Get Even More Visitors To Your Blog, Upgrade To A Business Listing >>

ਤੁਹਾਡੇ ਢਿੱਡੀਂ ਫਿਰ ਪੀੜਾਂ ਪਾਉਣਗੇ ਬਿਨੂੰ ਅਤੇ ਭੱਲਾ

Binu Dhillon Jaswinder Bhalla ਪਾਲੀਵੁੱਡ ਅਦਾਕਾਰ ਬਿੰਨੂ ਢਿੱਲੋਂ ਅਤੇ ਜਸਵਿੰਦਰ ਭੱਲਾ ਦੀ ਜੋੜੀ ਇਕ ਵਾਰ ਫਿਰ ਪੰਜਾਬੀ ਸਿਨੇਮਾ ਦੇ ਵੱਡੇ ਪਰਦੇ ਤੇ ਧਮਾਲਾਂ ਪਾਉਂਦੀ ਹੋਈ ਨਜ਼ਰ ਆ ਸਕਦੀ ਹੈ। ਜੀ ਹਾਂ ਗੱਲ ਇਹ ਹੈ ਕਿ ਹਾਲ ਹੀ ‘ਚ ਬਿੰਨੂ ਢਿੱਲੋਂ ਨੇ ਆਪਣੇ ਫੇਸਬੁੱਕ ਪੇਜ ਤੇ ਇਕ ਤਸਵੀਰ ਸ਼ੇਅਰ ਕੀਤੀ ਹੈ ਜਿਸ ਦੇ ਵਿਚ ਕੁਝ ਸੋਚ ਰਹੇ ਹਨ ਅਤੇ ਨਾਲ ਖੜੇ ਜਸਵਿੰਦਰ ਭੱਲਾ ਸਕਰਿਪਟ ਵਿਚ ਖੁੱਬੇ ਹੋਏ ਹਨ। ਇਸ ਤਸਵੀਰ ਨੂੰ ਵੇਖ ਕੇ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਜਰੂਰ ਇਹ ਕਿਸੇ ਫਿਲਮ ਦੇ ਸੀਨ ਦੀ ਸ਼ੂਟਿੰਗ ਤੋਂ ਪਹਿਲਾਂ ਦੀ ਤਿਆਰੀ ਹੈ।

Binu Dhillon Jaswinder Bhalla

Binu Dhillon Jaswinder Bhalla

ਤੁਹਾਨੂੰ ਦੱਸ ਦੇਈਏ ਕਿ ਬਿੰਨੂ ਢਿੱਲੋਂ ਇਕ ਪੰਜਾਬੀ ਫ਼ਿਲਮ ਅਦਾਕਾਰ ਹਨ, ਜੋ ਜ਼ਿਆਦਾਤਰ ਹਸਾਉਣ ਵਾਲੀਆਂ ਭੂਮਿਕਾਵਾਂ ਵਿਚ ਨਜ਼ਰ ਆਉਂਦੇ ਹਨ ਅਤੇ ਜਿਹਨਾਂ ਤੋਂ ਬਿਨਾਂ ਕਾਮੇਡੀ ਅਧੂਰੀ ਲੱਗਦੀ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਥੀਏਟਰ ਵਿਭਾਗ ਦੇ ਵਿਦਿਆਰਥੀ ਰਹਿ ਚੁੱਕੇ ਬਿੰਨੂੰ ਦੀ ਅਦਾਕਾਰੀ ਲਈ ਬਹੁਤ ਸਾਰੇ ਲੋਕ ਉਹਨਾਂ ਨੂੰ ਪਸੰਦ ਕਰਦੇ ਹਨ। ਉਨ੍ਹਾਂ ਦੀਆਂ ਕੁਝ ਮਸ਼ਹੂਰ ਪੰਜਾਬੀ ਫਿਲਮਾਂ ਕੈਰੀ ਆਨ ਜੱਟਾ, ਤੂੰ ਮੇਰਾ 22 ਮੈਂ ਤੇਰਾ 22, ਰੰਗੀਲੇ, ਜੱਟਸ ਇਨ ਗੋਲਮਾਲ, ਨੌਟੀ ਜੱਟ, ਮਿਸਟਰ ਐਂਡ ਮਿਸਿਜ਼ 420, ਬੈਸਟ ਆਫ ਲੈਕ, ਆ ਗਏ ਮੁੰਡ ਯੂਕੇ ਦੇ, ਗੋਰਿਆਂ ਨੂੰ ਦਫ਼ਾ ਕਰੋ , ਅੰਗ੍ਰੇਜ, ਚੰਨੋ ਕਮਲੀ ਯਾਰ ਦੀ, ਦਿਲਦਾਰੀਆਂ, ਪ੍ਰੇਮ ਪੰਜਾਬ, ਮੁੰਡੇ ਕਮਾਲ ਦੇ, ਅੰਬਰਸਰੀਆ, ਵੈਸਾਖੀ ਲਿਸਟ, ਦੁੱਲਾ ਭੱਟੀ ਅਤੇ ਬੰਬੂਕਾਟ ਆਦਿ ਹਨ। ਦੱਸ ਦੇਈਏ ਕਿ ਬਿੰਨੂ ਢਿੱਲੋਂ ਨੇ ਆਪਣੇ ਖੁਦ ਦਾ ਪ੍ਰੋਡਕਸ਼ਨ ਹਾਊਸ ‘ਨੌਟੀ ਮੈਨ ਪ੍ਰੋਡਕਸ਼ਨਜ਼’ ਸ਼ੁਰੂ ਕੀਤਾ ਹੈ।

Binu Dhillon Jaswinder Bhalla

ਦੱਸ ਦੇਈਏ ਕਿ ਬਿੰਨੂ ਨੇ ਪਹਿਲੀ ਵਾਰ ਟੈਲੀਵਿਜ਼ਨ ਦੇ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ ਬਾਅਦ ਵਿਚ ਉਹ ਫਿਲਮੀ ਜਗਤ ਵਿਚ ਦਾਖਲ ਹੋਏ। 1998 ਵਿਚ ਬਿੰਨੂ ਨੇ ਲੇਖਕ-ਨਿਰਦੇਸ਼ਕ ਗੁਰਬੀਰ ਸਿੰਘ ਗਰੇਵਾਲ ਦੁਆਰਾ ਅਭਿਨੈ ਟੀ.ਵੀ ਸੀਰੀਅਲ ਪਰਛਾਵੇਂ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਉਹਨਾਂ ਨੇ ਇਕ ਦਰਜਨ ਪੰਜਾਬੀ ਸਾਬਣਾਂ ਦੀ ਐਡ ਵਿੱਚ ਮੁੱਖ ਭੂਮਿਕਾ ਨਿਭਾਈ ਹੈ। ਉਹਨਾਂ ਦੇ ਕੁਝ ਜਾਣੇ ਗਏ ਸੀਰੀਅਲਾਂ ਵਿੱਚ ਸਰਹੱਦ, ਲੋਰੀ, ਗਾਉਂਦੀ ਧਰਤੀ, ਸਿਰਨਾਵੇ, ਮਨ ਜੀਤੇ ਜਗਜੀਤ, ਚੰਨੋ ਚੰਨ ਵਰਗੀ, ਜੁਗਨੂੰ ਹਾਜਿਰ ਹੈ, ਜੁੰਗਨੂ ਮਸਤ ਮਸਤ, ਪਦਮ ਪਰੀਆ, ਕੰਕਾਲ, ਅਾਸਤੇ, ਪਗਡੰਡੀਆ ਅਤੇ ਕਾਮੇਡੀ ਸੀਰੀਅਲ – ਪ੍ਰੋਫੈਸਰ ਮਨੀ ਪਲਾਂਟ ਸਵਰਗਵਾਸੀ ਜਸਪਾਲ ਭੱਟੀ ਨਾਲ ਸ਼ਾਮਲ ਹਨ। ਉਹਨਾਂ ਨੇ ਟੈਲੀ ਫਿਲਮਾਂ ਵਿਚ ਵੀ ਕੰਮ ਕੀਤਾ ਹੈ ਜਿਵੇਂ ਖਾਰਾ ਦੁੱਧ ਅਤੇ ਖਿੱਚ ਘੁੱਗੀ ਖਿੱਚ।

Binu Dhillon Jaswinder Bhalla

ਜਸਵਿੰਦਰ ਭੱਲਾ ਇਕ ਪੰਜਾਬੀ ਹਾਸਰਸ ਕਲਾਕਾਰ ਅਤੇ ਅਦਾਕਾਰ ਹਨ। ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਖੇਤੀਬਾੜੀ ਪਸਾਰ ਸਿੱਖਿਆ, ਵਿਭਾਗ ਦੇ ਮੁਖੀ ਵੀ ਹਨ। ਇਹਨਾਂ ਨੂੰ ਮੁੱਖ ਤੌਰ ਤੇ ਆਪਣੇ ਪ੍ਰੋਗਰਾਮ ਛਣਕਾਟਾ ਅਤੇ ਕਿਰਦਾਰ ਚਾਚਾ ਚਤਰਾ ਕਰਕੇ ਜਾਣਿਆ ਜਾਂਦਾ ਹੈ। ਇਹਨਾਂ ਨੇ ਪਹਿਲੀ ਵਾਰੀ 1988 ਵਿਚ ਚਾਚਾ ਚਤਰਾ ਦੇ ਕਿਰਦਾਰ ਵਜੋਂ ਛਣਕਾਟਾ ਨਾਲ ਆਪਣਾ ਕਲਾਕਾਰ ਜੀਵਨ ਸ਼ੁਰੂ ਕੀਤਾ ਸੀ ਜਿਸ ਵਿੱਚ ਇਹਨਾਂ ਦੇ ਮੁੱਖ ਸਾਥੀ ਕਲਾਕਾਰ ਬਾਲ ਮੁਕੰਦ ਸ਼ਰਮਾ ਅਤੇ ਨੀਲੂ ਸਨ। ਪੰਜਾਬੀ ਫਿਲਮਾਂ ਵਿੱਚ ਇਹਨਾਂ ਨੇ ਆਪਣੀ ਸ਼ੁਰੂਆਤ ਫਿਲਮ “ਦੁੱਲਾ ਭੱਟੀ” ਤੋਂ ਕੀਤੀ। ਇਸ ਤੋਂ ਬਾਅਦ ਇਹਨਾਂ ਨੇ ਕਈ ਪੰਜਾਬੀ ਫ਼ਿਲਮਾਂ ਵਿੱਚ ਵੀ ਕੰਮ ਕੀਤਾ ਜਿੰਨਾਂ ਵਿੱਚ ਚੱਕ ਦੇ ਫੱਟੇ, ਕੈਰੀ ਆਨ ਜੱਟਾ, ਡੈਡੀ ਕੂਲ ਮੁੰਡੇ ਫ਼ੂਲ ਆਦਿ ਫ਼ਿਲਮਾਂ ਬਹੁਤ ਮਕਬੂਲ ਹੋਈਆਂ ਹਨ।

Binu Dhillon Jaswinder Bhalla

The post ਤੁਹਾਡੇ ਢਿੱਡੀਂ ਫਿਰ ਪੀੜਾਂ ਪਾਉਣਗੇ ਬਿਨੂੰ ਅਤੇ ਭੱਲਾ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਤੁਹਾਡੇ ਢਿੱਡੀਂ ਫਿਰ ਪੀੜਾਂ ਪਾਉਣਗੇ ਬਿਨੂੰ ਅਤੇ ਭੱਲਾ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×