Get Even More Visitors To Your Blog, Upgrade To A Business Listing >>

ਫਰੀਦਕੋਟ ‘ਚ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੌਰਾਨ ਡੀ.ਐੱਸ.ਪੀ. ਨੂੰ ਗੋਲੀ ਲੱਗਣ ਨਾਲ ਹੋਈ ਮੌਤ

Faridkot DSP baljinder sandhu shot dead ਅੱਜ ਫਰੀਦਕੋਟ ਵਿਖੇ ਵਿਦਿਆਰਥੀਆਂ ਦੇ ਦੋ ਧੜਿਆਂ ‘ਚ ਝਗੜਾ ਹੋ ਗਿਆ। ਇਹ ਝਗੜਾ ਦੇਖਦਿਆਂ ਦੇਖਦਿਆਂ ਇਨ੍ਹਾਂ ਵੱਧ ਗਿਆ ਕਿ ਫਰੀਦਕੋਟ ਸ਼ਹਿਰ ਦੀ ਪੁਲਿਸ ਦੇ ਡੀ.ਐੱਸ.ਪੀ ਬਲਜਿੰਦਰ ਸਿੰਘ ਸੰਧੂ ਨੂੰ ਇਸ ਝਗੜੇ ਨੂੰ ਸੁਲਝਾਉਣ ਲਈ ਖੁਦ ਓਥੇ ਪਹੁੰਚਣਾ ਪਿਆ। ਪਰ ਡੀ.ਐੱਸ.ਪੀ ਬਲਜਿੰਦਰ ਸਿੰਘ ਸੰਧੂ ਨੂੰ ਇਹ ਨਹੀਂ ਸੀ ਪਤਾ ਕਿ ਇਹ ਝਗੜਾ ਸੁਲਝਾਉਣਾ ਉਨ੍ਹਾਂ ਦੀ ਹੀ ਜਾਨ ਲੈ ਬੈਠੇਗਾ। ਜਦ ਡੀ.ਐੱਸ.ਪੀ ਓਥੇ ਦੋ ਗੁਟਾਂ ਦਾ ਆਪਸੀ ਝਗੜਾ ਖਤਮ ਕਰਨ ਲਈ ਪਹੁੰਚੇ ਤਾਂ ਝਗੜਾ ਇਨ੍ਹਾਂ ਵੱਧ ਗਿਆ ਕਿ ਉਨ੍ਹਾਂ ਨੂੰ ਆਪਣੀ ਸਰਵਿਸ ਪਿਸਤੌਲ ਦਾ ਇਸਤੇਮਾਲ ਕਰਨਾ ਪਿਆ।

Faridkot DSP baljinder sandhu shot dead

Faridkot DSP baljinder sandhu shot dead
ਫਰੀਦਕੋਟ ਪੁਲਿਸ ਦੇ ਡੀ.ਐੱਸ.ਪੀ ਜੈਤੋ ਬਲਜਿੰਦਰ ਸਿੰਘ ਸੰਧੂ ‘ਤੇ ਐਨਾ ਦਬਾਅ ਵੱਧ ਗਿਆ ਕਿ ਇੱਕ ਧੜੇ ਦੇ ਦਬਾਅ ਵਿਚ ਆ ਕੇ ਉਨ੍ਹਾਂ ਨੇ ਆਪਣੇ ਆਪ ਨੂੰ ਹੀ ਗੋਲੀ ਮਾਰ ਲਈ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲੈਜਾਇਆ ਗਿਆ ਜਿਥੇ ਬਾਅਦ ਵਿਚ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੀ ਮੌਤ ਸਿਰ ਵਿਚ ਗੋਲੀ ਵੱਜਣ ਨਾਲ ਹੋਈ ਹੈ। ਆਈ.ਜੀ ਬਠਿੰਡਾ ਜ਼ੋਨ ਐਮ ਐੱਸ ਛੀਨਾ ਨੇ ਦੱਸਿਆ ਕਿ ਸਾਰੀ ਘਟਨਾ ‘ਚ ਇਹ ਲਗ ਰਿਹਾ ਹੈ ਕਿ ਮ੍ਰਿਤਕ ਆਪਣੇ ਅਤੇ ਪੁਲਿਸ ਉੱਤੇ ਵਿਦਿਆਰਥੀਆਂ ਦੇ ਇਕ ਧੜੇ ਵੱਲੋਂ ਲਾਏ ਜਾ ਰਹੇ ਇਲਜ਼ਾਮਾਂ ਨੂੰ ਸਹਿਣ ਨਹੀਂ ਕਰ ਸਕਿਆ ਅਤੇ ਦਬਾਅ ਵਿਚ ਆ ਕੇ ਉਸ ਨੇ ਗੋਲੀ ਮਾਰ ਲਈ।

Faridkot DSP baljinder sandhu shot dead

ਇਹ ਘਟਨਾ ਪੰਜਾਬੀ ਯੂਨੀਵਰਸਿਟੀ ਦੇ ਰਿਜਨਲ ਕੈਂਪਸ ਦੀ ਹੈ। ਉਹ ਪੁਲਿਸ ਅਫ਼ਸਰ ਉੱਥੇ ਧਰਨੇ ‘ਤੇ ਬੈਠੇ ਵਿਦਿਆਰਥੀਆਂ ਦੇ ਮਸਲੇ ਨੂੰ ਸੁਲਝਾਉਣ ਲਈ ਗਏ ਸਨ। ਉਧਰੋਂ ਦੂਜੇ ਧੜੇ ਦੇ ਵਿਦਿਆਰਥੀ ਵੀ ਆ ਗਏ। ਧਰਨੇ ‘ਤੇ ਬੈਠੇ ਧੜੇ ਨੇ ਡੀ.ਐਸ.ਪੀ ‘ਤੇ ਦੋਸ਼ ਲਾਇਆ ਕਿ ਉਹ ਹੀ ਦੂਜੇ ਧੜੇ ਨੂੰ ਲੈਕੇ ਆਏ ਸਨ ਅਤੇ ਪੱਖਪਾਤ ਕਰ ਰਹੇ ਸਨ। ਉਹ ਇਹ ਇਲਜ਼ਾਮ ਆਪਣੇ ਆਪ ‘ਤੇ ਲਗਦੈ ਸਹਾਰ ਨਾ ਸਕੇ ਅਤੇ ਉਨ੍ਹਾਂ ਨੇ ਆਪਣਾ ਸਰਵਿਸ ਪਿਸਤੌਲ ਕੱਢ ਲਿਆ ਅਤੇ ਸਾਰਿਆਂ ਦੇ ਸਾਹਮਣੇ ਆਪਣੇ ਆਪ ਨੂੰ ਹੀ ਗੋਲੀ ਮਾਰ ਲਈ।

Faridkot DSP baljinder sandhu shot dead

ਵਿਦਿਆਰਥੀਆਂ ਵਲੋਂ ਧਰਨਾ ਦਿੱਤੇ ਜਾਣ ਦੌਰਾਨ ਡੀ.ਐੱਸ.ਪੀ. ਬਲਜਿੰਦਰ ਸਿੰਘ ਸੰਧੂ ਦੇ ਨਾਲ ਨਾਲ ਇਕ ਗੰਨਮੈਨ ਨੂੰ ਵੀ ਗੋਲੀ ਲੱਗੀ ਹੈ। ਗੋਲੀ ਲੱਗਣ ਕਾਰਨ ਜ਼ਖਮੀ ਹੋਏ ਡੀ.ਐੱਸ.ਪੀ. ਬਲਜਿੰਦਰ ਸਿੰਘ ਸੰਧੂ ਅਤੇ ਗੰਨਮੈਨ ਨੂੰ ਮੈਡੀਕਲ ਕਾਲਜ ਵਿਚ ਦਾਖਲ ਕਰਵਾਇਆ ਗਿਆ ਸੀ। ਜਿੱਥੇ ਡੀ.ਐੱਸ.ਪੀ. ਬਲਜਿੰਦਰ ਸੰਧੂ ਦੀ ਮੌਤ ਹੋ ਗਈ। ਫਿਲਹਾਲ ਇਹ ਗੋਲੀ ਕਿਸ ਨੇ ਚਲਾਈ ਇਸ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Faridkot DSP baljinder sandhu shot dead

ਮਿਲੀ ਜਾਣਕਾਰੀ ਮੁਤਾਬਕ ਸਥਾਨਕ ਐੱਸ.ਐੱਚ.ਓ. ਵਲੋਂ ਇਕ ਵਿਦਿਆਰਥੀ ਦੀ ਨਾਜਾਇਜ਼ ਕੁੱਟਮਾਰ ਕਰਨ ਕਾਰਨ ਅਤੇ ਐੱਸ.ਐੱਚ.ਓ. ਖ਼ਿਲਾਫ਼ ਕਾਰਵਾਈ ਨਾ ਕੀਤੇ ਜਾਣ ਕਰਕੇ ਵਿਦਿਆਰਥੀਆਂ ਵਲੋਂ ਥਾਣੇ ਦੇ ਬਾਹਰ ਧਰਨਾ ਦਿੱਤਾ ਜਾਣਾ ਸੀ। ਇਸ ਦੌਰਾਨ ਜਦੋਂ ਡੀ.ਐੱਸ.ਪੀ. ਬਲਜਿੰਦਰ ਸਿੰਘ ਸੰਧੂ ਵਿਦਿਆਰਥੀਆਂ ਨੂੰ ਧਰਨਾ ਦੇਣ ਤੋਂ ਰੋਕਣ ਲਈ ਮੌਕੇ ‘ਤੇ ਪਹੁੰਚੇ ਤਾਂ ਕਿਸੇ ਨੇ ਗੋਲੀ ਚਲਾ ਦਿੱਤੀ ਜਿਸ ਕਾਰਨ ਡੀ.ਐੱਸ.ਪੀ. ਬਲਜਿੰਦਰ ਸਿੰਘ ਸੰਧੂ ਜ਼ਖਮੀ ਹੋ ਗਏ ਅਤੇ ਬਾਅਦ ਵਿਚ ਉਨ੍ਹਾਂ ਦੀ ਮੌਤ ਹੋ ਗਈ।

Faridkot DSP baljinder sandhu shot dead

The post ਫਰੀਦਕੋਟ ‘ਚ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੌਰਾਨ ਡੀ.ਐੱਸ.ਪੀ. ਨੂੰ ਗੋਲੀ ਲੱਗਣ ਨਾਲ ਹੋਈ ਮੌਤ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਫਰੀਦਕੋਟ ‘ਚ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੌਰਾਨ ਡੀ.ਐੱਸ.ਪੀ. ਨੂੰ ਗੋਲੀ ਲੱਗਣ ਨਾਲ ਹੋਈ ਮੌਤ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×