹਾਂ ਭਰੋਸਾ ਜਤਾਇਆ ਕਿ ਕੰਪਨੀ ਦੇਸ਼ ‘ਚ ਲਗਜ਼ਰੀ ਕਾਰ ਨਿਰਮਾਤਾ ਦੇ ਮਾਮਲੇ ‘ਚ ਪਹਿਲੇ ਨੰਬਰ ‘ਤੇ ਬਣੀ ਰਹੇਗੀ। ਪਿਛਲੇ ਸਾਲ ਮਰਸਡੀਜ਼ ਬੈਂਜ਼ ਇੰਡੀਆ ਨੇ 13,231 ਯੂਨਿਟਸ ਵੇਚੀਆਂ ਅਤੇ ਲਗਾਤਾਰ ਦੂਜੇ ਸਾਬ ਬਾਜ਼ਾਰ ‘ਚ ਆਪਣੀ ਮਜ਼ਬੂਤ ਸਥਿਤੀ ਬਣਾਈ ਰੱਖੀ। ਇਸ ਸਾਲ ਜਨਵਰੀ-ਸਤੰਬਰ ‘ਚ ਕੰਪਨੀ ਨੇ 11,869 ਵਾਹਨ ਵੇਚੇ ਹਨ।

 Mercedes-Benz

The post Mercedes ਪੇਸ਼ ਕਰੇਗੀ ਆਪਣੀ ਇਹ ਨਵੀ ਕਾਰ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

Mercedes ਪੇਸ਼ ਕਰੇਗੀ ਆਪਣੀ ਇਹ ਨਵੀ ਕਾਰ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×