Get Even More Visitors To Your Blog, Upgrade To A Business Listing >>

ਕਰਨ ਜੌਹਰ ਨੂੰ ਮਿਲਣ ਪਹੁੰਚੀਆਂ ਬਾਲੀਵੁੱਡ ਦੀਆਂ ਇਹ ਤਿੰਨ ਅਦਾਕਾਰਾਂ

Kareena Malaika Amrita Arora : ਅਕਸਰ ਹੀ ਦੇਖਿਆ ਜਾਂਦਾ ਹੈ ਕਿ ਬਾਲੀਵੁੱਡ ਸਿਤਾਰੇ ਆਪਣੀਆਂ ਤਸਵੀਰਾਂ ਸ਼ੇਅਰ ਕਰਕੇ ਸੁਰਖੀਆਂ ‘ਚ ਬਣੇ ਰਹਿੰਦੇ ਹਨ। ਕੋਈ ਆਪਣੀ ਵੀਡੀਓ ਨੂੰ ਸੋਸ਼ਲ ਸਾਇਟ ‘ਤੇ ਸ਼ੇਅਰ ਕਰਕੇ ਸੁਰਖੀਆਂ ‘ਚ ਬਣਿਆ ਰਹਿੰਦਾ ਹੈ ਤਾਂ ਕੋਈ ਆਪਣੀਆਂ ਚੁਲਬੁਲੀਆਂ ਤਸਵੀਰਾਂ ਸ਼ੇਅਰ ਕਰਕੇ। ਤੁਹਾਨੂੰ ਦੱਸ ਦੇਈਏ ਕਿ ਪਾਵਰ ਪੈਕਡ ਤਸਵੀਰਾਂ ਵਿੱਚ ਤੁਸੀਂ ਸਿਨੇਮਾ ਜਗਤ ਦੀਆਂ ਹਸੀਨਾਵਾਂ ਨੂੰ ਵੇਖ ਸਕਦੇ ਹੋ। ਜੀ ਹਾਂ, ਗੱਡੀ ਵਿੱਚ ਮੂਹਰੇ ਦਿੱਗਜ਼ ਕੋਰਿਓਗ੍ਰਾਫਰ ਮਲਾਇਕਾ ਅਰੋੜਾ ਬੈਠੀ ਹੈ।

Kareena Malaika Amrita Arora

ਉੱਥੇ ਪਿੱਛੇ ਹੀ ਬੇਬੋ ਮਤਲਬ ਕਿ ਕਰੀਨਾ ਕਪੂਰ ਖਾਨ। ਇਸ ਦੇ ਨਾਲ ਹੀ ਤੁਸੀਂ ਮਲਾਇਕਾ ਦੀ ਛੋਟੀ ਭੈਣ ਅੰਮ੍ਰਿਤਾ ਨੂੰ ਵੀ ਵੇਖ ਸਕਦੇ ਹੋ। ਅਸਫਲ ਕਰੀਅਰ ਵਾਲੀ ਅੰਮ੍ਰਿਤਾ ਕਈ ਹਿੰਦੀ ਫ਼ਿਲਮਾਂ ਵਿੱਚ ਕੰਮ ਕਰ ਚੁੱਕੀ ਹੈ। ਤੁਹਾਨੂੰ ਦੱਸ ਦੇਈਏ ਕਿ ਇੱਕ ਮੀਟਿੰਗ ਵਿੱਚੋਂ ਬਾਹਰ ਆਉਂਦੇ ਹੋਏ ਇਹ ਤਸਵੀਰਾਂ ਖਿੱਚੀਆਂ ਗਈਆਂ ਹਨ। ਤਿੰਨੋਂ ਅਦਾਕਾਰਾ ਕਰਨ ਜੌਹਰ ਨਾਲ ਮੁਲਾਕਾਤ ਕਰ ਕੇ ਵਾਪਸ ਆ ਰਹੀਆਂ ਸਨ।

Kareena Malaika Amrita Arora

Kareena Malaika Amrita Arora

ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ‘ਚ ਸੋਹਾ ਅਲੀ ਖਾਨ ਨੇ ਇੰਸਟਾਗਰਾਮ ‘ਤੇ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ‘ਚ ਉਹ ਆਪਣੀ ਭਰਜਾਈ ਕਰੀਨਾ ਕਪੂਰ ਖਾਨ ਅਤੇ ਸ਼ਾਹਰੁਖ ਖਾਨ ਦੀ ਨਕਲ ਕਰਦੀ ਦਿੱਖ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਸੋਹਾ ‘ਕਭੀ ਖੁਸ਼ੀ ਕਭੀ ਗਮ’ ਦਾ ਇਕ ਡਾਇਲਾਗ ਇਸ ਵੀਡੀਓ ‘ਚ ਬੋਲ ਰਹੀ ਹੈ। ਸੋਹਾ ਦੀ ਕਿਤਾਬ ਹਾਲ ਹੀ ਰਿਲੀਜ਼ ‘ਚ ਹੋਈ ਹੈ। ਕਿਤਾਬ ਦੇ ਰਿਲੀਜ਼ ਦੇ ਸਮੇਂ ਕਰੀਨਾ, ਸੈਫ, ਸ਼ਰਮਿਲਾ ਟੈਗੋਰ ਸਾਰੇ ਮੌਜੂਦ ਸਨ।

Kareena Malaika Amrita Arora

ਦੱਸ ਦੇਈਏ ਕਿ ਲਾਂਚ ‘ਤੇ ਕਰੀਨਾ ਨੇ ਸੋਹਾ ਦੀ ਤਾਰੀਫ ਕਰਦੇ ਹੋਏ ਕਿਹਾ ਸੀ,” ਸੋਹਾ ਸਾਡੇ ਪਰਿਵਾਰ ਦੀ ਨੀਂਹ ਹੈ। ਮੈਂ ਦੇਖਿਆ ਸੀ ਕਿਵੇਂ ਮਜ਼ਬੂਤੀ ਅਤੇ ਟੁੱਟੇ ਦਿਲ ਨਾਲ ਉਨ੍ਹਾਂ ਨੇ ਆਪਣੇ ਪਿਤਾ (ਮੰਸੂਰ ਅਲੀ ਖਾਨ ਪਟੌਦੀ) ਦੀ ਸੇਵਾ ਕੀਤੀ ਸੀ। ਮੈਂ ਕਿਸੇ ਵੀ ਬੇਟੀ ਨੂੰ ਇਸ ਤਰ੍ਹਾਂ ਕਰਦੇ ਹੋਏ ਨਹੀਂ ਦੇਖਿਆ ਹੈ। ਮੈਂ ਵੀ ਇਕ ਬੇਟੀ ਹਾਂ ਅਤੇ ਮੈਨੂੰ ਨਹੀਂ ਪਤਾ ਕਿ ਮੈਂ ਇਸ ਤਰ੍ਹਾਂ ਨਾਲ ਉਨ੍ਹਾਂ ਦਾ ਖਿਆਲ ਰੱਖ ਪਾਉਂਦੀ। ਮੇਰੀਆਂ ਨਜ਼ਰਾਂ ‘ਚ ਸੋਹਾ ਇੱਕ ਮਜ਼ਬੂਤ ਮਹਿਲਾ ਹੈ। ਮੈਨੂੰ ਵਿਸ਼ਵਾਸ ਹੈ ਕਿ ਅੱਬਾ ਇਹ ਸੁਣ ਰਹੇ ਹੋਣਗੇ।”

Kareena Malaika Amrita Arora

ਤੁਹਾਨੂੰ ਦੱਸ ਦੇਈਏ ਕਿ ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਅਕਸਰ ਆਪਣੇ ਗਲੈਮਰਸ ਲੁਕ ਦੇ ਕਾਰਨ ਖ਼ਬਰਾਂ ਵਿੱਚ ਰਹਿੰਦੀ ਹੈ। ਉਹ ਇੱਕ ਵਾਰ ਫਿਰ ਆਪਣੇ ਖੂਬਸੂਰਤ ਅੰਦਾਜ਼ ਨੂੰ ਲੈ ਕੇ ਸੁਰਖੀਆਂ ਵਿੱਚ ਆ ਗਈ ਸੀ। ਇਸ ਦਾ ਕਾਰਨ ਉਨ੍ਹਾਂ ਦਾ ਬ੍ਰਾਈਡਲ ਲੁਕ ਸੀ। ਕਰੀਨਾ ਹਾਲ ਹੀ ਵਿੱਚ ਇੱਕ ਈਵੈਂਟ ਦੇ ਦੌਰਾਨ ਦੁਲਹਨ ਦੇ ਗੈਟਅੱਪ ਵਿੱਚ ਨਜ਼ਰ ਆਈ ਸੀ।

ਦੱਸ ਦੇਈਏ ਜਿਸ ਤੋਂ ਬਾਅਦ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਛਾਈਆਂ ਹੋਈਆਂ ਸਨ। ਤੁਹਾਨੂੰ ਦੱਸ ਦੇਈਏ ਕਿ ਬਾਲੀਵੁੱਡ ਸਿਤਾਰੇ ਅਕਸਰ ਹੀ ਇੱਕ-ਦੂਜੇ ਦੇ ਘਰ ਸਪਾਟ ਹੁੰਦੇ ਦਿਖੇ ਜਾਂਦੇ ਹਨ। ਹੁਣ ਇਹਨਾਂ ਤਿੰਨਾਂ ਨੂੰ ਕਰਨ ਜੌਹਰ ਦੇ ਘਰ ਦੇ ਬਾਹਰ ਦੇਖਿਆ ਗਿਆ ਹੈ ਪਰ ਪਤਾ ਨਹੀਂ ਕੀ ਕਾਰਨ ਹੋ ਸਕਦਾ ਹੈ।

The post ਕਰਨ ਜੌਹਰ ਨੂੰ ਮਿਲਣ ਪਹੁੰਚੀਆਂ ਬਾਲੀਵੁੱਡ ਦੀਆਂ ਇਹ ਤਿੰਨ ਅਦਾਕਾਰਾਂ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਕਰਨ ਜੌਹਰ ਨੂੰ ਮਿਲਣ ਪਹੁੰਚੀਆਂ ਬਾਲੀਵੁੱਡ ਦੀਆਂ ਇਹ ਤਿੰਨ ਅਦਾਕਾਰਾਂ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×