Get Even More Visitors To Your Blog, Upgrade To A Business Listing >>

ਪਹਿਲੀ ਫਰਵਰੀ ਨੂੰ ਆਉਣ ਵਾਲੇ ਬਜਟ ‘ਚ ਲੋਕਾਂ ਨੂੰ ਮਿਲਣਗੀਆਂ ਇਹ ਵੱਡੀਆਂ ਰਾਹਤਾਂ…!

india union budget 2018 febraury ਭਾਰਤ ਸਰਕਾਰ ਪਹਿਲੀ ਫਰਵਰੀ ਨੂੰ ਆਮ ਬਜਟ ਪੇਸ਼ ਕਰਨ ਜਾ ਰਹੀ ਹੈ। ਇਸ ਬਜਟ ਉਤੇ ਆਮ ਲੋਕਾਂ ਦੇ ਨਾਲ ਨਾਲ ਦੇਸ਼ ਦੇ ਕਾਰੋਬਾਰੀਆਂ ਨੇ ਵੀ ਅੱਖ ਰੱਖੀ ਹੋਈ ਹੈ। ਭਾਰਤ ਸਰਕਾਰ ਵਲੋਂ ਪਹਿਲੀ ਫਰਵਰੀ ਨੂੰ ਪੇਸ਼ ਹੋਣ ਵਾਲੇ ਆਮ ਬਜਟ ਤੋਂ ਇਸ ਸਾਲ ਜਨਤਾ ਨੇ ਕੁਝ ਜ਼ਿਆਦਾ ਹੀ ਉਮੀਦਾਂ ਲਾ ਰੱਖੀਆਂ ਹਨ। ਮੋਦੀ ਸਰਕਾਰ ਦਾ ਇਹ ਆਖਰੀ ਪੂਰਾ ਬਜਟ ਹੋਵੇਗਾ। ਅਜਿਹੇ ‘ਚ ਸੰਭਾਵਨਾ ਹੈ ਕਿ ਇਸ ਵਾਰ ਸਰਕਾਰ ਬਜਟ ‘ਚ ਮੱਧ ਵਰਗ ਨੂੰ ਖੁਸ਼ ਕਰਨ ਦੇ ਨਾਲ ਆਮ ਜਨਤਾ ਲਈ ਕਈ ਐਲਾਨ ਕਰ ਸਕਦੀ ਹੈ। ਦੇਸ਼ ਦੀ ਜਨਤਾ ਨੂੰ ਇਸ ਵਾਰ ਦੇ ਬਜਟ ‘ਚ ਕਈ ਵੱਡੀਆਂ ਉਮੀਦਾਂ ਹਨ।

india union budget 2018 febraury

india union budget 2018 febraury

ਪੈਟਰੋਲ-ਡੀਜ਼ਲ ‘ਤੇ ਮਿਲ ਸਕਦੀ ਹੈ ਰਾਹਤ
ਦੇਸ਼ ‘ਚ ਲਗਾਤਾਰ ਪੈਟਰੋਲ ਅਤੇ ਡੀਜ਼ਲ ਦੇ ਵੱਧ ਰਹੇ ਰੇਟਾਂ ਨੇ ਆਮ ਜਨਤਾ ;ਚ ਹਾਹਾਕਾਰ ਮਚਾ ਰੱਖੀ ਹੈ। ਦੇਸ਼ ‘ਚ ਡੀਜ਼ਲ ਦੀਆਂ ਕੀਮਤਾਂ ਰਿਕਾਰਡ ਪੱਧਰ ‘ਤੇ ਹਨ ਅਤੇ ਪੈਟਰੋਲ ਦੀਆਂ ਕੀਮਤਾਂ ਵੀ ਉਚਾਈ ‘ਤੇ ਹਨ। ਅਜਿਹੇ ‘ਚ ਅਗਾਮੀ ਬਜਟ ਦੌਰਾਨ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ ‘ਤੇ ਲੱਗਣ ਵਾਲੀ ਐਕਸਾਈਜ਼ ਡਿਊਟੀ ‘ਚ ਕਟੌਤੀ ਦੀ ਉਮੀਦ ਜਤਾਈ ਜਾ ਰਹੀ ਹੈ। ਹੋ ਸਕਦਾ ਹੈ ਕਿ ਮੱਧ ਵਰਗ ਨੂੰ ਖੁਸ਼ ਕਰਨ ਲਈ ਸਰਕਾਰ ਇਸ ਨੂੰ ਲੈ ਕੇ ਐਲਾਨ ਕਰ ਦੇਵੇ।

india union budget 2018 febraury

ਡਿਜੀਟਲ ਲੈਣ-ਦੇਣ ਹੋ ਸਕਦੈ ਹੋਰ ਸਸਤਾ
ਲੰਬੇ ਸਮੇਂ ਤੋਂ ਕੇਂਦਰ ਸਰਕਾਰ ਦੇਸ਼ ‘ਚ ਡਿਜੀਟਲ ਲੈਣ-ਦੇਣ ਨੂੰ ਵਾਧਾ ਦੇ ਰਹੀ ਹੈ ਅਤੇ ਅਗਾਮੀ ਬਜਟ ‘ਚ ਇਸ ਨੂੰ ਲੈ ਕੇ ਕਈ ਯੋਜਨਾਵਾਂ ਦੀ ਸ਼ੁਰੂਆਤ ਹੋ ਸਕਦੀ ਹੈ। ਭੀਮ ਐਪ ਜ਼ਰੀਏ ਲੈਣ-ਦੇਣ ਨੂੰ ਉਤਸ਼ਾਹਤ ਕਰਨ ਲਈ ਆਫਰ ਦਿੱਤੇ ਜਾ ਸਕਦੇ ਹਨ। ਇਸ ਦੇ ਇਲਾਵਾ ਪੈਟਰੋਲ-ਡੀਜ਼ਲ ਅਤੇ ਰੋਜ਼ਾਨਾ ਇਸਤੇਮਾਲ ਦੇ ਦੂਜੇ ਸਾਮਾਨਾਂ ਦੀ ਖਰੀਦ ਲਈ ਡਿਜੀਟਲ ਪੇਮੈਂਟ ਨੂੰ ਵਾਧਾ ਦੇਣ ਲਈ ਵੀ ਐਲਾਨ ਹੋ ਸਕਦੇ ਹਨ।

india union budget 2018 febraury

ਇਨਕਮ ਟੈਕਸ ‘ਤੇ ਛੋਟ
ਹਰ ਬਜਟ ਦੀ ਤਰ੍ਹਾਂ ਇਸ ਵਾਰ ਵੀ ਆਮ ਬਜਟ ‘ਚ ਇਨਕਮ ਟੈਕਸ (ਆਮਦਨ ਕਰ) ਨੂੰ ਲੈ ਕੇ ਹੋਣ ਵਾਲੇ ਐਲਾਨਾਂ ‘ਤੇ ਸਭ ਤੋਂ ਜ਼ਿਆਦਾ ਨਜ਼ਰ ਹੈ। ਕਈ ਲੋਕ ਮੰਨ ਰਹੇ ਹਨ ਕਿ ਇਸ ਵਾਰ ਸਰਕਾਰ 3 ਲੱਖ ਰੁਪਏ ਤਕ ਦੀ ਸਾਲਾਨਾ ਕਮਾਈ ਨੂੰ ਆਮਦਨ ਕਰ ਦੇ ਦਾਇਰੇ ‘ਚੋਂ ਬਾਹਰ ਰੱਖਣ ਦਾ ਐਲਾਨ ਕਰ ਸਕਦੀ ਹੈ। ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਭਾਰਤੀ ਸਟੇਟ ਬੈਂਕ ਨੇ ਵੀ ਆਪਣੀ ਰਿਪੋਰਟ ‘ਚ ਸਰਕਾਰ ਨੂੰ ਆਮਦਨ ਕਰ ਛੋਟ 3 ਲੱਖ ਰੁਪਏ ਤਕ ਵਧਾਉਣ ਦੀ ਮੰਗ ਕੀਤੀ ਹੈ। ਹੁਣ ਤਕ 2.5 ਲੱਖ ਰੁਪਏ ਤੋਂ 5 ਲੱਖ ਰੁਪਏ ਤਕ ਦੀ ਸਾਲਾਨਾ ਕਮਾਈ ‘ਤੇ 5 ਫੀਸਦੀ, 5 ਲੱਖ ਰੁਪਏ ਤੋਂ ਉਪਰ ਅਤੇ 10 ਲੱਖ ਰੁਪਏ ਤਕ ਦੀ ਸਾਲਾਨਾ ਕਮਾਈ ‘ਤੇ 20 ਫੀਸਦੀ ਅਤੇ 10 ਲੱਖ ਰੁਪਏ ਤੋਂ ਉਪਰ ਦੀ ਸਾਲਾਨਾ ਕਮਾਈ ‘ਤੇ 30 ਫੀਸਦੀ ਆਮਦਨ ਕਰ ਦੀ ਵਿਵਸਥਾ ਹੈ।

india union budget 2018 febraury

ਰੁਜ਼ਗਾਰ ਵਧਾਉਣ ‘ਤੇ ਹੋਵੇਗਾ ਜ਼ੋਰ
ਦੇਸ਼ ‘ਚ ਜ਼ਿਆਦਾ ਤੋਂ ਜ਼ਿਆਦਾ ਉੱਦਮੀ ਤਿਆਰ ਕਰਕੇ ਰੁਜ਼ਗਾਰ ਨੂੰ ਵਾਧਾ ਦੇਣ ਲਈ ਸਰਕਾਰ ਨੇ ਮੁਦਰਾ ਯੋਜਨਾ ਸ਼ੁਰੂ ਕਰ ਰੱਖੀ ਹੈ। ਅਜਿਹੀ ਉਮੀਦ ਹੈ ਕਿ ਬਜਟ ‘ਚ ਮੁਦਰਾ ਯੋਜਨਾ ਨੂੰ ਹੋਰ ਸਰਲ ਬਣਾਉਣ ਅਤੇ ਜ਼ਿਆਦਾ ਲੋਨ ਦੇਣ ਨੂੰ ਲੈ ਕੇ ਵੀ ਸਰਕਾਰ ਕੋਈ ਐਲਾਨ ਕਰ ਸਕਦੀ ਹੈ। ਇਸ ਦੇ ਇਲਾਵਾ ਇੰਫ੍ਰਾਸਟ੍ਰਕਚਰ, ਸਰਵਿਸ, ਨਿਰਮਾਣ, ਖੇਤੀਬਾੜੀ, ਰਿਟੇਲ ਅਤੇ ਹੋਰ ਕਈ ਸੈਕਟਰ ਜੋ ਜ਼ਿਆਦਾ ਤੋਂ ਜ਼ਿਆਦਾ ਰੁਜ਼ਗਾਰ ਪੈਦਾ ਕਰ ਸਕਦੇ ਹਨ, ਉਨ੍ਹਾਂ ਨੂੰ ਉਤਸ਼ਾਹਤ ਕਰਨ ਲਈ ਐਲਾਨ ਹੋ ਸਕਦੇ ਹਨ।

india union budget 2018 febraury

The post ਪਹਿਲੀ ਫਰਵਰੀ ਨੂੰ ਆਉਣ ਵਾਲੇ ਬਜਟ ‘ਚ ਲੋਕਾਂ ਨੂੰ ਮਿਲਣਗੀਆਂ ਇਹ ਵੱਡੀਆਂ ਰਾਹਤਾਂ…! appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਪਹਿਲੀ ਫਰਵਰੀ ਨੂੰ ਆਉਣ ਵਾਲੇ ਬਜਟ ‘ਚ ਲੋਕਾਂ ਨੂੰ ਮਿਲਣਗੀਆਂ ਇਹ ਵੱਡੀਆਂ ਰਾਹਤਾਂ…!

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×