Get Even More Visitors To Your Blog, Upgrade To A Business Listing >>

ਮੁੰਬਈ ਦੇ ਇਕ ਹਸਪਤਾਲ ‘ਚ MRI ਮਸ਼ੀਨ ‘ਚ ਫੱਸਣ ਨਾਲ ਨੌਜਵਾਨ ਦੀ ਮੌਤ

Man Dies Mri Machine Mumbai: ਮੁੰਬਈ ਦੇ ਇਕ ਹਸਪਤਾਲ ‘ਚ ਆਪਣੀ ਮਾਂ ਦਾ ਇਲਾਜ ਕਰਵਾਉਣ ਆਏ ਇਕ ਨੌਜਵਾਨ ਦੀ ਓਸੇ ਹਸਪਤਾਲ ‘ਚ ਇਕ ਅਣਸੁਖਾਵੀਂ ਘਟਨਾ ਵਿਚ ਮੌਤ ਹੋ ਗਈ। ਨੌਜਵਾਨ ਦੀ ਮੌਤ ਦਾ ਸਿੱਧਾ ਇਲਜਾਮ ਉਸ ਹਸਪਤਾਲ ਦੀ ਲਾਪਰਵਾਹੀ ਮਨੀ ਜਾ ਰਹੀ ਹੈ। ਮੁੰਬਈ ਦੇ ਨਾਇਰ ਹਸਪਤਾਲ ‘ਚ ਡਾਕਟਰਾਂ ਦੀ ਲਾਪਰਵਾਹੀ ਕਾਰਨ ਇਕ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ।

mumbaiMan dies MRI machine Mumbai

ਆਪਣੀ ਮਾਂ ਦਾ ਇਲਾਜ ਕਰਵਾਉਣ ਆਏ 32 ਸਾਲ ਦੇ ਨੌਜਵਾਨ ਦੀ ਐੱਮ.ਆਰ.ਆਈ. ਮਸ਼ੀਨ ‘ਚ ਫੱਸ ਕੇ ਜਾਨ ਚਲੀ ਗਈ। ਮੁੰਬਈ ਪੁਲਿਸ ਨੇ ਇਸ ਮਾਮਲੇ ‘ਚ ਐੱਫ.ਆਈ.ਆਰ. ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਰਾਜੇਸ਼ ਮਾਰੂ ਦੀ ਮਾਂ ਨਾਇਰ ਹਸਪਤਾਲ ‘ਚ ਭਰਤੀ ਸੀ ਉਨ੍ਹਾਂ ਦਾ ਐੱਮ.ਆਈ.ਆਰ. ਹੋਣਾ ਸੀ। ਰਾਜੇਸ਼ ਨੂੰ ਉਸਦੀ ਮਾਂ ਦੀ ਐੱਮ.ਆਈ.ਆਰ. ਰੂਮ ‘ਚ ਆਕਸੀਜ਼ਨ ਸਲੰਡਰ ਲਜਾਉਣ ਲਈ ਕਿਹਾ ਗਿਆ।

mumbai

ਉਹ ਜਿਵੇਂ ਹੀ ਕਮਰੇ ‘ਚ ਗਿਆ ਮੈਗਨੇਟਿਕ ਪਾਵਰ ਕਾਰਨ ਮਸ਼ੀਨ ਨੇ ਉਸਨੂੰ ਆਪਣੇ ਕੋਲ ਖਿੱਚ ਲਿਆ, ਜਿਸ ਕਾਰਨ ਹੱਥ ‘ਚ ਫੜਿਆ ਹੋਇਆ ਸਲੰਡਰ ਖੁੱਲ੍ਹ ਗਿਆ। ਇਸ ਸਬ ਨਾਲ ਸਲੰਡਰ ਦੀ ਗੈਸ ਮੂੰਹ ਦੇ ਜ਼ਰੀਏ ਰਾਜੇਸ਼ ਦੇ ਪੇਟ ‘ਚ ਚਲੀ ਗਈ ਅਤੇ ਮੌਕੇ ‘ਤੇ ਮੌਜੂਦ ਲੋਕਾਂ ਨੇ ਰਾਜੇਸ਼ ਨੂੰ ਬਾਹਰ ਖਿੱਚਿਆ ਅਤੇ ਉਸਨੂੰ ਟਰਾਮਾ ਸੈਂਟਰ ‘ਚ ਭਰਤੀ ਕੀਤਾ ਗਿਆ ਜਿਥੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਮ੍ਰਿਤਕ ਰਾਜੇਸ਼ ਦੇ ਪਰਿਵਾਰ ਵਾਲਿਆਂ ਨੇ ਇਸ ਮਾਮਲੇ ਨੂੰ ਹਸਪਤਾਲ ਦੀ ਲਾਪਰਵਾਹੀ ਦੱਸਿਆ ਹੈ।

ਰਾਜੇਸ਼ ਦੇ ਜੀਜਾ ਹਰੀਸ਼ ਸੋਲੰਕੀ ਨੇ ਦੱਸਿਆ ਕਿ ਹਸਪਤਾਲ ਦੇ ਇਕ ਵਾਰਡ ਬੁਆਏ ਨੇ ਰਾਜੇਸ਼ ਨੂੰ ਐੱਮ.ਆਈ.ਆਰ. ਰੂਮ ‘ਚ ਆਕਸੀਜ਼ਨ ਸਲੰਡਰ ਲਜਾਉਣ ਲਈ ਕਿਹਾ ਸੀ। ਹਰੀਸ਼ ਨੇ ਕਿਹਾ ਕਿ ਇਸ ਪੂਰੀ ਤਰ੍ਹਾਂ ਗਲਤ ਹੈ। ਐੱਮ.ਆਈ.ਆਰ. ਰੂਮ ‘ਚ ਧਾਤੂ ਦੀਆਂ ਵਸਤੂਆਂ ਲੈ ਜਾਣਾ ਮਨ੍ਹਾ ਹੈ। ਇਹ ਘਟਨਾ ਹਸਪਤਾਲ ਪ੍ਰਸ਼ਾਸਨ ਅਤੇ ਡਾਕਟਰਾਂ ਦੀ ਲਾਪਰਵਾਹੀ ਦੇ ਕਾਰਨ ਹੋਈ ਹੈ। ਘਟਨਾ ਵਾਲੇ ਸਥਾਨ ‘ਤੇ ਕੋਈ ਗਾਰਡ ਵੀ ਮੌਜੂਦ ਨਹੀਂ ਸੀ।

mumbaiMan dies MRI machine Mumbai

ਉਨ੍ਹਾਂ ਨੇ ਦੱਸਿਆ ਕਿ ਜਿਸ ਸਮੇਂ ਰਾਜੇਸ਼ ਐੱਮ.ਆਈ.ਆਰ. ਕਮਰੇ ‘ਚ ਪੁੱਜਾ ਉਸ ਸਮੇਂ ਐੱਮ.ਆਈ.ਆਰ. ਮਸ਼ੀਨ ਚੱਲ ਰਹੀ ਸੀ, ਜਦੋਂਕਿ ਵਾਰਡ ਬੁਆਏ ਨੇ ਕਿਹਾ ਸੀ ਕਿ ਮਸ਼ੀਨ ਬੰਦ ਹੈ। ਜਿਵੇਂ ਹੀ ਰਾਜੇਸ਼ ਐੱਮ.ਆਈ.ਆਰ. ਕਮਰੇ ‘ਚ ਪੁੱਜਾ ਚੁੰਬਕੀ ਸ਼ਕਤੀ ਦੇ ਕਾਰਨ ਮਸ਼ੀਨ ਨੇ ਉਸਨੂੰ ਆਪਣੇ ਵੱਲ ਖਿੱਚ ਲਿਆ ਅਤੇ ਇਹ ਹਾਦਸਾ ਵਾਪਰ ਗਿਆ।

mumbai

The post ਮੁੰਬਈ ਦੇ ਇਕ ਹਸਪਤਾਲ ‘ਚ MRI ਮਸ਼ੀਨ ‘ਚ ਫੱਸਣ ਨਾਲ ਨੌਜਵਾਨ ਦੀ ਮੌਤ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਮੁੰਬਈ ਦੇ ਇਕ ਹਸਪਤਾਲ ‘ਚ MRI ਮਸ਼ੀਨ ‘ਚ ਫੱਸਣ ਨਾਲ ਨੌਜਵਾਨ ਦੀ ਮੌਤ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×