Get Even More Visitors To Your Blog, Upgrade To A Business Listing >>

ਵਿੱਕੀ ਗੌਂਡਰ ਐਨਕਾਊਂਟਰ ਮਾਮਲੇ ‘ਚ ਪਰਿਵਾਰ ਨੇ ਮੰਗੀ CBI ਜਾਂਚ, ਕੀਤੇ ਕਈ ਅਹਿਮ ਖੁਲਾਸੇ…

vicky gounder family demand cbi inquiry ਪੰਜਾਬ ਦੇ ਨਾਮੀ ਅਤੇ ਖ਼ਤਰਨਾਕ ਗੈਂਗਸਟਰ ਵਿੱਕੀ ਗੌਂਡਰ ਅਤੇ ਪ੍ਰੇਮ ਲਾਹੌਰੀਆ ਦਾ ਅੱਜ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਵਿੱਕੀ ਗੌਂਡਰ, ਪ੍ਰੇਮ ਲਾਹੌਰੀਆ ਅਤੇ ਤੀਜੇ ਗੈਂਗਸਟਰ ਬੁੱਢਾ ਦਾ ਅੱਜ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਸਸਕਾਰ ਸਮੇਂ ਪਰਿਵਾਰਕ ਮੈਂਬਰਾਂ ਨੇ ਗੌਂਡਰ ਅਤੇ ਸਾਥੀਆਂ ਦਾ ਐਨਕਾਊਂਟਰ ਝੂਠਾ ਦੱਸਦਿਆਂ ਇਸ ਦੀ ਸੀ.ਬੀ.ਆਈ. ਜਾਂਚ ਦੀ ਮੰਗ ਕੀਤੀ ਹੈ। ਪਰਿਵਾਰ ਨੇ ਕਿਹਾ ਕਿ ਜੇਕਰ ਸਰਕਾਰ ਇਸ ਦੀ ਨਿਰਪੱਖ ਜਾਂਚ ਨਹੀਂ ਕਰਦੀ ਤਾਂ ਉਹ ਅਦਾਲਤ ਵੀ ਜਾਣਗੇ ਪਰ ਹੁਣ ਇਹ ਮਾਮਲਾ ਕਿਸੇ ਹਾਲਤ ਠੰਡਾ ਨਹੀਂ ਹੋਣ ਦਿੱਤਾ ਜਾਵੇਗਾ।

vicky gounder family demand cbi inquiry

vicky gounder family demand cbi inquiry

ਹਰਜਿੰਦਰ ਸਿੰਘ ਉਰਫ ਵਿੱਕੀ ਗੌਂਡਰ ਦੇ ਰਿਸ਼ਤੇ ਵਿੱਚ ਲੱਗਦੇ ਮਾਮਾ ਗੁਰਭੇਜ ਸਿੰਘ ਨੇ ਅੱਜ ਸਸਕਾਰ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵਿੱਕੀ ਅਤੇ ਉਨ੍ਹਾਂ ਦਾ ਐਨਕਾਊਂਟਰ ਕਰਨ ਵਾਲੀ ਪੁਲਿਸ ਟੀਮ ਵਿੱਚ ਮੌਜੂਦ ਇਕ ਇੰਸਪੈਕਟਰ ਵਿਕਰਮ ਬਰਾੜ ਅਤੇ ਉਹ ਦੋਨੋ ਇਕੱਠੇ ਪੜ੍ਹਦੇ ਅਤੇ ਖੇਡਦੇ ਰਹੇ ਸਨ। ਉਹ ਪਿਛਲੇ ਲੰਮੇ ਸਮੇਂ ਤੋਂ ਇੱਕ-ਦੂਜੇ ਨਾਲ ਸੰਪਰਕ ਵਿੱਚ ਸਨ। ਉਨ੍ਹਾਂ ਇਹ ਵੀ ਦੱਸਿਆ ਕਿ ਵਿੱਕੀ ਅਤੇ ਉਸ ਦੇ ਸਾਥੀਆਂ ਦੀ ਇੰਸਪੈਕਟਰ ਵਿਕਰਮ ਬਰਾੜ ਨਾਲ ਆਤਮ ਸਮਰਪਣ ਬਾਰੇ ਗੱਲਬਾਤ ਵੀ ਚੱਲ ਰਹੀ ਸੀ। ਵਿੱਕੀ ਦੇ ਮਾਮੇ ਮੁਤਾਬਕ ਗੌਂਡਰ ਦੇ ਨਾਲ ਹੀ ਮਾਰੇ ਗਏ ਪ੍ਰੇਮਾ ਲਾਹੌਰੀਆ ਨੇ ਵੀ ਸ਼ੁੱਕਰਵਾਰ ਨੂੰ ਆਪਣੀ ਪਤਨੀ ਨੂੰ ਫ਼ੋਨ ‘ਤੇ ਇਸ ਬਾਰੇ ਜਾਣਕਾਰੀ ਦਿੱਤੀ ਸੀ।

vicky gounder family demand cbi inquiry

ਗੌਂਡਰ ਦੇ ਪਰਿਵਾਰ ਨੇ ਪੁਲਿਸ ‘ਤੇ ਸਵਾਲ ਚੁੱਕੇ ਹਨ ਕਿ ਜਿਸ ਹਾਲਤ ਵਿੱਚ ਗੌਂਡਰ ਦੀ ਲਾਸ਼ ਮਿਲੀ ਹੈ ਉਹ ਕੱਪੜੇ ਠੰਢ ਰੋਕਣ ਲਈ ਕਾਫੀ ਨਹੀਂ ਸਨ ਅਤੇ ਪੁਲਿਸ ਮੁਤਾਬਕ ਜੇਕਰ ਵਿੱਕੀ ਏਨਾ ਹੀ ਵੱਡਾ ਗੈਂਗਸਟਰ ਸੀ ਤਾਂ ਇਸਦੇ ਬਾਵਜੂਦ ਵੀ ਵਿੱਕੀ ਕੋਲੋਂ ਇੱਕ ਘਟੀਆ ਦਰਜੇ ਦਾ ਦੇਸੀ ਪਿਸਤੌਲ ਹੀ ਬਰਾਮਦ ਕੀਤਾ ਗਿਆ। ਉਨ੍ਹਾਂ ਨੇ ਇਲਜ਼ਾਮ ਲਾਇਆ ਕਿ ਪੁਲਿਸ ਵਾਲਿਆਂ ਨੇ ਉਨ੍ਹਾਂ ਨੂੰ ਸਰੰਡਰ ਕਰਨ ਲਈ ਬੁਲਾ ਕੇ ਧੋਖੇ ਨਾਲ ਉਨ੍ਹਾਂ ਤਿੰਨਾ ਦਾ ਐਨਕਾਊਂਟਰ ਕੀਤਾ ਹੈ।

vicky gounder family demand cbi inquiry

ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਹੈ ਕਿ ਵਿੱਕੀ ਅਤੇ ਉਸ ਦੇ ਸਾਥੀਆਂ ਦੇ ਪੁਲਿਸ ਮੁਕਾਬਲੇ ਦੀ ਸੀ.ਬੀ.ਆਈ. ਜਾਂਚ ਕਰਵਾਈ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਸਰਕਾਰ ਇਸ ਦੀ ਜਾਂਚ ਨਹੀਂ ਕਰਵਾਉਂਦੀ ਤਾਂ ਗੌਂਡਰ ਦਾ ਪਰਿਵਾਰ ਹਾਈ ਕੋਰਟ ਦਾ ਦਰਵਾਜ਼ਾ ਖੜਕਾਏਗਾ ਪਰ ਉਹ ਇਸ ਸਾਰੇ ਮਾਮਲੇ ਨੂੰ ਠੰਡੇ ਬਸਤੇ ਵਿਚ ਨਹੀਂ ਪੈਣ ਦਿੱਤੀ ਜਾਵੇਗੀ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਇਨ੍ਹਾਂ ਗੱਲਾਂ ਦਾ ਜਵਾਬ ਦੇਵੇ।

vicky gounder family demand cbi inquiry

The post ਵਿੱਕੀ ਗੌਂਡਰ ਐਨਕਾਊਂਟਰ ਮਾਮਲੇ ‘ਚ ਪਰਿਵਾਰ ਨੇ ਮੰਗੀ CBI ਜਾਂਚ, ਕੀਤੇ ਕਈ ਅਹਿਮ ਖੁਲਾਸੇ… appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਵਿੱਕੀ ਗੌਂਡਰ ਐਨਕਾਊਂਟਰ ਮਾਮਲੇ ‘ਚ ਪਰਿਵਾਰ ਨੇ ਮੰਗੀ CBI ਜਾਂਚ, ਕੀਤੇ ਕਈ ਅਹਿਮ ਖੁਲਾਸੇ…

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×