Get Even More Visitors To Your Blog, Upgrade To A Business Listing >>

ਵਾਲਮੀਕੀ ਭਾਈਚਾਰੇ ਦੇ ਨਿਸ਼ਾਨ ਸਾਹਿਬ ਨੂੰ ਹਟਾਉਣ ‘ਤੇ ਲੋਕਾਂ ‘ਚ ਰੋਸ

Valmiki community ਜਲੰਧਰ ਦੇ ਅਧਿਨ ਆਉਦੇ ਸੂਫੀ ਪਿੰਡ ਵਿਖੇ ਉਸ ਵੇਲੇ ਮਾਹੌਲ ਤਨਾਅਪੂਰਣ ਹੋ ਗਿਆ ਜਦੋ ਇਕ ਸਕੂਲ ਵਿਚ ਸਥਾਪਤ ਸ਼੍ਰੀ ਭਗਵਾਨਾ ਵਾਲਮੀਕਿ ਭਾਈਚਾਰੇ ਦੇ ਨਿਸ਼ਾਨ ਸਾਹਿਬ ਨੁੰ ਪੁਲਿਸ ਪ੍ਰਸ਼ਾਸ਼ਨ ਵੱਲੋ ਹਟਾ ਦਿੱਤਾ ਗਿਆ। ਜਿਸ ਦੇ ਚੱਲਦੇ ਭਗਵਾਨ ਵਾਲਮੀਕਿ ਭਾਈਚਾਰੇ ਵੱਲੋ ਰੋਸ਼ ਪ੍ਰਗਟ ਕੀਤਾ ਗਿਆ।

Valmiki community

Valmiki community
ਇਸ ਦੋਰਾਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਸੰਗਤ ਵੱਲੋ ਸ਼੍ਰੀ ਭਗਵਾਨਾ ਵਾਲਮੀਕਿ ਭਾਈਚਾਰੇ ਦੇ ਨਿਸ਼ਾਨ ਸਾਹਿਬ ਨੁੰ ਪੁਲਿਸ ਪ੍ਰਸ਼ਾਸ਼ਨ ਵੱਲੋ ਹਟਾਉਣ ਵੀ ਨਿੰਦਾ ਵੀ ਕੀਤੀ ਗਈ। ਰੋਸ਼ ਜਾਹਿਰ ਕਰਦੇ ਹੋਏ ਭਜਨ ਲਾਲ ਨੇ ਦੱਸਿਆ ਕਿ ਪਿੰਡ ਵਿਚ ਸਥਿਤ ਪ੍ਰਾਈਮਰੀ ਸਕੂਲ ਵਿਖੇ ਡੀ.ਸੀ ਦੀ ਜਾਣਕਾਰੀ ਦੇ ਚਲਦੇ ਨਿਸ਼ਾਨ ਸਾਹਿਬ ਤੇ ਗ੍ਰੰਥ ਸਥਾਪਤ ਕੀਤਾ ਗਿਆ ਸੀ, ਪਰ ਅੱਜ ਪੁਲਿਸ ਨੇ ਧੱਕੇਸ਼ਾਹੀ ਕਰਦੇ ਹੋਏ ਤੇ ਧਰਮ ਦਾ ਅਨਾਦਰ ਕਰਦੇ ਹੋਏ ਵਾਲਮੀਕਿ ਭਾਈਚਾਰੇ ਦੇ ਨਿਸ਼ਾਨ ਸਾਹਿਬ ਨੂੰ ਹਟਾ ਦਿੱਤਾ।

Valmiki community

ਜਿਸ ਕਰਕੇ ਸਾਮਾਜ ਵਿਚ ਰੋਸ਼ ਪਾਇਆ ਜਾ ਰਿਹਾ ਹੈ। ਇਸ ਦੌਰਾਨ ਸਤਿਥੀ ਇਹਨੀ ਤਨਾਅ-ਪੂਰਣ ਹੋ ਗਈ ਕਿ ਸੰਗਤਾ ਵੱਲੋ ਜਿਥੇ ਪਥਰਾਅ ਕੀਤਾ ਗਿਆ ਉਥੇ ਹੀ ਪੁਲਿਸ ਵੱਲੋ ਲਾਠੀਰਾਜ ਵੀ ਕੀਤਾ ਗਿਆ। ਜਿਸ ਦੇ ਚੱਲਦੇ ਮਹੋਲ ਬੁਹਤ ਤਨਾਅ-ਪੂਰਣ ਬਣਿਆ ਹੋਇਆ ਸੀ। ਉਧਰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਸੰਗਤ ਨੇ ਕਿਹਾ ਕਿ ਬਾਬਾ ਜੀ ਦਾ ਪ੍ਰਕਾਸ਼ ਉਤਸਵ ਨੇੜੇ ਹੈ ਤੇ ਪੁਲਿਸ ਵੱਲੋ ਜਾਣ ਕੇ ਮਹੌਲ ਖਰਾਬ ਕੀਤਾ ਜਾ ਰਿਹਾ ਹੈ। ਉਧਰ ਜਦ ਇਸ ਸਾਰੀ ਘਟਨਾ ਬਾਰੇ ਏ.ਸੀ.ਪੀ ਸੁਰਦਿੰਰ ਸਿੰਘ ਤੋਗੁੜੀ ਨਾਲ ਗੱਲਬਾਤ ਕੀਤੀ ਗਈ ਤਾ ਉਨ੍ਹਾ ਨੇ ਕਿਹਾ ਕਿ ਉਹ ਅਫਸਰਾਂ ਦੇ ਆਦੇਸ਼ਾ ਦੇ ਚੱਲਦੇ ਕਾਰਵਾਈ ਕਰ ਰਹੇ ਹਾਂ।

Valmiki community

ਇਹ ਵੀ ਪੜ੍ਹੋਂ : ਅਜਨਾਲਾ ਵਿਖੇ ਸਲਮਾਨ ਖਾਨ ਤੇ ਸ਼ਿਲਪਾ ਸ਼ੈਟੀ ਦਾ ਫੂਕਿਆਂ ਗਿਆ ਪੁੱਤਲਾ

ਸਲਮਾਨ ਖਾਨ ਅਤੇ ਸ਼ਿਲਪਾ ਸ਼ੈੱਟੀ ‘ਤੇ ਵਾਲਮੀਕੀ ਸਮਾਜ ਦੇ ਖ਼ਿਲਾਫ ਕਮੈਂਟ ਕਰਨ ਦਾ ਇਲਜਾਮ ਲੱਗਿਆ ਸੀ। ਇਸ ਮਾਮਲੇ ‘ਚ ਨੈਸ਼ਨਲ ਕਮਿਸ਼ਨ ਫਾਰ ਸ਼ੈਡਿਊਲ ਟ੍ਰਾਇਬ ਨੇ ਨੋਟਿਸ ਜਾਰੀ ਕਰਕੇ ਇਨਫਰਮੇਸ਼ਨ ਐਂਡ ਬਰਾਂਡ ਮਿਨਿਸਟਰੀ ਅਤੇ ਦਿੱਲੀ-ਮੁੰਬਈ ਦੇ ਪੁਲਿਸ ਕਮਿਸ਼ਨਰ ਤੋਂ ਸੱਤ ਦਿਨਾਂ ‘ਚ ਜਵਾਬ ਮੰਗਿਆ ਸੀ। ਸਥਾਨਕ ਸ਼ਹਿਰ ਵਿਖੇ ਅੱਜ ਭਗਵਾਨ ਵਾਲਮੀਕੀ ਆਦਿ ਧਰਮ ਸਮਾਜ ਅਤੇ ਦਲਿਤ ਸੁਰਕਸ਼ਾ ਸੈਨਾ ਵੱਲੋਂ ਰੋਸ ਵਜੋਂ ਅਜਨਾਲਾ ਦੇ ਮੇਨ ਚੌਂਕ ਵਿੱਚ ਸਲਮਾਨ ਖਾਨ ਅਤੇ ਸ਼ਿਲਪਾ ਸੈਟੀ ਦਾ ਪੁੱਤਲਾ ਸਾੜਿਆ ਗਿਆ ਸੀ।

Valmiki community

ਇਸ ਸਬੰਧੀ ਜਾਣਕਾਰੀ ਦਿੰਦੇ ਪ੍ਰਧਾਨ ਸੋਨੂੰ ਦਿਓਲ ਨੇ ਦੱਸਿਆ ਕਿ ਪਿਛਲੇ ਦਿਨੀਂ ਵਾਲਮੀਕਿ ਸਮਾਜ ਪ੍ਰਤੀ ਸਲਮਾਨ ਖਾਣ ਤੇ ਸ਼ਿਲਪਾ ਸ਼ੈਟੀ ਨੇ ਅਪਸ਼ਬਦ ਬੋਲੇ ਸੀ। ਜਿਸ ਕਰਕੇ ਪੂਰੇ ਭਾਰਤ ਵਿਚ ਵਾਲਮੀਕਿ ਭਾਈਚਾਰੇ ਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਉਹਨਾਂ ਕਿਹਾ ਕਿ ਅਸੀਂ ਭਾਰਤ ਸਰਕਾਰ, ਪੰਜਾਬ ਸਰਕਾਰ ਅਤੇ ਐੱਸ ਸੀ ਕਮਿਸਨ ਭਾਰਤ ਕੋਲੋ ਮੰਗ ਕਰਦੇ ਹਾਂ ਕਿ ਸਲਮਾਨ ਖਾਨ ਤੇ ਸ਼ਿਲਪਾ ਸ਼ੈਟੀ ਵਿਰੋਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਇਹਨਾਂ ਨੂੰ ਜੇਲ ਭੇਜਿਆ ਜਾਵੇ ਓਹਨਾ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਜਲਦੀ ਸਲਮਾਨ ਖਾਨ ਅਤੇ ਸ਼ਿਲਪਾ ਸੈਟੀ ਤੇ ਕਾਰਵਾਈ ਨਾ ਕੀਤੀ ਗਈ ਤੇ ਪੂਰੇ ਭਾਰਤ ਵਿਚ ਵਾਲਮੀਕਿ ਸਮਾਜ ਵਲੋਂ ਸੜਕਾਂ ਤੇ ਉਤਰ ਕੇ ਸ਼ੰਘਰਸ਼ ਤੇਜ ਕੀਤਾ ਜਾਵੇਗਾ।

Valmiki community

The post ਵਾਲਮੀਕੀ ਭਾਈਚਾਰੇ ਦੇ ਨਿਸ਼ਾਨ ਸਾਹਿਬ ਨੂੰ ਹਟਾਉਣ ‘ਤੇ ਲੋਕਾਂ ‘ਚ ਰੋਸ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਵਾਲਮੀਕੀ ਭਾਈਚਾਰੇ ਦੇ ਨਿਸ਼ਾਨ ਸਾਹਿਬ ਨੂੰ ਹਟਾਉਣ ‘ਤੇ ਲੋਕਾਂ ‘ਚ ਰੋਸ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×