Get Even More Visitors To Your Blog, Upgrade To A Business Listing >>

ਸਰਕਾਰ ਨੇ ਕਣਕ ਦੀ ਢੋਅ-ਢੁਆਈ ਲਈ ਡੀਪੂ ਹੋਲਡਰ ਬਣਾਏ ਮਿੰਨੀ ਕੰਟਰੈਕਟਰ

punjab govt appoint depot holders mini contractors ਪੰਜਾਬ ਦੇ ਡੀਪੂ ਹੋਲਡਰਾਂ ਨੂੰ ਹੋਰ ਵਸਤਾਂ ਦੇ ਨਾਲ-ਨਾਲ ਰਾਸ਼ਨ ਦੀ ਵੰਡ ਕਰਨ ਦੇ ਇਵਜ਼ ‘ਚ ਮਿਲਣ ਵਾਲਾ ਕਮਿਸ਼ਨ, ਨਾ ਮਿਲਣ ਕਾਰਨ ਡੀਪੂ ਹੋਲਡਰ ਸਰਕਾਰ ਨੂੰ ਕੋਸ ਰਹੇ ਹਨ। ਇਸ ‘ਚ ਕੋਈ ਸ਼ੱਕ ਨਹੀਂ ਕਿ ਪੰਜਾਬ ਅੰਦਰ ਨੀਲੇ ਕਾਰਡਾਂ ਅਧੀਨ ਸਸਤਾ ਰਾਸ਼ਨ ਵੰਡਣ ਵਾਲੇ ਡੀਪੂ ਹੋਲਡਰ ਆਪਣੀਆਂ ਹੱਕੀ ਮੰਗਾਂ ਲਈ ਸਰਕਾਰਾਂ ਨੂੰ ਕੋਸਦੇ ਆ ਰਹੇ ਹਨ, ਕਿਉਂਕਿ ਉਨ੍ਹਾਂ ਨੂੰ ਹੋਰ ਵਸਤਾਂ ਦੇ ਨਾਲ-ਨਾਲ ਰਾਸ਼ਨ ਦੀ ਵੰਡ ਕਰਨ ਦੇ ਇਵਜ਼ ‘ਚ ਮਿਲਣ ਵਾਲਾ ਕਮਿਸ਼ਨ ਵੀ ਨਹੀਂ ਦਿੱਤਾ ਜਾ ਰਿਹਾ ਹੈ। ਹਾਲ ਹੀ ‘ਚ ਪੰਜਾਬ ਦੇ ਮੰਤਰੀ ਮੰਡਲ ਦੀ
ਇਸ ਸਬੰਦੀ ਮੀਟਿੰਗ ਵੀ ਹੋਈ ਸੀ।

punjab govt appoint depot holders mini contractors

punjab govt appoint depot holders mini contractors
ਇਸ ਹੋਈ ਮੀਟਿੰਗ ਦੇ ਹਵਾਲੇ ਨਾਲ ਪ੍ਰਮੁੱਖ ਸਕੱਤਰ, ਖੁਰਾਕ, ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਵਿਭਾਗ, ਪੰਜਾਬ ਨੇ ਸਬੰਧਿਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਕੌਮੀ ਅੰਨ ਸੁਰੱਖਿਆ ਬਿੱਲ/ਸਮਾਰਟ ਰਾਸ਼ਨ ਕਾਰਡ ਸਕੀਮ ਅਧੀਨ ਸਸਤਾ ਰਾਸ਼ਨ ਵੰਡਣ ਵਾਲੇ ਸੂਬਾ ਭਰ ਦੇ 26 ਹਜ਼ਾਰ ਡੀਪੂ ਹੋਲਡਰਾਂ ਨੂੰ ਕਣਕ ਦੀ ਢੋਆ-ਢੁਆਈ ਲਈ ਬਤੌਰ ਮਿੰਨੀ ਕੰਟਰੈਕਟਰ ਨਿਯੁਕਤ ਕਰਦੇ ਹੋਏ ਸਾਰੇ ਪੰਜਾਬ ‘ਚ ਇਕੋ ਮਿਆਰ ‘ਤੇ ਨਿਸ਼ਚਿਤ ਕੀਤਾ ਗਿਆ ਮਿਹਨਤਾਨਾ ਅਦਾ ਕੀਤਾ ਜਾਣਾ ਹੈ ਜੋ ਕਿ ਪ੍ਰਤੀ ਕੁਇੰਟਲ 40 ਰੁਪਏ ਹੋਵੇਗਾ

punjab govt appoint depot holders mini contractors

ਇਸ ਫ਼ੈਸਲੇ ਨਾਲ ਜਿੱਥੇ ਡੀਪੂ ਹੋਲਡਰ ਆਰਥਿਕ ਪੱਖੋਂ ਮਜ਼ਬੂਤ ਹੋਣਗੇ, ਕਾਰਜ ਪ੍ਰਣਾਲੀ ‘ਚ ਸੁਧਾਰ ਆਏਗਾ ਅਤੇ ਸਰਕਾਰ ਦੀ ਰੈਗੂਲਰ ਲੇਬਰ, ਟਰਾਂਸਪੋਰਟ ਠੇਕੇਦਾਰਾਂ ‘ਤੇ ਨਿਰਭਰਤਾ ਘਟੇਗੀ। ਦੂਜੇ ਪਾਸੇ ਪਹਿਲਾਂ ਇਹ ਡਿਊਟੀ ਨਿਭਾਉਣ ਵਾਲੇ 1600 ਇੰਸਪੈਕਟਰ (ਨਿਰੀਖਕ) ਸਰਕਾਰ ਨੇ ਪੂਰੀ ਤਰ੍ਹਾਂ ਇਸ ਕੰਮ ਤੋਂ ਫ਼ਾਰਗ ਕਰ ਦਿੱਤੇ ਹਨ, ਜੋ ਕਿ ਸਿਰਫ਼ ਕਣਕ ਦੀ ਵੰਡ ਸਬੰਧੀ ਨਿਗਰਾਨੀ ਤੇ ਖ਼ਪਤਕਾਰਾਂ ਨੂੰ ਪੇਸ਼ ਆ ਰਹੀ ਸਮੱਸਿਆ ਦਾ ਹੱਲ ਕਰਨਗੇ।

punjab govt appoint depot holders mini contractors

ਇਸ ਦੇ ਚਲਦਿਆਂ ਸਰਕਾਰ ਦਾ ਇਹ ਫ਼ੈਸਲਾ ਡੀਪੂ ਹੋਲਡਰਾਂ ਦੇ ਗਲੋਂ ਹੇਠਾਂ ਉੱਤਰਦਾ ਵਿਖ਼ਾਈ ਨਹੀਂ ਦਿੰਦਾ, ਕਿਉਂਕਿ ਇਸ ਕੰਮ ‘ਚ ਕਰੀਬ 1.50 ਲੱਖ ਪਰਿਵਾਰਾਂ ਦਾ ਪੇਟ ਪਾਲਣ ਵਾਲੇ ਡੀਪੂ ਹੋਲਡਰਾਂ ਦਾ ਪਹਿਲਾਂ ਹੀ 2015 ਦੇ ਕੁਝ ਮਹੀਨਿਆਂ ਦਾ ਅਤੇ ਹੁਣ 2018 ਤੱਕ ਦਾ ਬਣਦਾ ਮਿਹਨਤਾਨਾ ਸਰਕਾਰ ਨੇ ਨਹੀਂ ਦਿੱਤਾ। ਜਦੋਂ ਕਿ ਸਿਰਫ਼ ਲਾਰਿਆਂ ‘ਚ ਹੀ ਡੰਗ ਟਪਾਇਆ ਜਾ ਰਿਹਾ ਹੈ।

punjab govt appoint depot holders mini contractors

ਇਸ ਸਬੰਧੀ ਸੰਪਰਕ ਕਰਨ ‘ਤੇ ਗੁਰਜਿੰਦਰ ਸਿੰਘ ਸਿੱਧੂ ਪ੍ਰਧਾਨ ਡੀਪੂ ਹੋਲਡਰ ਐਸੋਸੀਏਸ਼ਨ ਪੰਜਾਬ ਅਤੇ ਕਰਮਜੀਤ ਸਿੰਘ ਅੜੈਚਾ ਜਨਰਲ ਸਕੱਤਰ ਨੇ ਕਿਹਾ ਕਿ ਜੇਕਰ ਸਰਕਾਰ ਉਨ੍ਹਾਂ ਦੀ ਆਰਥਿਕਤਾ ਸੁਧਾਰਨ ਦੀ ਲਈ ਸੰਜੀਦਾ ਹੈ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਦਾ ਬਕਾਇਆ ਕਮਿਸ਼ਨ ਜਾਰੀ ਕੀਤਾ ਜਾਵੇ ਅਤੇ ਮੌਜੂਦਾ ਫ਼ੈਸਲੇ ਅਧੀਨ ਉਨ੍ਹਾਂ ਨੂੰ ਰਾਸ਼ਨ ਵੰਡਣ ਸਮੇਂ ਪ੍ਰਾਪਤ ਹੋਣ ਵਾਲੀ ਰਾਸ਼ੀ ‘ਚੋਂ ਹੀ ਆਪਣਾ ਕਮਿਸ਼ਨ ਕੱਟ ਕੇ ਬਣਦੀ ਰਕਮ ਵਿਭਾਗ ਪਾਸ ਜਮ੍ਹਾਂ ਕਰਵਾਉਣ ਦੇ ਹੁਕਮ ਜਾਰੀ ਕੀਤੇ ਜਾਣ। ਜੇਕਰ ਸਰਕਾਰ ਉਨ੍ਹਾਂ ਨੂੰ ਕਣਕ ਵੰਡਣ ਤੋਂ ਬਾਅਦ ਕਮਿਸ਼ਨ ਦੀ ਰਕਮ ਜਾਰੀ ਕਰਨ ਦੀ ਨੀਤੀ ਅਪਣਾ ਕੇ ਰੱਖਦੀ ਹੈ ਤਾਂ ਇਸ ਤਰ੍ਹਾਂ ਨਾਲ ਉਨ੍ਹਾਂ ਨੂੰ ਪੱਲਿਉਂ ਪੈਸੇ ਖਰਚ ਕੇ ਕਣਕ ਦੀ ਵੰਡ ਕਰਨੀ ਮੁਸ਼ਕਿਲ ਹੀ ਨਹੀਂ ਹੋਵੇਗੀ, ਸਗੋਂ ਹੋਰ ਗਰੀਬੀ ਵੱਲ ਧਕੇਲੇ ਜਾਣਗੇ।

punjab govt appoint depot holders mini contractors

The post ਸਰਕਾਰ ਨੇ ਕਣਕ ਦੀ ਢੋਅ-ਢੁਆਈ ਲਈ ਡੀਪੂ ਹੋਲਡਰ ਬਣਾਏ ਮਿੰਨੀ ਕੰਟਰੈਕਟਰ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਸਰਕਾਰ ਨੇ ਕਣਕ ਦੀ ਢੋਅ-ਢੁਆਈ ਲਈ ਡੀਪੂ ਹੋਲਡਰ ਬਣਾਏ ਮਿੰਨੀ ਕੰਟਰੈਕਟਰ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×