Get Even More Visitors To Your Blog, Upgrade To A Business Listing >>

ISIS ‘ਚ ਸ਼ਾਮਲ ਹੋਣ ਵਾਲੀ ਬ੍ਰਿਟਿਸ਼ ਪੰਜਾਬੀ ਕੁੜੀ ਨੂੰ ਮਿਲੀ ਲੰਡਨ ‘ਚ ਸਜ਼ਾ

London court sentenced imprisonment british sikh girl ਇੰਗਲੈਂਡ ‘ਚ ਮੁਸਲਿਮ ਬਣੀ ਪੰਜਾਬਣ ਕੁੜੀ ਆਈ.ਐੱਸ ‘ਚ ਸ਼ਾਮਲ ਹੋਣ ਲਈ ਕੀ ਕੁੱਝ ਕਰ ਬੈਠੀ ਇਸ ਦੀ ਸ਼ਾਇਦ ਉਸ ਨੂੰ ਹਾਲੇ ਸਮਝ ਹੀ ਨਹੀਂ ਹੈ। ਸ਼ਨੀਵਾਰ ਨੂੰ ਉਸ ਨੂੰ ਅਦਾਲਤ ਨੇ ਸਾਢੇ ਤਿੰਨ ਸਾਲ ਦੀ ਸਜ਼ਾ ਸੁਣਾਈ ਹੈ। ਸਿੱਖ ਪਰਿਵਾਰ ‘ਚ ਜੰਮੀ ਸੰਦੀਪ ਸਮਰਾ ਨਾਂ ਦੀ ਲੜਕੀ ਨੇ 15 ਸਾਲ ਦੀ ਉਮਰ ‘ਚ ਇਸਲਾਮ ਧਰਮ ਕਬੂਲ ਕਰ ਲਿਆ ਸੀ। ਉਹ ਇਸਲਾਮਿਕ ਸਟੇਟ ‘ਚ ਸ਼ਾਮਲ ਹੋਣ ਲਈ ਸੀਰੀਆ ਜਾਣ ਦੀ ਇਛੁੱਕ ਸੀ ਅਤੇ ਉੱਥੇ ਉਹ ਨਰਸ ਵਜੋਂ ਅੱਤਵਾਦੀਆਂ ਦੀ ਮਦਦ ਕਰਨਾ ਚਾਹੁੰਦੀ ਸੀ।

London court sentenced imprisonment british sikh girl

London court sentenced imprisonment british sikh girl

ਇਸੇ ਸਿਲਸਿਲੇ ‘ਚ ਉਸ ਨੂੰ ਹਿਰਾਸਤ ‘ਚ ਲਿਆ ਗਿਆ ਸੀ ਅਤੇ ਬਰਤਾਨਵੀ ਅਦਾਲਤ ਨੇ 18 ਸਾਲਾ ਸੰਦੀਪ ਨੂੰ ਸ਼ਨੀਵਾਰ ਨੂੰ ਸਾਢੇ ਤਿੰਨ ਸਾਲ ਜੇਲ ਦੀ ਸਜ਼ਾ ਸੁਣਾਈ ਹੈ। ਬੀਤੇ ਦਿਨੀਂ ਉਸ ਨੇ ਬਰਮਿੰਘਮ ਕਰਾਊਨ ਕੋਰਟ ‘ਚ ਆਪਣਾ ਜ਼ੁਰਮ ਕਬੂਲ ਕਰਦਿਆਂ ਕਿਹਾ ਸੀ ਕਿ ਉਹ ਸੀਰੀਆ ਜਾ ਕੇ ਦਹਿਸ਼ਤੀ ਕਾਰਵਾਈਆਂ ਨੂੰ ਅੰਜਾਮ ਦੇਣਾ ਚਾਹੁੰਦੀ ਸੀ। ਬਰਮਿੰਘਮ ਕਰਾਊਨ ਕੋਰਟ ਦੀ ਜੱਜ ਮੈਲਬਰਨ ਇਨਮਾਨ ਨੇ ਕਿਹਾ ਕਿ ਉਹ ਪੂਰੀ ਤਰ੍ਹਾਂ ਨਾਲ ਕੱਟੜਪੰਥ ਤੋਂ ਪ੍ਰਭਾਵਿਤ ਹੈ।

London court sentenced imprisonment british sikh girl

ਉਸ ਦੇ ਅਧਿਆਪਕਾਂ ਅਤੇ ਪਰਿਵਾਰ ਵਾਲਿਆਂ ਨੇ ਉਸ ਦੀਆਂ ਹਰਕਤਾਂ ‘ਤੇ ਨਜ਼ਰ ਰੱਖੀ ਅਤੇ ਤਦ ਇਹ ਗੱਲ ਸਾਹਮਣੇ ਆਈ ਕਿ ਉਹ ਗਲਤ ਰਾਹ ‘ਤੇ ਤੁਰ ਪਈ ਹੈ। ਸਰਕਾਰੀ ਵਕੀਲ ਕਿਊ ਸੀ ਸਾਰਾਹ ਵਾਈਟ ਹਾਊਸ ਨੇ ਅਦਾਲਤ ਨੂੰ ਦੱਸਿਆ ਸੀ ਕਿ ਸਮਰਾ ਦੇ ਇਰਾਦੇ ਵਟਸਐਪ ਅਤੇ ਟੈਲੀਗ੍ਰਾਮ ਰਾਹੀਂ ਭੇਜੇ ਸੰਦੇਸ਼ਾਂ ਤੋਂ ਪ੍ਰਗਟ ਹੁੰਦੇ ਹਨ। ਸੰਦੀਪ ਕਵੈਂਟਰੀ ਦੇ ਲੇਇੰਗ ਹਾਲ ਸਕੂਲ ‘ਚ ਪੜ੍ਹੀ ਹੈ। ਜੁਲਾਈ, 2015 ਵਿਚ ਉਸ ਬਾਰੇ ਪਤਾ ਲੱਗਾ ਕਿ ਉਹ ਇਸਲਾਮਿਕ ਸਟੇਟ ਦੀ ਹਮਾਇਤੀ ਹੈ।

London court sentenced imprisonment british sikh girl

ਅਦਾਲਤ ਵਿਚ ਦੱਸਿਆ ਗਿਆ ਕਿ ਸੰਦੀਪ ਦੇ ਪਿਤਾ ਨੇ ਉਸ ਦੇ ਅਧਿਆਪਕਾਂ ਦੇ ਕਹਿਣ ‘ਤੇ ਉਸ ਦਾ ਪਾਸਪੋਰਟ ਪੁਲਿਸ ਨੂੰ ਸੌਂਪ ਦਿੱਤਾ ਸੀ। ਜੂਨ, 2017 ਵਿਚ ਸੰਦੀਪ ਨੇ ਮੁੜ ਪਾਸਪੋਰਟ ਲਈ ਅਰਜ਼ੀ ਦਿੱਤੀ ਅਤੇ ਇਕ ਮਹੀਨੇ ਬਾਅਦ ਪੁਲਿਸ ਨੇ ਸੰਦੀਪ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਦਾ ਮੋਬਾਈਲ ਜ਼ਬਤ ਕਰ ਲਿਆ। ਇਸ ਤੋਂ ਪਤਾ ਲੱਗਾ ਕਿ ਉਹ ਸੀਰੀਆ ਜਾਣ ਦੀ ਯੋਜਨਾ ਬਣਾ ਰਹੀ ਸੀ। ਚੜ੍ਹਦੀ ਜਵਾਨੀ ‘ਚ ਉਹ ਅਜਿਹੇ ਰਾਹ ‘ਤੇ ਤੁਰ ਪਈ, ਜਿਸ ਨੇ ਉਸ ਦੇ ਮੱਥੇ ‘ਤੇ ਬਦਨਾਮੀ ਦਾ ਧੱਬਾ ਲਗਾ ਦਿੱਤਾ ਹੈ।

London court sentenced imprisonment british sikh girl

The post ISIS ‘ਚ ਸ਼ਾਮਲ ਹੋਣ ਵਾਲੀ ਬ੍ਰਿਟਿਸ਼ ਪੰਜਾਬੀ ਕੁੜੀ ਨੂੰ ਮਿਲੀ ਲੰਡਨ ‘ਚ ਸਜ਼ਾ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ISIS ‘ਚ ਸ਼ਾਮਲ ਹੋਣ ਵਾਲੀ ਬ੍ਰਿਟਿਸ਼ ਪੰਜਾਬੀ ਕੁੜੀ ਨੂੰ ਮਿਲੀ ਲੰਡਨ ‘ਚ ਸਜ਼ਾ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×