Get Even More Visitors To Your Blog, Upgrade To A Business Listing >>

‘ਆਪ’ ਵੱਲੋਂ ਪਾਸ ਕੀਤੀਆਂ ਗਰਾਂਟਾਂ ‘ਤੇ ਮੌਜਾਂ ਮਾਣ ਰਹੇ ਹਨ ਕਾਂਗਰਸੀ

AAP commented Congress leaders: ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਵੱਲੋਂ ਆਮ ਲੋਕਾਂ ਦੀ ਸਹੂਲਤ ਲਈ ਪਿੰਡ ”ਪੱਖੀ ਖੁਰਦ” ਵਿੱਚ ਬੈਂਚਾਂ ਦੀ ਖਰੀਦ ਲਈ ਦਿੱਤੀ ਇੱਕ ਲੱਖ ਰੁਪਏ ਦੀ ਗਰਾਂਟ ਨਾਲ ਭਾਵੇਂ ਬੈਂਚ ਤਾਂ ਪਿੰਡ ’ਚ ਨਵੇਂ ਆ ਗਏ ਹਨ ਪਰ ਇਹ ਆਮ ਲੋਕਾਂ ਨੂੰ ਨਸੀਬ ਨਹੀਂ ਹੋ ਰਹੇ ਸਗੋਂ ਕੁਝ ਕਾਂਗਰਸੀ ਆਗੂਆਂ ਨੇ ਇਹ ਸ਼ਾਨਦਾਰ ਬੈਂਚਾਂ ਨੂੰ ਆਪਣੀ ਨਿੱਜੀ ਸਹੂਲਤ ਲਈ ਵਰਤਣਾ ਸ਼ੁਰੂ ਕਰ ਦਿੱਤਾ ਹੈ। ਦੱਸ ਦੇਈਏ ਕਿ ਇਹ ਬੈਂਚ ਪਿੰਡ ਦੀ ਸੱਥ, ਗੁਰਦੁਆਰਾ, ਹਸਪਤਾਲ ਅਤੇ ਪੰਚਾਇਤ ਘਰ ਦੇ ਆਸ-ਪਾਸ ਆਮ ਲੋਕਾਂ ਲਈ ਰੱਖੇ ਜਾਣੇ ਸੀ।AAP commented Congress leaders

AAP commented Congress leaders

ਦੱਸ ਦੇਈਏ ਕਿ ਪਿੰਡ ਵਿੱਚ ਅਕਾਲੀ ਪੰਚਾਇਤ ਹੋਣ ਦੇ ਬਾਵਜੂਦ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਨੇ ਬਿਨਾਂ ਕੋਈ ਵਿਤਕਰਾ ਕੀਤਿਆਂ ਪਿੰਡ ਨੂੰ ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਸੀ। ਪਿੰਡ ਦੇ ਮੌਜੂਦਾ ਸਰਪੰਚ ਮੱਖਣ ਸਿੰਘ ਨੇ ਪਿੰਡ ਨੂੰ ਗਰਾਂਟ ਮਿਲਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪ੍ਰੋ. ਸਾਧੂ ਸਿੰਘ ਵੱਲੋਂ ਜਾਰੀ ਲੱਖ ਰੁਪਏ ਦੀ ਗਰਾਂਟ ਨਾਲ ਨਵੇਂ ਬੈਂਚ ਖਰੀਦੇ ਗਏ ਹਨ। ਪੰਜਾਬ ਵਿੱਚ ਸੱਤਾ ਤਬਦੀਲੀ ਤੋਂ ਬਾਅਦ ਇਸ ਪਿੰਡ ਦੀ ਪੰਚਾਇਤ ਤੋਂ ਜ਼ਿਲ੍ਹਾ ਪ੍ਰਸ਼ਾਸਨ ਨੇ ਵਿਕਾਸ ਕਾਰਜਾਂ ਦਾ ਜ਼ਿੰਮਾ ਵਾਪਸ ਲੈ ਲਿਆ ਹੈAAP commented Congress leaders

AAP commented Congress leaders

ਅਤੇ ਇੱਥੇ ਹੁਣ ਪ੍ਰਬੰਧਕ ਲਾ ਕੇ ਪਿੰਡ ਦੇ ਅਧੂਰੇ ਪਏ ਕੰਮਾਂ ਨੂੰ ਪੂਰਾ ਕਰਵਾਇਆ ਜਾ ਰਿਹਾ ਹੈ। ਬੈਂਚ ਵੀ ਪ੍ਰਬੰਧਕ ਵੱਲੋਂ ਹੀ ਖਰੀਦੇ ਗਏ ਹਨ ਪਰ ਉਨ੍ਹਾਂ ਨੂੰ ਜਨਤਕ ਥਾਵਾਂ ’ਤੇ ਰੱਖਣ ਦੀ ਥਾਂ ਕੁਝ ਪ੍ਰਭਾਵਸ਼ਾਲੀ ਕਾਂਗਰਸੀ ਆਗੂਆਂ ਦੇ ਦਰਵਾਜ਼ਿਆਂ ਮੂਹਰੇ ਰੱਖਿਆ ਗਿਆ ਹੈ। ਜ਼ਿਲ੍ਹਾ ਪੰਚਾਇਤ ਅਫ਼ਸਰ ਸਰਬਜੀਤ ਸਿੰਘ ਨੇ ਕਿਹਾ ਕਿ ਜਿਹੜੇ ਪਿੰਡਾਂ ਵਿੱਚ ਪੰਚਾਇਤਾਂ ਫੰਡਾਂ ਨੂੰ ਨਹੀਂ ਵਰਤ ਰਹੀਆਂ ਸਨ, ਉਨ੍ਹਾਂ ਵਿੱਚ ਪ੍ਰਬੰਧਕ ਲਾ ਕੇ ਗਰਾਂਟਾਂ ਖਰਚ ਕੀਤੀਆਂ ਜਾ ਰਹੀਆਂ ਹਨ ਤੇ ਇਹ ਗਰਾਂਟਾਂ ਨਿਯਮਾਂ ਅਨੁਸਾਰ ਹੀ ਵਰਤੀਆਂ ਜਾ ਰਹੀਆਂ ਹਨAAP commented Congress leaders

AAP commented Congress leaders

ਡਿਪਟੀ ਕਮਿਸ਼ਨਰ ਰਾਜੀਵ ਪਰਾਸ਼ਰ ਨੇ ਕਿਹਾ ਕਿ ਐੱਮਪੀ ਕੋਟੇ ’ਚੋਂ ਜਨਤਕ ਕੰਮਾਂ ਲਈ ਜਾਰੀ ਕੀਤੇ ਫੰਡ ਜਨਤਕ ਕੰਮਾਂ ਲਈ ਹੀ ਵਰਤੇ ਜਾਣਗੇ ਅਤੇ ਕਿਸੇ ਵੀ ਵਿਅਕਤੀ ਨੂੰ ਇਨ੍ਹਾਂ ਫੰਡਾਂ ਦਾ ਨਿੱਜੀ ਲਾਭ ਨਹੀਂ ਲੈਣ ਦਿੱਤਾ ਜਾਵੇਗਾ। ਸੀਨੀਅਰ ਕਾਂਗਰਸੀ ਆਗੂ ਸੁਰਿੰਦਰ ਕੁਮਾਰ ਗੁਪਤਾ ਅਤੇ ਡਾ. ਜਾਗੀਰ ਸਿੰਘ ਨੇ ਕਿਹਾ ਕਿ ਪੰਚਾਇਤਾਂ, ਪ੍ਰਬੰਧਕ ਅਤੇ ਪ੍ਰਸ਼ਾਸਨ ਨਿਰਪੱਖ ਤਰੀਕੇ ਨਾਲ ਕੰਮ ਕਰ ਰਿਹਾ ਹੈ।AAP commented Congress leadersਉਨ੍ਹਾਂ ਕਿਹਾ ਕਿ ਸੰਸਦ ਮੈਂਬਰ ਦੇ ਫੰਡਾਂ ਨਾਲ ਖਰੀਦੇ ਬੈਂਚਾਂ ਨੂੰ ਸਾਰਾ ਪਿੰਡ ਵਰਤ ਰਿਹਾ ਹੈ ਅਤੇ ਵਿਰੋਧੀ ਧਿਰਾਂ ਵਿੱਚੋਂ ਜਾਣ-ਬੁੱਝ ਕੇ ਸਰਕਾਰ ਨੂੰ ਬਦਨਾਮ ਕਰਨ ਲਈ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ। ਐੱਮਪੀ ਪ੍ਰੋ. ਸਾਧੂ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਮਾਲਵਾ ਜ਼ੋਨ ਦੇ ਪ੍ਰਧਾਨ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਬਿਨਾਂ ਪੱਖਪਾਤ ਹਰ ਪਿੰਡ ਨੂੰ ਫੰਡ ਦਿੱਤੇ ਜਾ ਰਹੇ ਹਨ ਪਰ ਇਸ ਫੰਡ ਨੂੰ ਸਿਆਸੀ ਰੰਜਿਸ਼ ਕਰਕੇ ਨਿਰਪੱਖ ਤਰੀਕੇ ਨਾਲ ਨਹੀਂ ਵਰਤਿਆ ਜਾ ਰਿਹਾ।AAP commented Congress leaders

The post ‘ਆਪ’ ਵੱਲੋਂ ਪਾਸ ਕੀਤੀਆਂ ਗਰਾਂਟਾਂ ‘ਤੇ ਮੌਜਾਂ ਮਾਣ ਰਹੇ ਹਨ ਕਾਂਗਰਸੀ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

‘ਆਪ’ ਵੱਲੋਂ ਪਾਸ ਕੀਤੀਆਂ ਗਰਾਂਟਾਂ ‘ਤੇ ਮੌਜਾਂ ਮਾਣ ਰਹੇ ਹਨ ਕਾਂਗਰਸੀ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×