Get Even More Visitors To Your Blog, Upgrade To A Business Listing >>

ਹੁਸ਼ਿਆਰਪੁਰ ‘ਚ ਅਕਾਲੀ ਲੀਡਰ ਦੀ ਮੋਟਸਾਈਕਲ ਸਮੇਤ ਸੜਨ ਨਾਲ ਹੋਈ ਮੌਤ

Hushiarpur youth Akali Dal Leader found dead burnt ਹੁਸ਼ਿਆਰਪੁਰ ਨੇੜੇ ਪਿੰਡ ਭੇੜੂਆਂ ਵਿੱਚ ਉਸ ਵੇਲੇ ਸਨਸਨੀ ਫੇਲ ਗਈ ਜਦੋਂ ਅਕਾਲੀ ਦਲ ਯੂਥ ਦੇ ਇੱਕ ਲੀਡਰ ਗੁਰਨਾਮ ਸਿੰਘ ਦੀ ਸੜੀ ਹੋਈ ਲਾਸ਼ ਮਿਲੀ। ਪਿੰਡ ਮੰਨਣ ਦੇ ਰਹਿਣ ਵਾਲੇ ਅਕਾਲੀ ਲੀਡਰ ਦੀ ਅੱਗ ਲੱਗਣ ਕਾਰਨ ਸੜੀ ਹੋਈ ਲਾਸ਼ ਮਿਲੀ ਹੈ। ਇਸ ਦੇ ਨਾਲ ਹੀ ਉਸ ਦਾ ਮੋਟਰਸਾਈਕਲ ਸੜਿਆ ਹੋਇਆ ਪਿਆ ਹੈ। ਪਰਿਵਾਰ ਨਾਲ ਸੰਪਰਕ ਕਰਨ ‘ਤੇ ਉਨ੍ਹਾਂ ਕਿਹਾ ਕਿ ਗੁਰਨਾਮ ਦੀ ਕਿਸੇ ਨਾਲ ਕੋਈ ਰੰਜਸ਼ ਨਹੀਂ ਸੀ ਅਤੇ ਰੋਜਾਨਾ ਦੀ ਤਰ੍ਹਾਂ ਗੁਰਨਾਮ ਆਪਣੇ ਖੇਤਾਂ ਵਿੱਚ ਗਿਆ ਸੀ ਪਰ ਵਾਪਸ ਘਰ ਨਹੀਂ ਆਇਆ।

Hushiarpur Youth Akali Dal leader found dead burnt

Hushiarpur youth akali dal leader found dead burnt
ਜਦੋਂ ਗੁਰਨਾਮ ਅਜੇਹੀ ਹਾਲਤ ‘ਚ ਮਿਲਿਆ ਤਾਂ ਹੁਣ ਪੁਲਿਸ ਇਸ ਮਾਮਲੇ ਦੀ ਜਾਂਚ ਕਤਲ ਦੇ ਨਜ਼ਰੀਏ ਤੋਂ ਕਰ ਰਹੀ ਹੈ। ਹੁਸ਼ਿਆਰਪੁਰ ਜ਼ਿਲ੍ਹਾ ਦੇ ਸੀਨੀਅਰ ਮੀਤ ਪ੍ਰਧਾਨ ਗੁਰਨਾਮ ਸਿੰਘ ਬੀਤੀ ਰਾਤ ਆਪਣੇ ਪਿੰਡ ਤੋਂ ਹੁਸ਼ਿਆਰਪੁਰ ਊਨਾ ਮਾਰਗ ‘ਤੇ ਆਪਣੇ ਖੇਤਾਂ ਨੂੰ ਗਿਆ ਸੀ। ਅੱਜ ਪਿੰਡ ਭੇੜੂਆਂ ਕੋਲ ਉਸ ਦੀ ਮ੍ਰਿਤਕ ਦੇਹ ਪਾਈ ਗਈ ਹੈ। ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ। ਜਾਂਚ ਲਈ ਲਾਸ਼ ਅਤੇ ਮੋਟਰਸਾਈਕਲ ਦੇ ਨਮੂਨੇ ਵੀ ਲੈ ਲਏ ਹਨ ਅਤੇ ਪੋਸਟਮਾਰਟਮ ਲਈ ਭੇਜ ਦਿੱਤੇ ਹਨ। ਪੁਲਿਸ ਕਪਤਾਨ (ਤਫਤੀਸ਼) ਨੇ ਮਾਮਲੇ ਦੀ ਜਾਂਚ ਸ਼ੁਰੂ ਕਰਵਾ ਦਿੱਤੀ ਹੈ।

Hushiarpur youth akali dal leader found dead burnt

ਪੁਲਿਸ ਅਨੁਸਾਰ ਪੋਸਟ ਮਾਰਟਮ ਦੀ ਜਾਣਕਾਰੀ ਆਉਣ ਮਗਰੋਂ ਹੀ ਪਤਾ ਲੱਗ ਸਕਦਾ ਹੈ ਕਿ ਇਹ ਕਤਲ ਹੈ ਜਾਂ ਕੋਈ ਹੋਰ ਅਣਸੁਖਾਵੀਂ ਘਟਨਾ ਵਾਪਰੀ ਹੈ। ਗੁਰਨਾਮ ਸਿੰਘ ਦੀ ਲਾਸ਼ ਬਾਰੇ ਉਦੋਂ ਪਤਾ ਲਗਿਆ ਜਦ ਪਿੰਡ ਦੇ ਲੋਕ ਜੰਗਲ ਵੱਲ ਲੱਕੜਾਂ ਇਕੱਠੀਆਂ ਕਰਨ ਜਾ ਰਹੇ ਸੀ। ਪਿੰਡ ਵਾਸੀਆਂ ਨੇ ਓਥੇ ਇਕ ਸੜਿਆ ਹੋਇਆ ਮੋਟਰਸਾਈਕਲ ਅਤੇ ਸੜੀ ਹੋਈ ਇਕ ਲਾਸ਼ ਦੇਖੀ ਤਾਂ ਤੁਰੰਤ ਪੁਲਿਸ ਵਾਲਿਆਂ ਨੂੰ ਸੂਚਿਤ ਕੀਤਾ ਗਿਆ।

Hushiarpur youth akali dal leader found dead burnt

ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਪਹਿਲਾਂ ਓਥੇ ਘੇਰਾ ਬੰਦੀ ਕੀਤੀ ਅਤੇ ਮਗਰੋਂ ਫੋਰੈਂਸਿਕ ਟੀਮ ਦੀ ਮਦਦ ਨਾਲ ਲਾਸ਼ ਅਤੇ ਮੋਟਰਸਾਈਕਲ ਦੇ ਨਮੂਨੇ ਇਕੱਠੇ ਕੀਤੇ ਅਤੇ ਫੋਰੈਂਸਿਕ ਲੈਬ ‘ਚ ਜਾਂਚ ਪੜਤਾਲ ਲਈ ਭੇਜ ਦਿੱਤੇ ਅਤੇ ਮਗਰੋਂ ਤਫਤੀਸ਼ ਕਰਨ ‘ਤੇ ਪਤਾ ਲਗਿਆ ਕਿ ਇਹ ਸੜੀ ਹੋਈ ਲਾਸ਼ ਗੁਰਨਾਮ ਸਿੰਘ ਦੀ ਹੈ ਜੋ ਕਿ ਹੁਸ਼ਿਆਰਪੁਰ ਜ਼ਿਲ੍ਹਾ ਦੇ ਅਕਾਲੀ ਦਲ ਯੂਥ ਦੇ ਸੀਨੀਅਰ ਮੀਤ ਪ੍ਰਧਾਨ ਹਨ। ਪਰਿਵਾਰ ਅਨੁਸਾਰ ਗੁਰਨਾਮ ਰਾਤ ਖੇਤਾਂ ਵਲ ਗਿਆ ਸੀ ਪਰ ਦਿਨ ਤਕ ਵਾਪਸ ਨਾ ਆਇਆ ਅਤੇ ਉਨ੍ਹਾਂ ਨੂੰ ਪਿੰਡ ਵਾਲਿਆਂ ਤੋਂ ਅਤੇ ਪੁਲਿਸ ਤੋਂ ਹੀ ਇਸ ਘਟਨਾ ਦੀ ਜਾਣਕਾਰੀ ਮਿਲੀ ਹੈ।

Hushiarpur youth akali dal leader found dead burnt

The post ਹੁਸ਼ਿਆਰਪੁਰ ‘ਚ ਅਕਾਲੀ ਲੀਡਰ ਦੀ ਮੋਟਸਾਈਕਲ ਸਮੇਤ ਸੜਨ ਨਾਲ ਹੋਈ ਮੌਤ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਹੁਸ਼ਿਆਰਪੁਰ ‘ਚ ਅਕਾਲੀ ਲੀਡਰ ਦੀ ਮੋਟਸਾਈਕਲ ਸਮੇਤ ਸੜਨ ਨਾਲ ਹੋਈ ਮੌਤ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×