Get Even More Visitors To Your Blog, Upgrade To A Business Listing >>

ATM’s ‘ਚ ਕੈਸ਼ ਨਾ ਹੋਣ ਕਾਰਨ ਨੋਟਬੰਦੀ ਵਰਗੇ ਹਾਲਾਤ

No Cash Atm Amargarh: ਨੋਟਬੰਦੀ ਨੂੰ ਬੀਤੀਆਂ ਭਾਵੇ ਸਾਲ ਤੋਂ ਉਪਰ ਹੋ ਗਿਆ ਪਰ ਇਨੀ ਦਿਨੀ ਅਮਰਗੜ੍ਹ ਵਿਖੇ ਏ.ਟੀ.ਐਮਾਂ ‘ਚ ਕੈਸ਼ ਨਾ ਹੋਣ ਕਾਰਨ ਨੋਟਬੰਦੀ ਵਰਗੇ ਹਾਲਾਤ ਬਣਦੇ ਦਿਖਾਈ ਦੇ ਰਹੇ ਹਨ ਕੈਂਸ ਦੀ ਕਿੱਲਤ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਪ੍ਰਸ਼ਾਸ਼ਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ।

ATMNo Cash Atm Amargarh

ਅਮਰਗੜ੍ਹ ਵਿੱਖੇ ਸਰਕਾਰੀ ਤੇ ਪ੍ਰਾਈਵੇਟ 7 ਦੇ ਕਰੀਬ ਬੈਂਕਾਂ ਹਨ ਤੇ ਜ਼ਿਆਦਾਤਰ ਬੈਂਕਾਂ ਦੇ ਏ.ਟੀ.ਐਮ ਵੀ ਬਾਜ਼ਾਰ ਵਿਚ ਲੱਗੇ ਹੋਏ ਹਨ ਪਰ ਪਿਛਲੇ ਚਾਰ ਦਿਨਾਂ ਤੋਂ ਬੈਂਕਾਂ ਦੇ ਜ਼ਿਆਦਾਤਰ ਏ.ਟੀ.ਐਮ ਬੰਦ ਪਏ ਹਨ ਜੋ ਖੁਲ੍ਹੇ ਵੀ ਹਨ ਉਹਨਾਂ ਵਿੱਚ ਕੈਸ਼ ਨਹੀਂ ਜਿਸ ਕਰਕੇ ਇਨੀ ਦਿਨੀ ਅਮਰਗੜ੍ਹ ਵਿਚ ਨੋਟਬੰਦੀ ਵਰਗੇ ਹਾਲਾਤ ਬਣ ਚੁਕੇ ਹਨ ਜਿਸ ਕਾਰਨ ਆਮ ਲੋਕਾਂ ਨੂੰ ਕੈਸ਼ ਦੀ ਭਾਰੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ATM

ਸਥਾਨਕ ਲੋਕਾਂ ਨੇ ਦੱਸਿਆ ਕਿ ਪਿਛਲੇ ਚਾਰ ਦਿਨਾਂ ਤੋਂ ਅਸੀਂ ਏ.ਟੀ.ਐਮ ਦੇ ਚੱਕਰ ਕੱਟ ਰਹੇ ਹਾਂ ਪਰ ਪ੍ਰਾਈਵੇਟ ਬੈਂਕਾਂ ਦੇ ਏ.ਟੀ.ਐਮ ਜਿੱਥੇ ਬੰਦ ਪਏ ਹਨ ਉੱਥੇ ਹੀ ਸਰਕਾਰੀ ਬੈਕਾਂ ਦੇ ਏ.ਟੀ.ਐਮਾਂ ਵਿੱਚ ਕੈਸ਼ ਨਹੀਂ ਹੈ ਜਿਸ ਕਰਕੇ ਉਹਨਾਂ ਨੂੰ ਮਜਬੂਰਨ ਮਾਲੇਰਕੋਟਲਾ ਜਾ ਨਾਭੇ ਜਾਣਾ ਪੈਂਦਾ ਹੈ ਜਿਸ ਨਾਲ ਉਹਨਾਂ ਦਾ ਸਮਾਂ ਤੇ ਪੈਸੇ ਬਰਬਾਦ ਹੁੰਦਾ ਹੈ। ਕੈਸ਼ ਦੀ ਕਿੱਲਤ ਕਰਕੇ ਉਹਨਾਂ ਨੂੰ ਭਾਰੀ ਮੁਸਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਓਹਨਾ ਕਿਹਾ ਕਿ ਹਰ ਸ਼ਨੀਵਾਰ ਤੇ ਐਤਵਾਰ ਨੂੰ ਏ.ਟੀ.ਐਮ ਬੰਦ ਹੁੰਦੇ ਹਨ ਤੇ ਇਹ ਮੁਸ਼ਕਿਲ ਕਾਫੀ ਸਮੇਂ ਤੋਂ ਆਏ ਰਹੀ ਹੈ ਓਹਨਾ ਸਰਕਾਰ ਤੋਂ ਮੰਗ ਕੀਤੀ ਕਿ ਜਲਦ ਇਸ ਮੁਸ਼ਕਲ ਦਾ ਹੱਲ ਕੀਤਾ ਜਾਵੇ।

ATM

ਦੇਸ਼ ਦੇ ਪ੍ਰਧਾਨ ਮੰਤਰੀ ਸ਼ੀ ਨਰਿੰਦਰ ਮੋਦੀ ਵੱਲੋ ਨੋਟਬੰਦੀ ਦੇ ਲਏ ਗਏ ਫੈਸਲੇ ਤੋਂ ਬਾਅਦ ਆਮ ਜਨ੍ਹਤਾ ਨੂੰ ਕੋਈ ਰਾਹਤ ਮਿਲਦੀ ਨਜ਼ਰ ਨਹੀ ਆ ਰਹੀ ਸੀ ਜਿਸ ਕਰਨ ਦੇਸ਼ ਦੇ ਲਗਪਗ ਹਰ ਹਿੱਸੇ ਵਿਚ ਲੋਕ ਪਰੇਸ਼ਾਨ ਹੋ ਰਿਹਾ ਸਨ ਕਿਉਂਕਿ ਲਗਪਗ ਦੇਸ਼ ਦੇ ਸਾਰੇ ਹੀ ਏ.ਟੀ.ਐਮ. ਕੈਸ਼ ਨਾ ਹੋਣ ਕਾਰਣ ਲੋਕ ਨੂੰ ਬਹੁਤ ਹੀ ਜ਼ਿਆਦਾ ਪਰੇਸ਼ਾਨ ਹੋਣਾ ਪੈ ਰਿਹਾ ਸੀ ਅਜਿਹੇ ਹੀ ਹਾਲਤ ਸੰਗਰੂਰ ਦੇ ਵਿਚ ਅਮਰਗੜ੍ਹ ਦੇ ਵਿਚ ਪੈਦਾ ਹੋ ਗਏ ਹਨ ਪਿਛਲੇ ਕਈ ਦਿਨਾਂ ਤੋ ਬੰਦ ਪਏ ਹਨ ਅਤੇ ਲੋਕ ਪ੍ਰੇਸ਼ਾਨ ਹੋ ਰਹੇ ਹਨ ।

ATM

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਏ.ਟੀ.ਐਮ. ਚੋ ਪੈਸੇ ਲੈਣ ਆਏ ਲੋਕਾਂ ਨੇ ਦੱਸਿਆ ਕਿ ਉਹ ਪਿਛਲੇ ਕਈ ਦਿਨਾਂ ਤੋ ਅਪਣੇ ਪੈਸੇ ਲੈਣ ਲਈ ਸਵੇਰੇ ਬੈਂਕ ਵਿੱਚ ਆ ਜਾਂਦੇ ਹਨ ਪਰ ਨਾਂ ਤਾਂ ਉਨ੍ਹਾਂ ਨੂੰ ਬੈਂਕ ਵਿੱਚੋ ਅਤੇ ਨਾ ਹੀ ਏ.ਟੀ.ਐਮ ਵਿੱਚੋ ਕੋਈ ਪੈਸਾ ਮਿਲਦਾ ਹੈ ਉਨ੍ਹਾਂ ਪ੍ਰਧਾਨ ਮੰਤਰੀ ਤੋ ਇਸ ਸੱਮਸਿਆ ਵਾਲੇ ਪਾਸੇ ਜਲਦ ਧਿਆਨ ਦੇਣ ਦੀ ਮੰਗ ਕੀਤੀ।

ATMNo Cash Atm Amargarh

ਨੋਟਬੰਦੀ ਤੋਂ ਬਾਅਦ ਅੱਜ ਵੀ ਜਨਤਾ ਨੂੰ ਕਈ ਜਗਾਹ ‘ਤੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਹਾਲਾਤਾਂ ਵਿਚ ਕਈ ਏ.ਟੀ.ਐਮ ਬੰਦ ਪਏ ਹਨ ਤੇ ਜੇਕਰ ਕੋਈ ਏ.ਟੀ.ਐਮ ਖੁੱਲਾ ਵੀ ਹੈ ਤਾਂ ਉਨ੍ਹਾਂ ਵਿਚ ਕੈਸ਼ ਨਹੀਂ ਹੈ। ਬੰਦ ਏ.ਟੀ.ਐਮ ਦੇ ਖੁੱਲਣ ਦੀ ਆਸ ਵਿਚ ਏ.ਟੀ.ਐਮ ਦੇ ਬਾਹਰ ਲੰਬੀਆਂ ਲਾਈਨਾਂ ਵੀ ਲੱਗੀਆਂ ਹਨ ਪਰ ਏ.ਟੀ.ਐਮ ਅਜੇ ਤੱਕ ਖੁੱਲੇ ਨਹੀਂ।

ATM

The post ATM’s ‘ਚ ਕੈਸ਼ ਨਾ ਹੋਣ ਕਾਰਨ ਨੋਟਬੰਦੀ ਵਰਗੇ ਹਾਲਾਤ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ATM’s ‘ਚ ਕੈਸ਼ ਨਾ ਹੋਣ ਕਾਰਨ ਨੋਟਬੰਦੀ ਵਰਗੇ ਹਾਲਾਤ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×