Get Even More Visitors To Your Blog, Upgrade To A Business Listing >>

ਟਾਈਟਲਰ ਦੀ ਇੰਟਰਵਿਊ ਨੇ 1984 ਸਿੱਖ ਕਤਲੇਆਮ ‘ਤੇ ਸਿਆਸਤ ਭਖਾਈ…

jagdish tytler interview quacked politics:ਦਿੱਲੀ ਵਿੱਚ ਹੋਏ 1984 ਸਿੱਖ ਕਤਲੇਆਮ ਦੇ ਮੁਲਜ਼ਮ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੇ 1984 ਕਤਲੇਆਮ ਮੁੱਦੇ ‘ਤੇ ਪਹਿਲੀ ਵਾਰ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਭੂਮਿਕਾ ਉੱਤੇ ਚੁੱਪੀ ਤੋੜਦਿਆਂ ਦੱਸਿਆ ਕਿ ਉਸ ਵੇਲੇ ਰਾਜੀਵ ਗਾਂਧੀ ਦੇ ਮਨ ਵਿੱਚ ਕੀ ਚਲ ਰਿਹਾ ਸੀ ਅਤੇ ਉਹ ਕੀ ਕਰ ਰਹੇ ਸਨ? ਇਕ ਨਿੱਜੀ ਨਿਊਜ਼ ਚੈਨਲ ‘ਤੇ ਇੰਟਰਵਿਊ ਦੌਰਾਨ ਜਗਦੀਸ਼ ਟਾਈਟਲਰ ਦੇ ਜਵਾਬ ਨੇ ਹੈਰਾਨ ਕਰਨ ਵਾਲੇ ਦਾਅਵੇ ਕੀਤੇ ਹਨ। ਟਾਈਟਲਰ ਨੇ ’84 ਵਿੱਚ ਹੋਏ ਸਿੱਖ ਕਤਲੇਆਮ ਨੂੰ ਇੱਕ ਗਿਣੀ-ਮਿੱਥੀ ਸਾਜ਼ਿਸ਼ ਤਹਿਤ ਕੀਤਾ ਕਤਲੇਆਮ ਨਕਾਰਦਿਆਂ ਕਿਹਾ ਕਿ ਜੋ ਵੀ ਹੋਇਆ ਉਹ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਅਚਾਨਕ ਪੈਦੇ ਹੋਏ ਹਾਲਾਤ ਉੱਤੇ ਸਿਰਫ਼ ‘ਇੱਕ ਪ੍ਰਤੀਕਿਰਿਆ’ ਸੀ ਅਤੇ ਦਾਅਵਾ ਕੀਤਾ ਕਿ ਇਹ ਕੋਈ ‘ਗਿਣਿਆ ਮਿੱਥਿਆ ਕਤਲੇਆਮ’ ਨਹੀਂ ਸੀ।jagdish tytler interview quacked politics

jagdish tytler interview quacked politics

ਟਾਈਟਲਰ ਨੇ ਇਸ ਮਾਮਲੇ ‘ਤੇ ਸਿਆਸਤ ਅਤੇ ਕਾਨੂੰਨੀ ਪ੍ਰਕਿਰਿਆ ਦੀ ਪਾਰਦਰਸ਼ਿਤਾ ‘ਤੇ ਵੀ ਗੰਭੀਰ ਸਵਾਲ ਚੁੱਕੇ ਅਤੇ ਇਲਜ਼ਾਮ ਲਾਏ ਕਿ ਸਿੱਖਾਂ ਦੇ ਅਸਲੀ ਕਾਤਲਾਂ ਨੂੰ ਫੜਿਆ ਹੀ ਨਹੀਂ ਗਿਆ ਬਲਕਿ ਸੰਘ ਨਾਲ ਜੁੜੇ ਕਈ ਮੁਲਜ਼ਮਾਂ ਦੇ ਖਿਲਾਫ਼ ਦਰਜ ਹੋਏ ਮਾਮਲੇ ਵੀ ਫਿਰਕੂ ਸਿਆਸਤ ਦੇ ਦਬਾਅ ਹੇਠ ਦਿੱਲੀ ਦੀ ਕੜਕੜਡੂਮਾ ਅਦਾਲਤ ਵਿੱਚੋਂ ਵਾਪਿਸ ਲੈ ਲਏ ਗਏ ਜਿਸ ‘ਤੇ ਕੋਈ ਵਿਰੋਧ ਨਹੀਂ ਉੱਠਿਆ ਅਤੇ ਨਾ ਹੀ ਕਿਸੇ ਨੇ ਕੋਈ ਸਵਾਲ ਖੜ੍ਹੇ ਕੀਤੇ। ਟਾਈਟਲਰ ਨੇ ਦਾਅਵਾ ਕੀਤਾ ਕਿ ਉਹਨਾਂ ਦੇ ਖਿਲਾਫ਼ ਅਜੇ ਤੱਕ ਕੋਈ ਸਬੂਤ ਤੱਕ ਪੇਸ਼ ਨਹੀਂ ਕੀਤੇ ਅਤੇ ਇਸਤੋਂ ਇਲਾਵਾ ਅਹਿਮ ਗੱਲ ਇਹ ਕਿ ਜਾਂਚ ਕਰ ਰਹੀ ਸੀ.ਬੀ.ਆਈ ਉਹਨਾਂ ਨੂੰ ਇਸ ਮਾਮਲੇ ਵਿੱਚ ਤਿੰਨ ਵਾਰ ਕਲੀਨ ਚਿੱਟ ਵੀ ਦੇ ਚੁੱਕੀ ਹੈ।jagdish tytler interview quacked politicsਟਾਈਟਲਰ ਨੇ ਪਹਿਲੀ ਵਾਰ ਆਪਣਾ ਦਿਲ ਖੋਲ੍ਹਦਿਆਂ ਸਾਫ਼ ਤੌਰ ‘ਤੇ ਖੁਲਾਸਾ ਕੀਤਾ ਕਿ ਇਸ ਮਾਮਲੇ ਵਿੱਚ ਉਹਨਾਂ ਨੂੰ ਸੋਚੀ-ਸਮਝੀ ਸਾਜ਼ਿਸ਼ ਤਹਿਤ ਫਸਾਉਣ ਵਿੱਚ ਉਹਨਾਂ ਦੀ ਪਾਰਟੀ ਦੇ ਹੀ ਕੁਝ ਆਗੂਆਂ ਨੇ ਭੂਮਿਕਾ ਨਿਭਾਈ ਹੈ ਕਿਉਂਕਿ ਉਹ ਗਾਂਧੀ ਪਰਿਵਾਰ ਦੇ ਸਭ ਤੋਂ ਨੇੜੇ ਰਹੇ ਹਨ। ਹਾਲਾਂਕਿ, ਉਹਨਾਂ ਨੇ ਕਿਸੇ ਨਾਮ ਦਾ ਖੁਲਾਸਾ ਕਰਨ ਤੋਂ ਇਨਕਾਰ ਕਰ ਦਿੱਤਾ ਪਰ ਇਹ ਵੀ ਕਹਿ ਦਿੱਤਾ ਕਿ ਉਹ ਆਪਣੀ ਹੀ ਪਾਰਟੀ ਦੀ ਬਦਨਾਮੀ ਤਾਂ ਨਹੀਂ ਕਰ ਸਕਦੇ।jagdish tytler interview quacked politicsਕਾਂਗਰਸੀ ਆਗੂ ਤੋਂ ਜਦੋਂ ਜਵਾਬ ਪੁੱਛਿਆ ਗਿਆ ਕਿ ਪੌਲੀਗ੍ਰਾਫੀ/ਲਾਈ-ਡਿਟੈਕਟਰ ਟੈਸਟ ਕਰਾਉਣ ਤੋਂ ਉਹ ਇਨ੍ਹਾਂ ਕਿਉਂ ਡਰ ਰਹੇ ਨੇ? ਜਿਸਦੀ ਵਜ੍ਹਾ ਨਾਲ ਅਜਿਹੀ ਧਾਰਨਾ ਹੈ ਕਿ ਕੁਝ ਅਜਿਹਾ ਹੈ ਜਿਹੜਾ ਲੁਕੋਇਆ ਜਾ ਰਿਹੈ ਹੈ ਅਤੇ ਇਸੇ ਵਜ੍ਹਾ ਨਾਲ ਉਹ ਡਰ ਵੀ ਰਹੇ ਹਨ। ਇਸ ਸਵਾਲ ਦੇ ਜਵਾਬ ‘ਤੇ ਟਾਈਟਲਰ ਨੇ ਸੀ.ਬੀ.ਆਈ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਉਹ ਲਾਈ-ਡਿਟੈਕਟਰ ਟੈਸਟ ਕਰਾਉਣ ਨੂੰ ਬਿਲਕੁਲ ਤਿਆਰ ਹਨ ਪਰ ਪਹਿਲਾਂ ਉਹਨਾਂ ਦੀ ਸ਼ਰਤ ਹੈ ਕਿ ਸੀ.ਬੀ.ਆਈ ਲਿਖ ਕੇ ਦੇਵੇ ਕਿ ਵਿਭਾਗ ਦੀ ਜਾਂਚ ਵਿੱਚ ਤਿੰਨ ਵਾਰ ਜਿਹੜੀ ਕਲੀਨ ਚਿੱਟ ਦਿੱਤੀ ਗਈ, ਉਹ ਗ਼ਲਤ ਹੈ।jagdish tytler interview quacked politicsਟਾਈਟਲਰ ਨੇ ਖੁਲਾਸਾ ਕਰਦਿਆਂ ਦਾਅਵਾ ਕੀਤਾ ਕਿ ਦਿੱਲੀ ਵਿੱਚ 1984 ਦੌਰਾਨ ਹੋਏ ਸਿੱਖ ਕਤਲੇਆਮ ‘ਤੇ ਹਾਲਾਤ ਬਹੁਤ ਗੰਭੀਰ ਸਨ, ਵੱਢ-ਟੁੱਕ ਹੋ ਰਹੀ ਸੀ, ਵਿਗੜੀ ਕਾਨੂੰਨ ਵਿਵਸਥਾ ਅਤੇ ਆਮ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਉਹ ਅਤੇ ਉਹਨਾਂ ਦੀ ਪਾਰਟੀ ਬੇਹੱਦ ਪਰੇਸ਼ਾਨ ਸੀ ਅਤੇ ਉਹ ਖ਼ੁਦ ਬੀਜੇਪੀ ਆਗੂ ਮਦਨ ਲਾਲ ਖੁਰਾਣਾ ਦੇ ਨਾਲ ਦਿੱਲੀ ਦੇ ਤਤਕਾਲੀ ਉੱਪ-ਰਾਜਪਾਲ (ਪੀਜੀ ਗਵਈ) ਨੂੰ ਮਿਲੇ ਅਤੇ ਵਿਗੜੀ ਕਾਨੂੰਨ ਵਿਵਸਥਾ ‘ਤੇ ਲੈਫ਼ਟੀਨੈਂਟ ਗਵਰਨਰ ਨੂੰ ਚੰਗੀ ਝਾੜ ਪਾਈ ਸੀ।jagdish tytler interview quacked politicsਇੰਟਰਵਿਊ ਵਿੱਚ ਟਾਈਟਲਰ ਵੱਲੋਂ ਦਿੱਤੇ ਗਏ ਇੱਕ ਬਿਆਨ, ‘ਜਦੋਂ 1984 ਦੰਗੇ ਹੋਏ ਮੈਂ ਰਾਜੀਵ ਗਾਂਧੀ ਨੂੰ ਗੱਡੀ ਵਿੱਚ ਲੈ ਕੇ ਮੁਖਰਜੀ ਨਗਰ ਅਤੇ ਹੋਰ ਕਈ ਥਾਵਾਂ ‘ਤੇ ਲੈ ਕੇ ਗਿਆ ਸੀ’ ‘ਤੇ ਸਿਆਸਤ ਵੀ ਬੇਹੱਦ ਗਰਮਾ ਗਈ ਹੈ। ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਸਬੰਧੀ ਨੋਟਿਸ ਲੈਂਦਿਆਂ ਇਹ ਵੀ ਐਲਾਨ ਕਰ ਦਿੱਤਾ ਕਿ ਰਾਜੀਵ ਗਾਂਧੀ ਤੋਂ ਭਾਰਤ ਰਤਨ ਵਾਪਿਸ ਲੈ ਲੈਣਾ ਚਾਹੀਦਾ ਹੈ। ਇਸ ਮਾਮਲੇ ‘ਚ ਐੱਚ.ਐੱਸ ਫੂਲਕਾ ਨੇ ਕਿਹਾ ਕਿ ਉਹ ਇਸ ਸਭੰਧੀ ਹੁਣ ਸੁਪਰੀਮ ਕੋਰਟ ਦਾ ਰੁੱਖ ਕਰਨਗੇ। ਉਨ੍ਹਾਂ ਨੇ ਇਸ ਮਾਮਲੇ ‘ਤੇ ਬਣੀ ਐੱਸ.ਆਈ.ਟੀ ‘ਤੇ ਵੀ ਸਵਾਲ ਚੁਕਿਆ ਕਿ ਹੁਣ ਤਕ ਇਸ ਮੁੱਦੇ ‘ਤੇ ਕੋਈ ਕਾਰਵਾਈ ਕਿਓਂ ਨਹੀਂ ਹੋਈ।jagdish tytler interview quacked politics

The post ਟਾਈਟਲਰ ਦੀ ਇੰਟਰਵਿਊ ਨੇ 1984 ਸਿੱਖ ਕਤਲੇਆਮ ‘ਤੇ ਸਿਆਸਤ ਭਖਾਈ… appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਟਾਈਟਲਰ ਦੀ ਇੰਟਰਵਿਊ ਨੇ 1984 ਸਿੱਖ ਕਤਲੇਆਮ ‘ਤੇ ਸਿਆਸਤ ਭਖਾਈ…

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×