Get Even More Visitors To Your Blog, Upgrade To A Business Listing >>

ਸਹੇਲੀ ਛੱਡ ਆਪਣੇ ਯਾਰਾਂ ਨਾਲ ਸ਼ੈਰੀ ਮਾਨ ਇੰਝ ਸਜਾ ਰਹੇ ਹਨ ਮਹਿਫਲਾਂ

Sherry Mann ਪਾਲੀਵੁੱਡ ਅਤੇ ਬਾਲੀਵੁੱਡ ਸਿਤਾਰੇ ਅਕਸਰ ਹੀ ਆਪਣੀਆਂ ਤਸਵੀਰਾਂ ਜਾਂ ਵੀਡੀਓਜ਼ ਸ਼ੇਅਰ ਕਰਕੇ ਸੁਰਖੀਆਂ ‘ਚ ਆ ਜਾਂਦੇ ਹਨ। ਪਰ ਅੱਜ ਅਸੀ ਗੱਲ ਕਰ ਰਹੇ ਹਾਂ ਪਾਲੀਵੁੱਡ ਦੇ ਮਸ਼ਹੂਰ ਗਾਇਕ ਸ਼ੈਰੀ ਮਾਨ ਦੀ। ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮੋਸਟ ਪਾਪੂਲਰ ਸਿੰਗਰਾਂ ‘ਚੋਂ ਇੱਕ ਹਨ, ਸ਼ੈਰੀ ਮਾਨ। ਸ਼ੈਰੀ ਮਾਨ ਲੱਗਦਾ ਹੈ ਅੱਜੱਕਲ੍ਹ ਆਪਣੇ ਯਾਰਾਂ ਦੋਸਤਾਂ ਨੂੰ ਜਿਆਦਾ ਹੀ ਯਾਦ ਕਰ ਰਹੇ ਹਨ।

Sherry Mann

Sherry Mann
ਇਹ ਅਸੀਂ ਨਹੀਂ ਕਹਿ ਰਹੇ ਹਾਂ, ਇਸ ਦਾ ਪਤਾ ਸਾਨੂੰ ਵੀ ਸ਼ੈਰੀ ਮਾਨ ਦੀ ਫੇਸਬੁੱਕ ਪੋਸਟ ਤੋਂ ਪਤਾ ਲੱਗਿਆ ਹੈ। ਅੱਗੇ ਸ਼ੈਰੀ ਮਾਨ ਨੇ ਕਦੀ ਵੀ ਇਨ੍ਹਾਂ ਵੱਡਾ ਪੋਸਟ ਟਾਈਪ ਕਰਕੇ ਫੇਸਬੁੱਕ ਤੇ ਨਹੀਂ ਪਾਇਆ ਪਰ ਲੱਗਦਾ ਹੈ ਜਿਸ ਦਿਨ ਸ਼ੈਰੀ ਮਾਨ ਨੇ ਇਹ ਪੋਸਟ ਪਾਈ ਉਸ ਦਿਨ ਉਹ ਆਪਣੇ ਯਾਰਾਂ ਦੋਸਤਾਂ ਨੂੰ ਬਹੁਤ ਹੀ ਯਾਦ ਕਰ ਰਹੇ ਸਨ। ਕੈਪਸ਼ਨ ‘ਚ ਸ਼ੈਰੀ ਮਾਨ ਨੇ ਲਿਖਿਆ ਹੈ, ”Dukh-sukh de saathi Aadh vichale Chad de nahin hatheli nu #Loveyou mere yaaron ae, Karta goodbye saheli nu thonu Love you a Fans nu bi lub u aa.”

Sherry Mann

ਸ਼ੈਰੀ ਮਾਨ ਇਕ ਵਾਰ ਫਿਰ ਤੋਂ ਪੰਜਾਬੀ ਫਿਲਮ ਇੰਡਸਟਰੀ ‘ਚ ਧੂਮਾਂ ਪਾਉਣ ਨੂੰ ਤਿਆਰ ਹਨ। ਪੰਜਾਬੀ ਗਾਇਕ ਸ਼ੈਰੀ ਮਾਨ ਲਗਭਗ ਪੰਜ ਸਾਲਾਂ ਬਾਅਦ ਬਤੌਰ ਹੀਰੋ ਫ਼ਿਲਮੀ ਪਰਦੇ ‘ਤੇ ਵਾਪਸੀ ਕਰ ਰਹੇ ਹਨ। ‘ਓਏ ਹੋਏ ਪਿਆਰ ਹੋ ਗਿਆ’ ਤੋਂ ਬਾਅਦ ਹੁਣ ਸ਼ੈਰੀ ਮਾਨ ‘ਹੁਣ ਨਹੀਂ ਮੁੜਦੇ ਯਾਰ’ ਫਿਲਮ ਵਿੱਚ ਬਤੌਰ ਹੀਰੋ ਨਜ਼ਰ ਆਉਣਗੇ। ਇਸ ਫ਼ਿਲਮ ‘ਚ ਉਨ੍ਹਾਂ ਦੀ ਹੀਰੋਇਨ ਵਾਮਿਕਾ ਗੱਬੀ ਹੋਵੇਗੀ। ਫ਼ਿਲਮ ਲੇਖਕ ਜੱਸ ਗਰੇਵਾਲ਼ ਦੁਆਰਾ ਲਿਖੀ ਗਈ ਹੈ ਅਤੇ ਇਸ ਫ਼ਿਲਮ ਨੂੰ ਡਾਇਰੈਕਟ ਵੀ ਉਹੀ ਕਰ ਰਹੇ ਹਨ।

Sherry Mann

ਉਹ ਲਾ ਕੇ ਤਿੰਨ ਪੈਗ ਬਲੀਏ, ਪੈਂਦੇ ਭੰਗੜੇ ਗੱਡੀ ਦੀ ਡਿੱਕੀ ਖੋਲਕੇ। ਹਰ ਇਕ ਨੂੰ ਆਪਣੇ ਗੀਤਾਂ ਤੇ ਭੰਗੜੇ ਪਵਾਉਣ ਵਾਲੇ ਸ਼ੈਰੀ ਮਾਨ ਹੁਣ ਲੈ ਕੇ ਆ ਰਹੇ ਨੇ ਆਪਣੀ ਫ਼ਿਲਮ। ਹੁਣ ਦੇਖਣਾ ਇਹ ਹੋਵੇਗਾ ਕਿ ਇਹ ਫ਼ਿਲਮ ਦਰਸ਼ਕਾ ਨੂੰ ਕਿੰਨੀ ਪਸੰਦ ਆਉਂਦੀ ਹੈ। ਤੁਹਾਨੂੰ ਦੱਸ ਦੇਈਏ ਕਿ ਪੰਜਾਬੀ ਗਾਇਕ ਸ਼ੈਰੀ ਮਾਨ ਨੂੰ ਚੰਡੀਗੜ੍ਹ ਐਮ.ਸੀ ਨੇ ਵੱਡਾ ਝਟਕਾ ਦਿੰਦਿਆਂ ਸਵੱਛ ਭਾਰਤ ਮੁਹਿੰਮ ਬਰਾਂਡ ਅੰਬੈਸਡਰ ਤੋਂ ਹਟਾਉਣ ਦਾ ਫੈਸਲਾ ਕੀਤਾ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਚੰਡੀਗੜ੍ਹ ਐਮਸੀ ਵੱਲੋਂ ਇਹ ਫੈਸਲਾ ਅੱਜ ਲਿਆ ਗਿਆ ਹੈ।ਦੱਸ ਦੇਈਏ ਕਿ ਇਸ ਤੋਂ ਬਾਅਦ ਲੋਕਾਂ ਨੂੰ ਅਪੀਲ ਵੀ ਕੀਤੀ ਸੀ ਕਿ ਸਾਨੂੰ ਰਲ ਕੇ ਸ਼ਹਿਰ ਨੂੰ ਸਾਫ ਸੁਥਰਾ ਰੱਖਣ ‘ਚ ਮਦਦ ਕਰਨੀ ਚਾਹੀਦੀ ਹੈ।

Sherry Mann

ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਸੀ ਕਿ ਉਹ ਐਪਲੀਕੇਸ਼ਨ ਨੂੰ ਡਾਊਨਲੋਡ ਕਰ ਸਕਦੇ ਹਨ, ਜਿਸ ‘ਤੇ ਬਾਅਦ ‘ਚ ਇਸ ਸੰਬੰਧੀ ਵੋਟਾਂ ਅਤੇ ਸ਼ਿਕਾਇਤਾਂ ਪਾਉਣ ਦੀ ਸੁਵਿਧਾ ਹੋਵੇਗੀ। ਦੱਸ ਦੇਈਏ ਕਿ ਇਸ ਤੋਂ ਇਲਾਵਾ ਸ਼ੈਰੀ ਮਾਨ ਵੱਲੋਂ ਪ੍ਰੋਗਰਾਮ ਦੌਰਾਨ ‘ਸਵੱਛ ਭਾਰਤ ਮੁਹਿੰਮ’ ਨਾਲ ਸਬੰਧਿਤ ਇਕ ਆਡਿਓ ਮੈਸੇਜ ਰਿਕਾਰਡ ਕੀਤਾ ਗਿਆ ਸੀ, ਜਿਸ ਨੂੰ ਅਲੱਗ ਅਲੱਗ ਜ਼ਰੀਏ ਜਿਵੇਂ ਕਿ ਸੜਕਾਂ ‘ਤੇ ਲੱਗੀਆਂ ਐੱਲ. ਈ. ਡੀ. ਸਕ੍ਰੀਨਾਂ, ਸਿਨੇਮਾ ਘਰਾਂ ਅਤੇ ਸੋਸ਼ਲ ਮੀਡੀਆ ਆਦਿ ਰਾਹੀਂ ਲੋਕਾਂ ਤੱਕ ਪਹੁੰਚਾਇਆ ਜਾਵੇਗਾ।

Sherry Mann

The post ਸਹੇਲੀ ਛੱਡ ਆਪਣੇ ਯਾਰਾਂ ਨਾਲ ਸ਼ੈਰੀ ਮਾਨ ਇੰਝ ਸਜਾ ਰਹੇ ਹਨ ਮਹਿਫਲਾਂ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਸਹੇਲੀ ਛੱਡ ਆਪਣੇ ਯਾਰਾਂ ਨਾਲ ਸ਼ੈਰੀ ਮਾਨ ਇੰਝ ਸਜਾ ਰਹੇ ਹਨ ਮਹਿਫਲਾਂ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×