Get Even More Visitors To Your Blog, Upgrade To A Business Listing >>

ਪੰਜਾਬ ਓਰਗਨਾਈਜ਼ਡ ਕਰਾਈਮ ਕੰਟਰੋਲ ਯੂਨਿਟ(ਓਕੂ) ਦੀ ਹਰ ਪਾਸੇ ਬੱਲੇ-ਬੱਲੇ

Organised Crime Control Unit punjab: ਪੰਜਾਬ ਪੁਲਿਸ ਦੇ ਓਕੂ ਵਿੰਗ (ਓਰਗਨਾਈਜ਼ਡ ਕਰਾਈਮ ਕੰਟਰੋਲ ਯੂਨਿਟ) ਨੇ ਪੰਜਾਬ-ਰਾਜਸਥਾਨ ਹੱਦ ਨਾਲ ਲੱਗਦੀ ਰਾਜਸਥਾਨ ਦੀ ਢਾਣੀ ਇਕਬਾਲ ਸਿੰਘ ਵਿਖੇ ਪੁਲਿਸ ਮੁਕਾਬਲੇ ਦੌਰਾਨ ਨਾਮੀ ਗੈਂਗਸਟਰ ਵਿੱਕੀ ਗੌਂਡਰ, ਪ੍ਰੇਮਾ ਲਾਹੌਰੀਆ ਅਤੇ ਉਨ੍ਹਾਂ ਦੇ ਇਕ ਹੋਰ ਸਾਥੀ ਬੁੱਢਾ ਸਿੰਘ ਨੂੰ ਢੇਰ ਕਰ ਕੇ ਬੱਲੇ-ਬੱਲੇ ਕਰਵਾ ਦਿੱਤੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ (ਓਕੂ) ਦੀ ਟੀਮ ਨੇ ਇੰਸਪੈਕਟਰ ਵਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਇਸ ਢਾਣੀ ਦੇ ਨੇੜੇ ਬੀਤੇ ਕਰੀਬ ਦੋ ਹਫ਼ਤਿਆਂ ਤੋਂ ਗੁਪਤ ਢੰਗ ਨਾਲ ਆਪਣਾ ਮਿਸ਼ਨ ਚਲਾ ਰਹੀ ਸੀ।

punjab policeOrganised Crime Control Unit punjab

ਇਹ ਮਿਸ਼ਨ ਏਨਾ ਕੁ ਗੁਪਤ ਸੀ ਕਿ ਇਸ ਗੱਲ ਦੀ ਅਬੋਹਰ ਅਤੇ ਥਾਣਾ ਖੂਈਆਂ ਸਰਵਰ ਅਤੇ ਰਾਜਸਥਾਨ ਪੁਲਿਸ ਨੂੰ ਭੋਰਾ ਵੀ ਭਿਣਕ ਨਹੀਂ ਸੀ ਲੱਗਣ ਦਿੱਤੀ ਅਤੇ 26 ਜਨਵਰੀ ਦੀ ਸ਼ਾਮ ਕਰੀਬ ਸਾਢੇ ਛੇ ਵਜੇ ਓਕੂ ਟੀਮ ਨੇ ਇਸ ਢਾਣੀ ਦੀ ਘੇਰਾਬੰਦੀ ਕਰ ਇਨ੍ਹਾਂ ਗੈਂਗਸਟਰਾਂ ਨੂੰ ਮਾਰ ਮੁਕਾਇਆ। ਇਸ ਓਕੂ ਟੀਮ ਨੇ ਪੰਜਾਬ ਪੁਲਿਸ ਦੇ ਮੋਸਟ ਵਾਂਟੇਡ ਜਾਣੀ ਕਿ ਅੱਤ ਲੋੜੀਂਦੇ ਗੈਂਗਸਟਰ ਵਿੱਕੀ ਗੌਂਡਰ, ਪ੍ਰੇਮ ਲਾਹੌਰੀਆ ਅਤੇ ਬੁੱਢਾ ਸਿੰਘ ਨੂੰ ਘੇਰ ਕੇ ਖਤਮ ਕਰ ਦਿੱਤਾ ਅਤੇ ਪੂਰੀ ਵਾਹ-ਵਾਹੀ ਖੱਟ ਲਈ।

punjab police

ਇਨ੍ਹਾਂ ਤਿੰਨ ਗੈਂਗਸਟਰਾਂ ਨੂੰ ਖਤਮ ਕਰਨ ਮਗਰੋਂ ਅੱਜ ਪੰਜਾਬ ਦੀ ਪੁਲਿਸ ਨੇ ਵਿੱਕੀ ਗੌਂਡਰ ਦੇ ਦੋ ਹੋਰ ਸਾਥੀ ਕਾਬੂ ਕਰ ਲਏ ਹਨ। ਫੜ੍ਹੇ ਗਏ ਨੌਜਵਾਨਾਂ ਦੇ ਨਾਂ ਅਮਰ ਅਤੇ ਲਵ ਦੱਸੇ ਗਏ ਹਨ। ਪੁਲਿਸ ਨੇ ਇਨ੍ਹਾਂ ਨੂੰ ਤਰਨਤਾਰਨ ਦੇ ਪਿੰਡ ਮੀਆਂਪੁਰ ਤੋਂ ਕਾਬੂ ਕੀਤਾ ਹੈ। ਇਨ੍ਹਾ ‘ਤੇ ਪੰਜਾਬ ਦੀ ਓਰਗਨਾਈਜ਼ਡ ਕਰਾਇਮ ਟੀਮ ਨੇ ਕਾਰਵਾਈ ਕੀਤੀ ਹੈ। ਪੁਲਿਸ ਅਨੁਸਾਰ ਇਹ ਦੋਨੋਂ ਗੌਂਡਰ ਨੂੰ ਨਜਾਇਜ਼ ਲੋੜੀਂਦਾ ਸਮਾਨ ਮੁਹੱਈਆ ਕਰਵਾਉਂਦੇ ਸਨ।

punjab police

ਗੈਂਗਸਟਰ ਵਿੱਕੀ ਗੌਂਡਰ ਅਤੇ ਉਸ ਦੇ ਦੋ ਸਾਥੀਆਂ ਦਾ ਐਨਕਾਊਂਟਰ ਸ਼ੁੱਕਰਵਾਰ ਨੂੰ ਪੰਜਾਬ ਦੀ ਓਰਗਨਾਈਜ਼ ਕ੍ਰਾਈਮ ਕੰਟਰੋਲ ਟੀਮ ਵਲੋਂ ਕੀਤਾ ਗਿਆ ਸੀ। ਗੌਂਡਰ ਦੀ ਮੌਤ ਤੋਂ ਬਾਅਦ ਉਸ ਦੀ ਮੌਤ ਦਾ ਬਦਲਾ ਲੈਣ ਲਈ ਫੇਸਬੁੱਕ ‘ਤੇ ਪੁਲਿਸ ਵਾਲਿਆਂ ਨੂੰ ਧਮਕੀ ਦਿੱਤੀ ਗਈ ਸੀ ਜਿਸ ‘ਤੇ ਪੁਲਿਸ ਸਖਤੀ ਨਾਲ ਕਾਰਵਾਈ ਕਰ ਰਹੀ ਹੈ।

punjab police

ਪੰਜਾਬ ਦੇ ਮੋਸਟ ਵਾਂਟੇਡ ਗੈਂਗਸਟਰ ਵਿੱਕੀ ਗੌਂਡਰ ਦੇ ਐਨਕਾਉਂਟਰ ਤੋਂ ਬਾਅਦ ਜਿੱਥੇ ਮਹੌਲ ‘ਚ ਸ਼ਾਤੀ ਆਉਣ ਦੀ ਓਮੀਦ ਹੈ ਉਥੇ ਹੀ ਸ਼ੇਰਾ ਖੁੱਭਣ ਨੇ ਫੇਸਬੁੱਕ ਪੇਜ਼ ‘ਤੇ ਪੰਜਾਬ ਪੁਲਿਸ ਨੂੰ ਸ਼ਰੇਆਮ ਵੱਡੀ ਧਮਕੀ ਦਿੱਤੀ ਸੀ।

punjab police

ਖੁੱਬਣ ਨੇ ਫੇਸਬੁੱਕ ਪੇਜ਼ ‘ਤੇ ਪੰਜਾਬ ਪੁਲਿਸ ਨੂੰ ਅੰਜਾਮ ਭੁਗਤਣ ਦੀ ਧਮਕੀ ਦਿੱਤੀ ਹੈ। ਉਹਨਾਂ ਵੱਲੋਂ ਕਿਹਾ ਗਿਆ ਸੀ ਕੇ ਇਹ ਸਾਰਾ ਡਰਾਮ ਹੈ ਇਹ ਐਨਕਾਂਉਟਰ ਝੂਠਾ ਹੈ। ਸ਼ੇਰਾ ਖੁੱਬਣ ਗਰੁੱਪ ਨੇ ਪੰਜਾਬ ਪੁਲਿਸ ਨੂੰ ਧਮਕੀ ਦਿੱਤੀ ਕੇ ਇੱਕ ਮਾਰੋਗੇ ਤਾਂ ਤੁਹਾਡੇ 6 ਮਾਰਾਂਗੇ।

punjab policeOrganised Crime Control Unit punjab

ਉਹਨਾਂ ਵਲੋਂ ਕਿਹਾ ਗਿਆ ਹੈ ਕੇ ਪੰਜਾਬ ਪੁਲਿਸ ਹੁਣ ਤਕੜੀ ਹੋ ਕੇ ਰਹੇ ਅਤੇ ਕਿਹਾ ਕੇ ਕਿਸੇ ਦਾ ਪੁੱਤ ਕਿਵੇਂ ਮਾਰੀਦਾ ਅਸੀਂ ਤੁਹਾਨੂੰ ਦੱਸਾਂਗੇ। ਇਥੇ ਹੀ ਬਸ ਨਹੀਂ ਇਸ ਗਰੁੱਪ ਨੇ ਤਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਅੰਜਾਮ ਭੁਗਤਣ ਤਕ ਦੀ ਧਮਕੀ ਦੇ ਦਿੱਤੀ ਹੈ।

punjab police

The post ਪੰਜਾਬ ਓਰਗਨਾਈਜ਼ਡ ਕਰਾਈਮ ਕੰਟਰੋਲ ਯੂਨਿਟ(ਓਕੂ) ਦੀ ਹਰ ਪਾਸੇ ਬੱਲੇ-ਬੱਲੇ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਪੰਜਾਬ ਓਰਗਨਾਈਜ਼ਡ ਕਰਾਈਮ ਕੰਟਰੋਲ ਯੂਨਿਟ(ਓਕੂ) ਦੀ ਹਰ ਪਾਸੇ ਬੱਲੇ-ਬੱਲੇ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×