Get Even More Visitors To Your Blog, Upgrade To A Business Listing >>

ਪਹਿਲੀ ਵਾਰ ਮਨਾਇਆ ਗਿਆ ਬਰਡ ਫੈਸਟੀਵਲ, ਹਰੀਕੇ ਝੀਲ ‘ਚ ਪਰਵਾਸੀ ਪੰਛੀਆਂ ਦੀਆ ਰੌਣਕਾਂ

first bird Festival Gurdaspur Sanctuary ਬਿਆਸ-ਸਤਲੁਜ ਦਰਿਆਵਾਂ ਦਾ ਸੰਗਮ ਵਿਸ਼ਵ ਪ੍ਰਸਿੱਧ ਹਰੀਕੇ ਝੀਲ, ਜੋ ਪ੍ਰਵਾਸੀ ਪੰਛੀਆਂ ਦੇ ਸਵਰਗ ਵਜੋਂ ਜਾਣੀ ਜਾਂਦੀ ਹੈ, ‘ਤੇ ਹਰ ਸਾਲ ਮਹਿਮਾਨ ਪ੍ਰਵਾਸੀ ਪੰਛੀ ਯੂਰਪ ਦੇਸ਼ਾਂ ਤੋਂ ਹਜ਼ਾਰਾਂ ਕਿਲੋਮੀਟਰਾਂ ਦਾ ਸਫ਼ਰ ਤੈਅ ਕਰਕੇ ਸਰਦ ਰੁੱਤ ਵਿਚ ਆਉਂਦੇ ਹਨ। ਇਹ ਪੰਛੀ ਨਵੰਬਰ ਮਹੀਨੇ ਤੋਂ ਇੱਥੇ ਪਹੁੰਚਣਾ ਸ਼ੁਰੂ ਕਰ ਦਿੰਦੇ ਹਨ ਅਤੇ ਮਾਰਚ ਮਹੀਨੇ ‘ਚ ਮੌਸਮ ਬਦਲਦਿਆਂ ਹੀ ਆਪਣੇ ਵਤਨਾਂ ਨੂੰ ਉਡਾਰੀ ਮਾਰ ਜਾਂਦੇ ਹਨ। ਇਨ੍ਹਾਂ ਪ੍ਰਵਾਸੀ ਪੰਛੀਆਂ ਦੀ ਗਿਣਤੀ ਦਾ ਕੰਮ ਹਰ ਸਾਲ ਵਿਭਾਗ ਵਲੋਂ ਕੀਤਾ ਜਾਂਦਾ ਹੈ ਅਤੇ ਇਸ ਵਾਰ ਵੀ ਗਿਣਤੀ ਦਾ ਕੰਮ, ਜੋ ਕਿ ਦੋ ਦਿਨ ਚੱਲਿਆ, ਅੱਜ ਮੁਕੰਮਲ ਕਰ ਲਿਆ ਗਿਆ ਹੈ।

first bird festival gurdaspur sanctuary

first bird festival gurdaspur sanctuary

ਵਿਭਾਗ ਦੀ ਗਿਣਤੀ ਮੁਤਾਬਿਕ ਇਸ ਵਾਰ ਹਰੀਕੇ ਝੀਲ ‘ਤੇ 93 ਕਿਸਮਾਂ ਦੇ 94,711 ਪ੍ਰਵਾਸੀ ਪੰਛੀ ਪਹੁੰਚੇ ਹਨ। ਜੰਗਲੀ ਜੀਵ ਅਤੇ ਵਣ ਵਿਭਾਗ ਹਰੀਕੇ ਦੇ ਡੀ.ਐਫ.ਓ. ਚਰਨਜੀਤ ਸਿੰਘ ਨੇ ਦੱਸਿਆ ਕਿ ਪੰਛੀਆਂ ਦੀ ਗਿਣਤੀ ਦੇ ਕੰਮ ‘ਚ ਜੰਗਲੀ ਜੀਵ ਵਣ ਵਿਭਾਗ ਹਰੀਕੇ ਡਬਲਯੂ. ਡਬਲਯੂ. ਐਫ. ਏਵੀਐਨ ਹੈਬਾਟਾਈਟ ਐਾਡ ਵੈਟਲੈਂਡ ਸੁਸਾਇਟੀ, ਚੰਡੀਗੜ੍ਹ ਬਰਡ ਕਲੱਬ, ਅੰਮ੍ਰਿਤਸਰ ਬਰਡ ਕਲੱਬ ਅਤੇ ਫ਼ਰੀਦਕੋਟ ਬਰਡ ਕਲੱਬ ਦੀ ਲਗਪਗ 40 ਮੈਂਬਰੀ ਟੀਮ ਨੇ ਗਿਣਤੀ ਦਾ ਕੰਮ ਮੁਕੰਮਲ ਕੀਤਾ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਮੁਕਾਬਲੇ ਇਸ ਵਾਰ 1500 ਦੇ ਕਰੀਬ ਪ੍ਰਵਾਸੀ ਪੰਛੀ ਵੱਧ ਆਏ ਹਨ।

first bird festival gurdaspur sanctuary

ਅੱਜ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਗੁਰਦਸਪੂਰ ਦੇ ਕੇਸ਼ੋਪੁਰ ਸ਼ੰਭ (ਬਰਡ ਸੈਂਚਰੀ) ਵਿਖੇ ਪਹਿਲੀ ਵਾਰ ਮਨਾਏ ਗਏ “ਬਰਡ ਫੈਸਟੀਵਲ” ਵਿੱਚ ਸ਼ਿਰਕਤ ਕਰਨ ਪਹੁੰਚੇ। ਇਸ ਮੌਕੇ ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਸੈਰ ਸਪਾਟਾ ਉਦਯੋਗ ਨੂੰ ਹੋਰ ਪ੍ਰਫੁੱਲਿਤ ਕਾਰਨ ਲਈ ਉਨ੍ਹਾਂ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਇਸੇ ਦੇ ਹੀ ਚੱਲਦਿਆਂ ਅੱਜ ਕੇਸ਼ੋਪੁਰ ਸ਼ੰਭ ਵਿਖੇ ਇਹ ਸਮਾਗਮ ਕੀਤਾ ਗਿਆ ਹੈ। ਸਿੱਧੂ ਵੱਲੋਂ ਕਰੀਬ 5 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਵੀ ਕੀਤਾ ਗਿਆ।

first bird festival gurdaspur sanctuary

ਸਿੱਧੂ ਨੇ ਕਿਹਾ ਕਿ ਗੁਰਦਸਪੁਰ ਵਿੱਚ ਪੈਂਦੀ ਇਸ ਬਰਡ ਸੈਂਚਰੀ ਨੂੰ ਪੰਜਾਬ ਦੇ ਇੱਕ ਬਹੁਤ ਵੱਡੇ ਟੂਰਿਸਟ ਡੈਸਟੀਨੇਸ਼ਨ ਵਜੋਂ ਵਿਕਸਤ ਕੀਤਾ ਜਾਵੇਗਾ। ਇੱਥੇ ਟੈਂਟ ਲਾਉਣ ਦਾ ਵੀ ਪ੍ਰਬੰਧ ਕੀਤਾ ਜਾਵੇਗਾ ਤਾਂ ਜੋ ਦੇਸ਼ ਵਿਦੇਸ਼ ਤੋਂ ਆਉਣ ਵਾਲੇ ਸੈਲਾਨੀ ਇੱਥੇ ਆ ਕੇ ਵੱਧ ਤੋਂ ਵੱਧ ਸਮਾਂ ਬਿਤਾ ਸਕਣ ਤੇ ਝੀਲ ਵਿੱਚ ਆਉਣ ਵਾਲੇ ਪ੍ਰਵਾਸੀ ਪੰਛੀਆਂ ਦੀਆਂ ਯਾਦਗਾਰੀ ਤਸਵੀਰਾਂ ਆਪਣੇ ਕੈਮਰਿਆਂ ‘ਚ ਕੈਦ ਕਰ ਸਕਣ। ਜ਼ਿਕਰਯੋਗ ਹੈ ਕਿ ਪਿਛਲੀ ਸਰਕਾਰ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਵੀ ਹਰੀਕੇ ਝੀਲ ਨੂੰ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣਾਉਣ ਲਈ ਉੱਥੇ ਪਾਣੀ ਵਾਲੀ ਬੱਸ ਚਲਾਉਣ ਦਾ ਫੈਸਲਾ ਕੀਤਾ ਸੀ। ਇਸ ਨੂੰ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਮੌਜੂਦਾ ਕੈਬਨਿਟ ਮੰਤਰੀ ਸਿੱਧੂ ਨੇ ਬੰਦ ਕਰ ਦਿੱਤਾ ਸੀ।

first bird festival gurdaspur sanctuary

The post ਪਹਿਲੀ ਵਾਰ ਮਨਾਇਆ ਗਿਆ ਬਰਡ ਫੈਸਟੀਵਲ, ਹਰੀਕੇ ਝੀਲ ‘ਚ ਪਰਵਾਸੀ ਪੰਛੀਆਂ ਦੀਆ ਰੌਣਕਾਂ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਪਹਿਲੀ ਵਾਰ ਮਨਾਇਆ ਗਿਆ ਬਰਡ ਫੈਸਟੀਵਲ, ਹਰੀਕੇ ਝੀਲ ‘ਚ ਪਰਵਾਸੀ ਪੰਛੀਆਂ ਦੀਆ ਰੌਣਕਾਂ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×