Get Even More Visitors To Your Blog, Upgrade To A Business Listing >>

ਇੰਡੋਨੇਸ਼ੀਆ ਮਾਸਟਰਸ ‘ਚ ਸਾਇਨਾ ਨੇਹਵਾਲ ‘ਤੇ ਭਾਰੀ ਪਈ ਯਿੰਗ

Saina Nehwal Indonesia Masters: ਸਾਇਨਾ ਨੇਹਵਾਲ ਨੂੰ ਉਸਦੀ ਪੁਰਾਣੀ ਵਿਰੋਧੀ ਖਿਡਾਰਨ ਅਤੇ ਸੰਸਾਰ ਦੀ ਨੰਬਰ ਇੱਕ ਖਿਡਾਰੀ ਤਾਇ ਜੂ ਯਿੰਗ ਦੇ ਹੱਥੋ ਲਗਾਤਾਰ ਸੱਤਵੀਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਜਿਸਦੇ ਨਾਲ ਉਨ੍ਹਾਂ ਦਾ ਇੰਡੋਨੇਸ਼ੀਆ ਮਾਸਟਰਸ ਬੈਡਮਿੰਟਨ ਟੂਰਨਾਮੈਂਟ ਜਿੱਤਣ ਦਾ ਸੁਫ਼ਨਾ ਵੀ ਚਕਨਾਚੂਰ ਹੋ ਗਿਆ ਹੈ। ਗਿੱਟੇ ਦੀ ਸੱਟ ਤੋਂ ਠੀਕ ਹੋਣ ਤੋਂ ਬਾਅਦ ਇੱਕ ਸਾਲ ਬਾਅਦ ਕਿਸੇ ਅੰਤਰਰਾਸ਼ਟਰੀ ਟੂਰਨਾਮੈਂਟ ਦੇ ਖਿਤਾਬੀ ਮੁਕਾਬਲੇ ਵਿੱਚ ਖੇਲ ਰਹੀ ਸਾਇਨਾ ਪੂਰੀ ਤਰ੍ਹਾਂ ਨਾਲ ਇੱਕ – ਤਰਫਾ ਫਾਇਨਲ ਮੈਚ ਵਿੱਚ 27 ਮਿੰਟਾ ਦੇ ਵਿੱਚ ਹੀ ਤਾਇ ਜੂ ਯਿੰਗ ਕੋਲੋ 9 – 21 , 13 – 21 ਨਾਲ ਹਾਰ ਗਈ।

sportsSaina Nehwal Indonesia Masters

ਤਾਇ ਜੂ ਯਿੰਗ ਇਸ ਤਰ੍ਹਾਂ ਨਾਲ ਵਿਸਵ ਦੀ ਸਾਬਕਾ ਨੰਬਰ ਇੱਕ ਭਾਰਤੀ ਖਿਡਾਰੀ ਨੂੰ ਪਿਛਲੇ ਦਸ ਮੁਕਾਬਲਿਆਂ ਵਿੱਚੋ ਨੌਂ ਵਾਰ ਹਰਾ ਚੁੱਕੀ ਹੈ। ਸਾਇਨਾ ਨੇ 2011 ਵਿੱਚ ਸ਼ੁਰੂ ਵਿੱਚ ਤਾਇਵਾਨ ਦੀ ਇਸ ਖਿਡਾਰਨ ਉੱਤੇ ਸਫਲਤਾ ਹਾਸਲ ਕੀਤੀ ਸੀ ਪਰ ਇਸਦੇ ਬਾਅਦ ਉਹ ਕੇਵਲ ਇੱਕ ਵਾਰ 2013 ਵਿੱਚ ਸਵਿਸ ਓਪਨ ਵਿੱਚ ਉਨ੍ਹਾਂ ਉੱਤੇ ਜਿੱਤ ਦਰਜ ਕਰ ਪਾਈ ਸੀ। ਉਸ ਤੋਂ ਬਾਅਦ ਜਦੋ ਵੀ ਸਾਇਨਾ ਨੇ ਤਾਇ ਜੂ ਯਿੰਗ ਨਾ ਮੁਕਾਬਲਾ ਕੀਤਾ ਹਰ ਵਾਰ ਉਸ ਨੂੰ ਹਾਰ ਦਾ ਮੂੰਹ ਹੀ ਦੇਖਣਾ ਪਿਆ ਹੈ.

sports

ਵਿਸ਼ਵ ਦੀ 12ਵੇਂ ਨੰਬਰ ਦੀ ਸਾਇਨਾ ਨੇਹਵਾਲ ਦੇ ਕੋਲ ਤਾਇ ਜੂ ਯਿੰਗ ਦੇ ਸਟੀਕ ਖੇਲ ਦਾ ਕੋਈ ਜਵਾਬ ਨਹੀਂ ਸੀ, ਉਹ ਹਰ ਮਾਮਲੇ ਵਿਚ ਤਾਇ ਜੂ ਯਿੰਗ ਕੋਲੋਂ ਪਿਛਾੜਦੀ ਨਜ਼ਰ ਆਈ ਇਹਨਾਂ ਹੀ ਨਹੀਂ ਤਾਇ ਜੂ ਯਿੰਗ ਨੇ ਸਾਇਨਾ ਨੇਹਵਾਲ ਦੀ ਇੱਕ ਨਹੀਂ ਚੱਲਣ ਦਿਤੀ ਅਤੇ ਤਾਇ ਜੂ ਯਿੰਗ ਨਰ ਸਾਇਨਾ ਨੇਹਵਾਲ ਨੂੰ ਸਿਧੇ ਸੈਟਾ ਵਿੱਚ 9 – 21 , 13 – 21 ਨਾਲ ਹਰਾਇਆ। ਜਿਨ੍ਹਾਂ ਨੇ ਆਪਣੀ ਸਫਲਤਾ ਅਤੇ ਸ਼ਾਨਦਾਰ ਰਿਟਰਨ ਨਾਲ ਭਾਰਤੀ ਖਿਡਾਰਨ ਨੂੰ ਪਸਤ ਕੀਤਾ। ਭਾਰਤੀ ਖਿਡਾਰਨ ਨੇ ਮੈਚ ਦੇ ਦੌਰਾਨ ਕਈ ਗਲਤੀਆਂ ਵੀ ਕੀਤੀਆ।

sports

ਜਿਹਨਾਂ ਦਾ ਨੁਕਸਾਨ ਸਾਇਨਾ ਨੇਹਵਾਲ ਨੂੰ ਭੁਕਤਣਾ ਪਿਆ।ਪਿਛਲੇ ਮੁਕਾਬਲੇ ਵਿਚ ਸਾਇਨਾ ਨੇਹਵਾਲ ਨੇ ਆਪਣੀ ਹਮਵਤਨੀ ਭਾਰਤੀ ਖਿਡਾਰਨ ਪੀਵੀ ਸਿੱਧੂ ਨੂੰ ਹਾਰਿਆ ਸੀ। ਬੈਡਮਿੰਟਨ ਫੈਂਸ ਸਾਇਨਾ ਨੇਹਵਾਲ ਅਤੇ ਪੀਵੀ ਸਿੱਧੂ ਦੇ ਮੈਚ ਦਾ ਬੇਤਾਬੀ ਨਾਲ ਇੰਤਜਾਰ ਕਰਦੇ ਹਨ। ਇਸ ਤੋਂ ਪਹਿਲਾਂ ਇਹ ਦੋਵੇ ਖਿਡਾਰੀਆ ਦੇ ਵਿਚਕਾਰ ਅੰਤਰਰਾਸ਼ਟਰੀ ਪੱਧਰ ਉੱਤੇ ਸਿਰਫ਼ ਦੋ ਵਾਰ ਟੱਕਰ ਹੋਈ ਸੀ। ਜਿਸ ਵਿੱਚ ਦੋਨਾਂ ਖਿਲਾੜੀਆਂ ਨੇ 1 – 1 ਵਾਰ ਬਾਜੀ ਮਾਰੀ ਸੀ।

sports

ਇੰਡੋਨੇਸ਼ੀਆ ਮਾਸਟਰਸ ਦੇ ਕੁਆਟਰ ਫ਼ਾਇਨਲ ਵਿੱਚ ਦੋਨਾਂ ਦੇ ਵਿੱਚ ਹੋਈ ਟੱਕਰ ਵਿੱਚ ਵਰਲਡ ਨੰਬਰ 12 ਸਾਇਨਾ ਨੇ ਆਪਣੇ ਅਨੁਭਵ ਨਾਲ ਵਰਲਡ ਨੰਬਰ 3 ਸਿੱਧੂ ਨੂੰ ਪਸਤ ਕਰ ਦਿੱਤਾ। 37 ਮਿੰਟ ਚੱਲੇ ਇਸ ਮੈਚ ਨੂੰ ਸਾਇਨਾ ਨੇ ਸਿੱਧੇ ਸੇਟਾ ਵਿੱਚ 21 – 13 , 21 – 19 ਨਾਲ ਹਰਾ ਦਿੱਤਾ। ਸੇਮੀਫ਼ਾਇਨਲ ਵਿੱਚ ਸਾਇਨਾ ਦੀ ਟੱਕਰ ਹੁਣ ਥਾਈਲੈਂਡ ਦੀ ਰੈਟਚੇਨਾਕ ਇੰਟੇਨਾਨ ਨਾਲ ਹੋਵੇਗੀ।

sportsSaina Nehwal Indonesia Masters

ਓੁਲੰਪਿਕ ਖੇਡਾਂ ਦੀ ਰਜਤ ਪਦਕ ਜੇਤੂ ਪੀਵੀ ਸਿੱਧੂ ਨੇ ਪਿਛਲੇ ਸਾਲ ਇੰਡੀਆ ਓਪਨ ਵਿੱਚ ਸਾਇਨਾ ਨੂੰ 21 – 16 , 22 – 20 ਨਾਲ ਹਰਾ ਦਿੱਤਾ ਸੀ ਜਦੋਂ ਕਿ ਸਾਇਨਾ ਨੇ 2014 ਵਿੱਚ ਸਿੱਧੂ ਨੂੰ ਇੰਡੀਆ ਗ੍ਰਾਂਪ੍ਰੀ ਗੋਲਡ ਮੁਕਾਬਲੇ ਵਿੱਚ 21 – 14 , 21 – 17 ਨਾਲ ਹਰਾ ਦਿੱਤਾ ਸੀ। ਫੈਂਸ ਹਮੇਸ਼ਾ ਕੋਚ ਪੁਲੇਲਾ ਗੋਪੀਚੰਦ ਦੀ ਅਕਾਦਮੀ ਵਿੱਚ ਟ੍ਰੇਨਿੰਗ ਕਰਨ ਵਾਲੀਆ ਇਨ੍ਹਾਂ ਦੋਨਾਂ ਓਲਿੰਪਿਕ ਪਦਕ ਵਿਜੇਤਾਵਾਂ ਦੀ ਟੱਕਰ ਦੀ ਉਡੀਕ ਵਿੱਚ ਰਹਿੰਦੇ ਹਨ।

sports

The post ਇੰਡੋਨੇਸ਼ੀਆ ਮਾਸਟਰਸ ‘ਚ ਸਾਇਨਾ ਨੇਹਵਾਲ ‘ਤੇ ਭਾਰੀ ਪਈ ਯਿੰਗ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਇੰਡੋਨੇਸ਼ੀਆ ਮਾਸਟਰਸ ‘ਚ ਸਾਇਨਾ ਨੇਹਵਾਲ ‘ਤੇ ਭਾਰੀ ਪਈ ਯਿੰਗ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×