Get Even More Visitors To Your Blog, Upgrade To A Business Listing >>

ਬਿੱਗ ਬੌਸ ਜਿੱਤਣ ਤੋਂ ਬਾਅਦ ਸ਼ਿਲਪਾ ਸ਼ਿੰਦੇ ਨੇ ਕੀਤਾ ਵਿਕਾਸ ਗੁਪਤਾ ਨੂੰ ਪਹਿਚਾਨਣ ਤੋਂ ਮਨ੍ਹਾਂ, ਜਾਣੋ ਕਿਉਂ!

After winning Big Boss Shilpa Shinde ਬਿੱਗ ਬੌਸ ਭਲੇ ਹੀ ਖਤਮ ਹੋ ਚੁੱਕਿਆ ਹੈ ਪਰ ਇਸਦਾ ਜਸ਼ਨ ਹੁਣ ਵੀ ਜਾਰੀ ਹੈ।ਘਰ ਦੇ ਅੰਦਰ ਭਲੇ ਹੀ ਕੰਟੈਸਟੈਂਟ ਨੇ ਇੱਕ ਦੂਜੇ ਦਾ ਜਿਉਣਾ ਹਰਾਮ ਕੀਤਾ ਹੋਵੇ ਪਰ ਬਾਹਰ ਨਿਕਲਦੇ ਹੀ ਇਨ੍ਹਾਂ ਦੇ ਵਿੱਚ ਚੰਗੀ ਬਾਂਡਿੰਗ ਬਣ ਚੁੱਕੀ ਹੈ। ਐਤਵਾਰ ਰਾਤ ਸੀਜ਼ਨ 11 ਵਿੱਚ ਗੁਆਂਢੀ ਦੇ ਤੌਰ ‘ਤੇ ਸ਼ਾਮਿਲ ਹੋਏ ਸਬਿਆਸਾਚੀ ਦੇ ਜਨਮਦਿਨ ਦੇ ਖਾਸ ਮੌਕੇ ‘ਤੇ ਪਾਰਟੀ ਦਾ ਆਯੋਜਨ ਹੋਇਆ। ਸੀਜ਼ਨ ਦੀ ਵਿਨਰ ਸ਼ਿਲਪਾ ਸ਼ਿੰਦੇ ਫਾਈਨਲਿਸਟ ਵਿਕਾਸ ਗੁਪਤਾ , ਪੁਨੀਸ਼ ਸ਼ਰਮਾ ਤੋਂ ਲੈ ਕੇ ਕਈ ਸਿਤਾਰੇ ਪਾਰਟੀ ਦਾ ਹਿੱਸਾ ਬਣੇ।

After winning Big Boss Shilpa Shinde

After winning Big Boss Shilpa Shinde
ਸੀਜ਼ਨ ਦੀ ਸ਼ੁਰੂਆਤ ਤੋਂ ਹੀ ਸ਼ਿਲਪਾ ਸ਼ਿੰਦੇ ਅਤੇ ਵਿਕਾਸ ਗੁਪਤਾ ਦੇ ਵਿੱਚ ਬਹੁਤ ਨੌਂਕ ਝੌਂਕ ਹੋਈ। ਹਾਲਾਂਕਿ ਬਾਅਦ ਵਿੱਚ ਦੋਵੇਂ ਚੰਗੇ ਦੋਸਤ ਬਣ ਗਏ ਪਰ ਐਤਵਾਰ ਰਾਤ ਕੁੱਝ ਅਜਿਹਾ ਹੋਇਆ ਕਿ ਸ਼ਿਲਪਾ ਸ਼ਿੰਦੇ ਨੇ ਵਿਕਾਸ ਗੁਪਤਾ ਨੂੰ ਪਹਿਚਾਨਣ ਤੋਂ ਮਨ੍ਹਾਂ ਕਰ ਦਿੱਤਾ।

After winning Big Boss Shilpa Shinde

ਸ਼ਿਲਪਾ ਸ਼ਿੰਦੇ ਦੇ ਫੈਨ ਕਲੱਬ ਵਿੱਚ ਅਦਾਕਾਰਾ ਦੀ ਪਾਰਟੀ ਵਿੱਚ ਐਂਟਰੀ ਲੈਂਦੇ ਹੋਏ ਇੱਕ ਵੀਡੀਓ ਸ਼ੇਅਰ ਕੀਤਾ ਹੈ। ਜਿਸ ਵਿੱਚ ਜਦੋਂ ਮੀਡੀਆ ਉਨ੍ਹਾਂ ਤੋਂ ਵਿਕਾਸ ਗੁਪਤਾ ਦੇ ਨਾਲ ਜੁੜੇ ਸਵਾਲ ਪੁੱਛਦੇ ਹਨ ਤਾਂ ਸ਼ਿਲਪਾ ਕਹਿੰਦੀ ਹੈ ਕਿ ਕੌਣ ਵਿਕਾਸ ਗੁਪਤਾ? ਵਿਕਾਸ ਗੁਪਤਾ ਕਿੱਥੇ ਹੈ? ਵਿਕਾਸ ਗੁਪਤਾ ਨੂੰ ਮੈਂ ਨਹੀਂ ਜਾਣਦੀ? ਸ਼ਿਲਪਾ ਇਹ ਸਭ ਮਜਾਕੀਆ ਲਹਿਜੇ ਵਿੱਚ ਕਹਿੰਦੀ ਹੈ , ਉਨ੍ਹਾਂ ਦੇ ਠੀਕ ਪਿੱਛੇ ਵਿਕਾਸ ਗੁਪਤਾ ਖੜੇ ਰਹਿੰਦੇ ਹਨ ਜੋ ਉਨ੍ਹਾਂ ਦੀ ਗੱਲ ਸੁਣ ਕੇ ਹਾਸਾ ਨਹੀਂ ਰੋਕ ਪਾਉਂਦੇ ਹਨ।

After winning Big Boss Shilpa Shinde

ਦੱਸ ਦੇਈਏ ਕਿ ਆਕਾਸ਼ ਦਦਲਾਨੀ, ਮਹਿਜਬੀ ਸਿੱਧੀਕੀ ਵੀ ਸਬਿਅਸਾਚੀ ਦੀ ਪਾਰਟੀ ਵਿੱਚ ਮੌਜੂਦ ਰਹੇ। ਪਾਰਟੀ ਦੀ ਇਨਸਾਈਡ ਤਸਵੀਰਾਂ ਵਿੱਚ ਪੁਨੀਸ਼ ਸ਼ਰਮਾ ਅਤੇ ਬੰਦਗੀ ਕਾਲਰਾ, ਸ਼ਿਲਪਾ ਸ਼ਿੰਦੇ ਦੇ ਨਾਲ ਪੋਜ਼ ਦਿੰਦੇ ਹੋਏ ਦਿਖਾਈ ਦਿੱਤੇ।

After winning Big Boss Shilpa Shinde

ਦੱਸ ਦੇਈਏ ਕਿ ‘ਬਿੱਗ ਬੌਸ 11’ ਦੀ ਵਿਨਰ ਸ਼ਿਲਪਾ ਸ਼ਿੰਦੇ ਸ਼ੋਅ ਖਤਮ ਹੋਣ ਤੋਂ ਬਾਅਦ ਵੀ ਚਰਚਾ ਵਿੱਚ ਬਣੀ ਹੋਈ ਹੈ। ਇਸ ਵਾਰ ਉਹ ਆਪਣੇ ਭਰਾ ਆਸ਼ੁਤੋਸ਼ ਦੇ ਕਾਰਨ ਖਬਰਾਂ ਵਿੱਚ ਹਨ। ਦਰਅਸਲ, ਉਨ੍ਹਾਂ ਦੇ ਭਰਾ ਨੇ ਸੋਸ਼ਲ ਮੀਡੀਆ ‘ਤੇ ਆਪਣਾ ਗੁੱਸਾ ਜਾਹਿਰ ਕਰਦੇ ਹੋਏ ਉਨ੍ਹਾਂ ਸਾਰੇ ਲੋਕਾਂ ਨੂੰ ਫਟਕਾਰਿਆ ਹੈ ਜਿਨ੍ਹਾਂ ਨੇ ਸ਼ਿਲਪਾ ਦੇ ਪਾਰਟੀ ਦੇ ਵੀਡੀਓਜ਼ ਨੂੰ ਯੂ-ਟਿਊਬ ‘ਤੇ ਅਸ਼ਲੀਲ ਕੈਪਸ਼ਨ ਦੇ ਨਾਲ ਪੋਸਟ ਕੀਤਾ ਹੈ।

After winning Big Boss Shilpa Shinde

ਉਨ੍ਹਾਂ ਨੇ ਟਵਿੱਟਰ ‘ਤੇ ਲਿਖਿਆ ਕਿ ਇਨ੍ਹਾਂ ਸਾਰੀਆਂ ਹਰਕਤਾਂ ਦੇ ਕਾਰਨ ਸ਼ਿਲਪਾ ਸੋਸ਼ਲ ਮੀਡੀਆ ਤੋਂ ਦੂਰੀ ਰੱਖਦੀ ਹੈ। ਉਨ੍ਹਾਂ ਨੇ ਇੱਕ ਤਸਵੀਰ ਦਾ ਸਕ੍ਰੀਨਸ਼ਾਟ ਟਵਿੱਟਰ ‘ਤੇ ਸ਼ੇਅਰ ਕਰਦੇ ਹੋਏ ਲਿਖਿਆ ਕਿ ਵੀਡੀਓ ਦੇ ਅਜਿਹੇ ਕੈਪਸ਼ਨ ਦੇਖ ਕੇ ਸੱਚ ਵਿੱਚ ਬਹੁਤ ਦੁੱਖੀ ਹਾਂ। ਵੀਡੀਓ ਨੂੰ ਹਿੱਟ ਕਰਵਾਉਣ ਦੇ ਲਈ ਇਸ ਤਰ੍ਹਾਂ ਦੇ ਭੱਦੇ ਅਤੇ ਅਸ਼ਲੀਲ ਕੈਪਸ਼ਨ ਲਿਖੇ ਗਏ ਹਨ ।ਪਲੀਜ਼ ਅਜਿਹੀਆਂ ਸਸਤੀਆਂ ਹਰਕਤਾਂ ਕਰਨ ਤੋਂ ਬਚੋ’।

After winning Big Boss Shilpa Shinde

ਦੱਸ ਦੇਈਏ ਕਿ ਇਹ ਟੀਵੀ ਪੋ੍ਰਡਿਊਸਰ ਰਸ਼ਿਮ ਸ਼ਰਮਾ ਦੀ ਪਾਰਟੀ ਦੇ ਵੀਡੀਓ ਹਨ। ਜਿੱਥੇ ਸ਼ਿਲਪਾ ਸ਼ਿੰਦੇ ਡਾਂਸ ਫਲੋਰ ‘ਤੇ ਜਮ ਕੇ ਥਿਰਕੀ ਸੀ। ਯੂ-ਟਿਊਬ ਤੇ ਕੁੱਝ ਲੋਕਾਂ ਨੇ ਆਪਣੇ ਵੀਡੀਓ ‘ਤੇ ਹਿੱਟ ਕਰਵਾਉਣ ਦੇ ਲਈ ਸ਼ਿਲਪਾ ਸ਼ਿੰਦੇ ਦੇ ਵੀਡੀਓ ਨੂੰ ਅਸ਼ਲੀਲ ਕੈਪਸ਼ਨ ਦਿੱਤਾ ਹੈ।

After winning Big Boss Shilpa Shinde

The post ਬਿੱਗ ਬੌਸ ਜਿੱਤਣ ਤੋਂ ਬਾਅਦ ਸ਼ਿਲਪਾ ਸ਼ਿੰਦੇ ਨੇ ਕੀਤਾ ਵਿਕਾਸ ਗੁਪਤਾ ਨੂੰ ਪਹਿਚਾਨਣ ਤੋਂ ਮਨ੍ਹਾਂ, ਜਾਣੋ ਕਿਉਂ! appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਬਿੱਗ ਬੌਸ ਜਿੱਤਣ ਤੋਂ ਬਾਅਦ ਸ਼ਿਲਪਾ ਸ਼ਿੰਦੇ ਨੇ ਕੀਤਾ ਵਿਕਾਸ ਗੁਪਤਾ ਨੂੰ ਪਹਿਚਾਨਣ ਤੋਂ ਮਨ੍ਹਾਂ, ਜਾਣੋ ਕਿਉਂ!

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×