Get Even More Visitors To Your Blog, Upgrade To A Business Listing >>

ਫਿਲਮ ‘ਪਦਮਾਵਤ’ ਦੇਖਣ ਤੋਂ ਬਾਅਦ ਦੀਪਿਕਾ ਦੇ ਮਾਪਿਆਂ ਨੇ ਕਹੀ ਇਹ ਵੱਡੀ ਗੱਲ

Deepika parents watch padmavat: ਦੀਪਿਕਾ ਪਾਦੁਕੋਣ , ਰਣਵੀਰ ਸਿੰਘ ਅਤੇ ਸ਼ਾਹਿਦ ਕਪੂਰ ਦੀ ਫਿਲਮ ‘ਪਦਮਾਵਤ’ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ। ਕਰਣੀ ਸੈਨਾ ਦੁਆਰਾ ਘਮਾਸਾਨ ਵਿਰੋਧ ਕਰਨ ਦੇ ਬਾਵਜੂਦ ਵੀ ਫਿਲਮ 25 ਜਨਵਰੀ ਨੂੰ ਰਿਲੀਜ਼ ਹੋਈ। ਇਸ ਫਿਲਮ ਨੂੰ ਹਾਲ ਹੀ ਵਿੱਚ ਦੀਪਿਕਾ ਦੇ ਮਾਪਿਆਂ ਨੇ ਦੇਖਿਆ।

bollywoodDeepika parents watch padmavat

ਖਬਰਾਂ ਅਨੁਸਾਰ ਦੀਪਿਕਾ ਨੇ ਦੱਸਿਆ ਕਿ ਸਪੈਸ਼ਲ ਸਕ੍ਰੀਨਿੰਗ ਤੋਂ ਬਾਅਦ ਮੈਂ ਸੌਣ ਜਾ ਰਹੀ ਸੀ ਉਦੋਂ ਹੀ ਪਾਪਾ ਮੰਮੀ ਨੇ ਵੀਡੀਓ ਕਾਲ ਤੇ ਗੱਲਬਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਸਾਨੂੰ ਮਾਣ ਹੈ ਤੇਰੇ ਤੇ, ਉਨ੍ਹਾਂ ਦੀ ਖੁਸ਼ੀ ਮੈਂ ਸਾਹਮਣੇ ਚਹਿਰੇ ਤੇ ਦੇਖ ਸਕਦੀ ਸੀ। ਉਨ੍ਹਾਂ ਦੇ ਲਈ ਪਰਦੇ ਤੇ ਮੈਨੂੰ ਇਸ ਤਰ੍ਹਾਂ ਦੇਖਣਾ ਬਹੁਤ ਹੈਰਾਨ ਕਰਨ ਵਾਲਾ ਸੀ। ਉਨ੍ਹਾਂ ਦਾ ਰਿਐਕਸ਼ਨ ਸੀ ਕਿ ਇਹ ਸਾਡੀ ਬੇਟੀ ਹੈ।

bollywood

ਦੀਪਿਕਾ ਨੇ ਦੱਸਿਆ ਕਿ ਕਰਣੀ ਸੈਨਾ ਦੀ ਧਮਕੀਆਂ ਅਤੇ ਵਿਰੋਧ ਤੋਂ ਬਾਅਦ ਵੀ ਮੇਰੇ ਮਾਪਿਆਂ ਨੂੰ ਪੂਰਾ ਭਰੋਸਾ ਸੀ ਕਿ ਮੈਂ ਖੁਦ ਨੂੰ ਸੰਭਾਲ ਸਕਦੀ ਹਾਂ।ਉਨ੍ਹਾਂ ਨੇ ਮੈਨੂੰ ਅਤੇ ਮੇਰੀ ਭੈਣ ਨੂੰ ਸਹੀ ਅਤੇ ਗਲਤ ਦਾ ਫਰਕ ਸਿਖਾਇਆ ਹੈ ਅਤੇ ਸੱਚ ਦੇ ਨਾਲ ਡੱਟ ਕੇ ਖੜਨਾ ਸਿਖਾਇਆ ਹੈ।ਪਦਮਾਵਤੀ ਦੇ ਕਿਰਦਾਰ ‘ਤੇ ਗੱਲਕਰਦੇ ਹੋਏ ਦੀਪਿਕਾ ਨੇ ਕਿਹਾ ਕਿ ਮੈਂ ਖੁਦ ਨੂੰ ਉਸ ਰੋਲ ਦੇ ਲਈ ਬਹੁਤ ਕਰੀਬ ਪਾਇਆ ਪਰ ਉਹ ਕਿਰਦਾਰ ਬਹੁਤ ਗਹਿਰਾਈ ਦੇ ਨਾਲ ਗੜਿਆ ਹੋਇਆ ਸੀ।

bollywood

ਦੱਸ ਦੇਈਏ ਕਿ ਬਾਲੀਵੁੱਡ ਦੇ ਕਈ ਸਿਤਾਰੇ ਫਿਲਮ ਦੇਖਣ ਤੋਂ ਬਾਅਦ ‘ਪਦਮਾਵਤ’ ਦੀ ਜਮ ਕੇ ਤਾਰੀਫਾਂ ਕਰ ਰਹੇ ਹਨ।ਫਿਲਮ ਵਿੱਚ ਦੀਪਿਕਾ, ਰਣਵੀਰ ਅਤੇ ਸ਼ਾਹਿਦ ਦੇ ਕੰਮ ਨੂੰ ਖੂਬ ਸਰਾਹਿਆ ਗਿਆ। ਫਿਲਮ ‘ਪਦਮਾਵਤ’ ਵਿੱਚ ਦੀਪਿਕਾ ਪਾਦੁਕੋਣ ਦੀ ਐਕਟਿੰਗ ਦੀ ਬਹੁਤ ਤਾਰੀਫ ਕੀਤੀ ਜਾ ਰਹੀ ਹੈ। ਕਈ ਫਿਲਮੀ ਹਸਤੀਆਂ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ। ਇਸ ਲਿਸਟ ਵਿੱਚ ਉਨ੍ਹਾਂ ਦੇ ਐਕਸ ਬੁਆਏਫੈ੍ਰਂਡ ਦੇ ਮਾਪਿਆਂ ਦਾ ਨਾਮ ਵੀ ਹੈ।ਦਰਅਸਲ, ਦੀਪਿਕਾ ਨੂੰ ਉਨ੍ਹਾਂ ਦੇ ਐਕਸ ਬੁਆਏਫ੍ਰੈਂਡ ਰਣਬੀਰ ਕਪੂਰ ਦੇ ਮੰਮੀ ਪਾਪਾ ਨੀਤੂ ਕਪੂਰ ਅਤੇ ਰਿਸ਼ੀ ਕਪੂਰ ਨੇ ‘ਪਦਮਾਵਤ’ ਵਿੱਚ ਉਨ੍ਹਾਂ ਦੀ ਸ਼ਾਨਦਾਰ ਐਕਟਿੰਗ ਦੇ ਲਈ ਫੁੱਲ ਭੇਜ ਕੇ ਵਧਾਈ ਦਿੱਤੀ।

bollywood

ਦੀਪਿਕਾ ਨੇ ਫੁੱਲ ਦੀ ਤਸਵੀਰ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਹੈ। ਫੁੱਲ ਦੇ ਨਾਲ ਭੇਜੇ ਗਏ ਕਾਰਡ ਤੇ ਲਿਖਿਆ ਹੈ ‘ਸ਼ਾਨਦਾਰ ਕੰਮ , ਤੁਹਾਡੇ ਤੇ ਸਾਨੂੰ ਮਾਣ ਹੈ’।ਦੀਪਿਕਾ ਨੇ ਇਸ ਤਸਵੀਰ ਨੂੰ ਪੋਸਟ ਕਰਦੇ ਹੋਏ ਲਿਖਿਆ ‘ ਕੱਲ ਤੁਹਾਨੂੰ ਦੋਹਾਂ ਨੂੰ ਦੇਖ ਕੇ ਬਹੁਤ ਖੁਸ਼ੀ ਹੋਈ, ਪਿਆਰ ਅਤੇ ਹੱਲਾ-ਸ਼ੇਰੀ ਲਈ ਧੰਨਵਾਦ।

bollywood

ਦੀਪਿਕਾ ਅਤੇ ਰਣਬੀਰ ਦਾ ਰਿਸ਼ਤਾ ਹੁਣ ਭਲੇ ਹੀ ਖਤਮ ਹੋ ਗਿਆ ਹੈ ਪਰ ਉਨ੍ਹਾਂ ਦੇ ਮਾਪਿਆਂ ਦੇ ਨਾਲ ਦੀਪਿਕਾ ਦੀ ਬਾਂਡਿੰਗ ਹੁਣ ਵੀ ਬਹੁਤ ਮਜ਼ਬੂਤ ਹੈ। ਪਿਛਲੇ ਸਾਲ ਐਚਟੀ ਮੋਸਟ ਸਟਾਈਲਿਸ਼ ਐਵਾਰਡ ਵਿੱਚ ਨੀਤੂ ਨੇ ਦੀਪਿਕਾ ਦੀ ਤਾਰੀਫ ਕਰਦੇ ਹੋਏ ਕਿਹਾ ਸੀ ਕਿ ਹੁਣ ਉਹ ਸ਼ਾਨਦਾਰ ਐਕਟਿੰਗ ਕਰਨ ਲੱਗੀ ਹੈ।

bollywoodDeepika parents watch padmavat

ਤੁਹਾਨੂੰ ਦੱਸ ਦੇਈਏ ਕਿ ਰਣਬੀਰ ਆਪਣੇ ਮਾਪਿਆਂ ਤੋਂ ਪਹਿਲਾਂ ਹੀ ਪਦਮਾਵਤ ਦੇਖ ਚੁੱਕੇ ਹਨ। ਸੋਸ਼ਲ ਮੀਡੀਆ ਤੇ ਨਾ ਹੋਣ ਦੇ ਕਾਰਨ ਇਸ ਫਿਲਮ ‘ਤੇ ਉਨ੍ਹਾਂ ਦਾ ਰਿਐਕਸ਼ਨ ਹੁਣ ਤੱਕ ਪਤਾ ਨਹੀਂ ਚਲਿਆ ਹੈ।ਬੇ੍ਰਕਅੱਪ ਤੋਂ ਬਾਅਦ ਵੀ ਰਣਵੀਰ ਅਤੇ ਦੀਪਿਕਾ ‘ ਯੇ ਜਵਾਨੀ ਹੈ ਦੀਵਾਨੀ’ ਅਤੇ ‘ਤਮਾਸ਼ਾ’ ਵਰਗੀਆਂ ਫਿਲਮਾਂ ਵਿੱਚ ਨਜ਼ਰ ਆ ਚੁੱਕੇ ਹਨ।

bollywood

The post ਫਿਲਮ ‘ਪਦਮਾਵਤ’ ਦੇਖਣ ਤੋਂ ਬਾਅਦ ਦੀਪਿਕਾ ਦੇ ਮਾਪਿਆਂ ਨੇ ਕਹੀ ਇਹ ਵੱਡੀ ਗੱਲ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਫਿਲਮ ‘ਪਦਮਾਵਤ’ ਦੇਖਣ ਤੋਂ ਬਾਅਦ ਦੀਪਿਕਾ ਦੇ ਮਾਪਿਆਂ ਨੇ ਕਹੀ ਇਹ ਵੱਡੀ ਗੱਲ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×