Get Even More Visitors To Your Blog, Upgrade To A Business Listing >>

ਫਰਵਰੀ ਦੇ ਅਖੀਰ ‘ਚ ਹੋਣਗੀਆਂ ਲੁਧਿਆਣਾ ਨਗਰ ਨਿਗਮ ਚੋਣਾਂ: ਸਿੱਧੂ

ludhiana mc polls february end ਲੁਧਿਆਣਾ ਦੀ ਨਗਰ ਨਿਗਮ ਚੋਣਾਂ ਫਰਵਰੀ ਮਹੀਨੇ ਦੀ ਅਖੀਰ ‘ਚ ਹੋਣਗੀਆਂ, ਇਸ ਗੱਲ ਦਾ ਖੁਲਾਸਾ ਅੱਜ ਗੁਰਦਸਪੂਰ ਵਿਖੇ ਪਹਿਲੀ ਵਾਰ ਮਨਾਏ ਗਏ “ਬਰਡ ਫੈਸਟੀਵਲ” ਦੌਰਾਨ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕੀਤਾ ਹੈ। ਨਵਜੋਤ ਸਿੰਘ ਸਿੱਧੂ ਅੱਜ ਗੁਰਦਸਪੂਰ ਦੇ ਕੇਸ਼ੋਪੁਰ ਸ਼ੰਭ (ਬਰਡ ਸੈਂਚਰੀ) ਵਿਖੇ ਪਹਿਲੀ ਵਾਰ ਮਨਾਏ ਗਏ “ਬਰਡ ਫੈਸਟੀਵਲ” ਵਿੱਚ ਸ਼ਿਰਕਤ ਕਰਨ ਪਹੁੰਚੇ ਸਨ। ਇਥੇ ਹੀ ਉਨ੍ਹਾਂ ਨੇ ਖੁਲਾਸਾ ਕੀਤਾ ਕਿ ਫਰਵਰੀ ਦੇ ਅੰਤ ‘ਚ ਲੁਧਿਆਣਾ ਨਗਰ ਨਿਗਮ ਚੋਣਾਂ ਕਰਵਾਈਆਂ ਜਾਣਗੀਆਂ।

ludhiana mc polls february end

ludhiana mc polls february end
ਕੈਪਟਨ ਅਮਰਿੰਦਰ ਨੇ ਵੀ ਅੱਜ ਖੁਲਾਸਾ ਕੀਤਾ ਹੈ ਕਿ ਉਹ ਪੰਜਾਬ ਮੰਤਰੀ ਮੰਡਲ ‘ਚ ਵਾਧਾ 26 ਫਰਵਰੀ ਤੋਂ ਬਾਅਦ ਕੀਤਾ ਜਾਵੇਗਾ। ਇਸ ਤੋਂ ਹੁਣ ਇਸ ਗੱਲ ‘ਤੇ ਵੀ ਮੋਹਰ ਲਗ ਰਹੀ ਹੈ ਕਿ ਲੁਧਿਆਣਾ ਨਗਰ ਨਿਗਮ ਫਰਵਰੀ ਦੇ ਅੰਤ ਤਕ ਹੋ ਜਾਣਗੀਆਂ। ਕੈਪਟਨ ਅਮਰਿੰਦਰ ਦੇ ਇਹ ਬਿਆਨ ਉਸ ਵੇਲੇ ਸਾਹਮਣੇ ਆਏ ਜਦੋਂ ਉਹ ਵਿੱਕੀ ਗੌਂਡਰ ਦੇ ਐਨਕਾਊਂਟਰ ਦੇ ਅਸਲੀ ਹੋਣ ਦਾ ਸਬੂਤ ਦੇ ਰਹੇ ਸਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਵਿੱਕੀ ਗੌਂਡਰ ਦੇ ਐਨਕਾਊਂਟਰ ਬਾਰੇ ਪੂਰੀ ਜਾਣਕਾਰੀ ਸੀ। ਐਨਕਾਊਂਟਰ ਦੇ ਨਕਲੀ ਹੋਣ ਦਾ ਕੋਈ ਮਸਲਾ ਨਹੀਂ ਹੈ।

ludhiana mc polls february end

ਜ਼ਿਕਰਯੋਗ ਹੈ ਕਿ ਰਾਜ ਸਰਕਾਰ ਵੱਲੋਂ ਪਟਿਆਲਾ, ਜਲੰਧਰ ਅਤੇ ਅੰਮ੍ਰਿਤਸਰ ਨਗਰ ਨਿਗਮ ਦੀਆਂ ਚੋਣਾਂ 32 ਨਗਰ ਕੌਂਸਲਾਂ ਦੀਆਂ ਚੋਣਾਂ ਦੇ ਨਾਲ ਹੀ ਕਰਾ ਲਈਆਂ ਸਨ, ਲੁਧਿਆਣਾ ਨਗਰ ਨਿਗਮ ਦੀਆਂ ਚੋਣਾਂ ਫਰਵਰੀ ਦੇ ਅਖੀਰ ਨੂੰ ਕਰਾਏ ਜਾਣ ਦੀਆਂ ਖਬਰਾਂ ਆ ਰਹੀਆਂ ਹਨ, 12 ਫਰਵਰੀ ਨੂੰ ਮਹਾਂਸ਼ਿਵਰਾਤਰੀ ਤਿਉਹਾਰ ਹੋਣ ਕਾਰਨ ਚੋਣਾਂ 18 ਫਰਵਰੀ ਤੋਂ ਬਾਅਦ 26 ਤੋਂ ਪਹਿਲਾਂ ਕਰਵਾਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ludhiana mc polls february end

ਸੂਤਰਾਂ ਅਨੁਸਾਰ 18 ਫਰਵਰੀ ਨੂੰ ਲੁਧਿਆਣਾ ‘ਚ ਮਾਂ ਬਗਲਾਮੁਖੀ ਦਾ 192 ਘੰਟੇ ਦਾ ਅਖੰਡ ਯੱਗ ਹੋਣ ਕਾਰਨ ਚੋਣਾਂ 23 ਫਰਵਰੀ ਤੋਂ ਬਾਅਦ ਕਰਵਾਉਣ ਦਾ ਫ਼ੈਸਲਾ ਲਿਆ ਗਿਆ ਹੈ। 8 ਫਰਵਰੀ ਤੋਂ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਸਕਣਗੇ। ਪੰਜਾਬ ਸਰਕਾਰ ਵੱਲੋਂ ਮਹਾਨਗਰ ਲੁਧਿਆਣਾ ਦੀ ਵਾਰਡਬੰਦੀ ਦਾ ਖਾਕਾ ਨਵੇਂ ਸਿਰੇ ਤੋਂ ਤਿਆਰ ਕਰ ਕੇ ਜਾਰੀ ਕੀਤਾ ਗਿਆ ਸੀ। ਵਾਰਡਬੰਦੀ ਦੀ ਪ੍ਰਕਿਰਿਆ ਮੁਕੰਮਲ ਕਰਨ ਤੋਂ ਬਾਅਦ ਫਰਵਰੀ ਦੇ ਅਖੀਰਲੇ ਹਫਤੇ ਵੋਟਿੰਗ ਕਰਵਾਈ ਜਾਣ ਦੀ ਕਿਆਸਰੀਆਂ ਲਾਈਆਂ ਜਾ ਰਹੀਆਂ ਹਨ।

ludhiana mc polls february end

ਜ਼ਿਕਰਯੋਗ ਹੈ ਕਿ ਪਟਿਆਲਾ, ਜਲੰਧਰ ਅਤੇ ਅੰਮ੍ਰਿਤਸਰ ਤੋਂ ਕਾਂਗਰਸ ਦੇ ਮੇਅਰ ਚੁਣੇ ਜਾ ਚੁਕੇ ਹਨ। ਪਟਿਆਲਾ ਅਤੇ ਅੰਮ੍ਰਿਤਸਰ ਦੇ ਮੇਅਰ 23 ਜਨਵਰੀ ਨੂੰ ਅਤੇ ਜਲੰਧਰ ਦੇ ਮੇਅਰ ਦੀ ਚੋਣ 25 ਜਨਵਰੀ ਨੂੰ ਹੋਈ ਸੀ। ਹੁਣ ਸਾਰੀ ਪਾਰਟੀਆਂ ਦਾ ਜ਼ੋਰ ਲੁਧਿਆਣਾ ਨਗਰ ਨਿਗਮ ‘ਤੇ ਹੈ। ਲੁਧਿਆਣਾ ਸ਼ਹਿਰ ਪੰਜਾਬ ਦਾ ਸੱਬ ਤੋਂ ਵੱਡਾ ਉਦਯੋਗਿਕ ਸ਼ਹਿਰ ਹੈ ਅਤੇ ਲੁਧਿਆਣਾ ਨਗਰਮ ਨਿਗਮ ‘ਤੇ ਹਰ ਇਕ ਪਾਰਟੀ ਦੀ ਅੱਖ ਹੈ। ਫਰਵਰੀ ਦੇ ਅੰਤ ‘ਚ ਇਸ ਦਾ ਵੀ ਪਤਾ ਚਲ ਜਾਵੇਗਾ ਕਿ ਲੁਧਿਆਣਾ ‘ਤੇ ਕਿਸ ਦਾ ਕਬਜ਼ਾ ਹੁੰਦਾ ਹੈ।

ludhiana mc polls february end

The post ਫਰਵਰੀ ਦੇ ਅਖੀਰ ‘ਚ ਹੋਣਗੀਆਂ ਲੁਧਿਆਣਾ ਨਗਰ ਨਿਗਮ ਚੋਣਾਂ: ਸਿੱਧੂ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਫਰਵਰੀ ਦੇ ਅਖੀਰ ‘ਚ ਹੋਣਗੀਆਂ ਲੁਧਿਆਣਾ ਨਗਰ ਨਿਗਮ ਚੋਣਾਂ: ਸਿੱਧੂ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×